ਭਾਸ਼ਾ ਵਿਭਾਗ ਨੇ ਵਿਸ਼ਵ ਕਵਿਤਾ ਦਿਵਸ ਮਨਾਇਆ

ਪੰਜਾਬੀ ਕਾਵਿ 'ਤੇ ਹੋਈ ਗੋਸ਼ਟੀ ਅਤੇ ਕਵੀ ਦਰਬਾਰ ਦਾ ਆਯੋਜਨ
ਪਟਿਆਲਾ 21 ਮਾਰਚ: -   ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਕ੍ਰਿਸ਼ਨ ਕੁਮਾਰ ਦੀ ਅਗਵਾਈ 'ਚ ਅੱਜ ਵਿਸ਼ਵ ਕਵਿਤਾ ਦਿਵਸ ਮੌਕੇ ਕਾਵਿ ਸਿਰਜਣਾ ਬਾਰੇ ਗੋਸ਼ਟੀ ਤੇ ਕਵੀ ਦਰਬਾਰ ਕਰਵਾਇਆ ਗਿਆ। ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਦੀ ਦੇਖ-ਰੇਖ 'ਚ ਹੋਏ ਇਸ ਸਮਾਗਮ ਦੌਰਾਨ ਨਾਮਵਰ ਸ਼ਾਇਰ ਧਰਮ ਕੰਮੇਆਣਾ ਨੇ ਕਾਵਿ ਸਿਰਜਣਾ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ। ਇਸ ਮੌਕੇ ਧਰਮ ਕੰਮੇਆਣਾ ਤੋਂ ਇਲਾਵਾ ਸ਼ਾਇਰ ਡਾ. ਸੰਤੋਖ ਸੁੱਖੀ, ਸੱਤਪਾਲ ਚਹਿਲ, ਜਗਮੀਤ ਚਹਿਲ, ਗੁਰਮੇਲ ਸਿੰਘ ਵਿਰਕ ਤੇ ਸਰੂਪ ਚੌਧਰੀ ਮਾਜਰਾ ਨੇ ਆਪਣੀਆਂ ਕਵਿਤਾਵਾਂ ਨਾਲ ਰੰਗ ਬੰਨ੍ਹਿਆ।
  ਸ੍ਰੀ ਧਰਮ ਕੰਮੇਆਣਾ ਨੇ ਕਿਹਾ ਕਿ ਵਿਸ਼ਵ ਕਵਿਤਾ 'ਚ ਪੰਜਾਬੀ ਕਾਵਿ ਦਾ ਵਿਸ਼ੇਸ਼ ਸਥਾਨ ਹੈ। ਸਾਡੇ ਕੋਲ ਧਾਰਮਿਕ, ਸਮਾਜਿਕ, ਕਿੱਸਾ ਕਾਵਿ, ਬੀਰ ਕਾਵਿ, ਰੋਮਾਂਟਿਕ ਅਤੇ ਹਰ ਵੰਨਗੀ ਦੀ ਕਵਿਤਾ ਮੌਜੂਦ ਹੈ। ਅੰਗਰੇਜ਼ੀ ਸ਼ਾਇਰ ਚੌਸਰ 14ਵੀਂ ਸਦੀ 'ਚ ਹੋਇਆ ਹੈ ਪਰ ਸਾਡੇ ਕੋਲ ਬਾਬਾ ਫਰੀਦ ਜੀ ਵਰਗਾ ਮਹਾਨ ਕਵੀ ਹੈ ਜੋ ਉਸ ਤੋਂ ਵੀ ਪਹਿਲਾ ਬਾਰਵੀਂ ਸਦੀ 'ਚ ਹੋਇਆ ਹੈ। ਇਸ ਤੋਂ ਇਲਾਵਾ ਪੰਜਾਬੀ ਕਵਿਤਾ ਦੀ ਖੂਬਸੂਰਤੀ ਇਹ ਹੈ ਕਿ ਇਸ ਵਿੱਚ ਹਰ ਵੰਨਗੀ ਦੀ ਉੱਚ ਪਾਏ ਦਾ ਕਾਵਿ ਮਿਲਦਾ ਹੈ। ਸ੍ਰੀ ਕੰਮੇਆਣਾ ਨੇ ਕਿਹਾ ਕਿ ਪੰਜਾਬੀ 'ਚ ਬਹੁਤ ਸਾਰੇ ਨਵੇਂ ਕਵੀ ਉੱਭਰ ਕੇ ਸਾਹਮਣੇ ਆ ਰਹੇ ਹਨ, ਜੋ ਸਾਡੀ ਕਵਿਤਾ ਲਈ ਸ਼ੁਭ ਸੰਕੇਤ ਹੈ।
  ਇਸ ਮੌਕੇ ਡਾ. ਵੀਰਪਾਲ ਕੌਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਮਾਣ ਹੈ ਕਿ ਉਸ ਕੋਲ ਦੁਨੀਆ ਦੀ ਸਭ ਤੋਂ ਮਹਾਨ ਕਾਵਿ ਰਚਨਾ ਦੇ ਰੂਪ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਮੌਜੂਦ ਹਨ, ਜਿਸ ਤੋਂ ਪੂਰੀ ਮਾਨਵਤਾ ਨੂੰ ਹਰ ਖੇਤਰ 'ਚ ਸੇਧ ਮਿਲਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਗੀ ਸੰਪੂਰਨ ਰਚਨਾ ਪੰਜਾਬੀ ਕਾਵਿ ਦਾ ਪੂਰੀ ਦੁਨੀਆ 'ਚ ਸਿਰ ਉੱਚਾ ਕਰ ਰਹੀ ਹੈ। ਇਸ ਮੌਕੇ ਸਰੂਪ ਚੌਧਰੀ ਮਾਜਰਾ ਨੇ ਆਪਣੀ ਕਵਿਤਾ 'ਵਕਤ' ਰਾਹੀਂ ਸਮੇਂ ਦੀ ਅਹਿਮੀਅਤ ਦਰਸਾਈ। ਗੁਰਮੇਲ ਸਿੰਘ ਵਿਰਕ ਨੇ 'ਪੜ੍ਹੀਏ ਲਿਖੀਏ ਭਾਵੇਂ ਹੋਰ ਭਾਸ਼ਾਵਾਂ ਪਰ ਮਾਂ ਬੋਲੀ ਨਾ ਦਿਲੋਂ ਭੁਲਾਈਏ..' ਰਾਹੀ ਮਾਂ ਬੋਲੀ ਨੂੰ ਸਤਿਕਾਰ ਦਿੱਤਾ। ਜਗਮੀਤ ਸਿੰਘ ਚਹਿਲ ਨੇ 'ਮਿੱਟੀਏ ਨੀ ਮਿੱਟੀਏ ਤੈਨੂੰ ਗਲ ਨਾਲ ਲਾਉਣਾ..' ਤੇ 'ਸੱਚਮੁੱਚ ਤਾਰੇ ਟੁੱਟਦੇ ਨੇ..' ਕਵਿਤਾ ਰਾਹੀਂ ਮਾਹੌਲ ਨੂੰ ਗੰਭੀਰਤਾ ਪ੍ਰਦਾਨ ਕੀਤੀ। ਸੱਤਪਾਲ ਚਹਿਲ 'ਜ਼ਿੰਦਗੀ ਹਾਂ ਮੈਨੂੰ ਖੁਦ ਨੂੰ ਭੁਲਾ ਕੇ ਮਿਲਿਆ ਕਰ..' ਗਜ਼ਲ ਰਾਹੀਂ ਤੇ ਡਾ. ਸੰਤੋਖ ਸੁੱਖੀ ਨੇ 'ਪਿੰਡਿਆਂ ਨੂੰ ਚਿੰਬੜਿਆ ਹੋਇਆ ਪ੍ਰਵਾਸ' ਕਵਿਤਾ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ।
  ਮੰਚ ਸੰਚਾਲਕ ਤੇਜਿੰਦਰ ਗਿੱਲ ਨੇ ਗੁਰਦਿਆਲ ਰੌਸ਼ਨ ਦੀ ਕਵਿਤਾ 'ਲਫਜ਼ ਤੇਰੇ ਜੇ ਨਹੀਂ ਹਨ ਸ਼ੂਕਦੇ ਫਿਰ ਤੂੰ ਐਸੀ ਸ਼ਾਇਰੀ ਨੂੰ ਫੂਕ ਦੇ' ਪੇਸ਼ ਕੀਤੀ। ਅਖੀਰ 'ਚ ਧਰਮ ਕੰਮੇਆਣਾ ਨੇ 'ਗਹਿਣੇ ਪਾਕੇ ਬ੍ਰਿਖ ਖਲੋਤੇ ਲੱਗਦੇ ਨੇ..' ਰਚਨਾ ਰਾਹੀਂ ਕਵੀ ਦਰਬਾਰ ਨੂੰ ਸਿਖਰ 'ਤੇ ਪਹੁੰਚਾ ਦਿੱਤਾ। ਇਸ ਮੌਕੇ ਡਿਪਟੀ ਡਾਇਰੈਕਟਰ ਪ੍ਰਿਤਪਾਲ ਕੌਰ, ਸਹਾਇਕ ਨਿਰਦੇਸ਼ਕ ਸਤਨਾਮ ਸਿੰਘ, ਕਮਲਜੀਤ ਕੌਰ, ਹਰਭਜਨ ਕੌਰ, ਅਸ਼ਰਫ ਮਹਿਮੂਦ ਨੰਦਨ, ਅਮਰਿੰਦਰ ਸਿੰਘ, ਪਰਵੀਨ ਕੁਮਾਰ, ਆਲੋਕ ਚਾਵਲਾ, ਖੋਜ ਅਫਸਰ ਡਾ. ਸੁਖਦਰਸ਼ਨ ਸਿੰਘ ਚਹਿਲ, ਹਰਪ੍ਰੀਤ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।

ਭਾਸ਼ਾ ਵਿਭਾਗ ਵਲੋਂ ਇੰਗਲੈਂਡ ਵਸਦੇ ਪ੍ਰਵਾਸੀ ਪੰਜਾਬੀ ਲੇਖਕ ਬਲਵਿੰਦਰ ਸਿੰਘ ਚਾਹਲ ਨਾਲ਼ ਰੂ-ਬ-ਰੂ,

ਇਟਲੀ ਵਿੱਚ ਸਿੱਖ ਫੌਜੀਆਂ ਬਾਰੇ ਇਤਿਹਾਸਕ ਪੁਸਤਕ ਰਿਲੀਜ਼
ਨਵਾਂਸ਼ਹਿਰ, 21 ਮਾਰਚ: -ਭਾਸ਼ਾ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਇੰਗਲੈਂਡ ਵਸਦੇ ਪ੍ਰਵਾਸੀ ਪੰਜਾਬੀ ਬਲਵਿੰਦਰ ਸਿੰਘ ਚਾਹਲ ਨਾਲ਼ ਰੂ-ਬ-ਰੂ ਅਤੇ ਪੁਸਤਕ ਰਿਲੀਜ਼ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੁਆਰਾ ਲਿਖੀ ਪੁਸਤਕ "ਇਟਲੀ ਵਿੱਚ ਸਿੱਖ ਫੌਜੀ" (ਦੂਜਾ ਵਿਸ਼ਵ ਯੁੱਧ) ਰਿਲੀਜ਼ ਕੀਤੀ ਗਈ। ਖੋਜ ਅਫ਼ਸਰ, ਭਾਸ਼ਾ ਵਿਭਾਗ, ਅਮਰੀਕ ਸਿੰਘ ਦਿਆਲ ਨੇ 'ਜੀ ਆਇਆਂ ਨੂੰ' ਕਿਹਾ। ਵਿਚਾਰ-ਚਰਚਾ ਵਿੱਚ ਭਾਗ ਲੈਂਦਿਆਂ ਸ. ਗੁਰਜੰਟ ਸਿੰਘ  ਪਿ੍ਰੰਸੀਪਲ ਅਮਰਦੀਪ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਨੇ ਅਣਛੋਹੇ ਵਿਸ਼ੇ 'ਤੇ ਖੋਜ ਭਰਪੂਰ ਪੁਸਤਕ ਲਿਖਣ ਲਈ ਲੇਖਕ ਨੂੰ ਵਧਾਈ ਦਿੱਤੀ। ਨਾਮਵਰ ਕਹਾਣੀਕਾਰ ਅਜਮੇਰ ਸਿੱਧੂ ਨੇ ਕਿਹਾ ਕਿ ਇਹ ਪੁਸਤਕ ਇਤਿਹਾਸ ਨਾਲ ਸੰਬੰਧ ਰੱਖਣ ਦੇ ਬਾਵਜੂਦ ਸਾਹਿਤ ਦੀਆਂ ਕਈ ਵਿਧਾਵਾਂ ਦਾ ਸੁਮੇਲ ਹੈ। ਉਹਨਾਂ ਲੇਖਕ ਦੇ ਮਿਹਨਤ ਭਰਪੂਰ ਯਤਨ ਦੀ ਸ਼ਲਾਘਾ ਕੀਤੀ। ਉੱਘੇ ਬਾਲ-ਸਾਹਿਤਕਾਰ ਅਵਤਾਰ ਸਿੰਘ ਸੰਧੂ ਨੇ ਚਾਹਲ ਦੀ ਸ਼ਖਸ਼ੀਅਤ ਅਤੇ ਰਚਨਾ ਸੰਸਾਰ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਇਹ ਪੁਸਤਕ ਪੰਜਾਬੀ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਛਪ ਚੁੱਕੀ ਹੈ। ਇਟਾਲੀਅਨ ਭਾਸ਼ਾ ਵਿੱਚ ਵੀ ਇਸਦਾ ਅਨੁਵਾਦ ਜਲਦ ਛਪ ਰਿਹਾ ਹੈ। ਡਾ. ਸਤਵੀਰ ਕੌਰ ਚੰਡੀਗੜ੍ਹ ਨੇ ਕਵਿਤਾਵਾਂ ਦੀ ਪੇਸ਼ਕਾਰੀ ਰਾਹੀਂ ਸਾਂਝ ਪਾਈ। ਪ੍ਰੋ. ਅਜੀਤ ਲੰਗੇਰੀ ਮਾਹਿਲਪੁਰ ਨੇ ਸੁਰਜੀਤ ਪਾਤਰ ਦੀ ਰਚਨਾ "ਮੈਂ ਇੱਕ ਦਿਨ ਫਿਰ ਆਉਣਾ ਹੈ" ਦੀ ਬਾਖੂਬੀ ਪੇਸ਼ਕਾਰੀ ਰਾਹੀਂ ਮਾਹੌਲ ਵਿੱਚ ਨਵਾਂ ਰੰਗ ਭਰਿਆ। ਸਾਬਕਾ ਪਿ੍ਰੰਸੀਪਲ ਅਮਰਜੀਤ ਲਾਲ ਨੇ ਕਿਹਾ ਕਿ ਅਜੋਕੇ ਸਮੇਂ ਪੁਸਤਕ ਸੱਭਿਆਚਾਰ ਵਿਕਸਿਤ ਕਰਨਾ ਸਮੇਂ ਦੀ ਲੋੜ ਹੈ। ਬਲਵਿੰਦਰ ਸਿੰਘ ਚਾਹਲ ਵਲੋਂ ਹਾਜਰ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਮੌਕੇ ਮਲਕੀਤ ਬਸਰਾ, ਕੇਵਲ ਰਾਮ, ਹਰਦੇਵ ਸਿੰਘ ਕਪੂਰਥਲਾ, ਹਰਦੀਪ ਕੁਲਾਮ, ਜਸਵੀਰ ਬੇਗਮਪੁਰੀ ਆਦਿ ਹਾਜ਼ਰ ਸਨ। ਜ਼ਿਲ੍ਹਾ ਭਾਸ਼ਾ ਅਫ਼ਸਰ ਸੁਰਿੰਦਰ ਕੌਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਬਲਵਿੰਦਰ ਸਿੰਘ ਚਾਹਲ ਨੂੰ ਸਨਮਾਨਿਤ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਉੱਘੇ ਗੀਤਕਾਰ ਅਮਰੀਕ ਹਮਰਾਜ ਨੇ ਬਾਖੂਬੀ ਨਿਭਾਈ।

