ਗੁਰਦੁਆਰਾ ਬਾਬਾ ਬਿਹਾਰੀ ਵਾਲਾ ਜੀ, ਪਿੰਡ ਨੌਰਾ ਵਿਖੇ 18ਵੇਂ ਗੁਰਮਤਿ ਸਮਾਗਮ ਮੌਕੇ ਮੈਡੀਕਲ ਤੇ ਖੂਨਦਾਨ ਕੈਂਪ ਦਾ ਆਯੋਜਨ
ਬੰਗਾ 21 ਜੁਲਾਈ ( ) ਗੁਰਦੁਆਰਾ ਬਾਬਾ ਬਿਹਾਰੀ ਵਾਲਾ ਜੀ, ਪਿੰਡ ਨੌਰਾ ਵਿਖੇ ਬਾਬਾ ਬਿਹਾਰੀ ਜੀ, ਬਾਬਾ ਸਾਹਿਬ ਸਿੰਘ ਬੇਦੀ ਜੀ, ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਅਤੇ ਸਮੂਹ ਗ੍ਰੰਥੀ ਸਿੰਘਾਂ ਤੇ ਸੇਵਾਦਾਰਾਂ ਦੀ ਪਾਵਨ ਯਾਦ ਨੂੰ ਸਮਰਪਿਤ 18ਵੇਂ ਗੁਰਮਤਿ ਸਮਾਗਮ ਦੇ ਮੌਕੇ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ । ਸਮਾਗਮ ਦਾ ਆਰੰਭ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਇਆ। ਇਸ ਮੌਕੇ ਬਾਬਾ ਸਰਬਜੋਤ ਸਿੰਘ ਬੇਦੀ ਊਨਾ ਸਾਹਿਬ (17ਵੀਂ ਅੰਸ਼ ਗੁਰੂ ਨਾਨਕ ਦੇਵ ਜੀ), ਬਾਬਾ ਭਾਗ ਸਿੰਘ ਜੀ ਕਜਲੇ ਵਾਲੇ, ਬਾਬਾ ਜੋਗਿੰਦਰ ਸਿੰਘ ਜੀ ਅਟਾਰੀ ਵਾਲੇ, ਬਾਬਾ ਗੁਰਬਚਨ ਸਿੰਘ ਜੀ ਪਠਲਾਵਾ ਵਾਲੇ, ਬਾਬਾ ਸਤਨਾਮ ਸਿੰਘ ਜੀ ਮੁੱਖ ਸੇਵਾਦਾਰ ਕਿਲ੍ਹਾ ਅਨੰਦਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਬਾਬਾ ਬਲਜਿੰਦਰ ਸਿੰਘ ਜੀ ਜੋਤੀ ਸਰੂਪ ਵਾਲੇ, ਗਿਆਨੀ ਸਰਬਜੀਤ ਸਿੰਘ ਲੁਧਿਆਣਾ ਵਾਲੇ, ਜਥੇਦਾਰ ਬਾਬਾ ਨੌਰੰਗ ਸਿੰਘ ਜੀ ਤਰਨਾ ਦਲ ਹਰੀਆਂ ਬੇਲਾਂ ਵਾਲੇ, ਜਥੇਦਾਰ ਬਾਬਾ ਸਵਰਨਜੀਤ ਸਿੰਘ ਜੀ ਮਿਸਲ ਸ਼ਹੀਦਾ ਤਰਨਾ ਦਲ, ਜਥੇਦਾਰ ਮਲਕੀਤ ਸਿੰਘ ਜੀ ਅਕਾਲੀ ਪੰਥ ਬੁੱਢਾ ਦਲ 96 ਕਰੋੜੀ ਅਤੇ ਕੁਲਵਿੰਦਰ ਸਿੰਘ ਢਾਹਾਂ, ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ, ਢਾਹਾਂ ਕਲੇਰਾਂ ਸਮੇਤ ਅਨੇਕਾਂ ਧਾਰਮਿਕ, ਸਮਾਜਿਕ ਅਤੇ ਪੰਥਕ ਸ਼ਖਸੀਅਤਾਂ ਨੇ ਕੈਂਪ ਦਾ ਦੌਰਾ ਕਰਕੇ ਨਿਸ਼ਕਾਮ ਸੇਵਾ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸਿੱਖ ਧਰਮ ਦਾ ਸਰਬੱਤ ਦੇ ਭਲੇ ਦਾ ਮਹਾਨ ਸਿਧਾਂਤ ਮਨੁੱਖਤਾ ਦੀ ਸੇਵਾ, ਸਿਹਤ ਸੰਭਾਲ ਅਤੇ ਖੂਨਦਾਨ ਵਰਗੇ ਲੋਕ ਭਲਾਈ ਦੇ ਕਾਰਜਾਂ ਰਾਹੀਂ ਹੀ ਸਾਕਾਰ ਹੁੰਦਾ ਹੈ। ਉਨ੍ਹਾਂ ਨੇ ਖੂਨਦਾਨੀਆਂ, ਡਾਕਟਰੀ ਟੀਮ ਅਤੇ ਸੇਵਾਦਾਰਾਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਨੂੰ ਸਿਹਤਮੰਦ ਅਤੇ ਸੇਵਾ ਭਾਵਨਾ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।
