Fwd: 5 Students of Govt. Middle School Kheri Gujran (Patiala) got 100/100 marks in Computer Science Subject in Punjab School Education Board's 8th Exam


ਸ.ਮਿ.ਸ.ਖੇੜੀ ਗੁੱਜਰਾਂ ਦੇ 5 ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆ ਵਿੱਚ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਹਾਸਲ ਕੀਤੇ 100 ਵਿਚੋਂ 100 ਅੰਕ

ਪਟਿਆਲਾ 08  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਦੀ ਬੋਰਡ ਪ੍ਰੀਖਿਆ-2025 ਦਾ ਨਤੀਜਾ ਐਲਾਨਿਆ ਗਿਆ। ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੀ ਅੱਠਵੀਂ ਦੀ ਬੋਰਡ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ। ਅੱਠਵੀਂ ਦੀ ਬੋਰਡ ਪ੍ਰੀਖਿਆ ਵਿੱਚ ਇਸ ਸਕੂਲ ਦਾ ਕੰਪਿਊਟਰ ਸਾਇੰਸ ਵਿਸ਼ੇ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਕੰਪਿਊਟਰ ਸਾਇੰਸ ਵਿਸ਼ੇ ਵਿੱਚ ਸਭ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ। ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੀ ਨਵਦੀਪ ਕੌਰ ਸਪੁੱਤਰੀ ਅਸ਼ੋਕ ਕੁਮਾਰ, ਮਹਿਕਪ੍ਰੀਤ ਕੌਰ ਸਪੁੱਤਰੀ ਅਵਤਾਰ ਸਿੰਘ, ਗੁਰਨੂਰ ਕੌਰ ਸਪੁੱਤਰੀ ਮਨਿੰਦਰ ਸਿੰਘ, ਨਵਪ੍ਰੀਤ ਕੌਰ ਸਪੁੱਤਰੀ ਸਰਦਾਰਾ ਸਿੰਘ ਅਤੇ ਹਰਨੀਤ ਕੌਰ ਸਪੁੱਤਰੀ ਕੁਲਦੀਪ ਸਿੰਘ ਨੇ ਅੱਠਵੀਂ ਦੀ ਬੋਰਡ ਪ੍ਰੀਖਿਆ ਵਿੱਚ ਕੰਪਿਊਟਰ ਸਾਇੰਸ ਵਿਸ਼ੇ ਵਿੱਚ 100 ਵਿੱਚੋਂ 100 ਅੰਕ  ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ। ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ) ਜੀ ਨੇ ਕਿਹਾ ਕਿ ਇਸ ਸਕੂਲ ਨੇ ਵਿਦਿਆਰਥੀ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਬਹੁਤ ਰੁਚੀ ਰੱਖਦੇ ਹਨ ਅਤੇ ਹਰ ਸਾਲ ਬੋਰਡ ਪ੍ਰੀਖਿਆਵਾਂ ਵਿੱਚ ਕੰਪਿਊਟਰ ਸਾਇੰਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ। ਸ੍ਰੀਮਤੀ ਰਵਿੰਦਰਪਾਲ ਕੌਰ (ਸਕੂਲ ਇੰਚਾਰਜ) ਜੀ ਨੇ ਕਿਹਾ ਕਿ ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ) ਨੇ ਵਿਦਿਆਰਥੀਆਂ ਤੇ ਬਹੁਤ ਮਿਹਨਤ ਕੀਤੀ ਸੀ, ਜਿਸ ਦੇ ਸਿੱਟੇ ਵੱਜੋਂ ਵਿਦਿਆਰਥੀ ਨੇ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਹਨ। ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਜੀ ਨੇ ਕਿਹਾ ਸਕੂਲ ਦੇ ਬਾਕੀ ਵਿਦਿਆਰਥੀਆਂ ਨੂੰ ਵੀ ਇਹਨਾਂ ਵਿਦਿਆਰਥੀਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਪੜ੍ਹਾਈ ਵਿੱਚ ਹੋਰ ਮਿਹਨਤ ਕਰਨੀ ਚਾਹੀਦੀ ਹੈ। ਸਮੂਹ ਸਕੂਲ ਸਟਾਫ ਨੇ ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ) ਅਤੇ ਸਮੂਹ ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿਤੀ। ਇਸ ਮੌਕੇ ਤੇ ਸਕੂਲ ਸਟਾਫ ਅਤੇ ਬੱਚਿਆਂ ਦੇ ਮਾਪੇ ਮੋਜੂਦ ਸਨ।

Fwd: 2nd Press Note ਪੰਜਾਬ ਸਰਕਾਰ ਨੇ ਪਿਛਲੇ ਤਿੰਨ ਸਾਲਾਂ ’ਚ ਬਦਲੀ ਸਕੂਲਾਂ ਦੀ ਨੁਹਾਰ : ਨੀਨਾ ਮਿੱਤਲ

ਪੰਜਾਬ ਸਿੱਖਿਆ ਕ੍ਰਾਂਤੀ
ਪੰਜਾਬ ਸਰਕਾਰ ਨੇ ਪਿਛਲੇ ਤਿੰਨ ਸਾਲਾਂ 'ਚ ਬਦਲੀ ਸਕੂਲਾਂ ਦੀ ਨੁਹਾਰ : ਨੀਨਾ ਮਿੱਤਲ
-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਾਲਕਾ ਰੋਡ ਵਿੱਚ ਲੱਖਾਂ ਰੁਪਏ ਦੀ ਗ੍ਰਾਟਾਂ ਦੇ ਵਿਕਾਸ ਕਾਰਜ ਲੋਕ ਅਰਪਿਤ
-ਉਦਘਾਟਨ ਸਮਾਰੋਹ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਬਿਜਨਸ ਬਲਾਸਟਰ, ਵਿੱਦਿਅਕ ਪ੍ਰਦਰਸ਼ਨੀਆਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ
ਰਾਜਪੁਰਾ 7 ਅਪ੍ਰੈਲ:  ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਾਲਕਾ ਰੋਡ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਖੇ ਲੱਖਾਂ ਰੁਪਏ ਦੀ ਗ੍ਰਾਂਟਾਂ ਨਾਲ ਹੋਏ ਵਿਕਾਸ ਕਾਰਜਾਂ ਨੂੰ ਮੈਡਮ ਨੀਨਾ ਮਿੱਤਲ ਵਿਧਾਇਕਾ ਵਿਧਾਨ ਸਭਾ ਹਲਕਾ ਰਾਜਪੁਰਾ ਨੇ ਲੋਕ ਅਰਪਿਤ ਕੀਤਾ ਗਿਆ।
  ਸਮਾਰੋਹ ਦੀ ਸ਼ੁਰੂਆਤ ਬੱਚਿਆਂ ਵੱਲੋਂ ਸਵਾਗਤੀ ਗੀਤ ਰਾਹੀਂ ਹੋਈ। ਸਕੂਲ ਮੁਖੀ ਪ੍ਰਿੰਸੀਪਲ ਡਾ: ਨਰਿੰਦਰ ਕੌਰ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।
  ਸਿੱਖਿਆ ਕ੍ਰਾਂਤੀ ਤਹਿਤ ਸਕੂਲ ਨੂੰ ਸੋਹਣਾ ਬਣਾਉਣ, ਨਵੀ ਚਾਰਦਿਵਾਰੀ, ਨਵੇਂ ਚਾਰ ਕਮਰਿਆਂ ਦੀ ਉਸਾਰੀ ਅਤੇ ਮੁਰੰਮਤ ਕਾਰਜਾਂ ਦੀ ਜਾਣਕਾਰੀ, ਅਧਿਆਪਕਾਂ ਨੂੰ ਫਿਨਲੈਂਡ ਅਤੇ ਸਿੰਘਾਪੁਰ ਭੇਜ ਕੇ ਮਿਆਰੀ ਸਿਖਲਾਈ ਦੇ ਮੌਕੇ ਪ੍ਰਦਾਨ ਕਰਨ ਬਾਰੇ ਮਾਪਿਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਇਨ੍ਹਾਂ ਦੀ ਮਹੱਤਤਾ ਬਾਰੇ ਵੀ ਵਿਸ਼ੇਸ਼ ਤੌਰ 'ਤੇ ਰੌਸ਼ਨੀ ਪਾਈ ਗਈ।
  ਮੁੱਖ ਮਹਿਮਾਨ ਐਮ.ਐਲ.ਏ. ਰਾਜਪੁਰਾ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਅਗਵਾਈ ਹੇਠ ਪੰਜਾਬ ਸਰਕਾਰ ਪਿਛਲੇ ਤਿੰਨ ਸਾਲਾਂ ਵਿੱਚ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ ਅਤੇ ਹਰ ਬੱਚੇ ਨੂੰ ਗੁਣਵੱਤਾਪੂਰਨ ਸਿੱਖਿਆ ਅਤੇ ਅਨੁਕੂਲ ਸਿੱਖਣ-ਸਿਖਾਉਣ ਵਾਲਾ ਮਾਹੌਲ ਦੇਣ ਲਈ ਇਹ ਯਤਨ ਕੀਤੇ ਜਾ ਰਹੇ ਹਨ।
  ਵਿਧਾਇਕਾ ਨੀਨਾ ਮਿੱਤਲ ਨੇ ਛੇਵੀਂ, ਸੱਤਵੀਂ, ਅੱਠਵੀਂ, ਨੌਵੀਂ ਅਤੇ ਗਿਆਰਵੀਂ ਜਮਾਤ ਦੇ ਸਲਾਨਾ ਨਤੀਜੇ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਨਗਦ ਇਨਾਮ ਦੇ ਨਾਲ-ਨਾਲ ਆਸ਼ੀਰਵਾਦ ਦਿੱਤਾ ਵਿਦਿਆਰਥੀਆਂ ਦੀ ਵੀ ਸ਼ਲਾਘਾ ਕੀਤੀ।
  ਇਸ ਮੌਕੇ ਰਿਤੇਸ਼ ਬਾਂਸਲ ਐਮ.ਐਲ.ਏ. ਕੋਆਰਡੀਨੇਟਰ, ਅਮਰਿੰਦਰ ਸਿੰਘ ਮੀਰੀ ਪੀਏ ਟੂ ਐਮ.ਐਲ.ਏ, ਵਿਜੇ ਮੈਨਰੋ ਬਲਾਕ ਪ੍ਰਧਾਨ  ਅਤੇ ਸਿੱਖਿਆ ਕੋਆਰਡੀਨੇਟਰ ਕਮ ਮਾਸਟਰ ਟਰੇਨਰ ਮਾਲਵਾ ਜੋਨ ਪੰਜਾਬ, ਪ੍ਰਿੰਸੀਪਲ ਜੋਗਾ ਸਿੰਘ, ਰਾਜੀਵ ਕੁਮਾਰ ਡੀ.ਐੱਸ.ਐੱਮ, ਅਜੇ ਕੁਮਾਰ ਪ੍ਰਧਾਨ ਵਿਉਪਾਰ ਮੰਡਲ, ਹੈੱਡ ਮਾਸਟਰ ਹਰਪ੍ਰੀਤ ਸਿੰਘ ਬੀ ਐਨ ਓ, ਰਚਨਾ ਰਾਣੀ ਬੀ ਐਨ ਓ, ਮਨਪ੍ਰੀਤ ਸਿੰਘ, ਰਾਜਿੰਦਰ ਸਿੰਘ ਚਾਨੀ ਮੀਡੀਆ ਕੋਆਰਡੀਨੇਟਰ, ਮੇਜਰ ਸਿੰਘ, ਜਗਦੀਪ ਸਿੰਘ ਅਲੂਣਾ ਬਲਾਕ ਪ੍ਰਧਾਨ,  ਰਾਜ ਕੁਮਾਰੀ ਸ਼ਰਮਾ, ਰਾਕੇਸ਼ ਸੋਢੀ, ਸੁਖਵਿੰਦਰ ਸਿੰਘ,  ਰਾਮ ਸ਼ਰਨ ਸਾਬਕਾ ਐਮ ਸੀ, ਨਿਰਮਲ ਸਿੰਘ,  ਬਿਕਰਮਜੀਤ ਸਿੰਘ ਕੰਡੇਵਾਲਾ, ਲਲਿਤ ਕੁਮਾਰ ਲਵਲੀ, ਮ੍ਰਿਦੁਲ ਬਾਂਸਲ, ਗੁਰਸ਼ਰਨ ਸਿੰਘ ਵਿਰਕ, ਰਾਜੇਸ਼ ਬਾਵਾ ਯੂਥ ਪ੍ਰਧਾਨ,  ਨਿਤਿਨ ਕੁਮਾਰ, ਨਿਤਿਨ ਖੁਰਾਨਾ, ਗੁਰਵੀਰ ਸਰਾਓ, ਸੁਮਿਤ ਬਖਸ਼ੀ, ਰਮੇਸ਼ ਪਹੂਜਾ, ਅਨੁਪਮ ਬੀਆਰਸੀ, ਰਸ਼ਮੀ ਬੀਆਰਸੀ, ਅਸ਼ਵਨੀ ਕੁਮਾਰ, ਇੰਦੂ ਕੋਹਲੀ, ਅੰਮ੍ਰਿਤਜੀਤ ਸਿੰਘ,  ਜਸਵਿੰਦਰ ਕੌਰ, ਰਵਿੰਦਰ ਖੋਸਲਾ, ਕੁਲਦੀਪ ਕੁਮਾਰ ਵਰਮਾ, ਇੰਦਰਜੀਤ ਸਿੰਘ, ਦਿਨੇਸ਼ ਕੁਮਾਰ, ਕੁਲਵੀਰ ਸਿੰਘ, ਪ੍ਰਵੀਨ ਕੁਮਾਰ, ਦਵਿੰਦਰ ਸਿੰਘ, ਪਤਵੰਤੇ ਸੱਜਣ, ਅਧਿਆਪਕ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ, ਮਿਊਂਸੀਪਲ ਕੌਂਸਲਰ, ਪ੍ਰੋਗਰਾਮ ਹਲਕਾ ਕੋਆਰਡੀਨੇਟਰ, ਪ੍ਰੋਗਰਾਮ ਵਿਭਾਗ ਕੋਆਰਡੀਨੇਟਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੀ ਹਾਜ਼ਰ ਰਹੇ।

Fwd: ਕੈਮੀਕਲ ਯੁਕਤ ਖਾਣ ਪਾਣ ਦੇ ਪੱਧਰ, ਵੰਸ਼ਵਾਦ, ਗੁਣ ਸੂਤਰਾਂ ਦੇ ਵਿਕਾਰ ਤੇ ਅਪ੍ਰਕਿਰਤਿਕ ਸਥਿਤੀਆਂ, ਦਿਵਿਆਂਗਤਾ ਨੂੰ ਵਧਾਉਣ ਪ੍ਰਤੀ ਪ੍ਰਮੁੱਖ ਕਾਰਨ-ਬਾਲ ਮੁਕੰਦ ਸ਼ਰਮਾ

ਕੈਮੀਕਲ ਯੁਕਤ ਖਾਣ ਪਾਣ ਦੇ ਪੱਧਰ, ਵੰਸ਼ਵਾਦ, ਗੁਣ ਸੂਤਰਾਂ ਦੇ ਵਿਕਾਰ ਤੇ ਅਪ੍ਰਕਿਰਤਿਕ ਸਥਿਤੀਆਂ, ਦਿਵਿਆਂਗਤਾ ਨੂੰ ਵਧਾਉਣ ਪ੍ਰਤੀ ਪ੍ਰਮੁੱਖ ਕਾਰਨ-ਬਾਲ ਮੁਕੰਦ ਸ਼ਰਮਾ
-ਕਿਹਾ, ਨਵਜੀਵਨੀ ਸਕੂਲ ਵੱਲੋਂ 1981 ਤੋਂ ਲੈਕੇ ਹੁਣ ਤੱਕ ਵਿਸ਼ੇਸ਼ ਜ਼ਰੂਰਤਾਂ ਵਾਲੇ ਹਜ਼ਾਰਾਂ ਬੱਚਿਆਂ ਦੇ ਪੁਨਰਵਾਸ ਲਈ ਸੇਵਾਂਵਾ ਪ੍ਰਦਾਨ ਕਰਨੀਆਂ ਸ਼ਲਾਘਾਯੋਗ
-ਪੰਜਾਬ ਰਾਜ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨਵਜੀਵਨੀ ਸਕੂਲ ਦੇ ਸਥਾਪਨਾ ਦਿਵਸ ਮੌਕੇ ਸ਼ਿਰਕਤ
ਪਟਿਆਲਾ, 7 ਅਪ੍ਰੈਲ:ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਇੱਥੇ ਨਵਜੀਵਨੀ ਸਕੂਲ ਆਫ ਸਪੈਸ਼ਲ ਐਜੂਕੇਸ਼ਨ, ਸੂਲਰ ਦੇ 44ਵੇਂ ਸਥਾਪਨਾ ਦਿਵਸ ਮੌਕੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਬਾਲ ਮੁਕੰਦ ਸ਼ਰਮਾ ਨੇ ਅੱਜਕਲ ਦੇ ਕੈਮੀਕਲ ਯੁਕਤ ਖਾਣ ਪਾਣ ਦੇ ਪੱਧਰ, ਵੰਸ਼ਵਾਦ/ਗੁਣ ਸੂਤਰਾਂ (ਜੀਨਜ਼) ਦੇ ਵਿਕਾਰ ਅਤੇ ਅਪ੍ਰਕਿਰਤਿਕ ਸਥਿਤੀਆਂ, ਦਿਵਿਆਂਗਤਾ ਨੂੰ ਵਧਾਉਣ ਪ੍ਰਤੀ ਪ੍ਰਮੁੱਖ ਕਾਰਨਾਂ ਦੇ ਵਧਣ 'ਤੇ ਚਿੰਤਾ ਜਾਹਰ ਕੀਤੀ।
ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਆਮ ਤੌਰ 'ਤੇ 100 ਆਮ ਤੰਦਰੁਸਤ ਬੱਚਿਆਂ ਦੇ ਜਨਮ ਪਿੱਛੇ ਲਗਭਗ ਤਿੰਨ ਬੱਚੇ ਦਿਵਿਆਂਗ ਪੈਦਾ ਹੋ ਰਹੇ ਹਨ। ਨਵਜੀਵਨੀ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਮੰਦਬੁਧਿਤਾ ਅਤੇ ਇਸ ਦੇ ਨਾਲ ਨਾਲ ਜੁੜੇ ਹੋਰ ਵਿਕਾਰਾਂ ਜਿਵੇਂ ਕਿ ਔਟਿਜ਼ਮ ਅਤੇ ਸੈਰੇਬਰਲ ਪਾਲਸੀ ਆਦਿ ਮਾਮਲਿਆਂ 'ਚ ਸਮੇਂ ਤੋਂ ਪਹਿਲਾਂ ਦਖਲ ਦੇਕੇ ਵਿਕਾਰਾਂ ਨੂੰ ਰੋਕਣ ਲਈ ਤਤਪਰ ਹੈ।
ਚੇਅਰਮੈਨ ਨੇ ਇਸ ਸਕੂਲ ਅਤੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਕੂਲ ਨੇ ਆਪਣੀ ਸਥਾਪਨਾ ਵਰ੍ਹੇ 1981 ਤੋਂ ਲੈਕੇ ਹੁਣ ਤੱਕ ਲਗਭਗ 152 ਵਿਸ਼ੇਸ਼ ਜ਼ਰੂਰਤਾਂ (ਇੰਟਲੈਕਚੁਅਲ ਅਤੇ ਡੈਵਲਪਮੈਂਟਲ ਡਿਸੇਬਿਲਿਟੀਜ) ਵਾਲੇ ਹਜ਼ਾਰਾਂ ਬੱਚਿਆਂ ਦੇ ਪੁਨਰਵਾਸ ਲਈ ਨਿਰੰਤਰ ਪ੍ਰਦਾਨ ਕੀਤੀਆਂ ਸੇਵਾਂਵਾ ਸ਼ਲਾਘਾਯੋਗ ਹਨ।
ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਤੇ ਖੁਸ਼ੀ ਹੈ ਕਿ ਸਕੂਲ ਵਿੱਚ ਸਪੈਸ਼ਲ ਐਜੂਕੇਸ਼ਨ ਅਧਾਰਿਤ ਤਰੀਕਿਆਂ ਦੇ ਨਾਲ ਬੱਚਿਆਂ ਦੀ ਸਿੱਖਿਆ ਅਤੇ ਜੀਵਨ ਗੁਣਵੱਤਾ ਦਾ ਪੱਧਰ ਉੱਚਾ ਚੱਕਣ ਲਈ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਹਰੀ ਝੰਡੀ ਫ਼ਹਿਰਾ ਕੇ ਕੀਤੀ।
ਇਸ ਮੌਕੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੇ ਆਪਣੀਆਂ ਵਿਲੱਖਣ ਖੇਡਾਂ ਦਾ ਦਿਲਚਸਪ ਪ੍ਰਦਰਸ਼ਨ ਕੀਤਾ। ਬਾਲ ਮੁਕੰਦ ਸ਼ਰਮਾ ਨੇ ਇਨ੍ਹਾਂ ਸਪੈਸ਼ਲ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਜੇਤੂ ਬੱਚਿਆਂ ਨੂੰ ਮੈਡਲ ਵੀ ਵੰਡੇ। ਖੇਡਾਂ ਦੇ ਨਾਲ ਨਾਲ ਉਹਨਾਂ ਨੇ ਵਿਸ਼ੇਸ਼ ਬੱਚਿਆਂ ਵੱਲੋਂ ਬਣਾਏ ਕਰਾਫਟ ਦੇ ਸਮਾਨ ਨੂੰ ਵੀ ਵਾਚਿਆ ਤੇ ਸਕੂਲ ਦੀ ਕਾਰਗੁਜ਼ਾਰੀ ਵੀ ਵੇਖੀ, ਸਕੂਲ ਦੀ ਮੈਨੇਜਮੈਂਟ ਵੱਲੋਂ ਕੀਮਤੀ ਸਮਾਂ ਸਕੂਲ ਨੂੰ ਦੇਣ ਲਈ ਚੇਅਰਮੈਨ ਸ਼ਰਮਾ ਦਾ ਧੰਨਵਾਦ ਕੀਤਾ।
ਜਿਕਰਯੋਗ ਹੈ ਕਿ ਇਨ੍ਹਾਂ ਵਿਸ਼ੇਸ਼ ਬੱਚਿਆਂ ਦਾ ਪਾਠਕ੍ਰਮ ਆਮ ਸਕੂਲਾਂ ਵਰਗਾ ਨਹੀਂ ਹੁੰਦਾ ਅਤੇ ਨਾ ਹੀ ਇੱਕ ਵਿਸ਼ੇਸ਼ ਬੱਚੇ ਦਾ ਪਾਠਕ੍ਰਮ ਦੂਜੇ ਵਿਸ਼ੇਸ਼ ਬੱਚੇ ਨਾਲ ਮਿਲਦਾ ਹੈ, ਕਿਉਂਕਿ ਹਰੇਕ ਵਿਸ਼ੇਸ਼ ਬੱਚੇ ਦੀਆਂ ਜਰੂਰਤਾਂ ਵੱਖ-ਵੱਖ ਹੁੰਦੀਆਂ ਹਨ, ਇਸ ਲਈ ਉਨ੍ਹਾਂ ਦਾ ਪਾਠਕ੍ਰਮ ਇੱਕ ਖ਼ਾਸ ਕਿਸਮ ਦਾ ਪਾਠਕ੍ਰਮ ਹੁੰਦਾ ਹੈ।
ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਬੱਚੇ ਦਾ ਪਾਠਕ੍ਰਮ ਤਿਆਰ ਕਰਨ ਵੇਲੇ ਬੱਚੇ ਦੀ ਬੌਧਿਕ ਵਿਕਲਾਂਗਤਾ, ਵਿਕਲਾਂਗਤਾ ਦੀ ਅਵਸਥਾ, ਭੌਤਿਕ ਅਸੱਮਰਥਤਾ, ਨਿੱਜੀ ਜ਼ਰੂਰਤ ਪਰਿਵਾਰਿਕ ਜ਼ਰੂਰਤਾਂ ਅਤੇ ਹੋਰ ਕਈ ਤਰ੍ਹਾਂ ਦੇ ਕਾਰਕਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਪਾਠਕ੍ਰਮ ਦਾ ਜ਼ਿਆਦਾ ਝੁਕਾਅ ਆਮ ਜ਼ਿੰਦਗੀ ਨਾਲ ਜੁੜੀਆਂ ਨਿਯਮਿਤ ਕ੍ਰਿਆਵਾਂ ਜਿਵੇਂ ਕਿ ਪਖਾਨਾ ਕਰਨਾ, ਨਹਾਉਣਾ, ਆਪਣੇ ਆਪ ਨੂੰ ਸੰਵਾਰਨਾ, ਕਪੜੇ ਪਹਿਨਣੇ ਤੇ ਉਤਾਰਨੇ, ਰੋਟੀ ਖਾਣੀ, ਆਪਣੇ ਸਰੀਰ ਦੀ ਸਾਂਭ ਸੰਭਾਲ ਕਰਨੀ, ਦੂਜਿਆਂ ਦੁਆਰਾ ਪੁੱਛੇ ਆਮ ਸਵਾਲਾਂ ਦੇ ਜਵਾਬ ਦੇਣਾ, ਗੱਲਬਾਤ ਕਰਨਾ ਅਤੇ ਕਿਰਿਆਤਮਕ ਵਿੱਦਿਆ ਸਿੱਖਣ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਨਵਜੀਵਨੀ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਇੰਟਲੈਕਚੁਅਲ ਤੇ ਡਿਵਲਪਮੈਂਟ ਡਿਸੇਬਲ (ਮੰਦਬੁੱਧਿਤਾ) ਬੱਚਿਆਂ ਲਈ ਡੇ-ਬੋਰਡਿੰਗ ਅਤੇ ਹਾਸਟਲ ਦੀ ਸੁਵਿੱਧਾ ਵੀ ਪ੍ਰਦਾਨ ਕਰਦਾ ਹੈ, ਜਿਸ ਵਿੱਚ ਪੂਰੇ ਭਾਰਤ ਤੋਂ ਬੱਚੇ ਵਿਸ਼ੇਸ਼ ਸਿੱਖਿਆ ਪ੍ਰਾਪਤ ਕਰ ਰਹੇ ਹਨ।ਇਸ ਮੌਕੇ ਜ਼ਿਲ੍ਹਾ ਅਟਾਰਨੀ ਅਨਮੋਲ ਜੀਤ ਸਿੰਘ, ਡਾ. ਅਮਰਜੀਤ ਸਿੰਘ ਸੋਹੀ, ਸਕੱਤਰ ਸਰਬਜੀਤ ਕੌਰ ਸਮੇਤ ਸ਼ਹਿਰ ਦੇ ਹੋਰ ਵੀ ਪਤਵੰਤੇ ਵੀ ਹਾਜ਼ਿਰ ਹੋਏ।