ਰਾਜਪਾਲ ਨੇ ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦਾ ਅਹਿਦ ਲਿਆ

16ਵੀਂ ਵਿਧਾਨ ਸਭਾ ਦੇ ਉਦਘਾਟਨੀ ਸੈਸ਼ਨ ਦੌਰਾਨ ਰਾਜਪਾਲ ਦਾ ਸੰਬੋਧਨ, ਕਿਹਾ, 
ਸੂਬੇ ਵਿੱਚ ਹੁਣ ਲੋਕ ਹੀ ਅਸਲੀ ਰਾਜਾ ਹੋਣਗੇ
ਚੰਡੀਗੜ੍ਹ, 21 ਮਾਰਚ:
ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਅਤੇ ਪੰਜਾਬ ਨੂੰ ਦੇਸ਼ ਦੇ ਮੋਹਰੀ ਸੂਬੇ ਵਜੋਂ ਉਭਾਰਨ ਲਈ ਸਖ਼ਤ ਮਿਹਨਤ ਕਰੇਗੀ।
ਉਹਨਾਂ ਕਿਹਾ, "ਇਹ ਨਾਗਰਿਕਾਂ ਦੇ ਨਾਲ ਸਾਂਝੇਦਾਰੀ ਵਿੱਚ ਸਮੂਹਿਕ ਸ਼ਾਸਨ ਦਾ ਇੱਕ ਕ੍ਰਾਂਤੀਕਾਰੀ ਮਾਡਲ ਹੋਵੇਗਾ।" 
16ਵੀਂ ਵਿਧਾਨ ਸਭਾ ਦੇ ਪਹਿਲੇ ਸ਼ੈਸ਼ਨ ਦੌਰਾਨ ਆਪਣੇ ਸੰਬੋਧਨ ਵਿੱਚ ਰਾਜਪਾਲ ਨੇ ਕਿਹਾ ਕਿ ਸਾਡੀ ਸਰਕਾਰ ਮੰਨਦੀ ਹੈ ਕਿ ਲੋਕਤੰਤਰ ਵਿੱਚ ਲੋਕ ਹੀ ਰਾਜਾ ਹੁੰਦੇ ਹਨ (ਜਨਤਾ ਰਾਜ ਮੇਂ ਜਨਤਾ ਹੀ ਰਾਜਾ) ਅਤੇ ਸਾਡੀ ਸਰਕਾਰ ਇਸੇ ਸਿਧਾਂਤ 'ਤੇ ਚੱਲੇਗੀ ਅਤੇ ਸਰਕਾਰ ਦਾ ਸਾਰਾ ਧਿਆਨ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਵੱਲ ਹੋਵੇਗਾ। ਉਹਨਾਂ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਏਗੀ ਅਤੇ ਲੋਕਾਂ ਲਈ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਯਕੀਨੀ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਸੂਬੇ ਵਿੱਚ ਹਰ ਤਰ੍ਹਾਂ ਦੇ ਟਰਾਂਸਪੋਰਟ, ਸ਼ਰਾਬ, ਰੇਤ ਮਾਫੀਆ ਆਦਿ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ। 
ਰਾਜਪਾਲ ਨੇ ਕਿਹਾ ਕਿ ਇਨ੍ਹਾਂ ਗੈਰ-ਸਮਾਜਿਕ ਅਨਸਰਾਂ ਨੇ ਪਿਛਲੀਆਂ ਸਰਕਾਰਾਂ ਦੌਰਾਨ ਪੰਜਾਬ ਨੂੰ ਲੁੱਟਿਆ ਹੈ ਅਤੇ ਸਰਕਾਰੀ ਖਜ਼ਾਨੇ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ ਹੈ ਜਿਸ ਦੀ ਵਰਤੋਂ ਆਮ ਲੋਕਾਂ ਦੀ ਭਲਾਈ ਲਈ ਕੀਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਸਿਹਤ ਤੇ ਸਿੱਖਿਆ ਮਨੁੱਖੀ ਤੇ ਸਮਾਜਿਕ ਵਿਕਾਸ ਅਤੇ ਸਸ਼ਕਤੀਕਰਨ ਦੀ ਨੀਂਹ ਹਨ, ਇਸ ਲਈ ਸੂਬਾ ਸਰਕਾਰ ਇਨ੍ਹਾਂ ਦੋਵਾਂ ਮਹੱਤਵਪੂਰਨ ਖੇਤਰਾਂ ਵਿੱਚ ਸਰਵਪੱਖੀ ਸੁਧਾਰਾਂ ਲਈ ਵਚਨਬੱਧ ਹੈ। ਸ੍ਰੀ ਪੁਰੋਹਿਤ ਨੇ ਕਿਹਾ ਕਿ ਵਿਦਿਅਕ ਅਤੇ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਇਸਦਾ ਵਿਸਤਾਰ ਕਰਨ ਲਈ ਨੀਤੀਆਂ ਬਣਾਈਆਂ ਜਾਣਗੀਆਂ ਅਤੇ ਲਾਗੂ ਕੀਤੀਆਂ ਜਾਣਗੀਆਂ।
ਰਾਜਪਾਲ ਨੇ ਕਿਹਾ ਕਿ ਸੂਬੇ ਦੇ ਹਰੇਕ ਨਾਗਰਿਕ ਨੂੰ ਇੱਕ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ, ਜਿਸ ਤੇ ਸਮੁੱਚੀ ਜਾਣਕਾਰੀ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ। ਇਸ ਤੋਂ ਇਲਾਵਾ, ਦਿੱਲੀ ਵਿੱਚ 'ਮੁਹੱਲਾ ਕਲੀਨਿਕਾਂ' ਦੀ ਤਰਜ਼ ਤੇ ਸੂਬੇ ਭਰ ਵਿੱਚ 16000 ਪਿੰਡ ਅਤੇ ਵਾਰਡ ਕਲੀਨਿਕ ਸਥਾਪਤ ਕੀਤੇ ਜਾਣਗੇ। ਸ੍ਰੀ ਪੁਰੋਹਿਤ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਦਿੱਲੀ ਸਰਕਾਰ ਦੀ 'ਫਰਿਸ਼ਤੇ' ਸਕੀਮ ਦੀ ਤਰਜ਼ 'ਤੇ ਇੱਕ ਸਕੀਮ ਸ਼ੁਰੂ ਕਰੇਗੀ ਜਿਸ ਤਹਿਤ ਕੋਈ ਵੀ ਵਿਅਕਤੀ ਸੜਕ ਹਾਦਸੇ ਦੇ ਪੀੜਤ ਨੂੰ ਕਿਸੇ ਵੀ ਹਸਪਤਾਲ ਵਿੱਚ ਲੈ ਜਾ ਸਕਦਾ ਹੈ, ਜਿੱਥੇ ਉਸ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।
ਸੂਬੇ ਵਿੱਚ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਸਰਕਾਰ ਦੀ ਦ੍ਰਿੜ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ ਰਾਜਪਾਲ ਨੇ ਕਿਹਾ ਕਿ ਸਰਕਾਰ ਮਹਿਲਾਵਾਂ ਲਈ ਇੱਕ ਵਿਸ਼ੇਸ਼ ਯੋਜਨਾ ਤਿਆਰ ਕਰੇਗੀ, ਜਿਸ ਤਹਿਤ 18 ਸਾਲ ਤੋਂ ਵੱਧ ਉਮਰ ਦੀ ਹਰ ਮਹਿਲਾ ਨੂੰ 1000 ਰੁਪਏ ਪ੍ਰਤੀ ਮਹੀਨਾ ਮੁਹੱਈਆ ਕਰਵਾਏ ਜਾਣਗੇ ਜਦਕਿ ਬਜ਼ੁਰਗ ਮਹਿਲਾਵਾਂ ਨੂੰ ਸੀਨੀਅਰ ਨਾਗਰਿਕਾਂ ਵਜੋਂ ਮਿਲਦੀ ਪੈਨਸ਼ਨ ਤੋਂ ਇਲਾਵਾ 1000 ਰੁਪਏ ਦਿੱਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਸਿੱਖਿਆ ਖੇਤਰ ਦੇ ਮੁਕੰਮਲ ਕਾਇਆ ਕਲਪ ਲਈ ਕੰਮ ਕਰੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਰਕਾਰੀ ਸਕੂਲਾਂ ਵਿੱਚ ਦਿੱਤੀ ਜਾਂਦੀ ਸਿੱਖਿਆ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਬਿਹਤਰ ਹੋਵੇ। ਸ੍ਰੀ ਪੁਰੋਹਿਤ ਨੇ ਅੱਗੇ ਕਿਹਾ ਕਿ ਸਰਕਾਰ ਇਹ ਵੀ ਯਕੀਨੀ ਬਣਾਏਗੀ ਕਿ ਸਕੂਲਾਂ ਦੀਆਂ ਫੀਸਾਂ ਨੂੰ ਨਿਯਮਤ ਕੀਤਾ ਜਾਵੇ ਤਾਂ ਜੋ ਆਮ ਲੋਕਾਂ 'ਤੇ ਬੋਝ ਨੂੰ ਘੱਟ ਕੀਤਾ ਜਾ ਸਕੇ।
ਸ੍ਰੀ ਪੁਰੋਹਿਤ ਨੇ ਕਿਹਾ, "ਮੇਰੀ ਸਰਕਾਰ ਪੰਜਾਬ ਦੇ ਹਰੇਕ ਘਰ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਲਈ ਵਚਨਬੱਧ ਹੈ ਜਿਸ ਨਾਲ ਲਗਭਗ 80 ਫ਼ੀਸਦੀ ਘਰਾਂ ਵਿੱਚ ਬਿਜਲੀ ਦਾ ਬਿੱਲ ਖਤਮ ਹੋ ਜਾਵੇਗਾ। ਬਿਜਲੀ ਦੇ ਬਿੱਲ/ਬਕਾਏ ਦਾ ਭੁਗਤਾਨ ਨਾ ਕਰਨ ਕਾਰਨ ਕੱਟੇ ਗਏ ਘਰੇਲੂ ਬਿਜਲੀ ਕੁਨੈਕਸ਼ਨਾਂ ਨੂੰ ਬਹਾਲ ਕੀਤਾ ਜਾਵੇਗਾ।" 
ਰਾਜਪਾਲ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ `ਤੇ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਕੁਦਰਤ ਦੇ ਕਹਿਰ ਕਾਰਨ ਜਿਨ੍ਹਾਂ ਕਿਸਾਨਾਂ ਦਾ ਫਸਲੀ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਉਤਪਾਦਨ ਲਾਗਤ ਦੇ ਅਨੁਪਾਤ ਮੁਤਾਬਕ ਮੁਆਵਜ਼ਾ ਰਾਸ਼ੀ ਵਧਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇਗਾ। ਸ੍ਰੀ ਪੁਰੋਹਿਤ ਨੇ ਕਿਹਾ ਕਿ 30 ਅਪ੍ਰੈਲ, 2022 ਤੱਕ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਹਰੇਕ ਪ੍ਰਭਾਵਿਤ ਕਿਸਾਨ ਅਤੇ ਮਜ਼ਦੂਰ ਦੇ ਖਾਤੇ ਵਿੱਚ ਪਾ ਦਿੱਤਾ ਜਾਵੇਗਾ।
ਰਾਜਪਾਲ ਨੇ ਕਿਹਾ ਕਿ ਸਰਕਾਰ ਪੰਜਾਬ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਰਾਹਤ/ਮਾਣ ਭੱਤਾ ਦੇਣ ਲਈ ਵਚਨਬੱਧ ਹੈ।