ਮੈਡੀਕਲ ਕੈਂਪ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਕੁਲਦੀਪ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਮੈਡੀਕਲ ਟੀਮ ਨੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੇ ਬੀ ਪੀ ਦੇ ਮਰੀਜ਼ਾਂ ਦੀ ਫਰੀ ਜਾਂਚ ਕੀਤੀ ਗਈ । ਇਸ ਦੌਰਾਨ ਮਰੀਜ਼ਾਂ ਦਾ ਮੁਫ਼ਤ ਸ਼ੂਗਰ ਟੈਸਟ, ਬੀਪੀ ਚੈੱਕਅੱਪ ਕਰਨ ਉਪਰੰਤ ਮੁਫ਼ਤ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ । ਇਸ ਮੌਕੇ ਨੌਰਾ ਤੋਂ ਆਪਟੋਮੀਟੀਰੀਅਸ ਪ੍ਰਵੀਨ ਕੁਮਾਰ ਬ੍ਰਾਈਟ ਵਿਜ਼ਨ ਵੱਲੋਂ ਮੁਫ਼ਤ ਐਨਕਾਂ ਵੀ ਪ੍ਰਦਾਨ ਕੀਤੀਆਂ ਗਈਆਂ । ਖੂਨਦਾਨ ਕੈਂਪ ਵਿੱਚ 21 ਨੌਜਵਾਨਾਂ ਅਤੇ ਬੀਬੀਆਂ ਨੇ ਉਤਸ਼ਾਹ ਨਾਲ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ । ਕੈਂਪ ਵਿਚ 200 ਤੋਂ ਵੱਧ ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ । ਖੂਨਦਾਨੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਕੈਂਪ ਸਮਾਗਮ ਲਈ ਗੁਰਦੁਆਰਾ ਬਾਬਾ ਬਿਹਾਰੀ ਵਾਲਾ ਜੀ, ਪਿੰਡ ਨੌਰਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਲਵਿੰਦਰ ਸਿੰਘ, ਸੈਕਟਰੀ ਸਤਵਿੰਦਰ ਸਿੰਘ, ਮੀਤ ਪ੍ਰਧਾਨ ਪ੍ਰੀਤਮ ਸਿੰਘ, ਮੀਤ ਪ੍ਰਧਾਨ ਮੋਹਨ ਸਿੰਘ, ਰਵਿੰਦਰ ਸਿੰਘ ਖਜ਼ਾਨਚੀ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਿਲੇ ਭਰਪੂਰ ਸਹਿਯੋਗ ਲਈ ਧੰਨਵਾਦ ਕੀਤਾ । ਉਨ੍ਹਾਂ ਨੇ ਸੰਗਤ ਨੂੰ ਭਵਿੱਖ ਵਿੱਚ ਵੀ ਅਜਿਹੇ ਸੇਵਾ ਕਾਰਜਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ । ਇਸ ਮੌਕੇ ਪਰਮਜੀਤ ਸਿੰਘ ਨੌਰਾ, ਦਵਿੰਦਰ ਸਿੰਘ ਪਾਬਲਾ, ਡਾ ਰਾਹੁਲ ਗੋਇਲ ਬੀ ਟੀ ਉ, ਮਨਜੀਤ ਸਿੰਘ ਬਲੱਡ ਬੈਂਕ ਇੰਚਾਰਜ, ਟੈਕਨੀਸ਼ੀਅਨ ਹਿਮਾਂਸ਼ੂ ਕੁਮਾਰ ਪਾਂਡੇ, ਹਰਦੀਪ ਸੰਧੀ ਸਟਾਫ ਵੀ ਹਾਜ਼ਰ ਸਨ ।