ਐਕਸੀਡੈਂਟਾਂ ਅਤੇ ਅਮਰਜੈਂਸੀ ਗੰਭੀਰ ਹਲਾਤਾਂ ਵਾਲੇ ਮਰੀਜ਼ਾਂ ਦੀ ਜ਼ਿੰਦਗੀ ਬਚਾ ਰਿਹਾ ਹੈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ
ਬੰਗਾ : 22 ਸਤੰਬਰ ¸
ਇਲਾਕੇ ਵਿਚ ਜਲੰਧਰ¸ਨਵਾਂਸ਼ਹਿਰ¸ਚੰਡੀਗੜ• ਰੋਡ ਤੇ ਸਥਾਪਿਤ ਮਲਟੀਸ਼ਪੈਸ਼ਲਿਸਟੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੋਜ਼ਾਨਾ ਐਕਸੀਡੈਂਟਾਂ ਅਤੇ ਅਮਰਜੈਂਸੀ ਗੰਭੀਰ ਮਰੀਜ਼ਾਂ ਦੀ ਜਿੰਦਗੀ ਬਚਾਉਣ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ। ਦੋ ਦਿਨ ਪਹਿਲਾਂ ਅੱਧੀ ਰਾਤ ਦੇ ਕਰੀਬ ਤਾਜਾ ਮਿਸਾਲ ਉਦੋਂ ਸਾਹਮਣੇ ਆਈ ਜਦੋਂ ਪਿੰਡ ਖੋਮਾਚੋਂ ਦੇ ਕੋਲ ਵੱਡੇ ਸੜਕੀ ਐਕਸੀਡੈਂਟ ਵਿਚ ਗੰਭੀਰ ਹਾਲਤ ਵਿਚ ਜ਼ਖਮੀ ਚਾਰ ਮਰੀਜ਼ ਇਕੱਠੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜੇ । ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਲਟੀਸ਼ਪੈਸ਼ਲਿਸਟੀ ਹਸਪਤਾਲ ਹੋਣ ਕਰਕੇ ਇੱਥੇ ਟਰੋਮਾ ਸੈਂਟਰ ਅਤੇ ਸ਼ਾਨਦਾਰ ਐਮਰਜੈਂਸੀ ਮੈਡੀਕਲ ਸੇਵਾਵਾਂ ਦਾ ਪ੍ਰਬੰਧ ਹੋਣ ਕਰਕੇ ਇਹਨਾਂ ਸਾਰੇ ਜ਼ਖਮੀ ਮਰੀਜ਼ਾਂ ਨੂੰ ਅੱਧੀ ਰਾਤ ਦੇ ਵੇਲੇ ਵਧੀਆ ਇਲਾਜ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਤੇ ਆਰਥੋਪੈਡਿਕ ਸਰਜਨ ਡਾ ਰਵਿੰਦਰ ਖਜ਼ੂਰੀਆ ਅਤੇ ਨਿਊਰੋ ਸਰਜਨ ਡਾ. ਜਸਦੀਪ ਸਿੰਘ ਸੈਣੀ ਨੇ ਆਪਣੀ ਅਮਰਜੈਂਸੀ ਮੈਡੀਕਲ ਟੀਮ ਦੀ ਸਹਾਇਤਾ ਨਾਲ ਵਧੀਆ ਇਲਾਜ ਕਰਕੇ ਜਿੱਥੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦੀ ਜਾਨ ਬਚਾਈ ਹੈ। ਇਹਨਾਂ ਵਿਚੋਂ ਦੋ ਮਰੀਜ਼ਾਂ ਨੂੰ ਛੇਤੀ ਨਾਲ ਤੰਦਰੁਸਤ ਕਰਕੇ ਹਸਪਤਾਲ ਤੋਂ ਛੁੱਟੀ ਵੀ ਪ੍ਰਦਾਨ ਕਰ ਦਿੱਤੀ ਹੈ ਅਤੇ ਜ਼ਿਆਦਾ ਗੰਭੀਰ ਹਾਲਤ ਵਾਲੇ ਦੋ ਮਰੀਜ਼ਾਂ ਦਾ ਇਲਾਜ ਅਜੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚੱਲ ਰਿਹਾ ਹੈ ਜੋ ਛੇਤੀ ਹੀ ਸਿਹਤਯਾਬ ਹੋ ਕੇ ਘਰਾਂ ਨੂੰ ਪਰਤਣਗੇ। ਇਸ ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਧੁਨਿਕ ਟਰੋਮਾ ਸੈਂਟਰ, ਅਮਰਜੈਂਸੀ, ਆਈ ਸੀ ਯੂ ਸਥਾਪਿਤ ਹੋਣ ਕਰਕੇ ਅਤੇ ਵਧੀਆ ਮੈਡੀਕਲ ਸੇਵਾਵਾਂ ਲਈ ਟਰੇਂਡ ਮੈਡੀਕਲ ਸਟਾਫ਼ ਹੋਣ ਕਰਕੇ ਹਰ ਤਰ•ਾਂ ਦੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦਾ ਤੇਜ਼ੀ ਨਾਲ ਵਧੀਆ ਇਲਾਜ ਅਤੇ ਸਾਂਭ¸ਸੰਭਾਲ ਕੀਤੀ ਜਾਂਦੀ ਹੈ। ਹਸਪਤਾਲ ਵਿਚ ਮੈਡੀਕਲ, ਸਰਜਰੀ, ਆਰਥੋਪੈਡਿਕ, ਨਿਊਰੋ ਸਰਜਰੀ, ਈ ਐਨ ਟੀ, ਗਾਇਨੀ, ਐਨੇਥੀਸੀਆ, ਪੈਥੇਲੋਜੀ, ਰੇਡੀਉਲੋਜੀ, ਫਿਜ਼ੀਊਥੈਰਾਪੀ, ਡਾਈਟੀਸ਼ੀਅਨ ਦੇ ਵਿਭਾਗਾਂ ਤੋਂ ਇਲਾਵਾ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਆਈ ਸੀ ਯੂ ਅਤੇ ਐਮਰਜੈਸੀ ਵਿਭਾਗ ਵੀ 24 ਘੰਟੇ ਕਾਰਜਸ਼ੀਲ ਰਹਿੰਦੇ ਹਨ। ਉਹਨਾਂ ਦੱਸਿਆ ਕਿ ਹਸਪਤਾਲ ਵਿਚ ਹੀ ਡਿਜੀਟਲ ਐਕਸਰੇ, ਸੀ ਟੀ ਸਕੈਨ ਅਤੇ ਅਲਟਰਾ ਸਾਊਂਡ ਸਕੈਨਿੰਗ ਸੁਵਿਧਾਵਾਂ ਮੌਜੂਦ ਹੋਣ ਕਰਕੇ ਮਰੀਜ਼ਾਂ ਦਾ ਡਾਇਗਨੋਜ਼ ਜਲਦੀ ਹੋਣ ਨਾਲ ਇਲਾਜ ਛੇਤੀ ਹੁੰਦਾ ਹੈ । ਮਰੀਜ਼ਾਂ ਨੂੰ ਲਿਆਣ ਅਤੇ ਘਰ ਛੱਡਣ ਲਈ ਹਸਪਤਾਲ ਦੀਆਂ 4 ਐਬੂੰਲੈਂਸਾਂ ਵੀ ਤਿਆਰ ਬਰ ਤਿਆਰ ਰਹਿੰਦੀਆਂ ਹਨ। ਡਾ. ਖਜ਼ੂਰੀਆ ਨੇ ਦੱਸਿਆ ਕਿ ਕੋਵਿਡ¸19 ਵਾਲੇ ਹਲਾਤਾਂ ਵਿਚ ਸਿਹਤ ਵਿਭਾਗ ਵੱਲੋਂ ਜਾਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਹਸਪਤਾਲ ਵਿਚ ਇਲਾਜ ਕਰਵਾਉਣ ਆ ਰਹੇ ਮਰੀਜ਼ਾਂ ਦਾ ਵਧੀਆ ਇਲਾਜ ਅਤੇ ਸਾਂਭ ਸੰਭਾਲ ਕੀਤੀ ਜਾਂਦੀ ਹੈ।
ਫੋਟੋ ਕੈਪਸ਼ਨ : ਆਈ ਸੀ ਯੂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੱਧੀ ਰਾਤ ਨੂੰ ਹੋਏ ਸੜਕੀ ਹਾਦਸੇ ਵਿਚ ਗੰਭੀਰ ਜਖਮੀ ਮਰੀਜ਼ ਦੇ ਇਲਾਜ ਕਰਨ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਅਤੇ ਡਾ ਜਸਦੀਪ ਸਿੰਘ ਸੈਣੀ