ਰੀੜ੍ਹ ਦੀ ਹੱਡੀ ਦੇ ਸਫਲ ਅਪਰੇਸ਼ਨ ਉਪਰੰਤ ਤੀਜੇ ਦਿਨ ਚੱਲਣ-ਫਿਰਨ ਕਾਬਲ ਹੋ ਗਏ ਸੁਖਦੇਵ ਸਿੰਘ
ਮੱਲਾ ਸੋਢੀਆਂ ਦੇ ਸੁਖਦੇਵ ਸਿੰਘ ਨੇ ਕਨੈਡਾ ਤੋਂ ਆ ਕੇ ਆਪਣੀ ਰੀੜ੍ਹ ਦੀ ਹੱਡੀ ਦਾ
ਅਪਰੇਸ਼ਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰਵਾਇਆ
ਅਪਰੇਸ਼ਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰਵਾਇਆ
ਬੰਗਾ : 08 ਜਨਵਰੀ – ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਨਿਊਰੋ ਸਰਜਰੀ ਵਿਭਾਗ ਵਿਚ ਡਾ. ਜਸਦੀਪ ਸਿੰਘ ਸੈਣੀ ਐਮ. ਸੀ. ਐਚ. ਨੇ ਪਿੰਡ ਮੱਲਾ ਸੋਢੀਆ ਦੇ ਕੈਨੇਡਾ ਤੋਂ ਆਏ ਸੁਖਦੇਵ ਸਿੰਘ ਦੀ ਰੀੜ੍ਹ ਦੀ ਹੱਡੀ ਦਾ ਸਫਲ ਅਪਰੇਸ਼ਨ ਕੀਤਾ ਹੈ ਅਤੇ ਉਹਨਾਂ ਨੂੰ ਆਪਣਾ ਕਾਰੋਬਾਰ ਕਰਨ ਦੇ ਕਾਬਲ ਬਣਾਇਆ ਹੈ । ਇਹ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਢਾਹਾਂ ਕਲੇਰਾਂ ਨੇ ਪ੍ਰਦਾਨ ਕੀਤੀ । ਸ. ਕਾਹਮਾ ਨੇ ਦੱਸਿਆ ਕਿ ਪੰਜਾਬ ਵਿਚ 30 ਸਾਲਾਂ ਤੋਂ ਕੈਟਰਿੰਗ ਦਾ ਕੰਮ ਕਰ ਰਹੇ ਸੁਖਦੇਵ ਸਿੰਘ ਵਾਸੀ ਮੱਲਾ ਸੋਢੀਆ ਨੂੰ ਕੈਨੇਡਾ ਜਾ ਕੇ ਲੱਕ ਵਿਚ ਹੋ ਰਹੀ ਦਰਦ ਕਰਕੇ ਉੱਠਣਾ-ਬੈਠਣਾ ਅਤੇ ਚੱਲਣਾ-ਫਿਰਨਾ ਮੁਸ਼ਕਲ ਹੋ ਗਿਆ ਸੀ । ਕੈਨੇਡਾ ਵਿਚ ਇਲਾਜ ਤਸੱਲੀਬਖਸ਼ ਨਾ ਹੋਣ ਕਰਕੇ ਉਹਨਾਂ ਨੂੰ ਆਪਣਾ ਸਮਾਂ ਬਹੁਤ ਮੁਸ਼ਕਲ ਨਾਲ ਗੁਜ਼ਾਰਨਾ ਪੈ ਰਿਹਾ ਸੀ । ਹਾਲਤ ਇੰਨੀ ਨਾਜ਼ੁਕ ਹੋ ਗਈ ਕਿ ਜੋ ਸੁਖਦੇਵ ਸਿੰਘ ਆਪਣੇ ਆਪ ਚੱਲ ਕੇ ਜ਼ਹਾਜੇ ਬੈਠ ਕੇ ਕੈਨੇਡਾ ਗਿਆ ਸੀ ਪਰ ਵਾਪਸੀ ਵੀਲ੍ਹ ਚੇਅਰ 'ਤੇ ਹੋਈ ਸੀ। ਕੈਨੇਡਾ ਤੋਂ ਸਿੱਧਾ ਢਾਹਾਂ ਕਲੇਰਾਂ ਹਸਪਤਾਲ ਵਿਖੇ ਆ ਕੇ ਨਿਊਰੋ ਸਰਜਰੀ ਦੇ ਮਾਹਿਰ ਡਾ ਜਸਦੀਪ ਸਿੰਘ ਸੈਣੀ ਕੋਲੋਂ ਚੈੱਕਅੱਪ ਕਰਵਾਇਆ ਅਤੇ ਤਾਂ ਡਾਇਗਨੋਜ਼ ਕਰਨ ਤੇ ਪਤਾ ਲੱਗਾ ਕਿ ਲੱਕ ਦੇ ਹਿੱਸੇ ਵਿਚ ਰੀੜ੍ਹ ਦੀ ਹੱਡੀ ਦੇ ਮਣਕਿਆਂ ਨੇ ਨਾੜਾਂ ਨੂੰ ਦਬਾ ਦਿੱਤਾ ਹੈ ਜਿਸ ਕਰਕੇ ਬਹੁਤ ਦੀ ਤੇਜ਼ ਦਰਦ ਰਹਿੰਦੀ ਸੀ ਅਤੇ ਜਿਸ ਕਰਕੇ ਸੁਖਦੇਵ ਸਿੰਘ ਦਾ ਚੱਲਣਾ ਫਿਰਨਾ ਬੰਦ ਹੋ ਗਿਆ ਸੀ । ਡਾਕਟਰ ਜਸਦੀਪ ਸਿੰਘ ਸੈਣੀ ਦੀ ਸਲਾਹ ਨਾਲ ਰੀੜ੍ਹ ਦੀ ਹੱਡੀ (ਸਪਾਈਨ) ਦਾ ਅਪਰੇਸ਼ਨ ਕੀਤਾ ਗਿਆ ਤੇ ਤੀਜੇ ਦਿਨ ਹੀ ਸੁਖਦੇਵ ਸਿੰਘ ਦੇ ਜੀਵਨ ਵਿਚ ਪਹਿਲੀ ਵਾਲੀ ਜ਼ਿੰਦਗੀ ਵਾਲੀ ਬਹਾਰ ਮੁੜ ਆਈ ਅਤੇ ਆਪਣੇ ਆਪ ਅਰਾਮ ਨਾਲ ਬੈਠਣ ਲੱਗ ਪਏ ਅਤੇ ਚੱਲਣ-ਫਿਰਨ ਲੱਗ ਪਏ । ਹੁਣ ਸੁਖਦੇਵ ਸਿੰਘ ਪੂਰੀ ਤਰ੍ਹਾਂ ਤੰਦਰੁਸਤ ਹਨ ਆਪਣੇ ਜੀਵਨ ਅਤੇ ਆਪਣੇ ਕੈਟਰਿੰਗ ਵਾਲੇ ਕਾਰੋਬਾਰ ਵਿਚ ਪੂਰੀ ਤਰ੍ਹਾਂ ਰੁੱਝ ਗਏ ਹਨ । ਮੀਡੀਆ ਨਾਲ ਗੱਲਬਾਤ ਕਰਦੇ ਇਸ ਮੌਕੇ ਡਾਕਟਰ ਜਸਦੀਪ ਸਿੰਘ ਸੈਣੀ ਐਮ.ਸੀ.ਐਚ. ਨੇ ਦੱਸਿਆ ਕਿ ਭਾਰੀ ਵਜ਼ਨ ਵਾਲੇ ਕੈਟਰਿੰਗ ਦੇ ਕੰਮ ਕਰਕੇ ਅਤੇ ਸਰੀਰ ਨਾਲ ਧੱਕੇਸ਼ਾਹੀ ਕਰਨ ਨਾਲ ਰੀੜ੍ਹ ਦੀ ਹੱਡੀ ਦੇ ਮਣਕੇ ਆਪਣੇ ਸਥਾਨ ਤੋਂ ਹਿੱਲ ਜਾਂਦੇ ਹਨ । ਜਿਸ ਨਾਲ ਦਿਮਾਗ ਤੋਂ ਸਰੀਰ ਨੂੰ ਕੰਟਰੋਲ ਕਰਨ ਵਾਲੀਆਂ ਅਨੇਕਾਂ ਬਰੀਕ ਨਾੜਾਂ 'ਤੇ ਭਾਰ ਪੈਣ ਲੱਗ ਪੈਂਦਾ ਹੈ । ਜੋ ਭਿਆਨਕ ਦਰਦਾਂ ਵਿਚ ਬਦਲ ਜਾਂਦਾਂ ਹੈ, ਸਰੀਰ ਕੰਮਜ਼ੋਰ ਪੈ ਜਾਂਦਾ ਹੈ ਅਤੇ ਮਰੀਜ਼ ਚੱਲਣ ਫਿਰਨ ਤੋਂ ਵੀ ਅਸਮਰਥ ਹੋ ਜਾਂਦਾ ਹੈ । ਡਾ. ਸੈਣੀ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੀੜ੍ਹ ਦੀ ਹੱਡੀ ਦੀਆਂ ਸਾਰੀਆਂ ਬਿਮਾਰੀਆਂ ਦਾ ਸਫਲ ਇਲਾਜ ਆਧੁਨਿਕ ਮਸ਼ੀਨਾਂ ਦੁਆਰਾ ਕੀਤਾ ਜਾਂਦਾ ਹੈ ਅਤੇ ਇਸ ਲਈ ਰੀੜ੍ਹ ਦੀ ਹੱਡੀ ਦੀਆਂ ਵੱਖ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ ਦੂਰ-ਦੂਰ ਤੋਂ ਆ ਕੇ ਆਪਣਾ ਤਸੱਲੀਬਖਸ਼ ਇਲਾਜ ਕਰਵਾ ਕੇ ਤੰਦਰੁਸਤ ਹੋ ਕੇ ਜਾ ਰਹੇ ਹਨ। ਢਾਹਾਂ-ਕਲੇਰਾਂ ਵਿਖੇ ਗੱਲਬਾਤ ਕਰਦੇ ਹੋਏ ਸੁਖਦੇਵ ਸਿੰਘ ਮੱਲਾ ਸੋਢੀਆਂ ਨੇ ਵਧੀਆ ਇਲਾਜ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਿਊਰੋਸਰਜਰੀ ਮਾਹਿਰ ਡਾਕਟਰ ਜਸਦੀਪ ਸਿੰਘ ਸੈਣੀ ਅਤੇ ਸਮੂਹ ਸਟਾਫ ਦਾ ਹਾਰਦਿਕ ਧੰਨਵਾਦ ਕਰਦੇ ਕਿਹਾ ਕਿ ਉਹਨਾਂ ਨੂੰ ਰੀੜ੍ਹ ਦੀ ਹੱਡੀ ਦਾ ਢਾਹਾਂ ਕਲੇਰਾਂ ਤੋਂ ਅਪਰੇਸ਼ਨ ਕਰਵਾਉਣ ਉਪਰੰਤ ਹੀ ਨਵਾਂ ਜੀਵਨ ਦਾਨ ਮਿਲਿਆ ਹੈ। ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਡਾ ਮਨੂ ਭਾਰਗਵ ਐਮ ਐਸ, ਡਾ ਜਸਦੀਪ ਸਿੰਘ ਸੈਣੀ ਰੀੜ੍ਹ ਦੀ ਹੱਡੀ ਦੇ ਅਪਰੇਸ਼ਨਾਂ ਦੇ ਮਾਹਿਰ, ਮਹਿੰਦਰਪਾਲ ਸਿੰਘ ਸੁਪਰਡੈਂਟ ਅਤੇ ਮਰੀਜ਼ ਸੁਖਦੇਵ ਸਿੰਘ ਮੱਲਾ ਸੋਢੀਆ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਸੁਖਦੇਵ ਸਿੰਘ ਮੱਲਾ ਸੋਢੀਆਂ ਤੰਦਰੁਸਤ ਹੋਣ ਉਪਰੰਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਯਾਗਦਾਰੀ ਤਸਵੀਰ ਵਿੱਚ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਡਾ ਜਸਦੀਪ ਸਿੰਘ ਸੈਣੀ ਅਤੇ ਪਤਵੰਤੇ ਸੱਜਣਾਂ ਨਾਲ ਖੁਸ਼ੀ ਸਾਂਝੀ ਕਰਦੇ ਹੋਏ