ਰਾਜਪਾਲ ਨੇ ਕਿਹਾ "ਇੰਸਪੈਕਟਰ ਰਾਜ, ਰੇਡ ਰਾਜ ਅਤੇ ਨਾਜਾਇਜ਼ ਟੈਕਸ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਕਾਰੋਬਾਰ ਲਈ ਸੁਰੱਖਿਅਤ ਮਾਹੌਲ ਸਿਰਜਿਆ ਜਾਵੇਗਾ। ਵਪਾਰੀਆਂ ਖਿਲਾਫ ਪਿਛਲੀਆਂ ਸਾਰੀਆਂ ਫਰਜ਼ੀ ਐਫ.ਆਈ.ਆਰਜ਼. ਨੂੰ ਰੱਦ ਕਰ ਦਿੱਤਾ ਜਾਵੇਗਾ।"

ਸੂਬਾ ਸਰਕਾਰ, ਰਾਜ ਭਰ ਦੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਵਿਕਾਸ ਲਈ ਵਚਨਬੱਧ ਹੈ। ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ, ਕਾਲਜ ਦੇ ਵਿਦਿਆਰਥੀਆਂ ਲਈ ਮੁਫਤ ਵਿਦੇਸ਼ੀ ਸਿੱਖਿਆ, ਮੁਫਤ ਮੈਡੀਕਲ ਸੇਵਾ ਅਤੇ ਰਾਜ ਦੇ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਪ੍ਰਤੀਯੋਗਤਾ ਪ੍ਰੀਖਿਆਵਾਂ ਲਈ ਮੁਫਤ ਕੋਚਿੰਗ ਦਿੱਤੀ ਜਾਵੇਗੀ।
 ਸ੍ਰੀ ਪੁਰੋਹਿਤ ਨੇ ਅੱਗੇ ਕਿਹਾ ਕਿ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਜਲੰਧਰ ਵਿਖੇ ਦੇਸ਼ ਦੀ ਸਭ ਤੋਂ ਵੱਡੀ ਖੇਡ ਯੂਨੀਵਰਸਿਟੀ ਬਣਾਏਗੀ।
  
ਉਦਯੋਗਿਕ ਪੁਨਰ-ਸੁਰਜੀਤੀ ਨੂੰ ਹੁਲਾਰਾ ਦੇਣ ਲਈ, ਘੱਟ ਵਿਕਸਤ ਉਦਯੋਗਿਕ ਅਸਟੇਟਾਂ ਅਤੇ ਫੋਕਲ ਪੁਆਇੰਟਾਂ ਵਿੱਚ ਗੈਰ-ਵਰਤੋਂ ਵਾਲੀਆਂ ਜ਼ਮੀਨਾਂ ਉਦਯੋਗ ਨੂੰ ਵਾਜਿਬ ਦਰਾਂ `ਤੇ ਉਪਲਬਧ ਕਰਵਾਈਆਂ ਜਾਣਗੀਆਂ।   


ਸ੍ਰੀ ਪੁਰੋਹਿਤ ਨੇ ਕਿਹਾ ਕਿ ਸੂਬੇ ਵਿੱਚ ਬੰਬ ਧਮਾਕੇ, ਬਰਗਾੜੀ ਬੇਅਦਬੀ ਕਾਂਡ ਸਮੇਤ ਬੇਅਦਬੀ ਦੇ ਸਾਰੇ ਮਾਮਲਿਆਂ, ਗੈਂਗਸਟਰਾਂ ਦੀਆਂ ਵਾਰਦਾਤਾਂ ਅਤੇ ਹੋਰ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤਾਂ ਜੋ ਜੁਰਮਾਂ ਨੂੰ ਅੰਜਾਮ ਦੇਣ ਵਾਲੇ ਇਨ੍ਹਾਂ ਸਾਜਿਸ਼ਘਾੜਿਆਂ ਸਮੇਤ ਸਾਰੇ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਨਾਂ ਅੱਗੇ ਕਿਹਾ ਕਿ ਸੂਬੇ ਦੀਆਂ ਸਰਹੱਦਾਂ ਦੀ ਚੌਕਸੀ ਨਾਲ ਰਾਖੀ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਅੱਤਵਾਦੀ ਸੂਬੇ ਵਿੱਚ ਦਾਖਲ ਨਾ ਹੋ ਸਕੇ ਅਤੇ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਨੂੰ ਠੱਲ੍ਹ ਪਾਈ ਜਾ ਸਕੇ। ਸਮੁੱਚੇ ਸੂਬੇ ਨੂੰ ਸੀ.ਟੀ.ਵੀ. ਨੈੱਟਵਰਕ ਨਾਲ ਕਵਰ ਕੀਤਾ ਜਾਵੇਗਾ ਜੋ ਰਾਜ ਵਿੱਚ ਅਪਰਾਧ ਦਰ ਨਾਲ ਨਜਿੱਠਣ ਵਿੱਚ ਬਹੁਤ ਮਦਦ ਕਰੇਗਾ।
          
ਰਾਜਪਾਲ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਪ੍ਰਾਪਤੀਆਂ ਅਤੇ ਖਰਚਿਆਂ ਵਿੱਚ ਬੇਮੇਲਤਾ ਹੋਣ ਕਾਰਨ ਰਾਜ ਦੀ ਵਿੱਤੀ ਸਥਿਤੀ ਸੰਕਟ ਵਿੱਚ ਹੈ। ਪਿਛਲੇ ਸਾਲਾਂ ਦੌਰਾਨ ਵੱਡੇ ਵਿੱਤੀ ਘਾਟੇ ਦੇ ਬਰਕਰਾਰ ਰਹਿਣ ਕਾਰਨ ਕਰਜ਼ਿਆਂ ਵਿੱਚ ਭਾਰੀ ਵਾਧਾ ਹੋਇਆ ਹੈ ਜੋ ਹੁਣ 3.5 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ ਸੂਬੇ ਨੂੰ ਕਰਜ਼ੇ ਦੇ ਦਬਾਅ ਵਾਲੇ ਸੂਬੇ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਦੀ ਰਾਜ ਵਿੱਚ ਰਿਪੋਰਟ 2021-22 ਦੇ ਅਨੁਸਾਰ, ਪੰਜਾਬ ਦਾ ਕਰਜ਼ਾ - ਕੁੱਲ ਰਾਜ ਘਰੇਲੂ ਉਤਪਾਦ (ਜੀਐਸਡੀਪੀ ) ਅਨੁਪਾਤ 42.5% ਹੈ - ਜੋ ਕਿ ਜੰਮੂ ਅਤੇ ਕਸ਼ਮੀਰ, ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਤੋਂ ਬਾਅਦ ਸਭ ਤੋਂ ਵੱਧ ਹੈ। ਇਹ ਸਪੱਸ਼ਟ ਤੌਰ ਤੇ ਪੰਜਾਬ ਨੂੰ ਭਾਰਤ ਦਾ ਸਭ ਤੋਂ ਵੱਡਾ ਕਰਜ਼ਦਾਰ ਸੂਬਾ ਬਣਾਉਂਦਾ ਹੈ। ਕਰਜ਼ੇ ਦਾ ਇਹ ਵਧਦਾ ਬੋਝ ਬੜੀ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰ ਸਥਿਤੀ ਨੂੰ ਸੁਧਾਰਨ ਲਈ ਹਰ ਸੰਭਵ ਯਤਨ ਕਰੇਗੀ। ਸਰਕਾਰ ਆਮ ਲੋਕਾਂ, ਵਪਾਰੀਆਂ, ਕਿਸਾਨਾਂ, ਔਰਤਾਂ, ਨੌਜਵਾਨਾਂ ਅਤੇ ਕਰਮਚਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਸੁਚੱਜੇ ਹੱਲ ਲਈ ਜਨਤਕ ਤੌਰ ਤੇ ਸਭ ਤੋਂ ਸੁਝਾਅ ਲਵੇਗੀ ਅਤੇ ਲੋਕਾਂ ਦੇ ਸੁਝਾਵਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਰਾਜ ਦਾ ਬਜਟ ਤਿਆਰ ਕੀਤਾ ਜਾਵੇਗਾ। ਬਜਟ ਅਤੇ ਸਰਕਾਰੀ ਸਕੀਮਾਂ ਵਿੱਚ ਰਾਜ ਦੇ ਅਣਗੌਲੇ ਅਤੇ ਕਮਜੋ਼ਰ ਵਰਗਾਂ ਦੇ ਵਿਚਾਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