Fwd: Punjabi and Hindi Press Note---ਮਹਾਵੀਰ ਸੇਤੁ ਤੋਂ ਧੋਬੀਘਾਟ ਤੱਕ ਦੇ ਰਸਤੇ ਦਾ ਨਾਮ ਰੱਖਿਆ ’ਸ੍ਰੀ ਰਾਮਪਥ’


ਮਹਾਵੀਰ ਸੇਤੁ ਤੋਂ ਧੋਬੀਘਾਟ ਤੱਕ ਦੇ ਰਸਤੇ ਦਾ ਨਾਮ ਰੱਖਿਆ 'ਸ੍ਰੀ ਰਾਮਪਥ'

-ਵਿਧਾਇਕ ਜਿੰਪਾ ਨੇ ਕੀਤੀ ਸੁੰਦਰੀਕਰਨ ਕਾਰਜਾਂ ਦੀ ਸ਼ੁਰੂਆਤ, ਦੁਸਹਿਰਾ ਗਰਾਉਂਡ 'ਚ ਵੀ ਹੋਣਗੇ ਵਿਕਾਸ ਕਾਰਜ

ਹੁਸ਼ਿਆਰਪੁਰ, 7 ਅਪ੍ਰੈਲ: ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਸ੍ਰੀ ਸਨਾਤਨ ਧਰਮ ਸਭਾ ਹੁਸ਼ਿਆਰਪੁਰ ਵਲੋਂ ਮਹਾਵੀਰ ਸੇਤੁ ਤੋਂ ਲੈ ਕੇ ਧੋਬੀਘਾਟ ਤੱਕ ਦੇ ਰਸਤੇ ਨੂੰ ਭਗਵਾਨ ਸ੍ਰੀ ਰਾਮ ਜੀ ਦੇ ਨਾਮ 'ਤੇ 'ਸ੍ਰੀ ਰਾਮਪਥ' ਰੱਖਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦੀ ਇਸ ਮੰਗ ਨੂੰ ਨਗਰ ਨਿਗਮ ਦੀ ਹਾਊਸ ਮੀਟਿੰਗ ਵਿਚ ਰੱਖਿਆ ਗਿਆ ਅਤੇ ਹਾਉਸ ਵਲੋਂ ਇਸ ਪ੍ਰਸਤਾਵ ਨੂੰ ਸਵੀਕਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਹਾਵੀਰ ਸੇਤੁ ਤੋਂ ਲੈ ਕੇ ਧੋਬੀਘਾਟ ਤੱਕ ਦੇ ਰਸਤੇ ਨੂੰ ਹੁਣ 'ਸ੍ਰੀ ਰਾਮਪਥ' ਦੇ ਨਾਮ ਨਾਲ ਜਾਣਿਆ ਜਾਵੇਗਾ।

          ਵਿਧਾਇਕ ਜਿੰਪਾ ਨੇ ਦੱਸਿਆ ਕਿ ਇਹ ਨਾ ਸਿਰਫ ਇਕ ਨਾਮ ਬਦਲਣਾ ਹੈ ਬਲਕਿ ਇਹ ਧਾਰਮਿਕ ਅਸਥਾ ਅਤੇ ਸੰਸਕ੍ਰਿਤਕ ਵਿਰਾਸਤ ਨੂੰ ਸਨਮਾਨ ਦੇਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਪੂਰੇ ਰਸਤੇ ਦਾ ਸੁੰਦਰੀਕਰਨ ਵੀ ਉਚ ਪੱਧਰ 'ਤੇ ਕੀਤਾ ਜਾਵੇਗਾ ਜਿਸ ਨਾਲ ਇਹ ਰਸਤਾ ਸ਼ਹਿਰ ਦੀ ਸ਼ੋਭਾ ਵਧਾਏਗਾ।

          ਇਸ ਮੌਕੇ ਵਿਧਾਇਕ ਜਿੰਪਾ ਨੇ ਦੁਸਹਿਰਾ ਗਰਾਉਂਡ ਵਿਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਵੀ ਕੀਤੀ। ਇਥੇ ਪੌੜੀਆਂ ਦੇ ਨਿਰਮਾਣ ਅਤੇ ਮੈਦਾਨ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੁਸਹਿਰਾ ਗਰਾਉਂਡ ਧਾਰਮਿਕ ਅਤੇ ਸਮਾਜਿਕ ਦ੍ਰਿਸ਼ਟੀ ਤੋਂ ਬਹੁਤ ਮਹੱਤਵੂਰਨ ਜਗ੍ਹਾ ਹੈ ਅਤੇ ਇਸ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

          ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਡਿਪਟੀ ਮੇਅਰ ਰਣਜੀਤ ਚੌਧਰੀ, ਸ੍ਰੀ ਸਨਾਤਨ ਧਰਮ ਸਭਾ ਤੇ ਸ੍ਰੀ ਰਾਮ ਲੀਲਾ ਕਮੇਟੀ ਦੇ ਨੁਮਾਇੰਦਿਆਂ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।  

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ
     ਬੰਗਾ 07 ਅਪ੍ਰੈਲ () ਪੰਜਾਬ ਦੇ ਪ੍ਰਸਿੱਧ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਨਰਸਿੰਗ ਫਾਊਂਡੇਸ਼ਨ ਵਿਭਾਗ ਵੱਲੋਂ ਅੱਜ ਵਿਸ਼ਵ ਸਿਹਤ ਦਿਵਸ (ਵਰਲਡ ਹੈਲਥ ਡੇਅ) ਮਨਾਇਆ ਗਿਆ। ਇਸ ਮੌਕੇ ਹੋਏ ਸਮਾਗਮ ਵਿਚ ਮੁੱਖ ਮਹਿਮਾਨ ਡਾ. ਰਾਕੇਸ਼ ਗੌਰੀਆ ਰਜਿਸਟਰਾਰ ਬਾਬਾ ਫਰੀਦ ਮੈਡੀਕਲ ਸਾਇੰਸਸ ਯੂਨੀਵਰਸਿਟੀ ਸਨ । ਉਹਨਾਂ ਨੇ ਸਮਾਗਮ ਦੇ ਉਦਘਾਟਨ ਉਪਰੰਤ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਦੱਸਿਆ ਕਿ ਵਿਸ਼ਵ ਸਿਹਤ ਦਿਵਸ ਹਰ ਸਾਲ 07 ਅਪ੍ਰੈਲ ਨੂੰ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ ਅਤੇ ਸਾਲ 2025 ਵਿਚ ਇਸ ਦਾ ਮੁੱਖ ਵਿਸ਼ਾ 'ਸਿਹਤਮੰਦ ਸ਼ੁਰੂਆਤ, ਆਸ਼ਾਵਾਦੀ ਭਵਿੱਖ' ਹੈ । ਇਸ ਵਾਰ ਜੋ ਮੁੱਖ ਤੌਰ 'ਤੇ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ 'ਤੇ ਕੇਂਦ੍ਰਿਤ ਹੈ ਤਾਂ ਜੋ ਔਰਤਾਂ ਦੀ ਗਰਭ ਅਵਸਥਾ, ਜਣੇਪੇ ਅਤੇ ਬੱਚੇ ਦੀ ਜਨਮ ਤੋਂ ਪਹਿਲਾਂ ਅਤੇ ਬਾਅਦ ਵਿਚ ਸਹੀ ਦੇਖਭਾਲ ਹੋ ਸਕੇ, ਇਸ ਨਾਲ ਮਾਵਾਂ ਅਤੇ ਨਵਜੰਮੇ ਬੱਚਿਆਂ ਦੀਆਂ ਮੌਤਾਂ ਦੀ ਗਿਣਤੀ ਨੂੰ ਘਟਾਇਆ ਜਾ ਸਕੇ ।
       ਸਮਾਗਮ ਨਰਸਿੰਗ ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਵਿਸ਼ਵ ਸਿਹਤ ਦਿਵਸ ਮਨਾਉਣ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਮੈਡੀਕਲ ਸਿਹਤ ਸਹੂਲਤਾਂ ਸਬੰਧੀ ਜਾਗਰੂਕ ਕਰਨਾ ਬਹੁਤ ਅਹਿਮ ਕਾਰਜ ਹੁੰਦਾ ਹੈ । ਸਾਲ 2025 ਦੇ ਮੁੱਖ ਥੀਮ ਨਾਲ ਜੱਚਾ-ਬੱਚਾ ਪ੍ਰਤੀ ਆਮ ਲੋਕਾਈ ਨੂੰ ਜਾਗਰੁਕ ਕਰਨ ਸਮੇਂ ਦੀ ਪ੍ਰਮੁੱਖ ਲੋਣ ਹੈ। ਇਸ ਦੇ ਨਾਲ-ਨਾਲ ਮੌਜੂਦਾ ਸਮੇਂ ਦਿਨੋ ਖਾਣ-ਪੀਣ ਦੀਆਂ ਪੈ ਰਹੀਆਂ ਗਲਤ ਆਦਤਾਂ ਦੇ ਕਾਰਨ ਲੋਕ ਛੋਟੀ ਉਮਰ ਵਿੱਚ ਹੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਅਜਿਹੀ ਸਥਿਤੀ ਵਿੱਚ, ਇਸ ਦਿਨ 'ਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਸ਼ਲਾਘਾਯੋਗ ਕਾਰਜ ਹੈ। ਇਸ ਮੌਕੇ ਡਾ. ਰਾਮ ਅਨੰਦ ਸਵਿਟਜ਼ਰਲੈਂਡ ਨੇ ਵੀ ਆਪਣੇ ਵਿਚਾਰ ਨਰਸਿੰਗ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਇਸ ਮੌਕੇ ਰਮਨਦੀਪ ਕੌਰ ਕੰਗ ਵਾਈਸ ਪ੍ਰਿੰਸੀਪਲ ਨੇ ਵਿਸ਼ਵ ਸਿਹਤ ਦਿਵਸ ਦੀ ਮਹਾਨਤਾ ਅਤੇ ਸਾਲ 2025 ਦੇ ਥੀਮ "ਸਿਹਤਮੰਦ ਸ਼ੁਰੂਆਤ, ਆਸ਼ਾਵਾਦੀ ਭਵਿੱਖ" ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਸਮਾਗਮ ਵਿਚ ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਪੋਸਟਰ ਪ੍ਰਦਰਸ਼ਨੀ ਵੀ ਵਿਦਿਆਰਥੀਆਂ ਵੱਲੋਂ ਲਗਾਈ ਗਈ । ਸਮਾਗਮ ਵਿਚ ਜੀ.ਐਨ.ਐਮ. ਪਹਿਲਾ ਸਾਲ, ਬੀ.ਐਸ.ਸੀ. ਪਹਿਲਾ ਅਤੇ ਜੀ.ਐਨ. ਐਮ. ਤੀਜਾ ਸਾਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਸਕਿਟ ਨੇ ਸਮੂਹ ਸਰੋਤਿਆ ਦਾ ਮਨ ਮੋਹ ਲਿਆ ।
        ਵਿਸ਼ਵ ਸਿਹਤ ਦਿਵਸ (ਵਰਲਡ ਹੈਲਥ ਡੇਅ) ਨੂੰ ਸਮਰਪਿਤ ਸਮਾਗਮ ਵਿਚ ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਵਨੀਤਾ ਚੋਟ ਪ੍ਰਿੰਸੀਪਲੱ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਰਾਜਦੀਪ ਥਿਥਵਾੜ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਮੈਡਮ ਸੁਖਮਿੰਦਰ ਕੌਰ ਉੱਭੀ, ਮੈਡਮ ਵੰਦਨਾ ਬਸਰਾ, ਮੈਡਮ ਰੀਤੂ, ਮੁਹੰਮਦ ਯੂਨਸ ਵਾਨੀ, ਮੈਡਮ ਮਨਪ੍ਰੀਤ ਕੌਰ, ਮੈਡਮ ਸ਼ਿਵਾਨੀ ਭਾਰਦਵਾਜ, ਮੈਡਮ ਰਾਬੀਆ ਹਾਟਾ, ਮੈਡਮ ਰੁਪਿੰਦਰ ਸ਼ਰਮਾ, ਮੈਡਮ ਕਿਰਨ ਬੇਦੀ, ਗੁਰਮੀਤ ਸਿੰਘ ਤੋਂ ਇਲਾਵਾ ਟਰੱਸਟ ਅਧੀਨ ਚੱਲਦੇ ਅਦਾਰਿਆਂ ਦੇ ਮੁੱਖੀ, ਨਰਸਿੰਗ ਅਧਿਆਪਕਾਂ ਅਤੇ ਨਰਸਿੰਗ ਵਿਦਿਆਰਥੀ ਵੀ ਹਾਜ਼ਰ ਸਨ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਮਨਰੀਤ ਕੌਰ ਢਿੱਲੋਂ ਜੀ ਐਨ ਐਮ ਪਹਿਲਾ ਸਾਲ ਅਤੇ ਜੈਸਮੀਨ ਕੌਰ ਬੀ ਐਸ ਸੀ ਪਹਿਲਾ ਸਾਲ ਨੇ ਬਾਖੂਬੀ ਨਿਭਾਈ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਹੋਏ ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਸਮਾਗਮ ਦੀਆਂ ਝਲਕੀਆਂ

ਪੰਜਾਬ ਰਾਜ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਪੌਸ਼ਟਿਕ ਸੁਰੱਖਿਆ 'ਤੇ ਜੋਰ, ਪਟਿਆਲਾ ਜ਼ਿਲ੍ਹੇ ਅੰਦਰ ਪੋਸ਼ਣ ਮੁਹਿੰਮ ਚਲਾਉਣ ਦਾ ਸੱਦਾ

ਪੰਜਾਬ ਰਾਜ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਪੌਸ਼ਟਿਕ ਸੁਰੱਖਿਆ 'ਤੇ ਜੋਰ, ਪਟਿਆਲਾ ਜ਼ਿਲ੍ਹੇ ਅੰਦਰ ਪੋਸ਼ਣ ਮੁਹਿੰਮ ਚਲਾਉਣ ਦਾ ਸੱਦਾ
 ਪਟਿਆਲਾ, 5  ਅਪ੍ਰੈਲ: ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਪੌਸ਼ਟਿਕ ਸੁਰੱਖਿਆ 'ਤੇ ਜੋਰ ਦਿੰਦਿਆਂ ਪਟਿਆਲਾ ਜ਼ਿਲ੍ਹੇ ਅੰਦਰ ਪੋਸ਼ਣ (ਨਿਊਟ੍ਰੀਸ਼ਨ) ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੌਮੀ ਖਾਧ ਸੁਰੱਖਿਆ ਐਕਟ ਤਹਿਤ ਖੁਰਾਕ ਕਮਿਸ਼ਨ ਦਾ ਕੰਮ ਪੌਸ਼ਟਿਕ ਸੁਰੱਖਿਆ ਨੂੰ ਲਾਜਮੀ ਕਰਨਾ ਹੈ ਤਾਂ ਕਿ ਹਰੇਕ ਨਾਗਰਿਕ ਅਤੇ ਖਾਸ ਕਰਕੇ ਸਾਡੇ ਬੱਚਿਆਂ ਦਾ ਆਹਾਰ ਪੌਸ਼ਟਿਕ ਹੋਵੇ, ਇਸ ਨਾਲ ਹੀ ਸਾਡਾ ਸਮਾਜ ਤੰਦਰੁਸਤ ਹੋਵੇਗਾ।
ਅੱਜ ਇੱਥੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਏ.ਡੀ.ਸੀ. (ਜਨਰਲ ਤੇ ਦਿਹਾਤੀ ਵਿਕਾਸ) ਇਸ਼ਾ ਸਿੰਗਲ ਤੇ ਫੂਡ ਕਮਿਸ਼ਨ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੌਮੀ ਖਾਧ ਸੁਰੱਖਿਆ ਐਕਟ ਤਹਿਤ ਚੱਲ ਰਹੀਆਂ ਸਕੀਮਾਂ ਦਾ ਮੁਲੰਕਣ ਕਰਨ ਲਈ ਬੈਠਕ ਕਰਦਿਆਂ ਜ਼ਿਲ੍ਹੇ ਅੰਦਰ ਮਿਡ ਡੇ ਮੀਲ ਬਣਾਉਣ ਵਾਲਿਆਂ ਤੇ ਹੈਲਪਰਾਂ ਨੂੰ ਸਾਫ਼-ਸਫ਼ਾਈ ਰੱਖਣ ਲਈ ਸਾਲ ਭਰ ਦੀ ਸਿਖਲਾਈ ਦੇਣ ਲਈ ਕੈਲੰਡਰ ਬਣਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ।
ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਬੱਚਿਆਂ ਵਿੱਚ ਵਿਟਾਮਿਨਜ, ਮਿਨਰਲਜ਼ ਤੇ ਹੋਰ ਗੋਲੀਆਂ ਨਾਲ ਘਾਟ ਨਹੀਂ ਪੂਰੀ ਹੋਣੀ ਸਗੋਂ ਉਨ੍ਹਾਂ ਨੂੰ ਪੌਸ਼ਟਿਕ ਭੋਜਨ ਖਾਣ ਲਈ ਪ੍ਰੇਰਤ ਕਰਨਾ ਪਵੇਗਾ, ਜਿਸ ਲਈ ਜ਼ਿਲ੍ਹੇ ਦੇ 939 ਪ੍ਰਾਇਮਰੀ ਸਕੂਲਾਂ ਤੇ 1829 ਆਂਗਣਵਾੜੀਆਂ ਵਿਖੇ ਪੋਸ਼ਣ ਵਾਟਿਕਾ ਸਮੇਤ, ਕਿਚਨ ਗਾਰਡਨ, ਦੇਸੀ ਜੜੀ ਬੂਟੀਆਂ ਵਾਲੇ ਅਸ਼ਵਗੰਧਾ, ਤੁਲਸੀ ਆਦਿ ਦੇ ਬੂਟੇ ਹੋਰ ਲਗਾਏ ਜਾਣ। ਉਨ੍ਹਾਂ ਕਿਹਾ ਕਿ ਫੂਡ ਕਮਿਸ਼ਨ ਵੱਲੋਂ ਆਂਗਣਵਾੜੀਆਂ ਤੇ ਮਿਡ ਡੇ ਮੀਲ ਤਹਿਤ ਸ਼ੁੱਧ ਤੇ ਪੌਸ਼ਟਿਕ ਭੋਜਨ ਨਾਲ ਸਾਡੇ ਬੱਚਿਆਂ ਦੀ ਸਿਹਤ ਠੀਕ ਰੱਖਣ ਸਮੇਤ ਰਾਸ਼ਨ ਡਿਪੂਆਂ ਰਾਹੀਂ ਖਪਤਕਾਰਾਂ ਦੇ ਹਿੱਤ ਸੁਰੱਖਿਅਤ ਰੱਖਣ ਲਈ ਜੋਰ ਦਿੱਤਾ ਜਾ ਰਿਹਾ ਹੈ।
ਬਾਲ ਮੁਕੰਦ ਸ਼ਰਮਾ ਨੇ ਡੀ.ਐਫ.ਐਸ.ਸੀ. ਕੋਲੋਂ ਪਟਿਆਲਾ ਵਿਖੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਨੂੰ ਲਾਗੂ ਕਰਨ, ਰਾਸ਼ਨ ਡਿਪੂਆਂ ਵਿਖੇ ਖਪਤਕਾਰਾਂ ਨੂੰ ਮਿਲਦੀ ਕਣਕ ਦੀ ਵੰਡ ਯਕੀਨੀ ਤੌਰ 'ਤੇ ਕਰਨ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਕੀਤੇ ਕਾਰਜਾਂ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕੋਲੋਂ ਪੋਸ਼ਣ ਸਕੀਮਾਂ, ਸਿਵਲ ਸਰਜਨ, ਸਕੂਲ ਹੈਲਥ ਅਫ਼ਸਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਕੋਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਿਹਤ ਜਾਂਚ ਪ੍ਰਕ੍ਰਿਆ ਅਤੇ ਜ਼ਿਲ੍ਹਾ ਫੂਡ ਅਫ਼ਸਰ ਕੋਲੋਂ ਮਿਡ ਡੇ ਮੀਲ ਕੁੱਕ ਨੂੰ ਸਾਫ਼-ਸਫ਼ਾਈ ਰੱਖਣ ਲਈ ਟ੍ਰੇਨਿੰਗ ਦੇਣ ਤੇ ਚੈਕਿੰਗ ਕਰਨ ਦਾ ਮੁਲੰਕਣ ਵੀ ਕੀਤਾ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਦਾ ਪਟਿਆਲਾ ਪੁੱਜਣ 'ਤੇ ਸਵਾਗਤ ਕਰਦਿਆਂ ਜ਼ਿਲ੍ਹੇ ਅੰਦਰ ਚੱਲ ਰਹੀਆਂ ਵੱਖ-ਵੱਖ ਸਕੀਮਾਂ ਅਤੇ ਇਨ੍ਹਾਂ ਦੀ ਪ੍ਰਗਤੀ ਤੋਂ ਜਾਣੂ ਕਰਵਾਇਆ। ਇਸ 'ਤੇ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਨੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਾਰੇ ਸਬੰਧਤ ਵਿਭਾਗ ਆਪਸੀ ਤਾਲਮੇਲ ਨਾਲ ਜ਼ਿਲ੍ਹੇ ਅੰਦਰ ਪੌਸ਼ਟਿਕ ਸੁਰੱਖਿਆ 'ਤੇ ਨਿੱਠਕੇ ਕੰਮ ਕਰਨਾ ਯਕੀਨੀ ਬਣਾਉਣ ਅਤੇ ਉਹ ਸਤੰਬਰ ਮਹੀਨੇ ਮੁੜ ਤੋਂ ਮੁਲੰਕਣ ਕਰਨ ਲਈ ਪਟਿਆਲਾ ਪੁੱਜਣਗੇ।

