ਪਿੰਡ ਮੋਹਾਲੋਂ ਵਿਖੇ ਗਣਤੰਤਰ ਦਿਵਸ ਨੂੰ ਸਮਰਪਿਤ ਲੱਗੇ ਵਿਸ਼ੇਸ਼ ਸਵੈ ਇੱਛਤ ਖੂਨਦਾਨ ਕੈਂਪ ਵਿਚ 50 ਯੂਨਿਟ ਖੂਨਦਾਨ

ਪਿੰਡ ਮੋਹਾਲੋਂ ਵਿਖੇ ਗਣਤੰਤਰ ਦਿਵਸ ਨੂੰ ਸਮਰਪਿਤ ਲੱਗੇ
ਵਿਸ਼ੇਸ਼ ਸਵੈ ਇੱਛਤ ਖੂਨਦਾਨ ਕੈਂਪ ਵਿਚ 50 ਯੂਨਿਟ ਖੂਨਦਾਨ  
ਬੰਗਾ : 26 ਜਨਵਰੀ  - (                  )
ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵੱਲੋਂ ਜੀ.ਆਰ.ਇਨਫਰਾ ਲਿਮਟਿਡ ਦੇ ਸਹਿਯੋਗ ਨਾਲ ਗਣਤੰਤਰ ਦਿਵਸ ਨੂੰ ਸਮਰਪਿਤ ਨਿਸ਼ਕਾਮ ਲੋਕ ਸੇਵਾ ਹਿੱਤ ਸਵੈ-ਇਛੱਕ ਖੂਨਦਾਨ ਕੈਂਪ ਅੱਜ ਜੀ.ਆਰ.ਇਨਫਰਾ ਲਿਮਟਿਡ ਕੈਂਪ ਆਫਿਸ ਪਿੰਡ ਮੋਹਾਲੋਂ ਵਿਖੇ ਲਗਾਇਆ ਗਿਆ । ਇਸ ਕੈਂਪ ਵਿਚ ਖੂਨਦਾਨੀ ਵਾਲੰਟੀਅਰਾਂ ਵੱਲੋਂ ਨਿਸ਼ਕਾਮ ਸੇਵਾ ਕਰਦੇ ਹੋਏ 50 ਯੂਨਿਟ ਖੂਨਦਾਨ ਕੀਤਾ ਗਿਆ ।  ਇਸ ਮੌਕੇ ਮਲਕੀਅਤ ਸਿਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ, ਜਗਜੀਤ ਸਿੰਘ ਸੋਢੀ ਮੈਂਬਰ, ਮੰਗਲੇਸ਼ ਪਾਂਡੇ ਪ੍ਰੌਜੈਕਟ ਮੈਨੇਜਰ ਜੀ. ਆਰ. ਇਨਫ਼ਰਾ ਲਿਮਟਿਡ ਨੇ ਇਕੱਤਰ ਕੰਪਨੀ ਸਟਾਫ਼ ਨੂੰ ਮਨੁੱਖੀ ਜੀਵਨ ਵਿਚ ਖੂਨਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਦੱਸਿਆ ਕਿ ਖੂਨਦਾਨ ਦੁਨੀਆਂ ਦਾ ਵੱਡਮੁੱਲਾ ਅਤੇ ਸਭ ਤੋਂ ਵੱਡਾ ਮਹਾਂਦਾਨ ਹੈ । ਜੋ ਅਤਿ ਕੀਮਤੀ ਮਨੁੱਖੀ ਜ਼ਿੰਦਗੀਆਂ ਬਚਾਉਣ ਕੰਮ ਆਉਂਦਾ ਹੈ । ਪਤਵੰਤੇ ਸੱਜਣਾਂ ਨੇ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨ ਲਈ ਵੀ ਇਕੱਤਰ ਜਨ ਸਮੂਹ ਨੂੰ ਪ੍ਰੇਰਿਤ ਕੀਤਾ । ਉਹਨਾਂ ਵੱਲੋਂ ਸਵੈ-ਇੱਛਤ ਖੂਨਦਾਨ ਕੈਂਪ ਵਿਚ ਖੂਨਦਾਨੀ ਵਾਲੰਟੀਅਰਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫੀਕੇਟ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ ।
ਫਗਵਾੜਾ-ਰੂਪਨਗਰ ਫੋਰ ਲਾਈਨ ਐਕਸਪ੍ਰੈਸ ਸੜਕ ਬਣਾਉਣ ਵਾਲੀ ਕੰਪਨੀ ਜੀ.ਆਰ. ਇਨਫ਼ਰਾ ਲਿਮਟਿਡ ਦੇ ਸਹਿਯੋਗ ਨਾਲ ਲਗਾਏ ਗਏ ਇਸ ਸਵੈ-ਇਛੱਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਲਈ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ, ਜਗਜੀਤ ਸਿੰਘ ਸੋਢੀ ਮੈਂਬਰ, ਮੰਗਲੇਸ਼ ਪਾਂਡੇ ਪ੍ਰੌਜੈਕਟ ਮੈਨੇਜਰ ਜੀ.ਆਰ.ਇਨਫ਼ਰਾ ਲਿਮਟਿਡ, ਸੁਸ਼ੀਲ ਕੁਮਾਰ ਡਿਪਟੀ ਪ੍ਰੌਜੈਕਟ ਮੈਨੇਜਰ, ਅਮਿਤ ਸਰਸਵੱਤ ਡਿਪਟੀ ਪ੍ਰੌਜੈਕਟ ਮੈਨੇਜਰ, ਬਲਵਿੰਦਰ ਸਿੰਘ ਸੀਨੀਅਰ ਮੈਨੇਜਰ,  ਪੁਨੀਤ ਗੁਪਤਾ ਪ੍ਰੌਜੈਕਟ ਕੁਆਰਡੀਨੇਟਰ, ਵਿਕਾਸ ਰਾਣਾ, ਰਾਜ ਕੁਮਾਰ ਸ਼ਰਮਾ, ਡਾ. ਕੁਲਦੀਪ ਸਿੰਘ, ਮਨਜੀਤ ਸਿੰਘ ਬੇਦੀ, ਮੈਡਮ ਰਾਜਵਿੰਦਰ ਸੈਣੀ, ਸੁਰਜੀਤ ਸਿੰਘ ਤੋਂ ਇਲਾਵਾ ਜੀ.ਆਰ. ਇਨਫ਼ਰਾ ਲਿਮਟਿਡ ਕੈਂਪ ਆਫਿਸ ਪਿੰਡ ਮੋਹਾਲੋਂ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ । ਇਸ ਮੌਕੇ ਖੂਨਦਾਨੀਆਂ ਲਈ ਵਿਸ਼ੇਸ਼ ਰਿਫਰੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ ।
ਫੋਟੋ ਕੈਪਸ਼ਨ :- ਗਣਤੰਤਰ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਵੈ-ਇੱਛਤ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਮਲਕੀਅਤ ਸਿਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ, ਜਗਜੀਤ ਸਿੰਘ ਸੋਢੀ ਮੈਂਬਰ, ਮੰਗਲੇਸ਼ ਪਾਂਡੇ ਪ੍ਰੌਜੈਕਟ ਮੈਨੇਜਰ ਜੀ ਆਰ ਇਨਫ਼ਰਾ ਲਿਮਟਿਡ ਅਤੇ ਹੋਰ ਪਤਵੰਤੇ ਸੱਜਣ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ
ਪੌਣੇ ਪੰਜ ਕਿਲੋ ਵਜ਼ਨੀ ਬੱਚੇ (ਲੜਕੇ) ਨੇ ਜਨਮ ਲਿਆ
ਬੰਗਾ :   24 ਜਨਵਰੀ - ਬੰਗਾ-ਫਗਵਾੜਾ ਮੁੱਖ ਮਾਰਗ ਤੇ ਸਥਾਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੌਣੇ ਪੰਜ ਕਿਲੋਗਰਾਮ ਭਾਰੇ ਬੱਚੇ (ਲੜਕੇ) ਦਾ ਜਨਮ ਹੋਣ ਦਾ ਖੁਸ਼ੀ ਭਰਿਆ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਚ ਡਾ. ਚਾਂਦਨੀ ਬੱਗਾ ਐਮ.ਐਸ. (ਔਰਤਾਂ ਦੀਆਂ ਬਿਮਾਰੀਆਂ ਅਤੇ ਜਣੇਪੇ ਦੇ ਮਾਹਿਰ) ਕੋਲ  ਪਿੰਡ ਕਲੇਰਾਂ ਤੋਂ ਰਣਜੀਤ ਕੌਰ ਪਤਨੀ ਦਲਜੀਤ ਸਿੰਘ ਆਪਣੇ ਜਣੇਪੇ ਲਈ ਆਏ । ਭਾਵੇਂ ਕਿ ਡਾਕਟਰ ਸਾਹਿਬ ਕੋਲ ਰਣਜੀਤ ਕੌਰ ਦਾ ਇਲਾਜ ਆਰੰਭ ਤੋਂ ਹੀ ਚੱਲ ਰਿਹਾ ਸੀ  ਪਰ ਮਰੀਜ਼ ਦੇ 112 ਕਿਲੋਗ੍ਰਾਮ ਵਜ਼ਨ ਤੇ ਉਹਨਾਂ ਦੀ ਉਮਰ ਨੂੰ ਧਿਆਨ ਵਿਚ ਰੱਖਦੇ ਹੋਏ ਜਣੇਪੇ ਲਈ ਵਿਸ਼ੇਸ਼ ਚੈੱਕਅੱਪ ਵੀ ਕੀਤਾ ਗਿਆ। ਗਾਇਨੀ ਮਾਹਿਰ ਡਾ. ਚਾਂਦਨੀ ਬੱਗਾ ਨੇ ਜਨਮ ਲੈਣ ਵਾਲੇ ਬੱਚੇ ਦੇ ਭਾਰੇ ਹੋਣ ਕਰਕੇ ਅਤੇ ਮਰੀਜ਼ ਦੀ ਉਮਰ 40 ਸਾਲ ਤੋਂ ਵੱਧ ਹੋ ਕਰਕੇ ਨਾਰਮਲ ਡਿਲਵਰੀ ਵਿਚ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਮਾਂ ਅਤੇ ਬੱਚੇ ਦੇ ਜੀਵਨ ਨੂੰ ਬਚਾਉਣ ਲਈ ਪਰਿਵਾਰ ਨਾਲ ਮਸ਼ਵਰਾ ਕਰਕੇ ਵਿਸ਼ੇਸ਼ ਵੱਡੇ ਅਪਰੇਸ਼ਨ ਨਾਲ ਰਣਜੀਤ ਕੌਰ ਦੀ ਡਿਲਵਰੀ ਕਰਵਾਈ ਗਈ । ਰਣਜੀਤ ਕੌਰ ਨੇ ਇੱਕ ਤੰਦਰੁਸਤ ਬੱਚੇ (ਲੜਕੇ) ਨੂੰ ਜਨਮ ਦਿੱਤਾ ਜਿਸ ਦਾ ਭਾਰ ਪੌਣੇ ਪੰਜ ਕਿਲੋਗ੍ਰਾਮ ਸੀ । ਇਸ  ਭਾਰੇ ਬੱਚੇ ਨੂੰ ਦੇਖ ਕੇ ਸਾਰੇ ਹੈਰਾਨ ਸਨ ਕਿਉਂ ਕਿ ਇੰਨੇ ਭਾਰੇ ਤੰਦਰੁਸਤ ਬੱਚਿਆਂ ਦਾ ਜਨਮ ਬਹੁਤ ਹੀ ਘੱਟ ਵੇਖਣ ਨੂੰ ਮਿਲਦਾ ਹੈ। ਨਵ ਜਨਮੇ ਪੌਣੇ ਪੰਜ ਕਿਲੋਗ੍ਰਾਮ ਭਾਰੇ ਲੜਕੇ ਅਤੇ ਉਸ ਦੀ ਮਾਤਾ ਰਣਜੀਤ ਕੌਰ ਦੀ ਅਪਰੇਸ਼ਨ ਤੋਂ ਬਾਅਦ ਵਿਚ ਵੀ ਵਿਸ਼ੇਸ਼ ਸਾਂਭ ਸੰਭਾਲ ਕੀਤੀ ਗਈ। ਹੁਣ ਮਾਂ ਰਣਜੀਤ ਕੌਰ ਅਤੇ ਉਹਨਾਂ ਦਾ ਬੇਟਾ ਬਿਲਕੁੱਲ ਤੰਦਰੁਸਤ ਹਨ ।  ਇਸ ਮੌਕੇ ਔਰਤਾਂ ਦੀਆਂ ਬਿਮਾਰੀਆਂ ਅਤੇ ਜਣੇਪੇ ਦੇ ਮਾਹਿਰ ਡਾ. ਚਾਂਦਨੀ ਬੱਗਾ ਨੇ ਦੱਸਿਆ ਮੈਡੀਕਲ ਸਾਂਇੰਸ ਵਿਚ ਇੰਨੇ ਭਾਰੇ ਤੁੰਦਰੁਸਤ ਬੱਚਿਆਂ ਦੇ ਜਨਮ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ ਜੋ ਕਿ ਲੱਖਾਂ ਡਿਲਵਿਰੀਆਂ ਪਿੱਛੇ ਨਾ ਮਾਤਰ ਹੀ ਹੁੰਦੇ ਹਨ। ਇਹ ਬੱਚਾ ਵੀ ਇੰਡੀਆ ਵਿਚ ਜਨਮ ਲੈਣ ਵਾਲੇ ਵਜ਼ਨੀ ਬੱਚਿਆਂ ਦੀ ਲਿਸਟ ਵਿਚ ਸ਼ਾਮਿਲ ਹੋਵੇਗਾ। ਵਰਣਨਯੋਗ ਹੈ ਕਿ ਮਾਤਾ¸ਪਿਤਾ ਨੂੰ ਲੜਕੇ ਦੀ ਅਤੇ ਭੈਣ ਨੂੰ ਭਰਾ ਦੀ ਖੁਸ਼ੀ 14 ਸਾਲਾਂ ਬਾਅਦ ਡਾ. ਚਾਂਦਨੀ ਬੱਗਾ ਐਮ ਐਸ ਵੱਲੋਂ ਕੀਤੇ ਵਧੀਆ ਇਲਾਜ ਉਪਰੰਤ ਮਿਲੀ ਹੈ। ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਘਰ ਜਾਣ ਮੌਕੇ ਰਣਜੀਤ ਕੌਰ ਅਤੇ ਉਸ ਦੇ ਪਤੀ ਦਲਜੀਤ ਸਿੰਘ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਧੀਆ ਜਣੇਪੇ ਲਈ ਅਤੇ ਵਧੀਆ ਇਲਾਜ ਕਰਨ ਲਈ ਡਾ ਚਾਂਦਨੀ ਬੱਗਾ ਅਤੇ ਸਮੂਹ ਸਟਾਫ਼ ਦਾ ਹਾਰਦਿਕ ਧੰਨਵਾਦ ਕੀਤਾ ਹੈ ।  ਇਸ ਖੁਸ਼ੀ ਭਰੇ ਮੌਕੇ ਡਾ. ਮਨੂ ਭਾਰਗਵ ਮੈਡੀਕਲ ਸੁਪਰਡੈਂਟ, ਡਾ.ਚਾਂਦਨੀ ਬੱਗਾ ਐਮ.ਐਸ. (ਗਾਇਨੀ), ਡਾ. ਦੀਪਕ ਦੁੱਗਲ ਐਮ.ਡੀ. (ਬੇਹੋਸ਼ੀ ਅਤੇ ਦਰਦਾਂ ਦੀਆਂ ਬਿਮਾਰੀਆਂ ਦੇ ਮਾਹਿਰ), ਸਿਸਟਰ ਸੁਖਵਿੰਦਰ ਕੌਰ, ਸਿਸਟਰ ਬਲਬੀਰ ਕੌਰ, ਗਗਨਦੀਪ ਸਿੰਘ, ਯਨੂਸ ਮਸੀਹ ਅਤੇ ਹੋਰ ਸਟਾਫ਼ ਤੇ ਮਰੀਜ਼ ਰਣਜੀਤ ਕੌਰ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ । ਇਸ ਮੌਕੇ ਸਿਹਤਮੰਦ ਬੱਚੇ (ਲੜਕੇ) ਦੇ ਜਨਮ ਦੀ ਖੁਸ਼ੀ ਵਿਚ ਲੱਡੂ ਵੀ ਵੰਡੇ ਗਏ।  ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ¸ਕਲੇਰਾਂ ਵਿਖੇ ਰਣਜੀਤ ਕੌਰ ਆਪਣੇ ਨਵ ਜਨਮੇ ਪੌਣੇ ਪੰਜ ਕਿਲੋ ਵਜ਼ਨੀ ਲੜਕੇ ਅਤੇ ਡਾਕਟਰ ਚਾਂਦਨੀ ਬੱਗਾ ਨਾਲ ਯਾਦਗਾਰੀ ਤਸਵੀਰ ਵਿੱਚ (ਇਨਸੈਟ ਬੱਚੇ ਦੀ ਤਸਵੀਰ)  