Minister Fraser meets with Afghan newcomers and settlement services organizations in Alberta

Ottawa, Ontario  20 March : – The Government of Canada is working hard to resettle at least 40,000 Afghan nationals as quickly and safely as possible. Canada has now welcomed over 9,400 Afghan refugees, with more arriving every week.
This week, the Honourable Sean Fraser, Minister of Immigration, Refugees and Citizenship, travelled to Alberta to meet with Resettlement Assistance Program service provider organizations (RAP SPOs), stakeholders, Afghan newcomers and Afghan human rights defenders. The visit provided an opportunity for Minister Fraser to see first-hand the contributions of key partners who are working to resettle Afghan refugees in their new communities.
While in Calgary, Minister Fraser toured a point-of-entry hotel where Afghan refugees stay when they arrive in Canada, before relocating to communities across the country. There, he did a walk-through of the check-in process and visited a pop-up medical clinic for refugees. He also met with Fariborz Birjandian, Chief Executive Officer at the Calgary Catholic Immigration Society (CCIS), a RAP SPO that has been instrumental in welcoming Afghan refugees in Alberta and providing them with essential services within the first weeks of their arrival. In his discussions with Mr. Birjandian, Minister Fraser heard more about settlement and newcomer outreach services offered by the CCIS, including welcoming refugees at the airport upon arrival, supporting refugee children in the school system and helping refugees secure and retain employment.
In Edmonton, Minister Fraser met with Afghan human rights defenders who arrived in Canada in January 2022. Immigration, Refugees and Citizenship Canada launched the human rights defenders immigration stream in July 2021 to complement the Special Immigration Measures for Afghan nationals. Canada is one of the few countries in the world with a dedicated, permanent immigration program for those who protect and promote human rights.
While in Edmonton, Minister Fraser took part in a soccer match with Afghan children and met with newly arrived families.

ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਵੜਣ ਲੱਗੇ 5 ਅਨਸਰ ਪਿਸਤੌਲ ਸਣੇ ਗ੍ਰਿਫ਼ਤਾਰ

  • ਨਵਾਂਸ਼ਹਿਰ:  19 ਮਾਰਚ:- ਸ਼ਹੀਦ ਭਗਤ ਸਿੰਘ ਦੇ ਪੁਰਖਿਆਂ ਦੇ ਪਿੰਡ ਖਟਕੜ ਕਲਾਂ ਵਿਚ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਨੇੜੇ ਪੁਲਿਸ ਨਾਕੇ ਤੋੋਂ ਸਮਾਗਮ ਵਿਚ ਵੜਣ ਦੀ ਕੋਸ਼ਿਸ਼ ਕਰ ਰਹੇ ਸਕਾਰਪੀਓ ਸਵਾਰ 5 ਅਨਸਰਾਂ ਨੂੰ ਪਿਸਤੌਲ ਸਮੇਤ ਕਾਬੂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੁਲਿਸ ਥਾਣਾ ਸਦਰ ਬੰਗਾ ਦੇ ਏਐੱਸਆਈ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿਚ ਡਿਊਟੀ 'ਤੇ ਖਟਕੜ ਕਲਾਂ ਆਇਆ ਹੋਇਆ ਸੀ। ਨਾਕਾ ਡਿਊਟੀ ਦੌਰਾਨ ਸਕਾਰਪੀਓ ਗੱਡੀ ਨੰਬਰੀ ਐੱਚਆਰ-38ਐਲ-7185 ਦੇ ਚਾਲਕ ਨਿਸ਼ਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਈਦਗਾਹ ਥਾਣਾ ਮਜੀਠਾ ਅੰਮ੍ਰਿਤਸਰ ਨੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਜਾਣ ਬੁੱਝ ਕੇ ਗੱਡੀ ਉਸ ਦੇ ਵਿਚ ਮਾਰੀ। ਪੁਲਿਸ ਨੇ ਚਾਲਕ ਨਿਸ਼ਾਨ ਤੇ ਗੱਡੀ 'ਚ ਬੈਠੇ ਰਾਜਨ ਮਸੀਹ ਵਾਸੀ ਪਿੰਡ ਵਡਾਲਾ ਵਾਂਗਰ ਗੁਰਦਾਸਪੁਰ, ਅਜੈਪਾਲ ਸੋਨੂੰ ਵਾਸੀ ਪਿੰਡ ਵਣਿੱਗੀ ਚੋਹਲਾ ਸਾਹਿਬ ਤਰਨਤਾਰਨ, ਵਿਸ਼ਾਲ ਸਿੰਘ ਨਿੰਜਾ ਵਾਸੀ ਬਾਬਾ ਜੀਵਨ ਸਿੰਘ ਕਾਲੋਨੀ ਬੈਕਸਾਈਡ ਗੁਰੂ ਰਾਮ ਦਾਸ ਮਿਲ ਗਡਵਾਲੀ ਅੰਮ੍ਰਿਤਸਰ ਤੇ ਉਬੈਦ ਮਸੀਹ ਵਾਸੀ ਪਿੰਡ ਖੁਸ਼ੀਪੁਰ ਗੁਰਦਾਸਪੁਰ ਦੇ ਖਿਲਾਫ਼ ਧਾਰਾ 307, 332, 353,186, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਦਰਜ ਪਰਚੇ ਮੁਤਾਬਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।
  • ਐਨ.ਆਰ.ਆਈ ਸੰਗਤਾਂ ਵਲੋਂ 11 ਲੱਖ ਦੀ ਰਾਸ਼ੀ ਭੇਟ

