ਬਲਾਕ ਸੁੱਜੋ ਵਿੱਚ 0 ਤੋਂ ਪੰਜ ਸਾਲ ਦੇ 9597 ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ : ਡਾ ਬਲਵਿੰਦਰ ਸਿੰਘ

ਬਲਾਕ ਸੁੱਜੋ ਵਿੱਚ 0 ਤੋਂ ਪੰਜ ਸਾਲ ਦੇ 9597 ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ : ਡਾ ਬਲਵਿੰਦਰ ਸਿੰਘ
ਬੰਗਾ : 19 ਜਨਵਰੀ
¸ ਭਾਰਤ ਸਰਕਾਰ ਦੀ ਪਲਸ ਪੋਲੀਉ ਮਹਿੰਮ ਤਹਿਤ ਪੰਜਾਬ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਸਿਵਲ ਸਰਜਨ ਡਾ ਰਜਿੰਦਰ ਪ੍ਰਸ਼ਾਦ ਭਾਟੀਆ ਦੀ ਅਗਵਾਈ ਹੇਠ ਮਿਤੀ 19 , 20 ਅਤੇ 21 ਜਨਵਰੀ ਨੂੰ ਪੂਰੇ ਜ਼ਿਲ੍ਹੇ ਵਿਚ 0 ਤੋਂ ਪੰਜ ਸਾਲ ਦੇ ਛੋਟੇ ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਈਆਂ ਜਾਣਗੀਆਂ। ਜਿਸ ਵਿਚ ਪੀ ਐਚ ਸੀ ਸੁੱਜੋ ਬਲਾਕ ਦੇ 87 ਪਿੰਡਾਂ ਵਿਚ 0 ਤੋਂ ਪੰਜ ਸਾਲ ਦੇ 9597 ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ । ਇਹ ਜਾਣਕਾਰੀ ਡਾ. ਬਲਵਿੰਦਰ ਸਿੰਘ ਅਸਿਸਟੈਂਟ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਾਹਮਣੇ ਲਗਾਏ ਪੋਲੀਉ ਕੈਂਪ ਟਰਾਂਜ਼ਿਟ ਬੂਥ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜਾਣਕਾਰੀ ਦਿੱਤੀ। ਇਸ ਮੌਕੇ ਉਹਨਾਂ ਨੇ ਸਮੂਹ ਇਲਾਕੇ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਵਧੀਆ ਸਿਹਤ ਲਈ ਅਤੇ ਪੋਲੀਉ ਦੀ ਨਾਮੁਰਾਦ ਬਿਮਾਰੀ ਤੋਂ ਬਚਾਅ ਲਈ ਪੋਲੀਉ ਬੂੰਦਾਂ ਪਿਲਾਉਣ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਇਹ ਕੰਪੈਨ ਮਿਤੀ 19, 20 ਅਤੇ 21 ਜਨਵਰੀ ਤੱਕ ਚਲਾਈ ਜਾ ਰਹੀ ਹੈ। ਜਿਸ ਵਿਚ ਸੁੱਜੋ ਬਲਾਕ ਵਿਚ 100 ਟੀਮਾਂ ਵਿਚ 300 ਤੋਂ ਵੱਧ ਵੈਕਸੀਨੇਟਰ ਅਤੇ 20 ਸੁਪਰਵਾਈਜ਼ਰਾਂ ਦੀਆਂ ਟੀਮਾਂ ਵੱਲੋਂ ਸਾਰਾ ਕਾਰਜ ਕੀਤਾ ਜਾ ਰਿਹਾ ਹੈ। ਜਿਸ ਵਿਚ ਅੱਜ ਪਹਿਲੇ ਦਿਨ ਕੈਂਪਾਂ ਰਾਹੀਂ ਪੋਲੀਉ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਦੂਜੇ ਤੇ ਤੀਜੇ ਦਿਨ ਘਰ¸ਘਰ ਜਾ ਕੇ ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੌਕੇ ਡਾ. ਰੂਬੀ ਐਸ ਐਮ ਉ ਪ੍ਰਾਇਮਰੀ ਹੈਲਥ ਸੈਂਟਰ ਸੁੱਜੋਂ ਅਤੇ ਰਾਜ਼ੇਸ਼ ਸੋਨੀ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਬਲਾਕ ਸੁੱਜੋਂ ਵਿਚ 96 ਬੂਥਾਂ ਅਤੇ 4 ਟਰਾਂਜ਼ਿਟ ਬੂਥਾਂ ਤੇ ਵੈਕਸੀਨੇਟਰਾਂ ਵੱਲੋਂ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਨਰਸਿੰਗ ਵਿਦਿਆਰਥੀਆਂ ਦੇ ਸਹਿਯੋਗ ਨਾਲ ਪੋਲੀਉ ਬੂੰਦਾਂ ਪਿਲਾਉਣ ਦੀ ਮਹਿੰਮ ਨੂੰ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਇਸ ਮੌਕੇ ਹਰਜਿੰਦਰ ਸਿੰਘ ਮਲਟੀ ਪਰਪਜ਼ ਹੈਲਥ ਵਰਕਰ, ਪਰਮਜੀਤ ਸਿੰਘ ਅਤੇ ਨਰਸਿੰਗ ਵਿਦਿਆਰਥੀ ਮਨਜਿੰਦਰ  ਕੌਰ, ਮਨਜੋਤ ਕੌਰ, ਸੋਨੀਆ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਟਰਾਂਜ਼ਿਟ ਬੂਥ ਵਿਖੇ ਪਲਸ ਪੋਲੀਉ ਮਹੁੰਮ ਬਾਰੇ ਜਾਣਕਾਰੀ ਦਿੰਦੇ ਡਾ. ਬਲਵਿੰਦਰ ਸਿੰਘ ਅਸਿਸਟੈਂਟ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਡਾ. ਰੂਬੀ ਐਸ ਐਮ ਉ ਪ੍ਰਾਇਮਰੀ ਹੈਲਥ ਸੈਂਟਰ ਸੁੱਜੋਂ, ਰਾਜ਼ੇਸ਼ ਸੋਨੀ ਹੈਲਥ ਇੰਸਪੈਕਟਰ ਤੇ ਹੋਰ ਸਟਾਫ਼