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੌਣੇ ਪੰਜ ਕਿਲੋ ਵਜ਼ਨੀ ਬੱਚੇ (ਲੜਕੇ) ਨੇ ਜਨਮ ਲਿਆ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ
ਪੌਣੇ ਪੰਜ ਕਿਲੋ ਵਜ਼ਨੀ ਬੱਚੇ (ਲੜਕੇ) ਨੇ ਜਨਮ ਲਿਆ
ਬੰਗਾ :   24 ਜਨਵਰੀ ¸
ਬੰਗਾ-ਫਗਵਾੜਾ ਮੁੱਖ ਮਾਰਗ ਤੇ ਸਥਾਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੌਣੇ ਪੰਜ ਕਿਲੋਗਰਾਮ ਭਾਰੇ ਬੱਚੇ (ਲੜਕੇ) ਦਾ ਜਨਮ ਹੋਣ ਦਾ ਖੁਸ਼ੀ ਭਰਿਆ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਚ ਡਾ. ਚਾਂਦਨੀ ਬੱਗਾ ਐਮ.ਐਸ. (ਔਰਤਾਂ ਦੀਆਂ ਬਿਮਾਰੀਆਂ ਅਤੇ ਜਣੇਪੇ ਦੇ ਮਾਹਿਰ) ਕੋਲ  ਪਿੰਡ ਕਲੇਰਾਂ ਤੋਂ ਰਣਜੀਤ ਕੌਰ ਪਤਨੀ ਦਲਜੀਤ ਸਿੰਘ ਆਪਣੇ ਜਣੇਪੇ ਲਈ ਆਏ । ਭਾਵੇਂ ਕਿ ਡਾਕਟਰ ਸਾਹਿਬ ਕੋਲ ਰਣਜੀਤ ਕੌਰ ਦਾ ਇਲਾਜ ਆਰੰਭ ਤੋਂ ਹੀ ਚੱਲ ਰਿਹਾ ਸੀ  ਪਰ ਮਰੀਜ਼ ਦੇ 112 ਕਿਲੋਗ੍ਰਾਮ ਵਜ਼ਨ ਤੇ ਉਹਨਾਂ ਦੀ ਉਮਰ ਨੂੰ ਧਿਆਨ ਵਿਚ ਰੱਖਦੇ ਹੋਏ ਜਣੇਪੇ ਲਈ ਵਿਸ਼ੇਸ਼ ਚੈੱਕਅੱਪ ਵੀ ਕੀਤਾ ਗਿਆ। ਗਾਇਨੀ ਮਾਹਿਰ ਡਾ. ਚਾਂਦਨੀ ਬੱਗਾ ਨੇ ਜਨਮ ਲੈਣ ਵਾਲੇ ਬੱਚੇ ਦੇ ਭਾਰੇ ਹੋਣ ਕਰਕੇ ਅਤੇ ਮਰੀਜ਼ ਦੀ ਉਮਰ 40 ਸਾਲ ਤੋਂ ਵੱਧ ਹੋ ਕਰਕੇ ਨਾਰਮਲ ਡਿਲਵਰੀ ਵਿਚ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਮਾਂ ਅਤੇ ਬੱਚੇ ਦੇ ਜੀਵਨ ਨੂੰ ਬਚਾਉਣ ਲਈ ਪਰਿਵਾਰ ਨਾਲ ਮਸ਼ਵਰਾ ਕਰਕੇ ਵਿਸ਼ੇਸ਼ ਵੱਡੇ ਅਪਰੇਸ਼ਨ ਨਾਲ ਰਣਜੀਤ ਕੌਰ ਦੀ ਡਿਲਵਰੀ ਕਰਵਾਈ ਗਈ । ਰਣਜੀਤ ਕੌਰ ਨੇ ਇੱਕ ਤੰਦਰੁਸਤ ਬੱਚੇ (ਲੜਕੇ) ਨੂੰ ਜਨਮ ਦਿੱਤਾ ਜਿਸ ਦਾ ਭਾਰ ਪੌਣੇ ਪੰਜ ਕਿਲੋਗ੍ਰਾਮ ਸੀ । ਇਸ  ਭਾਰੇ ਬੱਚੇ ਨੂੰ ਦੇਖ ਕੇ ਸਾਰੇ ਹੈਰਾਨ ਸਨ ਕਿਉਂ ਕਿ ਇੰਨੇ ਭਾਰੇ ਤੰਦਰੁਸਤ ਬੱਚਿਆਂ ਦਾ ਜਨਮ ਬਹੁਤ ਹੀ ਘੱਟ ਵੇਖਣ ਨੂੰ ਮਿਲਦਾ ਹੈ। ਨਵ ਜਨਮੇ ਪੌਣੇ ਪੰਜ ਕਿਲੋਗ੍ਰਾਮ ਭਾਰੇ ਲੜਕੇ ਅਤੇ ਉਸ ਦੀ ਮਾਤਾ ਰਣਜੀਤ ਕੌਰ ਦੀ ਅਪਰੇਸ਼ਨ ਤੋਂ ਬਾਅਦ ਵਿਚ ਵੀ ਵਿਸ਼ੇਸ਼ ਸਾਂਭ ਸੰਭਾਲ ਕੀਤੀ ਗਈ। ਹੁਣ ਮਾਂ ਰਣਜੀਤ ਕੌਰ ਅਤੇ ਉਹਨਾਂ ਦਾ ਬੇਟਾ ਬਿਲਕੁੱਲ ਤੰਦਰੁਸਤ ਹਨ ।  ਇਸ ਮੌਕੇ ਔਰਤਾਂ ਦੀਆਂ ਬਿਮਾਰੀਆਂ ਅਤੇ ਜਣੇਪੇ ਦੇ ਮਾਹਿਰ ਡਾ. ਚਾਂਦਨੀ ਬੱਗਾ ਨੇ ਦੱਸਿਆ ਮੈਡੀਕਲ ਸਾਂਇੰਸ ਵਿਚ ਇੰਨੇ ਭਾਰੇ ਤੁੰਦਰੁਸਤ ਬੱਚਿਆਂ ਦੇ ਜਨਮ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ ਜੋ ਕਿ ਲੱਖਾਂ ਡਿਲਵਿਰੀਆਂ ਪਿੱਛੇ ਨਾ ਮਾਤਰ ਹੀ ਹੁੰਦੇ ਹਨ। ਇਹ ਬੱਚਾ ਵੀ ਇੰਡੀਆ ਵਿਚ ਜਨਮ ਲੈਣ ਵਾਲੇ ਵਜ਼ਨੀ ਬੱਚਿਆਂ ਦੀ ਲਿਸਟ ਵਿਚ ਸ਼ਾਮਿਲ ਹੋਵੇਗਾ। ਵਰਣਨਯੋਗ ਹੈ ਕਿ ਮਾਤਾ¸ਪਿਤਾ ਨੂੰ ਲੜਕੇ ਦੀ ਅਤੇ ਭੈਣ ਨੂੰ ਭਰਾ ਦੀ ਖੁਸ਼ੀ 14 ਸਾਲਾਂ ਬਾਅਦ ਡਾ. ਚਾਂਦਨੀ ਬੱਗਾ ਐਮ ਐਸ ਵੱਲੋਂ ਕੀਤੇ ਵਧੀਆ ਇਲਾਜ ਉਪਰੰਤ ਮਿਲੀ ਹੈ। ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਘਰ ਜਾਣ ਮੌਕੇ ਰਣਜੀਤ ਕੌਰ ਅਤੇ ਉਸ ਦੇ ਪਤੀ ਦਲਜੀਤ ਸਿੰਘ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਧੀਆ ਜਣੇਪੇ ਲਈ ਅਤੇ ਵਧੀਆ ਇਲਾਜ ਕਰਨ ਲਈ ਡਾ ਚਾਂਦਨੀ ਬੱਗਾ ਅਤੇ ਸਮੂਹ ਸਟਾਫ਼ ਦਾ ਹਾਰਦਿਕ ਧੰਨਵਾਦ ਕੀਤਾ ਹੈ ।  ਇਸ ਖੁਸ਼ੀ ਭਰੇ ਮੌਕੇ ਡਾ. ਮਨੂ ਭਾਰਗਵ ਮੈਡੀਕਲ ਸੁਪਰਡੈਂਟ, ਡਾ.ਚਾਂਦਨੀ ਬੱਗਾ ਐਮ.ਐਸ. (ਗਾਇਨੀ), ਡਾ. ਦੀਪਕ ਦੁੱਗਲ ਐਮ.ਡੀ. (ਬੇਹੋਸ਼ੀ ਅਤੇ ਦਰਦਾਂ ਦੀਆਂ ਬਿਮਾਰੀਆਂ ਦੇ ਮਾਹਿਰ), ਸਿਸਟਰ ਸੁਖਵਿੰਦਰ ਕੌਰ, ਸਿਸਟਰ ਬਲਬੀਰ ਕੌਰ, ਗਗਨਦੀਪ ਸਿੰਘ, ਯਨੂਸ ਮਸੀਹ ਅਤੇ ਹੋਰ ਸਟਾਫ਼ ਤੇ ਮਰੀਜ਼ ਰਣਜੀਤ ਕੌਰ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ । ਇਸ ਮੌਕੇ ਸਿਹਤਮੰਦ ਬੱਚੇ (ਲੜਕੇ) ਦੇ ਜਨਮ ਦੀ ਖੁਸ਼ੀ ਵਿਚ ਲੱਡੂ ਵੀ ਵੰਡੇ ਗਏ।  

ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ¸ਕਲੇਰਾਂ ਵਿਖੇ ਰਣਜੀਤ ਕੌਰ ਆਪਣੇ ਨਵ ਜਨਮੇ ਪੌਣੇ ਪੰਜ ਕਿਲੋ ਵਜ਼ਨੀ ਲੜਕੇ ਅਤੇ ਡਾਕਟਰ ਚਾਂਦਨੀ ਬੱਗਾ ਨਾਲ ਯਾਦਗਾਰੀ ਤਸਵੀਰ ਵਿੱਚ (ਇਨਸੈਟ ਬੱਚੇ ਦੀ ਤਸਵੀਰ)  

ਇੰਟਰ ਸਕੂਲ ਮੁਕਾਬਲੇ ਵਿਚੋਂ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਜੂਨੀਅਰ ਤੇ ਸੀਨੀਅਰ ਵਰਗ ਵਿਚੋਂ ਆਲ ਉਵਰ ਟਰਾਫੀਆਂ ਜਿੱਤੀਆਂ

ਇੰਟਰ ਸਕੂਲ ਮੁਕਾਬਲੇ ਵਿਚੋਂ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ
ਵਿਦਿਆਰਥੀਆਂ ਨੇ ਜੂਨੀਅਰ ਤੇ ਸੀਨੀਅਰ ਵਰਗ ਵਿਚੋਂ ਆਲ ਉਵਰ ਟਰਾਫੀਆਂ ਜਿੱਤੀਆਂ

ਬੰਗਾ : 22 ਜਨਵਰੀ - ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਚੱਲ ਰਹੇ ਸੀ.ਬੀ.ਐਸ.ਸੀ. ਬੋਰਡ ਦਿੱਲੀ ਤੋਂ ਐਫੀਲੇਟਿਡ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਬਾਬਾ ਦਲੀਪ ਸਿੰਘ ਮੈਮੋਰੀਅਲ ਕਾਲਜ ਡੁਮੇਲੀ ਵਿਖੇ ਹੋਏ ਸਲਾਨਾ ਇੰਟਰ ਸਕੂਲ ਮੁਕਾਬਲੇ ਵਿਚੋਂ ਜੂਨੀਅਰ ਅਤੇ ਸੀਨੀਅਰ ਵਰਗ ਦੀਆਂ ਆਲ ਉਵਰ ਟਰਾਫੀਆਂ ਜਿੱਤਕੇ ਸਕੂਲ ਦਾ ਨਾਮ ਪੂਰੇ ਪੰਜਾਬ ਵਿਚ ਰੋਸ਼ਨ ਕੀਤਾ ਹੈ। ਇਹ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਜਗਜੀਤ ਸਿੰਘ ਸੋਢੀ ਮੈਂਬਰ ਅਤੇ ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਨੇ ਜੇਤੂ ਵਿਦਿਆਰਥੀਆਂ ਦਾ ਟਰੱਸਟ ਦਫਤਰ ਢਾਹਾਂ ਕਲੇਰਾਂ ਵਿਖੇ ਵਿਸ਼ੇਸ ਸਨਮਾਨ ਕਰਨ ਮੌਕੇ ਪ੍ਰਦਾਨ ਕੀਤੀ। ਸ. ਕਾਹਮਾ ਨੇ ਦੱਸਿਆ ਕਿ ਬੀਤੇ ਦਿਨ ਬਾਬਾ ਦਲੀਪ ਸਿੰਘ ਮੈਮੋਰੀਅਲ ਕਾਲਜ ਡੁਮੇਲੀ ਵਿਖੇ ਵੱਖ ਵੱਖ ਖੇਤਰਾਂ ਵਿਚ ਇੰਟਰ ਸਕੂਲ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ ਹਨ । ਜਿਸ ਵਿਚ ਵੱਖ ਵੱਖ ਵਰਗਾਂ ਦੇ ਮੁਕਾਬਲਿਆਂ ਵਚ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਜੂਨੀਅਰ ਅਤੇ ਸੀਨੀਅਰ ਵਿਦਿਆਰਥੀਆਂ ਦੀਆਂ ਟੀਮਾਂ ਨੇ ਭਾਗ ਲਿਆ । ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਕਲਾਕਾਰੀ ਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਜੂਨੀਅਰ ਅਤੇ ਸੀਨੀਅਰ ਵਰਗ ਵਿਚ ਹੋਏ ਵੱਖ-ਵੱਖ ਮੁਕਾਬਲਿਆਂ ਵਿਚ ਅਵੱਲ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਇੰਟਰ ਸਕੂਲ ਮੁਕਾਬਲੇ ਦੀਆਂ ਆਲ ਉਵਰ ਟਰਾਫੀਆਂ ਜਿੱਤੀਆਂ ਹਨ। ਜੂਨੀਅਰ ਵਰਗ ਵਿਚ ਹੋਏ ਮੁਕਾਬਲਿਆਂ ਵਿਚ ਸ਼ਬਦ ਗਾਇਨ, ਭਾਸ਼ਨ, ਵਾਦ-ਵਿਵਾਦ, ਸੁੰਦਰ ਲਿਖਾਈ, ਲੇਖ, ਮਹਿੰਦੀ, ਕੋਲਾਜ, ਫੁਲਕਾਰੀ, ਕਲੇਅ ਮਾਡਲਿੰਗ, ਕਾਰਟੂਨਿੰਗ, ਪੇਟਿੰਗ ਆਨ ਸਪਾਟ, ਪੋਸਟਰ ਮੇਕਿੰਗ ਅਤੇ ਪ੍ਰਸ਼ਨੋਤਰੀ ਦੇ ਮੁਕਾਬਲੇ ਵਿਚੋਂ ਸਕੂਲ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਜਦ ਕਿ ਰੰਗੋਲੀ ਤੇ ਸਲੋਗਨ ਲਿਖਣ ਦੇ ਮੁਕਾਬਲੇ ਵਿਚੋਂ ਦੂਜਾ ਤੇ ਲੋਕ ਗੀਤ ਗਾਇਨ ਵਿਚੋਂ ਤੀਜਾ ਸਥਾਨ ਹਾਸਲ ਕੀਤਾ । ਸੀਨੀਅਰ ਵਰਗ ਦੇ ਵਿਦਿਆਰਥੀਆਂ ਨੇ ਮਹਿੰਦੀ, ਰੰਗੋਲੀ, ਫੁੱਲਕਾਰੀ, ਕਾਰਟੂਨਿੰਗ, ਪੇਟਿੰਗ ਆਨ ਦੀ ਸਪਾਟ, ਦਸਤਾਰ ਮੁਕਾਬਲੇ, ਸੁੰਦਰ ਲਿਖਾਈ, ਲੇਖ, ਭਾਸ਼ਨ ਅਤੇ ਵਾਦ-ਵਿਵਾਦ ਪ੍ਰਤੀਯੋਗਤਾ ਵਿਚੋਂ ਸ਼ਾਨਦਾਰ ਪੇਸ਼ਕਾਰੀ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਦੋਂ ਕਿ ਪੋਸਟਰ ਮੇਕਿੰਗ ਮੁਕਾਬਲੇ ਵਿਚੋਂ ਦੂਜਾ ਅਤੇ ਸਕਿੱਟ ਮੁਕਾਬਲਾ,  ਦੁਮਾਲਾ ਸਜਾਉਣ ਦੇ ਮੁਕਾਬਲੇ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਲਈ ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਸਮੂਹ ਟਰੱਸਟ ਵੱਲੋਂ ਵਿਦਿਆਰਥੀਆਂ,ਉਹਨਾਂ ਦੇ ਮਾਪਿਆਂ ਅਤੇ ਸਕੂਲ ਅਧਿਆਪਕਾਂ ਨੂੰ  ਵਧਾਈ ਦਿੱਤੀ ਅਤੇ ਜੇਤੂ ਵਿਦਿਆਰਥੀਆਂ ਦਾ ਵਿਸ਼ੇਸ਼ ਇਨਾਮ ਕੀਤਾ। ਇਸ ਮੌਕੇ ਮਹਿੰਦਰਪਾਲ ਸਿੰਘ ਸੁਪਰਡੈਂਟ, ਰੁਪਿੰਦਰਜੀਤ ਸਿੰਘ ਬੱਲ ਵਾਈਸ ਪ੍ਰਿੰਸੀਪਲ, ਮੈਡਮ ਗੁਰਪ੍ਰੀਤ ਕੌਰ, ਮੈਡਮ ਬਲਜੀਤ ਕੌਰ, ਭਾਈ ਰਣਜੀਤ ਸਿੰਘ, ਮੈਡਮ ਕਸ਼ਮੀਰ ਕੌਰ ਵੀ ਹਾਜ਼ਰ ਸਨ । ਫੋਟੋ ਕੈਪਸ਼ਨ : ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਇੰਟਰ ਸਕੂਲ ਮੁਕਾਬਲੇ ਵਿਚੋਂ ਆਲ ਉਵਰ ਟਰਾਫੀਆਂ ਜਿੱਤਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਟਰੱਸਟ ਪ੍ਰਬੰਧਕ  