     ਬੰਗਾ 17 ਮਾਰਚ() -: ਸ਼ਹੀਦੇ -ਏ -ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਲਮਿੰਗਟਨ ਸਪਾ ਅਤੇ ਵਾਰਿਕ ਇੰਗਲੈਂਡ ਦੀ ਸੰਗਤ ਵੱਲੋਂ ਅਤੇ ਗੁਰਦੁਆਰੇ ਦੇ ਸੇਵਾਦਾਰਾਂ ਵਲੋਂ ਭੇਜੀ 11ਲੱਖ ਦੀ ਰਾਸ਼ੀ ਜਿਸ ਵਿਚੋਂ 5 ਲੱਖ ਦੀ ਰਾਸ਼ੀ ਭਗਤ ਪੂਰਨ ਸਿੰਘ ਪਿੰਗਲਵਾੜਾ ਅੰਮ੍ਰਿਤਸਰ ਨੂੰ ਅਤੇ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਸੁਰਿੰਦਰ ਸਿੰਘ ਪੁੱਤਰ ਮੇਜਰ ਸਿੰਘ ਹੁਸੈਨਪੁਰ, ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ, ਪਰਮਿੰਦਰ ਪੁੱਤਰ ਰਸ਼ਪਾਲ ਸਿੰਘ ਸਾਧੜਾ, ਰਾਜ ਕੁਮਾਰ ਪੁੱਤਰ ਚੈਨ ਰਾਮ ਕਾਹਮਾ, ਗੁਰਨੇਕ ਸਿੰਘ ਪੁੱਤਰ ਹੁਕਮ ਸਿੰਘ, ਗੁਰਜਿੰਦਰ ਸਿੰਘ ਪੁੱਤਰ ਸਤਵਿੰਦਰ ਸਿੰਘ ਵਾਸੀ ਥਾਣਾ ਦੇ ਪਰਿਵਾਰ ਨੂੰ 1-1 ਲੱਖ ਦੀ ਰਾਸ਼ੀ ਭੇਟ ਕੀਤੀ ਇਨ੍ਹਾਂ ਪਰਿਵਾਰਾਂ ਨੂੰ ਰਾਸ਼ੀ ਭੇਂਟ ਕਰਨ ਲਈ ਲਲਿਤ ਮੋਹਨ ਪਾਠਕ ਬੱਲੂ ਆਗੂ ਆਮ ਆਦਮੀ ਪਾਰਟੀ ਵਿਸੇਸ਼ ਤੌਰ ਤੇ ਪਹੁੰਚੇ ਉਨ੍ਹਾਂ ਕਿਹਾ ਕਿ ਇਹ ਯੂ.ਕੇ ਦੀ ਸੰਗਤ ਦਾ ਬਹੁਤ ਵੱਡਾ ਉਪਰਾਲਾ ਹੈ ਜੋ ਵਿਦੇਸ਼ਾਂ ਵਿਚ ਰਹਿੰਦੇ ਹੋਏ ਵੀ ਆਪਣੀ ਜਨਮ ਭੂਮੀ ਨਾਲ ਪਿਆਰ ਕਰਦੇ ਹੋਏ ਸਮਾਜ ਭਲਾਈ ਦੇ ਕੰਮਾਂ ਲਈ ਆਪਣਾ ਯੋਗਦਾਨ ਪਾ ਰਹੇ ਹਨ ਇਸ ਮੌਕੇ ਤੇ ਪਰਮਜੀਤ ਸਿੰਘ ਹੋਠੀ ਜਨਰਲ ਸਕੱਤਰ, ਬਲਦੇਵ ਸਿੰਘ ਸੰਧਰ ਸਾਬਕਾ ਸਟੇਜ ਸਕੱਤਰ, ਕਸ਼ਮੀਰ ਸਿੰਘ ਮਾਨ ਸਾਬਕਾ ਖਜ਼ਾਨਚੀ, ਮੋਹਨ ਸਿੰਘ ਸੰਧੂ ਸੰਧਵਾਂ, ਰਵਿੰਦਰ ਕੌਰ ਸੰਧਰ, ਤਰਸੇਮ ਸਿੰਘ ਅਟਵਾਲ,ਸਰਬਜੀਤ ਕੌਰ ਸੰਧਰ, ਜਤਿੰਦਰ ਸਿੰਘ, ਗੁਰਵਿੰਦਰ ਸਿੰਘ ਕੰਧੋਲਾ, ਸੋਹਣ ਸਿੰਘ ਖੰਡੂਪੁਰ, ਸਤਿਕਾਰ ਸੰਧੂ ਸਰਪੰਚ ਸੰਧਵਾਂ ਸੁਰਿੰਦਰਪਾਲ ਸਿੰਘ ਸਾਬਕਾ ਸਰਪੰਚ, ਡਾ ਨਛੱਤਰਪਾਲ, ਤੀਰਥ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ
    ਫ਼ੋਟੋ -:ਖਟਕੜ ਕਲਾਂ ਵਿਖੇ ਯੂ. ਕੇ ਦੀਆਂ ਸੰਗਤਾਂ ਵੱਲੋਂ ਭੇਜੀ 11ਲੱਖ ਦੀ ਰਾਸ਼ੀ ਪਿੰਗਲਵਾੜਾ ਤੇ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਉਨ੍ਹਾਂ ਦੇ ਪਰਿਵਾਰਾਂ ਨੂੰ ਭੇਟ ਕਰਦੇ ਹੋਏ ਨਾਲ ਲਲਿਤ ਮੋਹਨ ਬੱਲੂ ਤੇ ਹੋਰ
     ਤਸਵੀਰ-:

    ਕੋਵਿਡ-19 ਟੀਕਾਕਰਨ ਪੂਰਾ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ : ਸਿਵਲ ਸਰਜਨ ਡਾ. ਦਵਿੰਦਰ ਢਾਂਡਾ


    ਸਿਵਲ ਸਰਜਨ ਨੇ 12-14 ਉਮਰ ਵਰਗ ਦੇ ਸਾਰੇ ਬੱਚਿਆਂ ਲਈ ਕੋਵਿਡ ਟੀਕਾਕਰਨ ਮੁਹਿੰਮ ਦੀ ਕੀਤੀ ਸ਼ੁਰੂਆਤ 

    ਡਾ. ਦਵਿੰਦਰ ਢਾਂਡਾ ਨੇ ਯੋਗ ਲਾਭਪਾਤਰੀਆਂ ਨੂੰ ਸੰਕ੍ਰਮਣ ਤੋਂ ਬਚਾਅ ਲਈ ਟੀਕਾਕਰਨ ਕਰਵਾਉਣ ਲਈ ਕਿਹਾ

    ਨਵਾਂਸ਼ਹਿਰ, 17 ਮਾਰਚ 2022:- ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨੇ ਰਾਸ਼ਟਰੀ ਟੀਕਾਕਰਨ ਦਿਵਸ ਮੌਕੇ ਜ਼ਿਲ੍ਹੇ ਵਿੱਚ ਕੋਵਿਡ ਤੋਂ ਬਚਾਅ ਲਈ 12 ਤੋਂ 14 ਸਾਲ ਉਮਰ ਵਰਗ ਦੇ ਸਾਰੇ ਬੱਚਿਆਂ ਦੇ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਜ਼ਿਲ੍ਹੇ ਵਿੱਚ 12 ਤੋਂ 14 ਸਾਲ ਉਮਰ ਵਰਗ ਦੇ ਕੁੱਲ 19091 ਬੱਚਿਆਂ ਦੇ ਟੀਕਾਕਰਨ ਦਾ ਟੀਚਾ ਰੱਖਿਆ ਗਿਆ ਹੈ।

    ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਵੀਰਵਾਰ ਨੂੰ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਰਾਹੋਂ ਵਿਖੇ 12-14 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵਿਡ ਦੀ ਇਸ ਘਾਤਕ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਨ ਮੁਹਿੰਮ ਦਾ ਉਦਘਾਟਨ ਕੀਤਾ।

    ਇਸ ਮੌਕੇ ਜ਼ਿਲ੍ਹੇ ਵਿੱਚ ਇਸ ਮੁਹਿੰਮ ਨੂੰ ਜੰਗੀ ਪੱਧਰ 'ਤੇ ਚਲਾਉਣ 'ਤੇ ਜ਼ੋਰ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਕਿਹਾ ਕਿ 12-14 ਸਾਲ ਦੀ ਉਮਰ ਦੇ ਬੱਚਿਆਂ ਨੂੰ 'ਕੋਰਬੀਵੈਕਸ' ਵੈਕਸੀਨ ਲਗਾਈ ਜਾ ਰਹੀ ਹੈ ਜੋ ਕਿ ਬੱਚਿਆਂ ਵਿੱਚ ਕੋਰੋਨਾ ਵਾਇਰਸ ਦੇ ਗੰਭੀਰ ਸੰਕ੍ਰਮਣ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ। ਬੱਚਿਆਂ ਨੂੰ 28 ਦਿਨਾਂ ਦੇ ਵਕਫੇ ਬਾਅਦ ਕੋਰਬੀਵੈਕਸ ਦੀ ਦੂਜੀ ਖੁਰਾਕ ਦਿੱਤੀ ਜਾਵੇਗੀ।
    ਉਨ੍ਹਾਂ ਕਿਹਾ ਕਿ 15 ਮਾਰਚ 2010 ਜਾਂ ਇਸ ਤੋਂ ਪਹਿਲਾਂ ਪੈਦਾ ਹੋਏ ਕੁੱਲ 19091 ਬੱਚੇ ਵੈਕਸੀਨ ਲਗਵਾਉਣ ਦੇ ਯੋਗ ਹਨ। ਉਨ੍ਹਾਂ ਮਾਪਿਆਂ, ਚੁਣੇ ਹੋਏ ਨੁਮਾਇੰਦਿਆਂ, ਵਲੰਟੀਅਰਾਂ ਅਤੇ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਹ ਟੀਕਾ ਲਗਵਾਉਣਾ ਯਕੀਨੀ ਬਣਾਉਣ।