Fwd: ਪੰਜਾਬ ਰਾਜ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਪੌਸ਼ਟਿਕ ਸੁਰੱਖਿਆ 'ਤੇ ਜੋਰ, ਪਟਿਆਲਾ ਜ਼ਿਲ੍ਹੇ ਅੰਦਰ ਪੋਸ਼ਣ ਮੁਹਿੰਮ ਚਲਾਉਣ ਦਾ ਸੱਦਾ

ਪੰਜਾਬ ਰਾਜ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਪੌਸ਼ਟਿਕ ਸੁਰੱਖਿਆ 'ਤੇ ਜੋਰ, ਪਟਿਆਲਾ ਜ਼ਿਲ੍ਹੇ ਅੰਦਰ ਪੋਸ਼ਣ ਮੁਹਿੰਮ ਚਲਾਉਣ ਦਾ ਸੱਦਾ
-ਕਿਹਾ, ਸਕੂਲਾਂ 'ਚ ਮਿਡ ਡੇਅ ਮੀਲ ਤੇ ਆਂਗਣਵਾੜੀਆਂ 'ਚ ਸ਼ੁੱਧ ਆਹਾਰ ਪ੍ਰਦਾਨ ਕਰਵਾਕੇ ਪੌਸ਼ਟਿਕ ਸੁਰੱਖਿਆ ਯਕੀਨੀ ਬਣਾਈ ਜਾਵੇਗੀ
-ਚੇਅਰਮੈਨ ਵੱਲੋਂ ਕੌਮੀ ਖਾਧ ਸੁਰੱਖਿਆ ਐਕਟ ਤਹਿਤ ਪਟਿਆਲਾ 'ਚ ਚੱਲ ਰਹੇ ਕਾਰਜਾਂ ਦਾ ਮੁਲੰਕਣ
ਪਟਿਆਲਾ, 5  ਅਪ੍ਰੈਲ: ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਪੌਸ਼ਟਿਕ ਸੁਰੱਖਿਆ 'ਤੇ ਜੋਰ ਦਿੰਦਿਆਂ ਪਟਿਆਲਾ ਜ਼ਿਲ੍ਹੇ ਅੰਦਰ ਪੋਸ਼ਣ (ਨਿਊਟ੍ਰੀਸ਼ਨ) ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੌਮੀ ਖਾਧ ਸੁਰੱਖਿਆ ਐਕਟ ਤਹਿਤ ਖੁਰਾਕ ਕਮਿਸ਼ਨ ਦਾ ਕੰਮ ਪੌਸ਼ਟਿਕ ਸੁਰੱਖਿਆ ਨੂੰ ਲਾਜਮੀ ਕਰਨਾ ਹੈ ਤਾਂ ਕਿ ਹਰੇਕ ਨਾਗਰਿਕ ਅਤੇ ਖਾਸ ਕਰਕੇ ਸਾਡੇ ਬੱਚਿਆਂ ਦਾ ਆਹਾਰ ਪੌਸ਼ਟਿਕ ਹੋਵੇ, ਇਸ ਨਾਲ ਹੀ ਸਾਡਾ ਸਮਾਜ ਤੰਦਰੁਸਤ ਹੋਵੇਗਾ।
ਅੱਜ ਇੱਥੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਏ.ਡੀ.ਸੀ. (ਜਨਰਲ ਤੇ ਦਿਹਾਤੀ ਵਿਕਾਸ) ਇਸ਼ਾ ਸਿੰਗਲ ਤੇ ਫੂਡ ਕਮਿਸ਼ਨ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੌਮੀ ਖਾਧ ਸੁਰੱਖਿਆ ਐਕਟ ਤਹਿਤ ਚੱਲ ਰਹੀਆਂ ਸਕੀਮਾਂ ਦਾ ਮੁਲੰਕਣ ਕਰਨ ਲਈ ਬੈਠਕ ਕਰਦਿਆਂ ਜ਼ਿਲ੍ਹੇ ਅੰਦਰ ਮਿਡ ਡੇ ਮੀਲ ਬਣਾਉਣ ਵਾਲਿਆਂ ਤੇ ਹੈਲਪਰਾਂ ਨੂੰ ਸਾਫ਼-ਸਫ਼ਾਈ ਰੱਖਣ ਲਈ ਸਾਲ ਭਰ ਦੀ ਸਿਖਲਾਈ ਦੇਣ ਲਈ ਕੈਲੰਡਰ ਬਣਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ।
ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਬੱਚਿਆਂ ਵਿੱਚ ਵਿਟਾਮਿਨਜ, ਮਿਨਰਲਜ਼ ਤੇ ਹੋਰ ਗੋਲੀਆਂ ਨਾਲ ਘਾਟ ਨਹੀਂ ਪੂਰੀ ਹੋਣੀ ਸਗੋਂ ਉਨ੍ਹਾਂ ਨੂੰ ਪੌਸ਼ਟਿਕ ਭੋਜਨ ਖਾਣ ਲਈ ਪ੍ਰੇਰਤ ਕਰਨਾ ਪਵੇਗਾ, ਜਿਸ ਲਈ ਜ਼ਿਲ੍ਹੇ ਦੇ 939 ਪ੍ਰਾਇਮਰੀ ਸਕੂਲਾਂ ਤੇ 1829 ਆਂਗਣਵਾੜੀਆਂ ਵਿਖੇ ਪੋਸ਼ਣ ਵਾਟਿਕਾ ਸਮੇਤ, ਕਿਚਨ ਗਾਰਡਨ, ਦੇਸੀ ਜੜੀ ਬੂਟੀਆਂ ਵਾਲੇ ਅਸ਼ਵਗੰਧਾ, ਤੁਲਸੀ ਆਦਿ ਦੇ ਬੂਟੇ ਹੋਰ ਲਗਾਏ ਜਾਣ। ਉਨ੍ਹਾਂ ਕਿਹਾ ਕਿ ਫੂਡ ਕਮਿਸ਼ਨ ਵੱਲੋਂ ਆਂਗਣਵਾੜੀਆਂ ਤੇ ਮਿਡ ਡੇ ਮੀਲ ਤਹਿਤ ਸ਼ੁੱਧ ਤੇ ਪੌਸ਼ਟਿਕ ਭੋਜਨ ਨਾਲ ਸਾਡੇ ਬੱਚਿਆਂ ਦੀ ਸਿਹਤ ਠੀਕ ਰੱਖਣ ਸਮੇਤ ਰਾਸ਼ਨ ਡਿਪੂਆਂ ਰਾਹੀਂ ਖਪਤਕਾਰਾਂ ਦੇ ਹਿੱਤ ਸੁਰੱਖਿਅਤ ਰੱਖਣ ਲਈ ਜੋਰ ਦਿੱਤਾ ਜਾ ਰਿਹਾ ਹੈ।
ਬਾਲ ਮੁਕੰਦ ਸ਼ਰਮਾ ਨੇ ਡੀ.ਐਫ.ਐਸ.ਸੀ. ਕੋਲੋਂ ਪਟਿਆਲਾ ਵਿਖੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਨੂੰ ਲਾਗੂ ਕਰਨ, ਰਾਸ਼ਨ ਡਿਪੂਆਂ ਵਿਖੇ ਖਪਤਕਾਰਾਂ ਨੂੰ ਮਿਲਦੀ ਕਣਕ ਦੀ ਵੰਡ ਯਕੀਨੀ ਤੌਰ 'ਤੇ ਕਰਨ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਕੀਤੇ ਕਾਰਜਾਂ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕੋਲੋਂ ਪੋਸ਼ਣ ਸਕੀਮਾਂ, ਸਿਵਲ ਸਰਜਨ, ਸਕੂਲ ਹੈਲਥ ਅਫ਼ਸਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਕੋਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਿਹਤ ਜਾਂਚ ਪ੍ਰਕ੍ਰਿਆ ਅਤੇ ਜ਼ਿਲ੍ਹਾ ਫੂਡ ਅਫ਼ਸਰ ਕੋਲੋਂ ਮਿਡ ਡੇ ਮੀਲ ਕੁੱਕ ਨੂੰ ਸਾਫ਼-ਸਫ਼ਾਈ ਰੱਖਣ ਲਈ ਟ੍ਰੇਨਿੰਗ ਦੇਣ ਤੇ ਚੈਕਿੰਗ ਕਰਨ ਦਾ ਮੁਲੰਕਣ ਵੀ ਕੀਤਾ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਦਾ ਪਟਿਆਲਾ ਪੁੱਜਣ 'ਤੇ ਸਵਾਗਤ ਕਰਦਿਆਂ ਜ਼ਿਲ੍ਹੇ ਅੰਦਰ ਚੱਲ ਰਹੀਆਂ ਵੱਖ-ਵੱਖ ਸਕੀਮਾਂ ਅਤੇ ਇਨ੍ਹਾਂ ਦੀ ਪ੍ਰਗਤੀ ਤੋਂ ਜਾਣੂ ਕਰਵਾਇਆ। ਇਸ 'ਤੇ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਨੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਾਰੇ ਸਬੰਧਤ ਵਿਭਾਗ ਆਪਸੀ ਤਾਲਮੇਲ ਨਾਲ ਜ਼ਿਲ੍ਹੇ ਅੰਦਰ ਪੌਸ਼ਟਿਕ ਸੁਰੱਖਿਆ 'ਤੇ ਨਿੱਠਕੇ ਕੰਮ ਕਰਨਾ ਯਕੀਨੀ ਬਣਾਉਣ ਅਤੇ ਉਹ ਸਤੰਬਰ ਮਹੀਨੇ ਮੁੜ ਤੋਂ ਮੁਲੰਕਣ ਕਰਨ ਲਈ ਪਟਿਆਲਾ ਪੁੱਜਣਗੇ।

Fwd: Punjabi, Hindi and English Press Note--ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਛੱਪੜ ਦੀ ਸੁਧਾਈ ਦੇ ਕੰਮ ਦੀ ਸ਼ੁਰੂਆਤ

ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਛੱਪੜ ਦੀ ਸੁਧਾਈ ਦੇ ਕੰਮ ਦੀ ਸ਼ੁਰੂਆਤ