ਗੁਰੂ ਗੋਬਿੰਦ ਸਿੰਘ ਜੀ ਲੋਹ ਲੰਗਰ ਸਟੋਰ, ਪਿੰਡ ਨੌਰਾ ਵਿਖੇ ਬਾਬਾ ਬੁੱਢਾ ਜੀ ਤੋਂ ਲੈ ਕੇ ਹੁਣ ਤੱਕ ਸਮੂਹ ਗੁਰ ਸੇਵਕਾਂ ਦੀ ਯਾਦ ਅਤੇ ਸੰਤ ਬਾਬਾ ਸੇਵਾ ਸਿੰਘ ਜੀ ਕਾਰਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਆਯੋਜਿਤ ਯਾਦ ਸਮਾਗਮ ਅਤੇ ਸੇਵਕ ਦਿਵਸ ਮੌਕੇ ਫਰੀ  ਮੈਡੀਕਲ ਚੈੱਕਅੱਪ ਕੈਂਪ ਲੱਗਿਆ

ਬੰਗਾ : 19 ਜਨਵਰੀ -  ਬਾਬਾ ਬੁੱਢਾ ਜੀ ਤੋਂ ਲੈ ਕੇ ਹੁਣ ਤੱਕ ਦੇ ਸਮੂਹ ਗੁਰ ਸੇਵਕਾਂ ਦੀ ਯਾਦ ਅਤੇ  ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ  ਸੇਵਕ ਦਿਵਸ ਯਾਦ ਸਮਾਗਮ ਅਤੇ ਗੁਰਪੁਰ ਵਾਸੀ ਬਾਬਾ ਹਰਭਜਨ ਸਿੰਘ ਭਲਵਾਨ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਿਪਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਅਮਰੀਕਾ ਦੀ ਸਮਾਜ ਸੇਵੀ ਸੰਸਥਾ ਸਵੇਰਾ ਦੇ ਸਹਿਯੋਗ ਨਾਲ ਫਰੀ ਜਨਰਲ ਮੈਡੀਕਲ ਚੈੱਕਅੱਪ ਕੈਂਪ  ਗੁਰੂ ਗੋਬਿੰਦ ਸਿੰਘ ਜੀ ਲੋਹ ਲੰਗਰ ਸਟੋਰ, ਪਿੰਡ ਨੌਰਾ ਵਿਖੇ ਲਗਾਇਆ ਗਿਆ। ਇਸ ਫਰੀ ਮੈਡੀਕਲ ਚੈੱਕਅੱਪ ਕੈਂਪ ਦਾ ਉਦਘਾਟਨ ਸੰਤ ਬਾਬਾ ਸੁੱਚਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਉਹਨਾਂ ਦਾ ਸਹਿਯੋਗ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਦਰਸ਼ਨ ਸਿੰਘ ਮਾਹਿਲ ਕੈਨੇਡਾ, ਜਗਜੀਤ ਸਿੰਘ ਸੋਢੀ, ਬਾਬਾ ਪ੍ਰੇਮ ਸਿੰਘ ਭੱਲੜੀ, ਬਾਬਾ ਅਜੀਤ ਸਿੰਘ, ਸੁਖਜਿੰਦਰ ਸਿੰਘ ਪੰਚ, ਸਤਵਿੰਦਰ ਸਿੰਘ ਰਾਜੂ, ਪਰਮਜੀਤ ਸਿੰਘ ਯੂ.ਕੇ., ਚਰਨਜੀਤ ਸਿੰਘ ਯੂ.ਕੇ. ਅਤੇ ਹੋਰ ਪਤਵੰਤੇ ਸੱਜਣਾਂ ਨੇ ਦਿੱਤਾ।  
ਗੁਰੂ ਗੋਬਿੰਦ ਸਿੰਘ ਜੀ ਲੋਹ ਲੰਗਰ ਸਟੋਰ, ਪਿੰਡ ਨੌਰਾ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਡਾਕਟਰ ਸਾਹਿਬਾਨ ਟੀਮ ਨੇ ਕੈਂਪ ਵਿਚ ਆਏ 220 ਤੋਂ ਵੱਧ ਮਰੀਜ਼ਾਂ ਦਾ ਫਰੀ ਚੈੱਕਅੱਪ ਕੀਤਾ। ਮਰੀਜ਼ਾਂ ਦੇ ਬੀ.ਪੀ., ਸ਼ੂਗਰ ਦੇ ਜ਼ਰੂਰੀ ਟੈਸਟ ਵੀ ਹਸਪਤਾਲ ਵੱਲੋਂ ਫਰੀ ਕੀਤੇ ਗਏ। ਕੈਂਪ ਵਿਚ ਮੁਆਇਨਾ ਕਰਵਾਉਣ ਵਾਲੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।
ਇਸ ਮੌਕੇ ਸੰਤ ਬਾਬਾ ਸੁੱਚਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ, ਬਾਬਾ ਪ੍ਰੇਮ ਸਿੰਘ ਭੱਲੜੀ, ਬਾਬਾ ਅਜੀਤ ਸਿੰਘ, ਸ. ਆਸਾ ਸਿੰਘ ਜੀ ਸਪੁੱਤਰ ਸੰਤ ਬਾਬਾ ਸੇਵਾ ਸਿੰਘ ਜੀ, ਸ. ਨਿਰਮਲ ਸਿੰਘ ਜੀ ਸਪੁੱਤਰ ਸੰਤ ਬਾਬਾ ਸੇਵਾ ਸਿੰਘ ਜੀ, ਬਾਬਾ ਖੜਕ ਸਿੰਘ, ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਦਰਸ਼ਨ ਸਿੰਘ ਮਾਹਿਲ ਕੈਨੇਡਾ, ਜਗਜੀਤ ਸਿੰਘ ਸੋਢੀ, ਬਾਬਾ ਵਾਹਿਗੁਰੂ ਸਿੰਘ ਜੀ, ਜਥੇਦਾਰ ਸੁਖਦੇਵ ਸਿੰਘ ਭੌਰ ਸਾਬਕਾ ਸਕੱਤਰ ਸ਼ਰੋਮਣੀ ਗੁ: ਪ੍ਰਬੰਧਕ ਕਮੇਟੀ, ਸੁਖਜਿੰਦਰ ਸਿੰਘ ਪੰਚ, ਸਤਵਿੰਦਰ ਸਿੰਘ ਰਾਜੂ,  ਬੀਬੀ ਅਮ੍ਰਿੰਤਪਾਲ ਕੌਰ ਸਾਬਕਾ ਸਰਪੰਚ ਨੌਰਾ, ਕਰਮਜੀਤ ਸਿੰਘ ਯੂ.ਕੇ, ਪਰਮਜੀਤ ਸਿੰਘ ਯੂ.ਕੇ., ਚਰਨਜੀਤ ਸਿੰਘ ਯੂ.ਕੇ., ਪਰਮਿੰਦਰ ਸਿੰਘ ਆਸਟਰੇਲੀਆ, ਭਾਈ ਜੋਗਾ ਸਿੰਘ, ਕੁਲਵੰਤ ਸਿੰਘ ਗੋਬਿੰਦਪੁਰ, ਜਰਨੈਲ ਸਿੰਘ, ਡਾ. ਕੁਲਦੀਪ ਸਿੰਘ, ਡਾ. ਰਾਹੁਲ ਗੋਇਲ, ਸੰਦੀਪ ਸਿੰਘ, ਬਲਬੀਰ ਸਿੰਘ, ਸੁਰਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ । ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ ਜੋ ਸੰਗਤਾਂ ਨੇ ਪੰਗਤਾਂ ਵਿਚ ਬੈਠ ਕੇ ਬੜੇ ਸਤਿਕਾਰ ਨਾਲ ਛਕਿਆ ।
ਫੋਟੋ ਕੈਪਸ਼ਨ : ਗੁਰੂ ਗੋਬਿੰਦ ਸਿੰਘ ਜੀ ਲੋਹ ਲੰਗਰ ਸਟੋਰ, ਪਿੰਡ ਨੌਰਾ ਵਿਖੇ ਵਿਖੇ ਯਾਦ ਸਮਾਗਮ ਅਤੇ  ਸੇਵਕ ਦਿਵਸ ਮੌਕੇ ਲੱਗੇ  ਫਰੀ  ਜਰਨਲ ਮੈਡੀਕਲ ਕੈਂਪ ਦਾ ਉਦਘਾਟਨ ਕਰਦੇ ਹੋਏ ਸੰਤ ਬਾਬਾ ਸੁੱਚਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਜੀ ਨਾਲ ਹਨ ਅਮਰਜੀਤ ਸਿੰਘ ਕਲੇਰਾਂ, ਸੁਖਜਿੰਦਰ ਸਿੰਘ, ਸਤਵਿੰਦਰ ਸਿੰਘ ਰਾਜੂ  ਅਤੇ ਹੋਰ ਸੰਤ ਮਹਾਂਪੁਰਸ਼

ਬਲਾਕ ਸੁੱਜੋ ਵਿੱਚ 0 ਤੋਂ ਪੰਜ ਸਾਲ ਦੇ 9597 ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ : ਡਾ ਬਲਵਿੰਦਰ ਸਿੰਘ

ਬਲਾਕ ਸੁੱਜੋ ਵਿੱਚ 0 ਤੋਂ ਪੰਜ ਸਾਲ ਦੇ 9597 ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ : ਡਾ ਬਲਵਿੰਦਰ ਸਿੰਘ
ਬੰਗਾ : 19 ਜਨਵਰੀ
¸ ਭਾਰਤ ਸਰਕਾਰ ਦੀ ਪਲਸ ਪੋਲੀਉ ਮਹਿੰਮ ਤਹਿਤ ਪੰਜਾਬ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਸਿਵਲ ਸਰਜਨ ਡਾ ਰਜਿੰਦਰ ਪ੍ਰਸ਼ਾਦ ਭਾਟੀਆ ਦੀ ਅਗਵਾਈ ਹੇਠ ਮਿਤੀ 19 , 20 ਅਤੇ 21 ਜਨਵਰੀ ਨੂੰ ਪੂਰੇ ਜ਼ਿਲ੍ਹੇ ਵਿਚ 0 ਤੋਂ ਪੰਜ ਸਾਲ ਦੇ ਛੋਟੇ ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਈਆਂ ਜਾਣਗੀਆਂ। ਜਿਸ ਵਿਚ ਪੀ ਐਚ ਸੀ ਸੁੱਜੋ ਬਲਾਕ ਦੇ 87 ਪਿੰਡਾਂ ਵਿਚ 0 ਤੋਂ ਪੰਜ ਸਾਲ ਦੇ 9597 ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ । ਇਹ ਜਾਣਕਾਰੀ ਡਾ. ਬਲਵਿੰਦਰ ਸਿੰਘ ਅਸਿਸਟੈਂਟ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਾਹਮਣੇ ਲਗਾਏ ਪੋਲੀਉ ਕੈਂਪ ਟਰਾਂਜ਼ਿਟ ਬੂਥ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜਾਣਕਾਰੀ ਦਿੱਤੀ। ਇਸ ਮੌਕੇ ਉਹਨਾਂ ਨੇ ਸਮੂਹ ਇਲਾਕੇ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਵਧੀਆ ਸਿਹਤ ਲਈ ਅਤੇ ਪੋਲੀਉ ਦੀ ਨਾਮੁਰਾਦ ਬਿਮਾਰੀ ਤੋਂ ਬਚਾਅ ਲਈ ਪੋਲੀਉ ਬੂੰਦਾਂ ਪਿਲਾਉਣ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਇਹ ਕੰਪੈਨ ਮਿਤੀ 19, 20 ਅਤੇ 21 ਜਨਵਰੀ ਤੱਕ ਚਲਾਈ ਜਾ ਰਹੀ ਹੈ। ਜਿਸ ਵਿਚ ਸੁੱਜੋ ਬਲਾਕ ਵਿਚ 100 ਟੀਮਾਂ ਵਿਚ 300 ਤੋਂ ਵੱਧ ਵੈਕਸੀਨੇਟਰ ਅਤੇ 20 ਸੁਪਰਵਾਈਜ਼ਰਾਂ ਦੀਆਂ ਟੀਮਾਂ ਵੱਲੋਂ ਸਾਰਾ ਕਾਰਜ ਕੀਤਾ ਜਾ ਰਿਹਾ ਹੈ। ਜਿਸ ਵਿਚ ਅੱਜ ਪਹਿਲੇ ਦਿਨ ਕੈਂਪਾਂ ਰਾਹੀਂ ਪੋਲੀਉ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਦੂਜੇ ਤੇ ਤੀਜੇ ਦਿਨ ਘਰ¸ਘਰ ਜਾ ਕੇ ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੌਕੇ ਡਾ. ਰੂਬੀ ਐਸ ਐਮ ਉ ਪ੍ਰਾਇਮਰੀ ਹੈਲਥ ਸੈਂਟਰ ਸੁੱਜੋਂ ਅਤੇ ਰਾਜ਼ੇਸ਼ ਸੋਨੀ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਬਲਾਕ ਸੁੱਜੋਂ ਵਿਚ 96 ਬੂਥਾਂ ਅਤੇ 4 ਟਰਾਂਜ਼ਿਟ ਬੂਥਾਂ ਤੇ ਵੈਕਸੀਨੇਟਰਾਂ ਵੱਲੋਂ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਨਰਸਿੰਗ ਵਿਦਿਆਰਥੀਆਂ ਦੇ ਸਹਿਯੋਗ ਨਾਲ ਪੋਲੀਉ ਬੂੰਦਾਂ ਪਿਲਾਉਣ ਦੀ ਮਹਿੰਮ ਨੂੰ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਇਸ ਮੌਕੇ ਹਰਜਿੰਦਰ ਸਿੰਘ ਮਲਟੀ ਪਰਪਜ਼ ਹੈਲਥ ਵਰਕਰ, ਪਰਮਜੀਤ ਸਿੰਘ ਅਤੇ ਨਰਸਿੰਗ ਵਿਦਿਆਰਥੀ ਮਨਜਿੰਦਰ  ਕੌਰ, ਮਨਜੋਤ ਕੌਰ, ਸੋਨੀਆ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਟਰਾਂਜ਼ਿਟ ਬੂਥ ਵਿਖੇ ਪਲਸ ਪੋਲੀਉ ਮਹੁੰਮ ਬਾਰੇ ਜਾਣਕਾਰੀ ਦਿੰਦੇ ਡਾ. ਬਲਵਿੰਦਰ ਸਿੰਘ ਅਸਿਸਟੈਂਟ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਡਾ. ਰੂਬੀ ਐਸ ਐਮ ਉ ਪ੍ਰਾਇਮਰੀ ਹੈਲਥ ਸੈਂਟਰ ਸੁੱਜੋਂ, ਰਾਜ਼ੇਸ਼ ਸੋਨੀ ਹੈਲਥ ਇੰਸਪੈਕਟਰ ਤੇ ਹੋਰ ਸਟਾਫ਼

ਸਤਵੀਰ ਸਿੰਘ ਪੱਲੀ ਝਿੱਕੀ ਨੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਸਤਵੀਰ ਸਿੰਘ ਪੱਲੀ ਝਿੱਕੀ ਨੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਨਵਾਂਸ਼ਹਿਰ 14 ਜਨਵਰੀ- ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਨੇ ਅੱਜ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਅਤੇ ਵਣ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਭਲਾਈ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਦੀ ਮੌਜੂਦਗੀ 'ਚ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਵਿਧਾਇਕ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ, ਚੇਅਰਮੈਨ ਪੰਜਾਬ ਲਾਰਜ ਇੰਡਸਟ੍ਰੀਜ਼ ਵਿਕਾਸ ਬੋਰਡ ਪਵਨ ਦੀਵਾਨ, ਸਾਬਕਾ ਵਿਧਾਇਕ ਮੋਹਣ ਸਿੰਘ ਬੰਗਾ ਅਤੇ ਲਵ ਕੁਮਾਰ ਗੋਲਡੀ, ਜ਼ਿਲ੍ਹਾ ਕਾਂਗਰਸ ਪ੍ਰਧਾਨ ਪ੍ਰੇਮ ਚੰਦ ਭੀਮਾ ਤੇ ਡਾ. ਹਰਪ੍ਰੀਤ ਸਿੰਘ ਕੈਂਥ ਵੀ ਮੌਜੂਦ ਸਨ।  ਸ੍ਰੀ ਤਿਵਾੜੀ ਨੇ ਇਸ ਮੌਕੇ ਸ੍ਰੀ ਪੱਲੀ ਝਿੱਕੀ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਖਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਜ਼ਿਲ੍ਹਾ ਯੋਜਨਾ ਕਮੇਟੀ ਜ਼ਿਲ੍ਹੇ ਦੇ ਵਿਕਾਸ ਲਈ ਯੋਜਨਾਵਾਂ ਉਲੀਕਣ 'ਚ ਮਹੱਤਵਪੂਰਣ ਯੋਗਦਾਨ ਪਾਏਗੀ, ਜਿਸ ਦਾ ਪ੍ਰਸ਼ਾਸਨ ਅਤੇ ਆਮ ਲੋਕਾਂ ਨੂੰ ਲਾਭ ਮਿਲੇਗਾ। ਵਣ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਸ ਮੌਕੇ ਆਖਿਆ ਕਿ ਸਤਵੀਰ ਸਿੰਘ ਪੱਲੀ ਝਿੱਕੀ ਜਿਹੇ ਮੇਹਨਤੀ ਕਾਂਗਰਸੀ ਵਰਕਰ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਦਾ ਮਾਣ-ਸਨਮਾਨ ਦੇ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸੁਨੇਹਾ ਦਿੱਤਾ ਹੈ ਕਿ ਮੇਹਨਤੀ ਵਰਕਰਾਂ ਦੀ ਹਮੇਸ਼ਾਂ ਕਦਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਕੱਲਾ ਸਤਵੀਰ ਸਿੰਘ ਹੀ ਨਹੀਂ ਬਲਕਿ ਪੰਜਾਬ 'ਚ ਹੋਰਨੀਂ ਥਾਈਂ ਵੀ ਦਿੱਤੀਆਂ ਗਈਆਂ ਨਿਯੁੱਕਤੀਆਂ 'ਚ ਪਾਰਟੀ ਪ੍ਰਤੀ ਵਫ਼ਦਾਰੀ ਅਤੇ ਮੇਹਨਤ ਨੂੰ ਧਿਆਨ 'ਚ ਰੱਖਿਆ ਗਿਆ ਹੈ। ਉਨ੍ਹਾਂ ਸਤਵੀਰ ਸਿੰਘ ਪੱਲੀ ਝਿੱਕੀ ਨਾਲ ਆਪਣੇ ਯੂਥ ਕਾਂਗਰਸ ਵੇਲੇ ਦੇ ਸਬੰਧਾਂ ਨੂੰ ਯਾਦ ਕਰਦਿਆਂ ਅਤੇ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਦੇਣ ਦੀ ਗੱਲ ਕਰਦਿਆਂ ਉਨ੍ਹਾਂ ਵੱਲੋਂ ਅਤਿਵਾਦ ਦੌਰਾਨ ਆਪਣੇ ਪਿਤਾ ਨੂੰ ਗੁਆਉਣ ਦੇ ਬਾਵਜੂਦ ਪਾਰਟੀ ਪ੍ਰਤੀ ਦਿਖਾਈ ਨਿੱਡਰਤਾ ਦਾ ਵੀ ਜ਼ਿਕਰ ਕੀਤਾ। ਸ੍ਰੀ ਪੱਲੀ ਝਿੱਕੀ ਨੇ ਇਸ ਮੌਕੇ ਜਿੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ 'ਚ ਪ੍ਰਗਟਾਏ ਭਰੋਸੇ ਦਾ ਧੰਨਵਾਦ ਕੀਤਾ ਉੱਥੇ ਯਕੀਨ ਦਿਵਾਇਆ ਕਿ ਉਹ ਪੂਰੀ ਇਮਾਨਦਾਰੀ ਨਾਲ ਆਪਣੇ ਅਹੁਦੇ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਦੇ ਵਿਕਾਸ ਅਤੇ ਲੋਕਾਂ ਦੀ ਬੇਹਤਰੀ ਲਈ ਕੰਮ ਕਰਨਗੇ।   ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਤੇ ਐਸ ਐਸ ਪੀ ਅਲਕਾ ਮੀਨਾ ਵੱਲੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਵਣ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ 'ਚ ਪੁੱਜਣ 'ਤੇ ਸਵਾਗਤ ਕੀਤਾ ਗਿਆ। ਫ਼ੋਟੋ ਕੈਪਸ਼ਨ:  ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਦੇ ਅਹੁਦਾ ਸੰਭਾਲਣ ਮੌਕੇ ਐਮ ਪੀ ਮਨੀਸ਼ ਤਿਵਾੜੀ, ਵਣ ਮੰਤਰੀ ਸਾਧੂ ਸਿੰਘ ਧਰਮਸੋਤ, ਐਮ ਐਲ ਏ ਚੌ. ਦਰਸ਼ਨ ਲਾਲ ਮੰਗੂਪੁਰ ਤੇ ਡੀ ਸੀ ਵਿਨੈ ਬਬਲਾਨੀ ਨਜ਼ਰ ਆ ਰਹੇ ਹਨ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ
ਬੰਗਾ : 13 ਜਨਵਰੀ -  ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਸਟਾਫ਼ ਅਤੇ ਸਮੂਹ ਨਰਸਿੰਗ ਵਿਦਿਆਰਥੀਆਂ ਵੱਲੋਂ ਅੱਜ ਲੋਹੜੀ ਦਾ ਤਿਉਹਾਰ ਮਨਾਇਆ ਗਿਆ । ਨਰਸਿੰਗ ਕਾਲਜ ਦੇ ਖੇਡ ਮੈਦਾਨ  ਵਿਚ ਹੋਏ ਲੋਹੜੀ ਸਮਾਗਮ ਦੇ ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਲੋਹੜੀ ਦੀ ਧੂਣੀ ਨੂੰ ਅਗਨੀ ਦਿਖਾਉਣ ਦੀ ਰਸਮ ਅਦਾ ਕੀਤੀ । ਸ. ਕਾਹਮਾ ਨੇ ਸੰਬੋਧਨ ਕਰਦੇ ਹੋਏ ਸਮੂਹ ਟਰੱਸਟ ਵੱਲੋਂ ਸਾਰੇ ਨਰਸਿੰਗ ਸਟਾਫ਼ ਅਤੇ ਨਰਸਿੰਗ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਅਤੇ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਚਾਣਨਾ ਪਾਇਆ । ਉਹਨਾਂ ਨੇ ਨਰਸਿੰਗ ਵਿਦਿਆਰਥੀਆਂ ਨੂੰ ਵਧੀਆ ਪੜ੍ਹਾਈ ਕਰਕੇ ਆਪਣੇ ਨਰਸਿੰਗ ਕਾਲਜ ਦਾ ਰੋਸ਼ਨ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਖਰਾਬ ਮੌਸਮ ਦੇ ਬਾਵਜੂਸ ਨਰਸਿੰਗ ਵਿਦਿਆਰਥੀਆਂ ਵੱਲੋਂ ਲੋਹੜੀ ਦੇ ਗੀਤ ਗਾਏ ਗਏ ਅਤੇ ਗਿੱਧਾ-ਭੰਗੜਾ ਪਾ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਨਰਸਿੰਗ ਕਾਲਜ ਵਿਖੇ ਲੋਹੜੀ ਦਾ ਤਿਉਹਾਰ ਮਨਾਉਣ ਦੇ ਸ਼ੁੱਭ ਮੌਕੇ 'ਤੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ, ਦਰਸ਼ਨ ਸਿੰਘ ਮਾਹਿਲ ਕੈਨੇਡਾ ਪ੍ਰਬੰਧਕ ਮੈਂਬਰ, ਜਗਜੀਤ ਸਿੰਘ ਸੋਢੀ ਟਰੱਸਟ ਮੈਂਬਰ, ਡਾ ਮਨੂ ਭਾਰਗਵ ਐਮ ਐਸ, ਸੰਜੇ ਕੁਮਾਰ ਐਸੋਸੀਏਟ ਪ੍ਰੌਫੈਸਰ,  ਮੈਡਮ ਸਰੋਜ ਬਾਲਾ, ਮੈਡਮ ਰੂਬੀ ਕੌਰ, ਮੈਡਮ ਗੁਰਲੀਨ ਕੌਰ, ਮੈਡਮ ਇਕਵਿੰਦਰ ਕੌਰ, ਮੈਡਮ ਹਰਪ੍ਰੀਤ ਕੌਰ, ਮੈਡਮ ਸੁਖਵਿੰਦਰ ਕੌਰ, ਰਣਜੀਤ ਕੌਰ, ਮੈਡਮ ਸੋਨੀਆ, ਮੈਡਮ ਰਾਜਿੰਦਰਪਾਲ ਸਿੰਘ, ਮੈਡਮ ਦਲਜੀਤ ਕੌਰ, ਮੈਡਮ ਰਾਜਵਿੰਦਰ ਕੌਰ ਤੋਂ ਇਲਾਵਾ ਸਮੂਹ ਨਰਸਿੰਗ ਕਾਲਜ ਸਟਾਫ਼ ਅਤੇ ਨਰਸਿੰਗ ਵਿਦਿਆਰਥੀਆਂ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਲੋਹੜੀ ਦਾ ਤਿਉਹਾਰ ਮਨਾਏ ਜਾਣ ਮੌਕੇ ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਲੋਹੜੀ ਦੀ ਧੂਣੀ ਨੂੰ ਅਗਨੀ ਦਿਖਾਉਂਦੇ ਹੋਏ ਨਾਲ ਹਨ ਨਾਲ ਹਨ ਪਤਵੰਤੇ ਸੱਜਣ  

ਡਾ. ਜਸਦੀਪ ਸਿੰਘ ਸੈਣੀ ਐਮ. ਸੀ. ਐਚ. ਨੇ ਪਿੰਡ ਮੱਲਾ ਸੋਢੀਆ ਦੇ ਕੈਨੇਡਾ ਤੋਂ ਆਏ ਸੁਖਦੇਵ ਸਿੰਘ ਦੀ ਰੀੜ੍ਹ ਦੀ ਹੱਡੀ ਦਾ ਸਫਲ ਅਪਰੇਸ਼ਨ ਕੀਤਾ

 
ਰੀੜ੍ਹ ਦੀ ਹੱਡੀ ਦੇ ਸਫਲ ਅਪਰੇਸ਼ਨ ਉਪਰੰਤ ਤੀਜੇ ਦਿਨ ਚੱਲਣ-ਫਿਰਨ ਕਾਬਲ ਹੋ ਗਏ ਸੁਖਦੇਵ  ਸਿੰਘ
ਮੱਲਾ ਸੋਢੀਆਂ ਦੇ ਸੁਖਦੇਵ  ਸਿੰਘ ਨੇ ਕਨੈਡਾ ਤੋਂ ਆ ਕੇ ਆਪਣੀ ਰੀੜ੍ਹ ਦੀ ਹੱਡੀ ਦਾ
ਅਪਰੇਸ਼ਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰਵਾਇਆ

ਬੰਗਾ : 08 ਜਨਵਰੀ –  ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਨਿਊਰੋ ਸਰਜਰੀ ਵਿਭਾਗ ਵਿਚ ਡਾ. ਜਸਦੀਪ ਸਿੰਘ ਸੈਣੀ ਐਮ. ਸੀ. ਐਚ. ਨੇ ਪਿੰਡ ਮੱਲਾ ਸੋਢੀਆ ਦੇ ਕੈਨੇਡਾ ਤੋਂ ਆਏ ਸੁਖਦੇਵ ਸਿੰਘ ਦੀ ਰੀੜ੍ਹ ਦੀ ਹੱਡੀ ਦਾ ਸਫਲ ਅਪਰੇਸ਼ਨ ਕੀਤਾ ਹੈ ਅਤੇ ਉਹਨਾਂ ਨੂੰ ਆਪਣਾ ਕਾਰੋਬਾਰ ਕਰਨ ਦੇ ਕਾਬਲ ਬਣਾਇਆ ਹੈ । ਇਹ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਢਾਹਾਂ ਕਲੇਰਾਂ ਨੇ ਪ੍ਰਦਾਨ ਕੀਤੀ । ਸ. ਕਾਹਮਾ ਨੇ ਦੱਸਿਆ ਕਿ ਪੰਜਾਬ ਵਿਚ 30 ਸਾਲਾਂ ਤੋਂ ਕੈਟਰਿੰਗ ਦਾ ਕੰਮ ਕਰ ਰਹੇ ਸੁਖਦੇਵ ਸਿੰਘ ਵਾਸੀ ਮੱਲਾ ਸੋਢੀਆ ਨੂੰ ਕੈਨੇਡਾ ਜਾ ਕੇ ਲੱਕ ਵਿਚ ਹੋ ਰਹੀ ਦਰਦ ਕਰਕੇ ਉੱਠਣਾ-ਬੈਠਣਾ ਅਤੇ ਚੱਲਣਾ-ਫਿਰਨਾ ਮੁਸ਼ਕਲ ਹੋ ਗਿਆ ਸੀ । ਕੈਨੇਡਾ ਵਿਚ ਇਲਾਜ ਤਸੱਲੀਬਖਸ਼ ਨਾ ਹੋਣ ਕਰਕੇ  ਉਹਨਾਂ ਨੂੰ ਆਪਣਾ ਸਮਾਂ ਬਹੁਤ ਮੁਸ਼ਕਲ ਨਾਲ ਗੁਜ਼ਾਰਨਾ ਪੈ ਰਿਹਾ ਸੀ । ਹਾਲਤ ਇੰਨੀ ਨਾਜ਼ੁਕ ਹੋ ਗਈ ਕਿ ਜੋ ਸੁਖਦੇਵ ਸਿੰਘ ਆਪਣੇ ਆਪ ਚੱਲ ਕੇ ਜ਼ਹਾਜੇ ਬੈਠ ਕੇ ਕੈਨੇਡਾ ਗਿਆ ਸੀ ਪਰ ਵਾਪਸੀ ਵੀਲ੍ਹ ਚੇਅਰ 'ਤੇ ਹੋਈ ਸੀ।  ਕੈਨੇਡਾ ਤੋਂ ਸਿੱਧਾ ਢਾਹਾਂ ਕਲੇਰਾਂ ਹਸਪਤਾਲ ਵਿਖੇ ਆ ਕੇ ਨਿਊਰੋ ਸਰਜਰੀ ਦੇ ਮਾਹਿਰ ਡਾ ਜਸਦੀਪ ਸਿੰਘ ਸੈਣੀ ਕੋਲੋਂ ਚੈੱਕਅੱਪ ਕਰਵਾਇਆ ਅਤੇ ਤਾਂ ਡਾਇਗਨੋਜ਼ ਕਰਨ ਤੇ ਪਤਾ ਲੱਗਾ ਕਿ ਲੱਕ ਦੇ ਹਿੱਸੇ ਵਿਚ ਰੀੜ੍ਹ ਦੀ ਹੱਡੀ ਦੇ ਮਣਕਿਆਂ ਨੇ ਨਾੜਾਂ ਨੂੰ ਦਬਾ ਦਿੱਤਾ ਹੈ ਜਿਸ ਕਰਕੇ ਬਹੁਤ ਦੀ ਤੇਜ਼ ਦਰਦ ਰਹਿੰਦੀ ਸੀ ਅਤੇ ਜਿਸ ਕਰਕੇ ਸੁਖਦੇਵ ਸਿੰਘ ਦਾ ਚੱਲਣਾ ਫਿਰਨਾ ਬੰਦ ਹੋ ਗਿਆ ਸੀ ।  ਡਾਕਟਰ ਜਸਦੀਪ ਸਿੰਘ ਸੈਣੀ ਦੀ ਸਲਾਹ ਨਾਲ ਰੀੜ੍ਹ ਦੀ ਹੱਡੀ (ਸਪਾਈਨ) ਦਾ ਅਪਰੇਸ਼ਨ ਕੀਤਾ ਗਿਆ ਤੇ ਤੀਜੇ ਦਿਨ ਹੀ ਸੁਖਦੇਵ ਸਿੰਘ ਦੇ ਜੀਵਨ ਵਿਚ ਪਹਿਲੀ ਵਾਲੀ ਜ਼ਿੰਦਗੀ ਵਾਲੀ ਬਹਾਰ ਮੁੜ ਆਈ ਅਤੇ ਆਪਣੇ ਆਪ ਅਰਾਮ ਨਾਲ ਬੈਠਣ ਲੱਗ ਪਏ ਅਤੇ ਚੱਲਣ-ਫਿਰਨ ਲੱਗ ਪਏ । ਹੁਣ ਸੁਖਦੇਵ ਸਿੰਘ ਪੂਰੀ ਤਰ੍ਹਾਂ ਤੰਦਰੁਸਤ ਹਨ ਆਪਣੇ ਜੀਵਨ ਅਤੇ ਆਪਣੇ ਕੈਟਰਿੰਗ ਵਾਲੇ ਕਾਰੋਬਾਰ ਵਿਚ ਪੂਰੀ ਤਰ੍ਹਾਂ ਰੁੱਝ ਗਏ ਹਨ । ਮੀਡੀਆ ਨਾਲ ਗੱਲਬਾਤ ਕਰਦੇ  ਇਸ ਮੌਕੇ ਡਾਕਟਰ ਜਸਦੀਪ ਸਿੰਘ ਸੈਣੀ ਐਮ.ਸੀ.ਐਚ. ਨੇ ਦੱਸਿਆ ਕਿ ਭਾਰੀ ਵਜ਼ਨ ਵਾਲੇ ਕੈਟਰਿੰਗ ਦੇ ਕੰਮ ਕਰਕੇ ਅਤੇ ਸਰੀਰ ਨਾਲ ਧੱਕੇਸ਼ਾਹੀ ਕਰਨ ਨਾਲ  ਰੀੜ੍ਹ ਦੀ ਹੱਡੀ ਦੇ ਮਣਕੇ ਆਪਣੇ ਸਥਾਨ ਤੋਂ ਹਿੱਲ ਜਾਂਦੇ ਹਨ । ਜਿਸ ਨਾਲ ਦਿਮਾਗ ਤੋਂ ਸਰੀਰ ਨੂੰ ਕੰਟਰੋਲ ਕਰਨ ਵਾਲੀਆਂ ਅਨੇਕਾਂ ਬਰੀਕ ਨਾੜਾਂ 'ਤੇ ਭਾਰ ਪੈਣ ਲੱਗ ਪੈਂਦਾ ਹੈ । ਜੋ ਭਿਆਨਕ ਦਰਦਾਂ ਵਿਚ ਬਦਲ ਜਾਂਦਾਂ ਹੈ, ਸਰੀਰ ਕੰਮਜ਼ੋਰ ਪੈ ਜਾਂਦਾ ਹੈ ਅਤੇ ਮਰੀਜ਼ ਚੱਲਣ ਫਿਰਨ ਤੋਂ ਵੀ ਅਸਮਰਥ ਹੋ ਜਾਂਦਾ ਹੈ । ਡਾ. ਸੈਣੀ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੀੜ੍ਹ ਦੀ ਹੱਡੀ ਦੀਆਂ ਸਾਰੀਆਂ ਬਿਮਾਰੀਆਂ ਦਾ ਸਫਲ ਇਲਾਜ ਆਧੁਨਿਕ ਮਸ਼ੀਨਾਂ ਦੁਆਰਾ ਕੀਤਾ ਜਾਂਦਾ ਹੈ ਅਤੇ  ਇਸ ਲਈ ਰੀੜ੍ਹ ਦੀ ਹੱਡੀ ਦੀਆਂ ਵੱਖ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ ਦੂਰ-ਦੂਰ ਤੋਂ ਆ ਕੇ ਆਪਣਾ ਤਸੱਲੀਬਖਸ਼ ਇਲਾਜ ਕਰਵਾ ਕੇ ਤੰਦਰੁਸਤ ਹੋ ਕੇ ਜਾ ਰਹੇ ਹਨ।  ਢਾਹਾਂ-ਕਲੇਰਾਂ ਵਿਖੇ ਗੱਲਬਾਤ ਕਰਦੇ ਹੋਏ ਸੁਖਦੇਵ ਸਿੰਘ ਮੱਲਾ ਸੋਢੀਆਂ ਨੇ ਵਧੀਆ ਇਲਾਜ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਿਊਰੋਸਰਜਰੀ ਮਾਹਿਰ ਡਾਕਟਰ ਜਸਦੀਪ ਸਿੰਘ ਸੈਣੀ ਅਤੇ ਸਮੂਹ ਸਟਾਫ ਦਾ ਹਾਰਦਿਕ ਧੰਨਵਾਦ ਕਰਦੇ ਕਿਹਾ ਕਿ ਉਹਨਾਂ ਨੂੰ ਰੀੜ੍ਹ ਦੀ ਹੱਡੀ ਦਾ ਢਾਹਾਂ ਕਲੇਰਾਂ ਤੋਂ ਅਪਰੇਸ਼ਨ ਕਰਵਾਉਣ ਉਪਰੰਤ ਹੀ ਨਵਾਂ ਜੀਵਨ ਦਾਨ ਮਿਲਿਆ ਹੈ।  ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਡਾ ਮਨੂ ਭਾਰਗਵ ਐਮ ਐਸ, ਡਾ ਜਸਦੀਪ ਸਿੰਘ ਸੈਣੀ ਰੀੜ੍ਹ ਦੀ ਹੱਡੀ ਦੇ ਅਪਰੇਸ਼ਨਾਂ ਦੇ ਮਾਹਿਰ, ਮਹਿੰਦਰਪਾਲ ਸਿੰਘ ਸੁਪਰਡੈਂਟ ਅਤੇ ਮਰੀਜ਼ ਸੁਖਦੇਵ ਸਿੰਘ ਮੱਲਾ ਸੋਢੀਆ ਵੀ ਹਾਜ਼ਰ ਸਨ । 
ਫੋਟੋ ਕੈਪਸ਼ਨ : ਸੁਖਦੇਵ ਸਿੰਘ ਮੱਲਾ ਸੋਢੀਆਂ ਤੰਦਰੁਸਤ ਹੋਣ ਉਪਰੰਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਯਾਗਦਾਰੀ ਤਸਵੀਰ ਵਿੱਚ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ,  ਡਾ ਜਸਦੀਪ ਸਿੰਘ ਸੈਣੀ ਅਤੇ ਪਤਵੰਤੇ ਸੱਜਣਾਂ ਨਾਲ ਖੁਸ਼ੀ ਸਾਂਝੀ ਕਰਦੇ ਹੋਏ