    ਸਿਵਲ ਸਰਜਨ ਨੇ ਸੀਨੀਅਰ ਮੈਡੀਕਲ ਅਫ਼ਸਰ ਡਾ ਪ੍ਰਤਿਭਾ ਵਰਮਾ ਨੂੰ ਹਦਾਇਤ ਦਿੰਦੇ ਹੋਏ ਕਿਹਾ ਕਿ ਉਹ ਇਸ ਉਮਰ ਵਰਗ ਦੇ ਬੱਚਿਆਂ ਦੇ ਟੀਕਾਕਰਨ ਲਈ ਟੀਕਾਕਰਨ ਕੇਂਦਰਾਂ ਵਿੱਚ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਤਾਂ ਜੋ ਲਾਭਪਾਤਰੀਆਂ ਨੂੰ ਟੀਕਾ ਲਗਵਾਉਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। 
    ਡਾ. ਢਾਂਡਾ ਨੇ ਜ਼ਿਲ੍ਹੇ ਦੇ ਹੋਰ ਯੋਗ ਲੋਕਾਂ ਨੂੰ ਵੀ ਕੋਵਿਡ ਵੈਕਸੀਨ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ, ਕਿਉਂਕਿ ਇਹ ਬਹੁਤ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। ਉਨ੍ਹਾਂ ਕਿਹਾ ਕਿ ਇਹ ਟੀਕਾ ਇਸ ਲਾਗ ਦੀ ਬਿਮਾਰੀ ਦੀ ਗੰਭੀਰਤਾ ਨੂੰ ਘਟਾਉਂਦਾ ਹੈ, ਇਸ ਲਈ ਅਦਿੱਖ ਦੁਸ਼ਮਣ ਵਿਰੁੱਧ ਜੰਗ ਜਿੱਤਣ ਲਈ ਲੋਕਾਂ ਨੂੰ ਇਸ ਨੂੰ ਦਿਲੋਂ ਸਵੀਕਾਰ ਕਰਨਾ ਚਾਹੀਦਾ ਹੈ। ਜੇਕਰ ਕੋਈ ਵੀ ਮੁਕੰਮਲ ਟੀਕਾਕਰਨ ਵਾਲੇ ਵਿਅਕਤੀ ਕਰੋਨਾ ਵਾਇਰਸ ਦੇ ਸੰਪਰਕ ਵਿੱਚ ਆ ਜਾਂਦਾ ਹੈ ਤਾਂ ਇਹ ਬਿਮਾਰੀ ਉਸ ਵਿਅਕਤੀ ਲਈ ਜਾਨਲੇਵਾ ਨਹੀਂ ਬਣਦੀ।

    ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਬਲਵਿੰਦਰ ਕੁਮਾਰ, ਸੀਨੀਅਰ ਮੈਡੀਕਲ ਅਫ਼ਸਰ ਡਾ ਪ੍ਰਤਿਭਾ ਵਰਮਾ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਜਗਤ ਰਾਮ, ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ, ਸੁਸ਼ੀਲ ਕੁਮਾਰ, ਅੰਮ੍ਰਿਤਪਾਲ ਸਿੰਘ, ਏ.ਐੱਨ.ਐੱਮ ਹਰਜਿੰਦਰ ਕੌਰ, ਮਨਦੀਪ ਸਿੰਘ, ਗੁਲਸ਼ਨ ਕੁਮਾਰ ਸਮੇਤ ਵਿਭਾਗ ਦੇ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

    ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵੱਲੋਂ ਕੇਂਦਰੀ ਜੇਲ ਦਾ ਅਚਾਨਕ ਨਿਰੀਖਣ

    ਪਟਿਆਲਾ, 17 ਮਾਰਚ:- ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ
    ਸੇਵਾਵਾਂ ਅਥਾਰਟੀ ਸ੍ਰੀ ਰਾਜਿੰਦਰ ਅਗਰਵਾਲ ਅਤੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ/ਸਕੱਤਰ
    ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਪਰਮਿੰਦਰ ਕੌਰ ਵੱਲੋਂ ਕੇਂਦਰੀ ਜੇਲ ਪਟਿਆਲਾ
    ਦਾ ਅਚਾਨਕ ਨਿਰੀਖਣ ਕੀਤਾ ਗਿਆ। ਇਸ ਦੌਰਾਨ ਮਿਸ ਆਇਸ਼ਾ ਜਿੰਦਲ, ਟਰੇਨੀ ਅਫ਼ਸਰ ਵੀ ਮੌਜੂਦ
    ਸਨ।
    ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਜੇਲ ਵਿਚ ਰਹਿ ਰਹੇ ਕੈਦੀਆਂ ਤੋਂ ਉਨ੍ਹਾਂ
    ਦੀਆਂ ਮੁਸ਼ਕਲਾਂ ਅਤੇ ਕਿਸੇ ਤਰ੍ਹਾਂ ਦੀ ਸ਼ਿਕਾਇਤ ਹੋਣ ਸਬੰਧੀ ਗੱਲਬਾਤ ਕੀਤੀ। ਜੇਲ
    ਸੁਪਰਡੈਂਟ ਅਤੇ ਹੋਰ ਅਧਿਕਾਰੀਆਂ ਨੂੰ ਕੈਦੀਆਂ ਦੀ ਸਿਹਤ ਅਤੇ ਮੈਡੀਕਲ ਸਹੂਲਤਾਂ ਵੱਲ
    ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤ ਕੀਤੀ ਗਈ। ਜੇਲ ਦੀ ਰਸੋਈ ਅਤੇ ਉੱਥੋਂ ਦਾ ਖਾਣਾ ਜੋ ਕਿ
    ਜੇਲ ਦੇ ਕੈਦੀਆਂ/ਬੰਦੀਆਂ ਨੂੰ ਦਿੱਤਾ ਜਾਂਦਾ ਹੈ ਦੀ ਜਾਂਚ ਕੀਤੀ ਗਈ।
    ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਹਦਾਇਤ ਕੀਤੀ ਗਈ ਕਿ ਜੇਲ ਵਿੱਚ
    ਇੱਕ ਮੈਡੀਕਲ ਕੈਂਪ ਤੇ ਇੱਕ ਕੈਪ ਕੋਰਟ ਲਗਾਈ ਜਾਵੇ। ਇਸ ਮੌਕੇ ਉੱਥੇ ਦਾ ਸਾਰਾ ਸਟਾਫ਼
    ਹਾਜ਼ਰ ਸੀ। ਇਸ ਮੌਕੇ ਜੇਲ 'ਚ ਚਲਾਏ ਜਾ ਰਹੇ ਰੇਡੀਉ ਸਟੇਸ਼ਨ ਦਾ ਵੀ ਦੌਰਾ ਕੀਤਾ ਗਿਆ।
    ਸ੍ਰੀ ਰਜਿੰਦਰ ਅਗਰਵਾਲ ਨੇ ਦੱਸਿਆ ਕਿ ਸਮੇਂ-ਸਮੇਂ ਤੇ ਜ਼ਿਲ੍ਹਾ ਪਟਿਆਲਾ ਦੀਆਂ ਜੇਲਾਂ
    ਦਾ ਨਰੀਖਣ ਕੀਤਾ ਜਾਂਦਾ ਹੈ ਤਾਂ ਜੋ ਕੈਦੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ
    ਬਾਰੇ ਜਾਣੂ ਕਰਵਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾ
    ਸਕੇ । ਉਨ੍ਹਾਂ ਦੱਸਿਆ ਕਿ ਕਾਨੂੰਨੀ ਸਹਾਇਤਾ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,
    ਪਟਿਆਲਾ ਦੇ ਫ਼ੋਨ ਨੰਬਰ 0175-2306500 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

    ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਗੋਦਾਮਾਂ/ਭੰਡਾਰਾਂ ਨੇੜੇ ਇਕੱਠੇ ਹੋਣ ਅਤੇ ਦਾਖਲੇ ਉਤੇ ਰਹੇਗੀ ਮਨਾਹੀ