ਕੰਧਾਲੀ ਨਾਰੰਗਪੁਰ (ਟਾਂਡਾ), 5 ਅਪ੍ਰੈਲ..ਰਾਜ ਸਭਾ ਮੈਂਬਰ ਅਤੇ ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਸਾਂਝੇ ਤੌਰ 'ਤੇ ਪਿੰਡ ਕੰਧਾਲੀ ਨਾਰੰਗਪੁਰ ਵਿਖੇ ਛੱਪੜ ਦੇ ਪਾਣੀ ਨੂੰ ਸੋਧ ਕੇ ਸਿੰਚਾਈ ਲਈ ਵਰਤਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆ ਕਿਹਾ ਕਿ ਆਉਂਦੇ 6 ਮਹੀਨਿਆਂ ਵਿੱਚ ਇਹ ਕੰਮ ਮੁਕੰਮਲ ਹੋਣ ਨਾਲ ਪਿੰਡ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ।

ਛੱਪੜ ਦੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਉਪਰੰਤ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਛੱਪੜ ਦੀ ਸੁਧਾਈ ਸੀਚੇਵਾਲ ਮਾਡਲ 'ਤੇ ਅਧਾਰਿਤ ਹੋਵੇਗੀ ਜਿਸ ਤਹਿਤ ਭੂਮੀ ਰੱਖਿਆ ਵਿਭਾਗ ਦੀ ਮੁਹਾਰਤ ਰਾਹੀਂ ਪਾਈਪਾਂ ਵਿਛਾਕੇ ਸਿੰਚਾਈ ਲਈ ਪਾਣੀ ਦੀ ਵਰਤੋ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕੰਮ 20 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ ਜਿਸ ਵਿੱਚ 10 ਲੱਖ ਰੁਪਏ ਦੀ ਗ੍ਰਾਂਟ ਉਨ੍ਹਾਂ ਦੇ ਅਖਤਿਆਰੀ ਫੰਡ ਅਤੇ 10 ਲੱਖ ਰੁਪਏ ਮਨਰੇਗਾ ਫੰਡਾਂ ਵਿੱਚੋ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਸੀਚੇਵਾਲ ਮਾਡਲ ਛੱਪੜਾਂ ਦੀ ਦਿੱਖ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਉਣ ਦੇ ਨਾਲ-ਨਾਲ ਪਿੰਡਾਂ ਦੀ ਨੁਹਾਰ ਬਦਲਣ ਵਿੱਚ ਬੇਹੱਦ ਕਾਰਗਰ ਮਾਡਲ ਹੈ ਜਿਹੜਾ ਕਿ ਮੌਜੂਦਾ ਸਮੇਂ 250 ਦੇ ਕਰੀਬ ਪਿੰਡਾਂ ਵਿੱਚ ਸਫਲਤਾਪੂਰਵਕ ਚੱਲ ਰਿਹਾ ਹੈ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੀਚੇਵਾਲ ਮਾਡਲ ਨੂੰ ਅਪਨਾਉਣ ਨਾਲ ਉਹ ਹੋਰ ਵੀ ਪਿੰਡਾਂ ਵਿੱਚ ਲੋੜ ਅਨੁਸਾਰ ਇਸਦੀ ਸਥਾਪਤੀ ਕਰਵਾਕੇ ਕਿਸਾਨਾਂ ਨੂੰ ਸਿੰਚਾਈਯੋਗ ਪਾਣੀ ਮੁਹੱਈਆ ਕਰਵਾਇਆ ਜਾਵੇਗਾ।

ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਰਾਜ ਸਭਾ ਮੈਂਬਰ, ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸ਼ਹਿਰਾਂ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਠੋਸ ਉਪਰਾਲੇ ਕਰ ਰਹੀ ਹੈ, ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪੇਸ਼ ਕੀਤੇ ਬਜਟ ਵਿੱਚ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਲਈ 14.524 ਕਰੋੜ ਰੁਪਏ ਰੱਖੇ ਗਏ ਹਨ ਜੋ ਕਿ ਪਿਛਲੇ ਸਾਲ ਨਾਲੋ 5 ਫੀਸਦੀ ਵੱਧ ਹਨ, ਇਸੇ ਤਰ੍ਹਾਂ ਕੰਢੀ ਖੇਤਰ ਵਿੱਚ ਬਾਗਬਾਨੀ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਖਾਕਾ ਤਿਆਰ ਕੀਤਾ ਜਾ ਚੁੱਕਾ ਹੈ ਅਤੇ ਇਸ ਖੇਤਰ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਜਿਲਿ੍ਹਆਂ ਲਈ ਚਾਲੂ ਵਿੱਤੀ ਸਾਲ ਦੌਰਾਨ 137 ਕਰੋੜ ਰੁਪਏ ਬਜਟ ਦੀ ਵਿਵਸਥਾ ਕੀਤੀ ਗਈ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਸਾਹਿਬਜਾਦਾ ਅਜੀਤ ਸਿੰਘ ਨਗਰ ਅਤੇ ਪਠਾਨਕੋਟ ਜਿਲਿ੍ਹਆਂ ਦੇ ਵਿੱਚ 40 ਡੂੰਘੇ ਟਿਊਬਵੈੱਲ ਅਤੇ ਸਤਲੁਜ, ਬਿਆਸ ਤੇ ਰਾਵੀ ਨਹਿਰਾਂ ਨੇੜੇ 167 ਛੋਟੇ ਟਿਊਬਵੈੱਲ ਲਗਾਉਣ ਦੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ 85 ਕਰੋੜ ਰੁਪਏ ਦੀ ਲਾਗਤ ਨਾਲ ਇਸ ਉਪਰਾਲੇ ਤਹਿਤ 7877 ਹੈਕਟੇਅਰ ਖੇਤੀਬਾੜੀ ਵਾਲੀ ਜ਼ਮੀਨ ਵਿੱਚ ਸਿੰਚਾਈ ਨੂੰ ਨਵੀਂ ਮਜ਼ਬੂਤੀ ਮਿਲੇਗੀ ਅਤੇ ਪਾਣੀ ਦੀ ਘਾਟ ਵਾਲੇ ਖੇਤਰਾਂ ਵਿੱਚ ਕਿਸਾਨਾਂ ਨੂੰ ਬੇਹਤਰ ਪਾਣੀ ਸਪਲਾਈ ਯਕੀਨੀ ਹੋਵੇਗੀ। ਉਨ੍ਹਾਂ ਕਿਹਾ ਕਿ ਪਿੰਡ ਕੰਧਾਲੀ ਨਾਰੰਗਪੁਰ ਵਿਖੇ ਛੱਪੜ ਦਾ ਕੰਮ ਪੂਰਾ ਹੋਣ 'ਤੇ ਛੱਪੜ ਨੂੰ ਨਵੀਂ ਅਤੇ ਸਵੱਛ ਦਿੱਖ ਮਿਲੇਗੀ ਜੋ ਕਿ ਹੋਰਨਾਂ ਖੇਤਰਾਂ ਲਈ ਵੀ ਮਿਸਾਲ ਹੋਵੇਗੀ।

ਪਿੰਡ ਵਾਸੀਆਂ ਦਾ ਮੰਗ 'ਤੇ ਡਾ. ਰਵਜੋਤ ਸਿੰਘ ਨੇ ਪਿੰਡ ਵਿੱਚ ਸੋਲਰ ਲਾਈਟਾਂ ਲਗਵਾਉਣ ਲਈ 3 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਵੀ ਕੀਤਾ।

ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਛੱਪੜ ਦੇ ਚੌਗਿਰਦੇ ਨੂੰ ਸੁੰਦਰ ਬਣਾ ਕੇ ਫੁੱਲ-ਬੂਟੇ ਲਾਏ ਜਾਣਗੇ ਜਿੱਥੇ ਪਿੰਡ ਵਾਸੀ ਸਵੇਰ-ਸ਼ਾਮ ਸੈਰ ਆਦਿ ਦੀ ਸਹੂਲਤ ਦਾ ਆਨੰਦ ਮਾਣ ਸਕਣਗੇ, ਉਨ੍ਹਾਂ ਦੱਸਿਆ ਕਿ ਪਿੰਡ ਦੇ ਵਿਕਾਸ ਲਈ 15.35 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ-ਨਾਲੀਆਂ, ਗੰਦੇ ਪਾਣੀ ਦੇ ਨਿਕਾਸ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਨੂੰ ਹੋਰ ਵਧੀਆ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਲਕੇ ਦੇ ਪਿੰਡਾਂ ਵਿੱਚ ਨਾਗਰਿਕਾਂ ਦੀ ਸਹੂਲਤ ਲਈ ਵੱਖ-ਵੱਖ ਵਿਕਾਸ ਕਾਰਜਾਂ ਨੂੰ ਅਮਲੀਜਾਮਾ ਪਹਿਨਾਇਆ ਜਾ ਰਿਹਾ ਹੈ ਅਤੇ ਆਉਂਦੇ ਸਮੇਂ ਵਿੱਚ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਵਿੱਚ ਯੂਥ ਕਲੱਬ ਅਤੇ ਔਰਤਾਂ ਦੀਆਂ ਸੰਸਥਾਵਾਂ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸੰਸਥਾਵਾਂ ਨੂੰ ਲੋੜੀਦੀ ਫੰਡ ਜਾਰੀ ਕਰਕੇ ਪੇਂਡੂ ਵਿਕਾਸ ਨੂੰ ਨਵੀਂ ਗਤੀ ਦਿੱਤੀ ਜਾ ਸਕੇ। ਉਨ੍ਹਾਂ ਨੇ ਰਾਜ ਸਭਾ ਮੈਂਬਰ ਅਤੇ ਕੈਬਨਿਟ ਮੰਤਰੀ ਵੱਲੋਂ ਪ੍ਰੋਜੈਕਟ ਦੀ ਸ਼ੁਰੂਆਤ ਲਈ ਧੰਨਵਾਦ ਕੀਤਾ।

ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ, ਐੱਸ.ਡੀ.ਐੱਮ. ਪੰਕਜ ਬਾਂਸਲ, ਬਲਾਕ ਪ੍ਰਧਾਨ ਕੇਸ਼ਵ ਸੈਣੀ,  ਰਘੂਵੀਰ ਹੇਜ਼ਮਾ, ਭਜਨ ਸਿੰਘ ਨੈਣੋਵਾਲ, ਸੁਖਵਿੰਦਰ ਸਿੰਘ ਝਾਵਰ, ਜਰਨੈਲ ਸਿੰਘ ਕੁਰਾਲਾ, ਗੋਲਡੀ ਨਰਵਾਲ, ਬਲਜਿੰਦਰ ਕੌਰ, ਬੂਟਾ ਸਿੰਘ ਨੰਬਰਦਾਰ, ਦਲਜੀਤ ਸਿੰਘ, ਸੁਖਵਿੰਦਰ ਸਿੰਘ ਸੋਢੀ, ਰਮਿੰਦਰ ਸਿੰਘ, ਸੁਖਵਿੰਦਰ ਸਿੰਘ ਹੀਰ, ਕੁੱਕੂ ਸੈਣੀ, ਕੁਲਵਿੰਦਰ ਕੌਰ ਆਦਿ ਵੀ ਮੌਜੂਦ ਸਨ।

ਕੈਪਸ਼ਨ- ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ, ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਅਤੇ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਛੱਪੜ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਦੇ ਹੋਏ।

ਵਰਲਡ ਕਬੱਡੀ ਕੱਪ 2025 ਦੀਆਂ ਗੋਲਡ ਮੈਡਲ ਜੇਤੂ ਕਬੱਡੀ ਖਿਡਾਰਨਾਂ ਜਸ਼ਨਦੀਪ ਕੌਰ ਅਤੇ ਮਨੀਸ਼ਾ ਦਾ ਢਾਹਾਂ ਕਲੇਰਾਂ ਵਿਖੇ ਸ਼ਾਨਦਾਰ ਸਵਾਗਤ ਅਤੇ ਸਨਮਾਨ

ਵਰਲਡ ਕਬੱਡੀ ਕੱਪ 2025 ਦੀਆਂ ਗੋਲਡ ਮੈਡਲ ਜੇਤੂ ਕਬੱਡੀ ਖਿਡਾਰਨਾਂ ਜਸ਼ਨਦੀਪ ਕੌਰ ਅਤੇ ਮਨੀਸ਼ਾ ਦਾ ਢਾਹਾਂ ਕਲੇਰਾਂ ਵਿਖੇ ਸ਼ਾਨਦਾਰ ਸਵਾਗਤ ਅਤੇ ਸਨਮਾਨ
ਬੰਗਾ 05 ਅਪਰੈਲ - ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੀਆਂ ਵਰਲਡ ਕਬੱਡੀ ਕੱਪ 2025 ਦੀਆਂ ਗੋਲਡ ਮੈਡਲ ਵਿਜੇਤਾ ਖਿਡਾਰਨਾਂ ਜਸ਼ਨਦੀਪ ਕੌਰ ਅਤੇ ਮਨੀਸ਼ਾ ਦੀ ਜੇਤੂ ਗੋਲਡ ਮੈਡਲ ਯਾਤਰਾ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਕੰਪਲੈਕਸ ਪੁੱਜਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਪ੍ਰੌ ਹਰਬੰਸ ਸਿੰਘ ਡਾਇਰੈਕਟਰ ਸਿੱਖਿਆ ਨੇ ਟਰੱਸਟ ਦੇ ਪ੍ਰਧਾਨ ਸ ਕੁਲਵਿੰਦਰ ਸਿੰਘ ਢਾਹਾਂ ਵੱਲੋਂ ਗੋਲਡ ਮੈਡਲ ਜੇਤੂ ਖਿਡਾਰੀਆਂ, ਕਾਲਜ ਪ੍ਰਿੰਸੀਪਲ,  ਸਮੂਹ ਕਬੱਡੀ ਕੋਚਾਂ ਅਤੇ ਸਟਾਫ ਦਾ ਨਿੱਘਾ ਸਵਾਗਤ ਕੀਤਾ ਅਤੇ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ।  ਉਹਨਾਂ ਨੇ ਦੱਸਿਆ ਕਿ ਬ੍ਰਿਟਿਸ਼ ਕਬੱਡੀ ਐਸੋਸ਼ੀਏਸ਼ਨ ਬੈਸਟ ਮਿਡਲੈਂਡ ਇੰਗਲੈਂਡ ਵੱਲੋਂ ਕਰਵਾਏ ਵਰਲਡ ਕਬੱਡੀ ਕੱਪ 2025 ਵਿਚ ਭਾਈ ਸੰਗਤ ਸਿੰਘ ਖਾਲਸਾ ਕਾਲਜ ਦੀਆਂ  ਕਬੱਡੀ ਖਿਡਾਰਨਾਂ  ਜਸ਼ਨਦੀਪ ਕੌਰ ਅਤੇ ਮਨੀਸ਼ਾ ਨੇ ਸ਼ਾਨਦਾਰ ਕਬੱਡੀ ਖੇਡ ਦਾ ਪ੍ਰਦਰਸ਼ਨ ਕਰਕੇ ਗੋਲਡ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਆਪਣੇ ਕਾਲਜ ਅਤੇ ਪੰਜਾਬ ਦੀਆਂ ਧੀਆਂ ਦਾ ਨਾਮ ਉੱਚਾ ਕੀਤਾ ਹੈ । ਇਸ ਮੌਕੇ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੇ ਪ੍ਰਿੰਸੀਪਲ ਡਾ ਰਣਜੀਤ ਸਿੰਘ,   ਕੋਚ ਚਰਨਜੀਤ ਸਿੰਘ ਕਪੂਰਥਲਾ, ਕੋਚ ਗੁਰਜੀਤ ਕੌਰ, ਕੋਚ ਰੁਪਿੰਦਰ ਕੌਰ, ਕੋਚ ਜਸਕਰਨ ਕੌਰ ਲਾਡੀ, ਕੋਚ ਕਮਲਜੀਤ ਸਿੰਘ ਔਜਲਾ ਅਤੇ ਵਰਲਡ ਕਬੱਡੀ  ਕੱਪ 2025 ਵਿਚ ਭਾਗ ਲੈਣ ਵਾਲੇ ਖਿਡਾਰੀਆਂ ਕਰਮਜੀਤ ਕੌਰ, ਬਲਰਾਜ ਸਿੰਘ, ਗੁਲਸ਼ਨ ਸਿੰਘ, ਅਰਸ਼ਦੀਪ ਸਿੰਘ ਅਤੇ ਸਿਮਰਜੀਤ ਕੌਰ ਦਾ ਸਨਮਾਨ ਕੀਤਾ ਗਿਆ ।  ਸ਼ਾਨਦਾਰ ਸਵਾਗਤ ਅਤੇ ਖਿਡਾਰੀਆਂ ਦੇ ਸਨਮਾਨ ਲਈ ਡਾ. ਰਣਜੀਤ ਸਿੰਘ ਪ੍ਰਿੰਸੀਪਲ ਭਾਈ ਸੰਗਤ ਸਿੰਘ ਖਾਲਸਾ ਕਾਲਜ ਨੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ, ਸਮੂਹ ਟਰੱਸਟ ਮੈਂਬਰਾਂ ਅਤੇ ਢਾਹਾਂ ਕਲੇਰਾਂ ਵਿਖੇ ਚੱਲਦੇ ਸਮੂਹ ਵਿਦਿਅਕ ਅਤੇ ਮੈਡੀਕਲ ਅਦਾਰਿਆਂ ਦਾ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਵਨੀਤਾ ਚੋਟ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਟਰੱਸਟ,  ਪ੍ਰੌ: ਗੁਲਬਹਾਰ ਸਿੰਘ, ਅਮਨਦੀਪ ਸੰਧੂ, ਪ੍ਰੌ ਅਮਨਦੀਪ ਸਿੰਘ, ਰਮਨ ਕੁਮਾਰ, ਮੈਡਮ ਪਰਮਜੀਤ ਕੌਰ, ਮੈਡਮ ਜਸਪ੍ਰੀਤ ਕੌਰ, ਮੈਡਮ ਸ਼ਸ਼ੀ ਬਾਲਾ, ਮੈਡਮ ਰੁਪਿੰਦਰ ਕੌਰ, ਮੈਡਮ ਤਰੀਜ਼ਾ, ਮੈਡਮ ਪ੍ਰਭਦੀਪ ਕੌਰ, ਮੈਡਮ ਸ਼ਿਵਾਨੀ ਭਾਰਦਵਾਜ, ਮੈਡਮ ਵੰਦਨਾ ਬਸਰਾ, ਮੈਡਮ ਰੀਤੂ, ਯੂਨਸ ਵਾਨੀ, ਮੈਡਮ ਪਿਊਸ਼ੀ ਯਾਦਵ, ਰਮਨ ਕੁਮਾਰ, ਰਵੀ ਯਾਦਵ, ਵਿਕਾਸ ਕੁਮਾਰ, ਮੈਡਮ ਇੰਦੂ ਬਾਲਾ, ਮੈਡਮ ਕਮਲਜੀਤ ਕੌਰ, ਮੈਡਮ ਹਰਮੀਤ ਕੌਰ, ਮੈਡਮ ਸਰਬਜੀਤ ਕੌਰ, ਮੈਡਮ ਜਸਬੀਰ ਕੌਰ, ਅਮਨਦੀਪ ਮਾਨ, ਗੁਰਸ਼ਾਨ ਸਿੰਘ ਤੋਂ ਇਲਾਵਾ  ਢਾਹਾਂ ਕਲੇਰਾਂ ਵਿਖੇ ਚੱਲਦੇ ਅਦਾਰਿਆਂ ਦੇ ਮੁੱਖੀ, ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਵਰਲਡ ਕਬੱਡੀ ਕੱਪ 2025 ਦੀਆਂ ਗੋਲਡ ਮੈਡਲ ਜੇਤੂ ਕਬੱਡੀ ਖਿਡਾਰਨਾਂ ਜਸ਼ਨਦੀਪ ਕੌਰ ਅਤੇ ਮਨੀਸ਼ਾ ਵਿਖੇ ਸਵਾਗਤ ਅਤੇ ਸਨਮਾਨ ਕਰਨ ਮੌਕੇ ਯਾਦਗਾਰੀ ਤਸਵੀਰ
 

ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਿਕਰੀ 'ਤੇ ਸਖ਼ਤ ਕਾਰਵਾਈ, ਦੁਕਾਨਾਂ ਦੇ ਲਾਇਸੈਂਸ ਰੱਦ

ਅੰਮ੍ਰਿਤਸਰ, 3 ਅਪ੍ਰੈਲ - ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਦੇ ਨਿਰਦੇਸ਼ ਉੱਤੇ ਕਾਰਵਾਈ ਕਰਦੇ ਹੋਏ ਸ਼੍ਰੀਮਤੀ ਬਬਲੀਨ ਕੌਰ ਨੇ ਅਧਿਕਾਰੀਆਂ ਦੀ ਇੱਕ ਟੀਮ ਦੇ ਨਾਲ ਅੰਮ੍ਰਿਤਸਰ ਦੇ ਸੁਲਤਾਨਵਿੰਡ ਸਬ ਅਰਬਨ ਵਿੱਚ ਮੈਸਰਜ਼ ਬਾਬਾ ਦੀਪ ਸਿੰਘ ਜੀ ਮੈਡੀਕਲ ਸਟੋਰ ਦਾ ਨਿਰੀਖਣ ਕੀਤਾ ਅਤੇ 15,734 ਰੁਪਏ ਦੀਆਂ ਅੱਠ ਕਿਸਮਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ। ਜ਼ਬਤ ਕੀਤੀਆਂ ਗਈਆਂ ਦਵਾਈਆਂ ਵਿੱਚ ਪ੍ਰੀਗਾਬਾਲਿਨ ਦੇ 100 ਕੈਪਸੂਲ ਸ਼ਾਮਲ ਸਨਜੋ ਕਿ ਪਾਬੰਦੀ ਸ਼ੁਦਾ ਦਵਾਈ ਹੈ।

ਇਸ ਸਬੰਧੀ ਪੁਲਿਸ ਸਟੇਸ਼ਨ ਸੁਲਤਾਨਵਿੰਡ ਵਿਖੇ ਧਾਰਾ 223 ਬੀਐਨਐਸਐਸ 2023 ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਅਤੇ ਅਨੈਤਿਕ ਵਿਕਰੀ ਨੂੰ ਰੋਕਣ ਲਈ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ।

ਇਸ ਮਗਰੋਂ ਟੀਮ ਨੇ ਅੰਮ੍ਰਿਤਸਰ ਦੇ ਕਟੜਾ ਸ਼ੇਰ ਸਿੰਘ ਵਿੱਚ ਮੈਸਰਜ਼ ਸੈਟ ਮੈਡੀਸਨ ਟ੍ਰੇਡਰਜ਼ ਦਾ ਸ਼ਟਰ ਬੰਦ ਪਾਇਆ ਗਿਆ। ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਦੁਕਾਨ ਦੇ ਮਾਲਕ ਨੇ  ਦੁਕਾਨ ਨਹੀਂ ਖੋਲੀਜਿਸ ਕਾਰਨ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ।

