ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੇ ਦੰਦਾਂ ਦਾ ਆਧੁਨਿਕ ਤਕਨੀਕਾਂ ਨਾਲ ਹੋ ਰਿਹਾ ਹੈ ਇਲਾਜ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੇ ਦੰਦਾਂ ਦਾ ਆਧੁਨਿਕ ਤਕਨੀਕਾਂ ਨਾਲ ਹੋ ਰਿਹਾ ਹੈ  ਇਲਾਜ
ਬੰਗਾ 20 ਜੁਲਾਈ () ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਜਿੱਥੇ ਆਮ ਲੋਕਾਂ ਨੂੰ ਮਿਆਰੀ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਹੀ ਹਸਪਤਾਲ ਦੇ ਦੰਦਾਂ ਦੇ ਵਿਭਾਗ ਵਿਚ ਬੱਚਿਆਂ ਦੇ ਦੰਦਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਆਧੁਨਿਕ ਤਕਨੀਕਾਂ ਅਤੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।  ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਦਿੱਤੀ । ਸ. ਢਾਹਾਂ ਨੇ ਕਿਹਾ ਕਿ ਅੱਜ-ਕੱਲ੍ਹ ਬੱਚਿਆਂ ਵਿੱਚ ਚਾਕਲੇਟ, ਟੌਫੀਆਂ ਅਤੇ ਫਾਸਟ ਫੂਡ ਖਾਣ ਦੀਆਂ ਆਦਤਾਂ ਕਾਰਨ ਦੰਦਾਂ ਵਿੱਚ ਕੀੜਾ ਲੱਗਣਾ (ਕੈਵਿਟੀਜ਼) ਅਤੇ ਦੰਦ ਟੁੱਟਣ ਵਰਗੀਆਂ ਸਮੱਸਿਆਵਾਂ ਬਹੁਤ ਤੇਜ਼ੀ ਨਾਲ ਵਧ ਰਹੀਆਂ ਹਨ, ਜਿਸ ਲਈ ਸਮੇਂ ਸਿਰ ਸਹੀ ਇਲਾਜ ਬਹੁਤ ਜ਼ਰੂਰੀ ਹੈ। ਸ. ਢਾਹਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੰਦਾਂ ਦੇ ਵਿਭਾਗ ਦੇ ਮੁਖੀ ਡਾ. ਜਗਜੀਤ ਸਿੰਘ ਐੱਮ.ਡੀ.ਐੱਸ. ਵੱਲੋਂ ਰੋਜ਼ਾਨਾ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਬੱਚਿਆਂ ਅਤੇ ਵੱਡਿਆਂ ਦੇ ਦੰਦਾਂ ਦੀ ਜਾਂਚ ਅਤੇ ਇਲਾਜ ਕੀਤਾ ਜਾਂਦਾ ਹੈ। ਹਸਪਤਾਲ ਦੇ ਦੰਦਾਂ ਦੇ ਵਿਭਾਗ ਵਿੱਚ ਜਿੱਥੇ ਬੱਚਿਆਂ ਲਈ ਵਿਸ਼ੇਸ਼ ਪੀਡੋਡੌਂਟਿਕ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉੱਥੇ ਆਧੁਨਿਕ ਕੰਪਿਊਟਰਾਈਜ਼ ਯੰਤਰਾਂ ਅਤੇ ਮਿਆਰੀ ਇਲਾਜ ਰਾਹੀਂ ਬੱਚਿਆਂ ਦੇ ਦੰਦਾਂ ਦੀ ਸੰਭਾਲ ਕੀਤੀ ਜਾਂਦੀ ਹੈ । ਜਿਸ ਦਾ ਮੁੱਖ ਉਦੇਸ਼ ਬੱਚਿਆਂ ਨੂੰ ਆਪਣੇ ਇਲਾਕੇ ਵਿੱਚ ਹੀ ਉੱਚ ਪੱਧਰੀ ਮਿਆਰੀ ਮੈਡੀਕਲ ਸਹੂਲਤਾਂ ਪ੍ਰਦਾਨ ਕਰਨਾ ਹੈ । ਇਸ ਲੋਕਾਂ ਨੂੰ ਜਾਗਰੁਕ  ਕਰਦੇ ਹੋਏ ਡਾ. ਜਗਜੀਤ ਸਿੰਘ ਨੇ ਕਿਹਾ ਕਿ ਅੱਜ-ਕੱਲ੍ਹ ਬੱਚਿਆਂ ਵਿੱਚ ਚਾਕਲੇਟਾਂ, ਟੌਫੀਆਂ, ਕੋਲਡ ਡਰਿੰਕਸ ਅਤੇ ਫਾਸਟ ਫੂਡ ਦੀ ਵਧਦੀ ਵਰਤੋਂ ਕਾਰਨ ਦੰਦਾਂ ਵਿੱਚ ਕੀੜਾ ਲੱਗਣ (ਕੈਵਿਟੀਜ਼), ਦੰਦਾਂ ਦਾ ਕਮਜ਼ੋਰ ਹੋਣਾ ਅਤੇ ਟੁੱਟਣ ਵਰਗੀਆਂ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਇਸ ਲਈ ਉਹਨਾਂ ਦੇ ਦੰਦਾਂ ਦੀ ਜਾਂਚ ਅਤੇ ਇਲਾਜ ਬਹੁਤ ਜ਼ਰੂਰੀ ਹੈ । ਡਾ. ਜਗਜੀਤ ਸਿੰਘ  ਨੇ ਦੱਸਿਆ ਕਿ ਹਸਪਤਾਲ ਵਿੱਚ ਬੱਚਿਆਂ ਦੇ ਦੰਦਾਂ ਦਾ ਇਲਾਜ ਬਹੁਤ ਹੀ ਪਿਆਰ-ਭਰੇ ਮਾਹੌਲ ਵਿੱਚ ਕੀਤਾ ਜਾਂਦਾ ਹੈ ਤਾਂ ਜੋ ਬੱਚੇ ਬਿਨਾਂ ਡਰ ਤੋਂ ਇਲਾਜ ਕਰਵਾ ਸਕਣ ।  ਦੰਦਾਂ ਦੇ ਵਿਭਾਗ ਵਿੱਚ ਪੀਡੋਡੌਂਟਿਕ ਟਰੀਟਮੈਂਟ, ਖੋੜ੍ਹਾ ਦਾ ਆਧੁਨਿਕ ਫਿਲਿੰਗ ਮਟੀਰੀਅਲ ਨਾਲ ਇਲਾਜ, ਟੇਢੇ-ਮੇਢੇ ਦੰਦਾਂ ਦੀ ਸਹੀ ਬਣਤਰ ਲਈ ਬ੍ਰੇਸਿਸ ਅਤੇ ਅਲਾਈਨਰ, ਬੱਚਿਆਂ ਦੇ ਨਵੇਂ ਦੰਦਾਂ ਦੇ ਸਹੀ ਵਾਧੇ ਸਬੰਧੀ ਅਤੇ ਜ਼ਰੂਰਤ ਪੈਣ 'ਤੇ ਬਿਨਾਂ ਦਰਦ ਵਾਲੀ ਆਧੁਨਿਕ ਤਕਨੀਕ ਨਾਲ ਖ਼ਰਾਬ ਦੰਦ ਕੱਢਣ ਦੀ ਮਿਆਰੀ ਇਲਾਜ ਸਹੂਲਤ ਮਿਲਦੀ ਹੈ ।  ਡਾ. ਜਗਜੀਤ ਸਿੰਘ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੇ ਦੰਦਾਂ ਦੀ ਸਿਹਤ ਨੂੰ ਅਣਗੌਲਿਆ ਨਾ ਕੀਤਾ ਜਾਵੇ ਅਤੇ ਹਰ 6 ਮਹੀਨੇ ਬਾਅਦ ਬੱਚਿਆਂ ਦੇ ਦੰਦਾਂ ਦਾ ਚੈੱਕਅੱਪ ਜ਼ਰੂਰ ਕਰਵਾਉਣ। ਇਸ ਲਈ  ਬੱਚਿਆਂ ਦੇ ਦੰਦਾਂ ਦੇ ਮਿਆਰੀ ਇਲਾਜ ਲਈ ਹੁਣ ਮਾਪਿਆਂ ਨੂੰ ਦੂਰ-ਦੁਰਾਡੇ ਦੇ ਵੱਡੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਹੀਂ, ਕਿਉਂਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਹ ਸਾਰੀਆਂ ਆਧੁਨਿਕ ਇਲਾਜ ਸਹੂਲਤਾਂ ਇੱਕ ਹੀ ਛੱਤ ਹੇਠ ਮਿਲਦੀਆਂ ਹਨ ।  
ਤਸਵੀਰ : ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਜਗਜੀਤ ਸਿੰਘ ਐੱਮ.ਡੀ.ਐੱਸ  ਬੱਚੇ ਦੇ ਦੰਦਾਂ ਦੇ ਇਲਾਜ ਕਰਨ ਉਪਰੰਤ ਖੁਸ਼ੀ ਭਰੇ ਮਾਹੌਲ ਵਿਚ



Uploaded Image