    ਅੰਮ੍ਰਿਤਸਰ 17 ਮਾਰਚ 2022 :- ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਅਧਿਕਾਰੀਆਂ ਵੱਲੋਂ
    ਕੀਤੀ ਗਈ ਹੜਤਾਲ ਕਾਰਨ ਗੁਦਾਮਾਂ ਵਿਚੋਂ ਚੌਲ ਤੇ ਪੁਰਾਣੀ ਕਣਕ ਦੇ ਭੰਡਾਰ ਨੂੰ ਖਾਲੀ
    ਕਰਨ ਵਿਚ ਆਉਣ ਵਾਲੀ ਕਿਸੇ ਵੀ ਰੁਕਾਵਟ ਨੂੰ ਦੂਰ ਕਰਨ ਦੇ ਇਰਾਦੇ ਨਾਲ ਜਿਲ੍ਹਾ
    ਮੈਜਿਸਟਰੇਟ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਐਫ.ਸੀ.ਆਈ. ਦੇ ਗੁਦਾਮਾਂ, ਭੰਡਾਰਾ ,
    ਪਲਿੰਥਾਂ, ਰੇਲਵੇ ਲਾਇਨਾਂ, ਜਿੱਥੇ ਕਿ ਐਫ.ਸੀ.ਆਈ. ਦਾ ਅਨਾਜ ਪਿਆ ਹੋਵੇ, ਵਿਖੇ ਬਿਨਾਂ
    ਜਿਲ੍ਹਾ ਮੈਨੇਜ਼ਰ ਐਫ.ਸੀ.ਆਈ. ਦੀ ਪ੍ਰਵਾਨਗੀ ਦੇ ਦਾਖਲ ਹੋਣ ਤੇ ਪਾਬੰਦੀ ਲਗਾਈ ਹੈ।
    ਆਪਣੇ ਹੁਕਮਾਂ ਵਿੱਚ ਉਨਾਂ ਕਿਹਾ ਕਿ ਨਵੀਂ ਆ ਰਹੀ ਕਣਕ ਨੂੰ ਭੰਡਾਰ ਕਰਨ ਲਈ ਗੁਦਾਮਾਂ
    ਦਾ ਖਾਲੀ ਹੋਣਾ ਜਨਤਾ ਦੇ ਵੱਡੇ ਹਿੱਤਾਂ ਲਈ ਜ਼ਰੂਰੀ ਹੈ। ਇਸ ਲਈ ਜਨਤਕ ਹਿਤ ਨੂੰ ਧਿਆਨ
    ਵਿਚ ਰੱਖਦੇ ਹੋਏ ਇਹ ਹੁਕਮ ਜਾਰੀ ਕੀਤੇ ਜਾਂਦੇ ਹਨ, ਤਾਂ ਜੋ ਕੋਈ ਕੰਮ ਵਿੱਚ ਰੁਕਾਵਟ
    ਨਾ ਪਾ ਸਕੇ। ਉਨਾਂ ਕਿਹਾ ਕਿ ਇਨਾਂ ਹੁਕਮਾਂ ਦੀ ਉਲੰਘਣਾ ਆਈ.ਪੀ.ਸੀ. ਦੀ ਧਾਰਾ 1860
    ਅਧੀਨ ਸਜ਼ਾਯੋਗ ਅਪਰਾਧ ਮੰਨੀ ਜਾਵੇਗੀ। ਇਹ ਹੁਕਮ 16 ਮਾਰਚ 2022 ਤੋਂ 30 ਅਪ੍ਰੈਲ 2022
    ਤੱਕ ਲਾਗੂ ਰਹਿਣਗੇ ਅਤੇ ਇਸ ਦੌਰਾਨ ਐਫ.ਸੀ.ਆਈ. ਦੇ ਗੁਦਾਮਾਂ ਅਤੇ ਭੰਡਾਰਾਂ ਨੇੜੇ ਕੋਈ
    ਵੀ ਇਕੱਠ ਜਾਂ ਗੈਰ ਕਾਨੂੰਨੀ ਦਾਖਲਾ ਪਾਬੰਦੀ ਅਧੀਨ ਰਹੇਗਾ।

    ਸਹੁੰ ਚੁੱਕ ਸਮਾਗਮ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਟਕੜ ਕਲਾਂ ’ਚ ਜੰਗੀ ਪੱਧਰ ’ਤੇ ਸਫ਼ਾਈ ਕਾਰਜ ਆਰੰਭ

    ਅਗਲੇ ਦੋ ਦਿਨਾਂ ਵਿੱਚ ਸਾਰੇ ਸਫ਼ਾਈ ਕਾਰਜ ਮੁਕੰਮਲ ਕਰ ਲਏ ਜਾਣਗੇ- ਡੀ ਸੀ ਵਿਸ਼ੇਸ਼ ਸਾਰੰਗਲ
    ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ), 17 ਮਾਰਚ:- ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ
    ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰ ਅਤੇ ਅਜਾਇਬ ਘਰ ਵਿਖੇ ਕਲ੍ਹ ਹੋਏ ਸਹੁੰ ਚੁੱਕ
    ਸਮਾਗਮ ਉਪਰੰਤ ਸ਼ੁਰੂ ਕੀਤੇ ਗਏ ਸਫ਼ਾਈ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਆਖਿਆ ਕਿ
    ਅਜਾਇਬ ਘਰ ਅਤੇ ਯਾਦਗਾਰ ਨੂੰ 6 ਘੰਟੇ ਦੇ ਰਿਕਾਰਡ ਸਮੇਂ ਵਿੱਚ ਪਹਿਲਾਂ ਜਿਹੀ ਦਿੱਖ ਦੇ
    ਦਿੱਤੀ ਗਈ ਹੈ ਜਦਕਿ ਪਿਛਲੇ ਪਾਸੇ ਸਮਾਗਮ ਵਾਲੀ ਥਾਂ 'ਤੇ ਟੈਂਟ ਦਾ ਢਾਂਚਾ ਉਤਾਰਿਆ ਜਾ
    ਰਿਹਾ ਹੈ ਤੇ ਉੱਥੇ ਵੀ ਸਫ਼ਾਈ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇਹ ਕਾਰਜ ਅਗਲੇ ਦੋ
    ਦਿਨਾਂ ਵਿੱਚ ਸੰਪੂਰਨ ਕਰ ਲਏ ਜਾਣਗੇ।
    ਅੱਜ ਏ ਡੀ ਸੀ ਅਮਿਤ ਮਹਾਜਨ, ਅਮਰਦੀਪ ਸਿੰਘ ਬੈਂਸ ਅਤੇ ਐਸ ਡੀ ਐਮ ਬੰਗਾ ਨਵਨੀਤ ਕੌਰ
    ਬੱਲ ਨਾਲ ਸਮਾਗਮ ਵਾਲੀ ਥਾਂ ਦਾ ਦੌਰਾ ਕਰਨ ਪੁੱਜੇ, ਡਿਪਟੀ ਕਮਿਸ਼ਨਰ ਨੇ ਦੱਸਿਆ ਕਿ
    ਜ਼ਿਲ੍ਹੇ ਵਿੱਚ ਇਸ ਵੱਕਾਰੀ ਸਮਾਗਮ ਦੇ ਮੁਕੰਮਲ ਹੋਣ ਬਾਅਦ, ਪ੍ਰਸ਼ਾਸਨ ਦਾ ਮੁੱਖ ਟੀਚਾ
    ਇਸ ਥਾਂ 'ਤੇ ਸਫ਼ਾਈ ਕਾਰਜਾਂ ਨੂੰ ਪਰਮ ਅਗੇਤ ਦੇ ਕੇ ਮੁਕੰਮਲ ਕਰਨਾ ਹੈ। ਉਨ੍ਹਾਂ ਕਿਹਾ
    ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜੱਦੀ ਪਿੰਡ ਅਤੇ ਯਾਦਗਾਰ ਰਾਸ਼ਟਰੀ ਧਰੋਹਰ ਹੋਣ ਕਾਰਨ
    ਅਸੀਂ ਇਸ ਥਾਂ ਅਤੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਵਚਨਬੱਧ ਹਾਂ।
    ਉਨ੍ਹਾਂ ਦੱਸਿਆ ਕਿ ਜੱਦੀ ਘਰ, ਪਾਰਕ ਏਰੀਆ, ਯਾਦਗਾਰ ਤੇ ਅਜਾਇਬਘਰ, ਹੈਲੀਪੈਡ ਅਤੇ
    ਪਿੰਡ ਵਾਲਾ ਏਰੀਆ ਸਾਫ਼ ਕੀਤਾ ਜਾ ਚੱੁਕਾ ਹੈ ਜਦਕਿ ਪੰਡਾਲ ਵਾਲੀ ਥਾਂ 'ਤੇ ਟੈਂਟ ਉਤਾਰੇ
    ਜਾ ਰਹੇ ਕਾਰਨ, ਇਸ ਦੀ ਸਫ਼ਾਈ ਦਾ ਕੰਮ ਵੀ ਨਾਲੋਂ-ਨਾਲ ਕੀਤਾ ਜਾ ਰਿਹਾ ਹੈ।
    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਸ ਸਹੁੰ ਚੁੱਕ ਸਮਾਗਮ 'ਚ ਲੋਕਾਂ ਦੀ
    ਵੱਡੀ ਗਿਣਤੀ ਆਮਦ ਨੂੰ ਅਨੁਮਾਨਦਿਆਂ ਪਹਿਲਾਂ ਹੀ ਵਿਆਪਕ ਪ੍ਰਬੰਧ ਕੀਤੇ ਗਏ ਸਨ।
    ਉੁਨ੍ਹਾਂ ਸਮਾਗਮ ਦੀ ਨਿਰਵਿਘਨ ਸੰਪੂਰਨਤਾ ਲਈ ਸਮੁੱਚੇ ਅਮਲੇ ਵੱਲੋਂ ਦਿਖਾਈ ਨਿਸ਼ਠਾ ਅਤੇ
    ਲੋਕਾਂ ਵੱਲੋਂ ਅਪਣਾਈ ਸਹਿਣਸ਼ੀਲਤਾ ਤੇ ਅਨੁਸ਼ਾਸਨ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ।
    ਫ਼ੋਟੋ ਕੈਪਸ਼ਨ: ਡਿਪਟੀ ਕਮਿਸ਼ਨ ਵਿਸ਼ੇਸ਼ ਸਾਰੰਗਲ ਅਧਿਕਾਰੀਆਂ ਨਾਲ ਖਟਕੜ ਕਲਾਂ ਵਿਖੇ ਚੱਲ
    ਰਹੇ ਸਫ਼ਾਈ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ।