Corrected Resend News ਬੀ ਐਸ ਸੀ ਨਰਸਿੰਗ ਅਤੇ ਪੋਸਟ ਬੇਸਿਕ ਨਰਸਿੰਗ ਕੋਰਸਾਂ ਦਾ ਦਾਖਲਾ ਐਂਟਰੈੱਸ ਟੈਸਟ ਪੀ.ਪੀ.ਐਮ.ਈ.ਟੀ.¸2020 ਅਤੇ ਪੀ.ਬੀ. ਨੈਟ 2020 ਅੱਜ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਸੈਂਟਰ ਵਿਖੇ ਹੋਇਆ

ਬੀ ਐਸ ਸੀ ਨਰਸਿੰਗ ਅਤੇ ਪੋਸਟ ਬੇਸਿਕ ਨਰਸਿੰਗ ਕੋਰਸਾਂ ਦਾ ਦਾਖਲਾ ਐਂਟਰੈੱਸ ਟੈਸਟ ਪੀ.ਪੀ.ਐਮ.ਈ.ਟੀ.¸2020 ਅਤੇ ਪੀ.ਬੀ. ਨੈਟ 2020 ਅੱਜ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਸੈਂਟਰ ਵਿਖੇ ਹੋਇਆ  
ਬੰਗਾ : 27 ਸਤੰਬਰ ¸
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਵੱਲੋਂ ਬੀ ਐਸ ਸੀ ਨਰਸਿੰਗ ਅਤੇ ਬੀ ਐਸ ਸੀ ਪੋਸਟ ਬੇਸਿਕ ਨਰਸਿੰਗ ਦੇ ਕੋਰਸਾਂ ਵਿਚ ਦਾਖਲੇ ਲਈ ਲਿਆ ਜਾਣ ਵਾਲਾ ਪੀ.ਪੀ.ਐਮ.ਈ.ਟੀ. ਅਤੇ ਪੀ.ਬੀ. ਨੈਟ ਟੈਸਟ ਅੱਜ ਬੰਗਾ ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਬਣਾਏ ਸੈਂਟਰ ਵਿਚ ਲਿਆ ਗਿਆ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼  ਫਰੀਦਕੋਟ ਤੋਂ ਆਏ ਸੈਂਟਰ ਅਬਜ਼ਰਵਰ ਡਾ. ਤਜਿੰਦਰ ਸ਼ਰਮਾ ਅਤੇ ਸੈਂਟਰ ਕੁਆਰਡੀਨੇਟ ਡਾ. ਰੁਪਿੰਦਰਜੀਤ ਸਿੰਘ ਬੱਲ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਨੇ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਸ ਫਰੀਦਕੋਟ ਵੱਲੋਂ  ਪੀ.ਪੀ.ਐਮ.ਈ.ਟੀ.¸2020 ਅਤੇ ਪੀ.ਬੀ. ਨੈਟ 2020   ਐਂਟਰੈੱਸ ਟੈਸਟ  ਲਈ ਕੋਵਿਡ 19 ਸਬੰਧੀ ਜਾਰੀ ਨਿਯਮਾਂ ਦੀ ਸਖਤੀ ਵਿਚ ਪਾਲਣਾ ਕੀਤੀ ਜਾ ਰਹੀ ਹੈ। ਇਲਾਕੇ ਦੇ ਵਿਦਿਆਰਥੀਆਂ ਲਈ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਬਣੇ  ਐਂਟਰੈੱਸ ਟੈਸਟ ਸੈਂਟਰ ਵਿਚ  ਪੇਪਰ ਪਾਉਣ ਆਏ  ਸਾਰੇ ਵਿਦਿਆਰਥੀਆਂ ਦੀ ਥਰਮਲ ਸਕੈਨਰ ਨਾਲ ਵਿਸ਼ੇਸ਼ ਸਕਰੀਨਿੰਗ ਸਰਕਾਰੀ ਮੈਡੀਕਲ ਟੀਮ ਵੱਲੋਂ ਕੀਤੀ ਗਈ । ਸੈਂਟਰ ਵਿਚ ਸ਼ੋਸ਼ਿਲ ਡਿਸਟੈਂਸ ਰੱਖਣ ਦੇ ਨਾਲ-ਨਾਲ ਅਤੇ ਸੈਨੀਟਾਈਜੇਸ਼ਨ ਦਾ ਪ੍ਰਬੰਧ ਵੀ ਸਰਕਾਰੀ ਨਿਯਮਾਂ ਅਨੁਸਾਰ ਕੀਤਾ ਗਿਆ ਸੀ। ਪੀ.ਪੀ.ਐਮ.ਈ.ਟੀ.¸2020 ਅਤੇ ਪੀ.ਬੀ. ਨੈਟ¸2020 ਦੇ  ਐਂਟਰੈੱਸ ਟੈਸਟ ਸੈਂਟਰ ਦੇ ਸੁਪਰਡੈਂਟ ਮਾਸਟਰ ਹਰਸਿਮਰਨ ਸਿੰਘ ਸ਼ੇਰਗਿੱਲ ਨੇ ਦੱਸਿਆ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਬਣਾਏ ਸੈਂਟਰ ਵਿਚ ਇਲਾਕੇ ਦੇ 66 ਵਿਦਿਆਰਥੀਆਂ ਨੇ ਪੀ.ਪੀ.ਐਮ.ਈ.ਟੀ.¸2020  ਅਤੇ ਪੀ.ਬੀ. ਨੈਟ¸2020    ਐਂਟਰੈੱਸ ਟੈਸਟ ਦਾ ਪੇਪਰ ਪਾਇਆ ਹੈ। ਜਿਸ ਲਈ ਸਕੂਲ ਵੱਲੋਂ ਵਧੀਆ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਇਸ ਮੌਕੇ ਪੀ ਐਚ ਸੀ ਸੁੱਜੋ ਤੋਂ ਡਾ. ਸੁਖਵਿੰਦਰ ਸਿੰਘ ਕਮਿਊਨਿਟੀ ਹੈਲਥ ਅਫਸਰ, ਪ੍ਰਦੀਪ ਸਿੰਘ ਫਾਰਮੇਸੀ ਅਫਸਰ, ਅਮਨਦੀਪ ਕੁਮਾਰ ਮਲਟੀਪਲ ਹੈਲਥ ਵਰਕਰ ਵੱਲੋਂ ਵਿਦਿਆਰਥੀਆਂ ਥਰਮਲ ਸਕੈਨਰ ਨਾਲ ਮੈਡੀਕਲ ਸਕਰੀਨਿੰਗ ਕੀਤੀ ਗਈ ਅਤੇ ਸੁਰੱਖਿਆ ਲਈ ਪੰਜਾਬ ਪੁਲੀਸ ਦੇ ਕਰਮਚਾਰੀ ਵੀ ਤਾਇਨਾਤ ਸਨ।
ਫੋਟੋ ਕੈਪਸ਼ਨ  :  ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਬਣੇ  ਪੀ.ਐਮ.ਈ.ਟੀ.¸2020 ਅਤੇ ਪੀ.ਬੀ. ਨੈਟ¸2020  ਐਂਟਰੈੱਸ ਟੈਸਟ  ਸੈਂਟਰ ਵਿਖੇ ਵਿਦਿਆਰਥੀ ਟੈਸਟ ਦਿੰਦੇ ਦਿੰਦੇ