ਗੋਡਿਆਂ ਦੀਆਂ ਦਰਦਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਸਮੇਂ ਸਿਰ ਇਲਾਜ ਨਾਲ ਅਪਰੇਸ਼ਨ ਤੋਂ ਬਚਿਆ ਜਾ ਸਕਦਾ : ਡਾ. ਪਰਮਿੰਦਰ ਸਿੰਘ ਵਾਰੀਆ
ਬੰਗਾ, 6 ਜੁਲਾਈ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਹੱਡੀਆਂ ਅਤੇ ਜੋੜਾਂ ਦੇ ਰੋਗਾਂ ਦੇ ਮਾਹਿਰ ਡਾ. ਪਰਮਿੰਦਰ ਸਿੰਘ ਵਾਰੀਆ ਐੱਮ.ਐੱਸ. (ਆਰਥੋਪੀਡਿਕਸ) ਨੇ ਕਿਹਾ ਹੈ ਕਿ ਗੋਡਿਆਂ ਦੇ ਦਰਦਾਂ ਨੂੰ ਕਦੇ ਵੀ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ । ਸਮੇਂ ਸਿਰ ਸਹੀ ਜਾਂਚ ਅਤੇ ਮਾਹਿਰ ਇਲਾਜ ਨਾਲ ਨਾ ਸਿਰਫ਼ ਦਰਦ ਤੋਂ ਰਾਹਤ ਮਿਲ ਸਕਦੀ ਹੈ, ਸਗੋਂ ਭਵਿੱਖ ਵਿੱਚ ਹੋਣ ਵਾਲੀਆਂ ਗੰਭੀਰ ਪੇਚੀਦਗੀਆਂ ਅਤੇ ਵੱਡੇ ਆਪ੍ਰੇਸ਼ਨਾਂ ਤੋਂ ਵੀ ਬਚਾਅ ਸੰਭਵ ਹੈ।
ਡਾ. ਪਰਮਿੰਦਰ ਸਿੰਘ ਵਾਰੀਆ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਗੋਡਿਆਂ ਦੇ ਦਰਦ ਦੀ ਸਮੱਸਿਆ ਸਿਰਫ਼ ਬਜ਼ੁਰਗਾਂ ਤੱਕ ਸੀਮਿਤ ਨਹੀਂ ਰਹੀ, ਬਲਕਿ ਨੌਜਵਾਨਾਂ ਵਿੱਚ ਵੀ ਇਹ ਤੇਜ਼ੀ ਨਾਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਵੱਧਦਾ ਸਰੀਰਕ ਭਾਰ, ਪੁਰਾਣੀਆਂ ਸੱਟਾਂ, ਕੈਲਸ਼ੀਅਮ ਅਤੇ ਵਿਟਾਮਿਨ-ਡੀ ਦੀ ਘਾਟ, ਗਠੀਆ, ਜੋੜਾਂ ਦਾ ਘਿਸਣਾ ਅਤੇ ਬੈਠਣ ਵਾਲੀ ਜੀਵਨ ਸ਼ੈਲੀ ਇਸ ਦੇ ਮੁੱਖ ਕਾਰਨ ਹਨ । ਉਨ੍ਹਾਂ ਕਿਹਾ ਕਿ ਜੇਕਰ ਤੁਰਨ-ਫਿਰਨ ਦੌਰਾਨ ਗੋਡਿਆਂ ਵਿੱਚ ਦਰਦ, ਸੋਜ਼, ਅਕੜਾਅ, ਪੌੜੀਆਂ ਚੜ੍ਹਨ-ਉਤਰਣ ਵਿੱਚ ਦਿੱਕਤ ਜਾਂ ਬੈਠਣ ਤੋਂ ਬਾਅਦ ਉੱਠਣ ਵੇਲੇ ਦਰਦ ਮਹਿਸੂਸ ਹੋਵੇ ਤਾਂ ਇਸ ਨੂੰ ਹਲਕੇ ਵਿੱਚ ਨਾ ਲਿਆ ਜਾਵੇ ਅਤੇ ਤੁਰੰਤ ਹੱਡੀਆਂ ਅਤੇ ਜੋੜ੍ਹਾਂ ਦੇ ਮਾਹਿਰ ਡਾਕਟਰ ਸਾਹਿਬਾਨ ਨਾਲ ਸੰਪਰਕ ਕੀਤਾ ਜਾਵੇ। ਸ਼ੁਰੂਆਤ ਵਿੱਚ ਦਵਾਈਆਂ, ਫਿਜ਼ੀਓਥੈਰੇਪੀ, ਕਸਰਤਾਂ ਅਤੇ ਸਾਡੀ ਜੀਵਨ ਸ਼ੈਲੀ ਵਿੱਚ ਕੁਝ ਤਬਦੀਲੀਆਂ ਕਰਨ ਨਾਲ ਬਿਮਾਰੀ ਨੂੰ ਕਾਬੂ ਕੀਤਾ ਜਾ ਸਕਦਾ ਹੈ । ਡਾ. ਵਾਰੀਆ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ, ਢਾਹਾਂ ਕਲੇਰਾਂ ਦਾ ਹੱਡੀਆਂ ਦਾ ਵਿਭਾਗ ਅਤੇ ਜਾਇੰਟ ਰਿਪਲੇਸਮੈਂਟਰ ਕੇਂਦਰ ਆਧੁਨਿਕ ਮੈਡੀਕਲ ਤਕਨੀਕ ਅਤੇ ਉੱਚ ਪੱਧਰੀ ਉਪਕਰਨਾਂ ਜਿਵੇਂ ਕਿ ਡਿਜੀਟਲ ਐਕਸ-ਰੇ, ਸੀ.ਟੀ. ਸਕੈਨ ਅਤੇ ਸੀ-ਆਰਮ ਨਾਲ ਲੈਸ ਹੈ । ਇੱਥੇ ਤਜਰਬੇਕਾਰ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਹੱਡੀਆਂ ਅਤੇ ਜੋੜਾਂ ਨਾਲ ਸੰਬੰਧਿਤ ਹਰ ਤਰ੍ਹਾਂ ਦੀਆਂ ਬਿਮਾਰੀਆਂ, ਸੜਕੀ ਹਾਸਿਆਂ ਅਤੇ ਹੋਰ ਦੁਰਘਟਨਾਵਾਂ ਨਾਲ ਲੱਗੀਆਂ ਸੱਟਾਂ, ਖਿਡਾਰੀਆਂ ਦੀਆਂ ਸੱਟਾਂ ਅਤੇ ਗੋਡਾ, ਮੋਢਾ ਅਤੇ ਚੂਲੇ ਦੀ ਬਦਲੀ ਸਮੇਤ ਆਧੁਨਿਕ ਜੋੜ ਬਦਲੀ ਦੇ ਆਪ੍ਰੇਸ਼ਨ ਸਫ਼ਲਤਾਪੂਰਵਕ ਕੀਤੇ ਜਾ ਰਹੇ ਹਨ। ਹਸਪਤਾਲ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਇੰਗਲੈਂਡ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਕਈ ਐਨ.ਆਰ.ਆਈ. ਮਰੀਜ਼ ਵੀ ਗੋਡਾ ਬਦਲੀ ਦੇ ਸਫ਼ਲ ਆਪ੍ਰੇਸ਼ਨ ਕਰਵਾ ਕੇ ਮੁੜ ਸਿਹਤਮੰਦ ਅਤੇ ਸਰਗਰਮ ਜੀਵਨ ਬਤੀਤ ਕਰ ਰਹੇ ਹਨ । ਅੰਤ ਵਿੱਚ ਡਾ. ਵਾਰੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗੋਡਿਆਂ ਦੇ ਦਰਦ ਜਾਂ ਤੁਰਨ-ਫਿਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਤਕਲੀਫ਼ ਹੋਵੇ ਤਾਂ ਸਮੇਂ ਸਿਰ ਮਾਹਿਰ ਡਾਕਟਰ ਦੀ ਸਲਾਹ ਅਤੇ ਸਹੀ ਇਲਾਜ ਨਾਲ ਬਿਮਾਰੀ ਨੂੰ ਸ਼ੁਰੂਆਤੀ ਪੜਾਅ ਵਿੱਚ ਹੀ ਕਾਬੂ ਕੀਤਾ ਜਾ ਸਕਦਾ ਹੈ ਅਤੇ ਗੋਡਿਆਂ ਨੂੰ ਹੋਰ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ ।

ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਪਰਮਿੰਦਰ ਸਿੰਘ ਵਾਰੀਆ ਓ.ਪੀ.ਡੀ. ਵਿਚ ਇੱਕ ਮਰੀਜ਼ ਦੇ ਗੋਡੇ ਦੀ ਜਾਂਚ ਕਰਦੇ ਹੋਏ ।