ਉਹਨਾਂ ਨੂੰ ਦੱਸਿਆ ਕਿ ਇਹਨਾਂ ਤੋਂ ਇਲਾਵਾਡਰੱਗਜ਼ ਨਿਯਮਾਂ ਦੀ ਉਲੰਘਣਾ ਕਾਰਨ ਕਈ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ ਜਾਂ ਮੁਅੱਤਲ ਕਰ ਦਿੱਤੇ ਗਏ ਸਨ।  ਇਨ੍ਹਾਂ ਵਿੱਚ ਜੀਐਨਡੀ ਹਸਪਤਾਲ ਦੇ ਬਾਹਰ ਸਥਿਤ ਪ੍ਰਭ ਮੈਡੀਕੋਜ਼ ਦੁਕਾਨ ਨੰਬਰ ਦਾ ਲਾਇਸੈਂਸ ਰੱਦ ਕੀਤਾ ਗਿਆ ਹੈ। ਸ਼ਰਮਾ ਮੈਡੀਕਲ ਸਟੋਰਬੱਸ ਸਟੈਂਡ ਦੇ ਸਾਹਮਣੇ ਅੰਮ੍ਰਿਤਸਰ ਨੂੰ 30 ਦਿਨਾਂ ਲਈ ਮੁਅੱਤਲ ਕੀਤਾ ਗਿਆ ਹੈ ਅਤੇ ਪੱਡਾ ਮੈਡੀਕਲ ਸਟੋਰਵੀਪੀਓ ਬੁਟਾਲਾ ਨੂੰ 45 ਦਿਨਾਂ ਲਈ ਮੁਅੱਤਲ ਕੀਤਾ ਗਿਆ ਹੈ। ਡਰੱਗਜ਼ ਨਿਯਮਾਂ ਦੀ ਉਲੰਘਣਾ ਕਾਰਨ ਹੋਰ ਕੈਮਿਸਟਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ।

Fwd: Punjabi and English Press Note---ਜ਼ਿਲ੍ਹੇ ’ਚ ਬਾਲ ਅਤੇ ਬੰਧੂਆ ਮਜ਼ਦੂਰੀ ਖਿਲਾਫ਼ ਹੋਵੇਗੀ ਢੁਕਵੀਂ ਕਾਰਵਾਈ : ਸਹਾਇਕ ਕਿਰਤ ਕਮਿਸ਼ਨਰ


ਜ਼ਿਲ੍ਹੇ 'ਚ ਬਾਲ ਅਤੇ ਬੰਧੂਆ ਮਜ਼ਦੂਰੀ ਖਿਲਾਫ਼ ਹੋਵੇਗੀ ਢੁਕਵੀਂ ਕਾਰਵਾਈ : ਸਹਾਇਕ ਕਿਰਤ ਕਮਿਸ਼ਨਰ

ਪਿਛਲੇ ਦੋ ਮਹੀਨਿਆਂ ਦੌਰਾਨ ਚਾਰ ਬੱਚਿਆਂ ਤੋਂ ਬਾਲ ਮਜ਼ਦੂਰੀ ਛੁਡਵਾਈ

ਕਾਮਿਆਂ ਨੂੰ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਦਾ ਸੱਦਾ

 

ਹੁਸ਼ਿਆਰਪੁਰ, 3 ਅਪ੍ਰੈਲ: ਸਹਾਇਕ ਕਿਰਤ ਕਮਿਸ਼ਨਰ ਜੇ.ਐਸ. ਕੰਗ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਬਾਲ ਅਤੇ ਬੰਧੂਆ ਮਜ਼ਦੂਰੀ ਦੀ ਰੋਕਥਾਮ ਲਈ ਜ਼ਿਲ੍ਹਾ ਟਾਸਕ ਫੋਰਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਰਚ ਮਹੀਨੇ ਦੌਰਾਨ 4 ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਛੁਡਾਇਆ ਗਿਆ।

          ਸਹਾਇਕ ਕਿਰਤ ਕਮਿਸ਼ਨਰ ਜੇ.ਐਸ. ਕੰਗ ਨੇ ਕਿਹਾ ਕਿ ਕਿਰਤ ਵਿਭਾਗ ਵਲੋਂ ਜ਼ਿਲ੍ਹੇ ਵਿਚ ਮਜ਼ਦੂਰਾਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਲਗਾਤਾਰ ਉਪਰਾਲੇ ਜਾਰੀ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਜ਼ਿਲ੍ਹੇ ਵਿਚ ਗਰੈਚੁਟੀ ਦੇ 113 ਕੇਸ, ਘੱਟੋ-ਘੱਟ ਉਜਰਤ ਨਾਲ ਸਬੰਧਤ 35 ਕੇਸ ਅਤੇ ਮੁਲਾਜ਼ਮ ਮੁਆਵਜਾ ਐਕਟ ਨਾਲ ਸਬੰਧਤ 3 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਟਾਸਕ ਫੋਰਸ ਬਾਲ ਮਜ਼ਦੂਰੀ ਅਤੇ ਬੰਧੂਆ ਮਜ਼ਦੂਰੀ ਖਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਰਚ ਮਹੀਨੇ ਬਾਲ ਮਜ਼ਦੂਰੀ ਤੋਂ ਛੁਡਵਾਏ ਗਏ 4 ਬੱਚਿਆਂ ਨੂੰ ਬਾਲ ਭਲਾਈ ਕਮੇਟੀ ਕੋਲ ਪੇਸ਼ ਕੀਤਾ ਗਿਆ।

          ਬਿਲਡਿੰਗ ਅਤੇ ਹੋਰ ਉਸਾਰੀ ਵਰਕਰ ਐਕਟ ਬਾਰੇ ਸਹਾਇਕ ਕਿਰਤ ਕਮਿਸ਼ਨਰ ਨੇ ਦੱਸਿਆ ਕਿ ਉਸਾਰੀ ਕਾਮਿਆਂ ਦੀ ਭਲਾਈ ਲਈ ਹੈਲਪਡੈਸਕ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਕਾਮਿਆਂ ਨਾਲ ਸਬੰਧਤ ਭਲਾਈ ਸਕੀਮਾਂ ਦਾ ਲਾਭ ਸਹਿਜੇ ਢੰਗ ਨਾਲ ਮੁਹੱਈਆ ਰਕਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਵੱਖ-ਵੱਖ ਸਕੀਮਾਂ ਤਹਿਤ 246 ਅਰਜ਼ੀਆਂ ਦੀ ਪ੍ਰਕਿਰਿਆ ਮੁਕੰਮਲ ਕਰਦਿਆਂ 28.97 ਲੱਖ ਦੀ ਅਦਾਇਗੀ ਲਈ ਇਹ ਅਰਜ਼ੀਆਂ ਭੇਜੀਆਂ ਗਈਆਂ। ਉਨ੍ਹਾਂ ਦੱਸਿਆ ਕਿ ਭਲਾਈ ਸਕੀਮਾਂ ਨਾਲ ਸਬੰਧਤ ਅਰਜ਼ੀਆਂ ਹੁਣ ਸਹਾਇਕ ਕਿਰਤ ਕਮਿਸ਼ਨਰ ਵਲੋਂ ਬੋਰਡ ਦੇ ਸਕੱਤਰ ਨੂੰ ਸਿੱਧੀਆਂ ਅਦਾਇਗੀ ਲਈ ਭੇਜੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਲੇਬਰ ਭਲਾਈ ਬੋਰਡ ਵਲੋਂ ਕਾਮਿਆਂ ਦੀ ਭਲਾਈ ਵਾਲੀਆਂ ਅਰਜ਼ੀਆਂ ਨੂੰ ਤੁਰੰਤ ਅਮਲ ਵਿਚ ਲਿਆਂਦਾ ਜਾਵੇ। ਉਨ੍ਹਾਂ ਦੱਸਿਆ ਕਿ ਉਸਾਰੀ ਕਾਮੇ ਹੁਣ ਪੰਜਾਬ ਬਿਲਡਿੰਗ ਅਤੇ ਹੋਰ ਉਸਾਰੀ ਭਲਾਈ ਬੋਰਡ ਰਾਹੀਂ ਪੰਜਾਬ ਕਿਰਤੀ ਸਹਾਇਕ ਐਪ ਰਾਹੀਂ ਰਜਿਸਟਰਡ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਰਤ ਵਿਭਾਗ ਵਲੋਂ ਸਬੰਧਤ ਧਿਰਾਂ ਦੇ ਸਸ਼ਕਤੀਕਰਨ, ਹੋਰ ਵਿਕਾਸ ਅਤੇ ਭਲਾਈ ਲਈ ਅਣਥੱਕ ਯਤਨੀ ਕੀਤੇ ਜਾ ਰਹੇ ਹਨ।  

-- 

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਫਾਈਬਰੋ ਸਕੈਨ ਕੈਂਪ ਦਾ 166 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ

 ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਫਾਈਬਰੋ ਸਕੈਨ ਕੈਂਪ ਦਾ 166 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ
ਬੰਗਾ 2 ਅਪਰੈਲ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ‍ ਵਿਖੇ ਅੱਜ ਲਿਵਰ ਦੀ ਜਾਂਚ ਦੇ ਵਿਸ਼ੇਸ਼ ਟੈਸਟ ਫਾਈਬਰੋ ਸਕੈਨ ਕਰਨ ਦਾ ਫਰੀ ਕੈਂਪ ਲਗਾਇਆ ਗਿਆ, ਜਿਸ ਦਾ 166  ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ । ਇਸ ਕੈਂਪ ਬਾਰੇ ਹਸਪਤਾਲ ਪ੍ਰਬੰਧਕ ਟਰੱਸਟ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ  ਮੁੱਖ ਸੇਵਾਦਾਰ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਜੀ ਨੇ ਦੱਸਿਆ ਲੋੜਵੰਦਾਂ ਦੀ ਮਦਦ ਕਰਨ ਲਈ ਹਸਪਤਾਲ ਦੇ ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ ਦੀ ਅਗਵਾਈ ਹੇਠ ਲਿਵਰ ਦੀ ਜਾਂਚ ਕਰਨ ਵਾਲਾ ਮਹਿੰਗਾ ਟੈਸਟ ਫਾਈਬਰੋ ਸਕੈਨ ਮੁਫਤ ਕਰਨ ਦਾ ਵਿਸ਼ੇਸ਼ ਕੈਂਪ ਲਾਇਆ ਗਿਆ ਹੈ ।  ਇਸ ਮੌਕੇ ਜਾਣਕਾਰੀ ਦਿੰਦੇ ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ ਸਰੀਰ ਵਿਚ ਵੱਧ ਰਹੇ ਰੋਗਾਂ ਜਿਵੇਂ  ਫੈਟੀ ਲਿਵਰ, ਕਾਲਾ ਪੀਲੀਆ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ,  ਮੋਟਾਪਾ, ਉੱਚ ਕੈਲਸਟਰੋਲ, ਸਿਗਰਟ ਅਤੇ ਸ਼ਰਾਬ ਪੀਣ ਵਾਲੇ ਮਰੀਜ਼ਾਂ ਨੂੰ ਫਾਈਬਰੋ ਸਕੈਨ ਕਰਵਾ ਕੇ ਵੱਡਾ ਲਾਭ ਮਿਲੇਗਾ । ਹਸਪਤਾਲ ਵਿਖੇ ਫਰੀ ਸਕੈਨ ਕਰਵਾਉਣ ਪੁੱਜੇ ਮਰੀਜ਼ਾਂ ਨੇ ਲਿਵਰ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਲਈ ਵੱਡੇ ਸ਼ਹਿਰਾਂ 'ਚ ਹੋਣ ਵਾਲਾ ਮਹਿੰਗਾ ਸਕੈਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫਤ ਕੈਂਪ ਲਗਾ ਕੇ ਕਰਵਾਉਣ ਲਈ ਹਸਤਪਾਲ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਅੱਜ ਲੋੜਵੰਦ 166 ਮਰੀਜ਼ਾਂ ਨੇ ਫਰੀ ਫਾਈਬਰੋ ਸਕੈਨ ਕਰਵਾਇਆ ਅਤੇ ਡਾਕਟਰ ਵਿਵੇਕ ਗੁੰਬਰ ਤੋਂ ਆਪਣੇ ਇਲਾਜ ਲਈ ਸਲਾਹ ਲਈ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਅਮਨ ਗਿੱਲ ਮੈਡੀਕੋ ਮਾਰਕੀਟ ਮਨੈਜਰ ਜੀਡਸ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਹਸਪਤਾਲ ਦਾ ਸਟਾਫ ਵੀ ਹਾਜ਼ਰ ਸੀ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਫਾਈਬਰੋ ਸਕੈਨ ਕਰਨ ਮੌਕੇ ਡਾ. ਵਿਵੇਕ ਗੁੰਬਰ ਅਤੇ ਮੈਡੀਕਲ ਟੀਮ