ਸਾਹਿਬੇ ਕਮਾਲ, ਸਰਬੰਸਦਾਨੀ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰਵਾਇਆ




ਸਾਹਿਬੇ ਕਮਾਲ, ਸਰਬੰਸਦਾਨੀ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਮਹਾਨ ਗੁਰਮਤਿ ਸਮਾਗਮ  ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰਵਾਇਆ 

ਬੰਗਾ : 8 ਜਨਵਰੀ - ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਅੱਜ ਸਾਹਿਬੇ ਕਮਾਲ, ਸਰਬੰਸਦਾਨੀ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ  ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ।  ਇਸ  ਮਹਾਨ ਗੁਰਮਤਿ ਸਮਾਗਮ ਦਾ ਆਰੰਭ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਨਾਲ ਹੋਇਆ। ਇਸ ਉਪਰੰਤ ਭਾਈ ਜੋਗਾ ਸਿੰਘ ਜੀ ਹਜ਼ੂਰੀ ਰਾਗੀ ਜਥਾ ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ  ਅਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀ ਜਥੇ ਨੇ ਗੁਰਬਾਣੀ ਕੀਰਤਨ ਨਾਲ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣਾ ਵਾਲਿਆਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਇਤਿਹਾਸ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ। ਭਾਈ ਸਾਹਿਬ ਨੇ ਸੰਗਤਾਂ ਨੂੰ ਸਿੱਖ ਕੌਮ ਵਿਚ ਫੈਲੀਆਂ ਸਮਾਜਿਕ ਬੁਰਾਈਆਂ ਅਤੇ ਵਹਿਮਾਂ ਭਰਮਾਂ ਪ੍ਰਤੀ ਚੇਤੰਨ ਕੀਤਾ ਅਤੇ ਗੁਰੂ ਵਾਲੇ ਬਣਨ ਲਈ ਸਮੂਹ ਸੰਗਤ ਨੂੰ ਭਰਵੀਂ ਅਪੀਲ ਕੀਤੀ । ਇਸ  ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਵੱਲੋਂ ਸੰਗਤਾਂ ਨੂੰ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਸਮੂਹ ਸੰਗਤਾਂ ਨੂੰ ਗੁਰੂ ਜੀ ਦੇ ਜੀਵਨ ਤੋ ਪ੍ਰੇਰਣਾ ਲੈ ਕੈ ਗੁਰੂ ਸਾਹਿਬਾਨ ਦੇ ਸਿਧਾਤਾਂ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਅਨੁਸਾਰ ਕਾਰਜ ਕਰਦੇ ਹੋਏ ਸਮਾਜ ਦੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ । ਮਹਾਨ ਗੁਰਮਤਿ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ,  ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਜਗਜੀਤ ਸਿੰਘ ਸੋਢੀ ਮੈਂਬਰ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਸਤਵਿੰਦਰ ਸਿੰਘ ਰਾਜੂ ਨੌਰਾ,  ਕਰਨਵੀਰ ਸਿੰਘ ਢਾਹਾਂ ਯੂ ਐਸ ਏ, ਮੈਡਮ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਡਾ ਜਸਦੀਪ ਸਿੰਘ ਸੈਣੀ, ਡਾ. ਪ੍ਰਿਤਪਾਲ ਸਿੰਘ, ਮਹਿੰਦਰਪਾਲ ਸਿੰਘ ਸੁਪਰਡੈਂਟ, ਪ੍ਰੇਮ ਪ੍ਰਕਾਸ਼ ਸਿੰਘ, ਕਮਲਜੀਤ ਸਿੰਘ ਕੁਲਥਮ, ਨਰਿੰਦਰ ਸਿੰਘ ਢਾਹਾਂ, ਜਸਵੰਤ ਸਿੰਘ, ਪ੍ਰਵੀਨ ਸਿੰਘ, ਡੋਗਰ ਰਾਮ, ਡਾ. ਪਰਮਜੀਤ ਸਿੰਘ ਪੱਦੀ ਮੱਟ ਵਾਲੀ, ਭਾਈ ਰਣਜੀਤ ਸਿੰਘ, ਕਮਲਜੀਤ ਸਿੰਘ ਝੰਡੇਰਾਂ, ਸਤਵੀਰ ਸਿੰਘ ਬੰਗਾ, ਸਮੂਹ ਵਿਦਿਆਰਥੀ ਅਤੇ ਸਟਾਫ਼ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ।  ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।  ਫੋਟੋ ਕੈਪਸ਼ਨ :    ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਮੌਕੇ  ਕਥਾ ਕਰਦੇ ਹੋਏ ਗਿਆਨੀ ਸਰਬਜੀਤ ਸਿੰਘ ਲੁਧਿਆਣਾ, ਹਰਦੇਵ ਸਿੰਘ ਕਾਹਮਾ ਪ੍ਰਧਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਅਤੇ ਕੀਰਤਨ ਕਰਦੇ ਹੋਏ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਜਥਾ । ਹੇਠਾਂ ਗੁਰੂ ਨਾਨਕ ਨਰਸਿੰਗ ਕਾਲਜ ਢਾਹਾਂ ਕਲੇਰਾਂ ਦਾ ਕੀਰਤਨੀ ਜਥਾ ਅਤੇ ਇਸ ਮੌਕੇ ਇਕੱਤਰ ਸੰਗਤਾਂ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਹੋਇਆ

ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਹੋਇਆ

ਬੰਗਾ : 8 ਜਨਵਰੀ - ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਅੱਜ ਸਾਹਿਬੇ ਕਮਾਲ, ਸਰਬੰਸਦਾਨੀ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ  ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ।  ਇਸ  ਮਹਾਨ ਗੁਰਮਤਿ ਸਮਾਗਮ ਦਾ ਆਰੰਭ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਨਾਲ ਹੋਇਆ। ਇਸ ਉਪਰੰਤ ਭਾਈ ਜੋਗਾ ਸਿੰਘ ਜੀ ਹਜ਼ੂਰੀ ਰਾਗੀ ਜਥਾ ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ  ਅਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀ ਜਥੇ ਨੇ ਗੁਰਬਾਣੀ ਕੀਰਤਨ ਨਾਲ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣਾ ਵਾਲਿਆਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਇਤਿਹਾਸ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ। ਭਾਈ ਸਾਹਿਬ ਨੇ ਸੰਗਤਾਂ ਨੂੰ ਸਿੱਖ ਕੌਮ ਵਿਚ ਫੈਲੀਆਂ ਸਮਾਜਿਕ ਬੁਰਾਈਆਂ ਅਤੇ ਵਹਿਮਾਂ ਭਰਮਾਂ ਪ੍ਰਤੀ ਚੇਤੰਨ ਕੀਤਾ ਅਤੇ ਗੁਰੂ ਵਾਲੇ ਬਣਨ ਲਈ ਸਮੂਹ ਸੰਗਤ ਨੂੰ ਭਰਵੀਂ ਅਪੀਲ ਕੀਤੀ । ਇਸ  ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਵੱਲੋਂ ਸੰਗਤਾਂ ਨੂੰ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਸਮੂਹ ਸੰਗਤਾਂ ਨੂੰ ਗੁਰੂ ਜੀ ਦੇ ਜੀਵਨ ਤੋ ਪ੍ਰੇਰਣਾ ਲੈ ਕੈ ਗੁਰੂ ਸਾਹਿਬਾਨ ਦੇ ਸਿਧਾਤਾਂ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਅਨੁਸਾਰ ਕਾਰਜ ਕਰਦੇ ਹੋਏ ਸਮਾਜ ਦੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ । ਮਹਾਨ ਗੁਰਮਤਿ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ,  ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਜਗਜੀਤ ਸਿੰਘ ਸੋਢੀ ਮੈਂਬਰ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਸਤਵਿੰਦਰ ਸਿੰਘ ਰਾਜੂ ਨੌਰਾ,  ਕਰਨਵੀਰ ਸਿੰਘ ਢਾਹਾਂ ਯੂ ਐਸ ਏ, ਮੈਡਮ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਡਾ ਜਸਦੀਪ ਸਿੰਘ ਸੈਣੀ, ਡਾ. ਪ੍ਰਿਤਪਾਲ ਸਿੰਘ, ਮਹਿੰਦਰਪਾਲ ਸਿੰਘ ਸੁਪਰਡੈਂਟ, ਪ੍ਰੇਮ ਪ੍ਰਕਾਸ਼ ਸਿੰਘ, ਕਮਲਜੀਤ ਸਿੰਘ ਕੁਲਥਮ, ਨਰਿੰਦਰ ਸਿੰਘ ਢਾਹਾਂ, ਜਸਵੰਤ ਸਿੰਘ, ਪ੍ਰਵੀਨ ਸਿੰਘ, ਡੋਗਰ ਰਾਮ, ਡਾ. ਪਰਮਜੀਤ ਸਿੰਘ ਪੱਦੀ ਮੱਟ ਵਾਲੀ, ਭਾਈ ਰਣਜੀਤ ਸਿੰਘ, ਕਮਲਜੀਤ ਸਿੰਘ ਝੰਡੇਰਾਂ, ਸਤਵੀਰ ਸਿੰਘ ਬੰਗਾ, ਸਮੂਹ ਵਿਦਿਆਰਥੀ ਅਤੇ ਸਟਾਫ਼ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ।  ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।

ਫੋਟੋ ਕੈਪਸ਼ਨ :    ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਦੀਆਂ ਤਸਵੀਰਾਂ

ਫੋਟੋ ਕੈਪਸ਼ਨ :    ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਮੌਕੇ  ਕਥਾ ਕਰਦੇ ਹੋਏ ਗਿਆਨੀ ਸਰਬਜੀਤ ਸਿੰਘ ਲੁਧਿਆਣਾ, ਹਰਦੇਵ ਸਿੰਘ ਕਾਹਮਾ ਪ੍ਰਧਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਅਤੇ ਕੀਰਤਨ ਕਰਦੇ ਹੋਏ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਜਥਾ । ਹੇਠਾਂ ਗੁਰੂ ਨਾਨਕ ਨਰਸਿੰਗ ਕਾਲਜ ਢਾਹਾਂ ਕਲੇਰਾਂ ਦਾ ਕੀਰਤਨੀ ਜਥਾ ਅਤੇ ਇਸ ਮੌਕੇ ਇਕੱਤਰ ਸੰਗਤਾਂ

ਸਾਲ 2020 ਦੀਆਂ ਲੱਖ-ਲੱਖ ਵਧਾਈਆਂ

ਆਪ ਜੀ ਨੂੰ ਨਵੇਂ ਸਾਲ ਦੀ ਪਹਿਲੀ ਸਵੇਰ ਮੁਬਾਰਕ ।  2020 ਸਾਲ  ਤੁਹਾਡੇ ਲਈ ਤਰੱਕੀ ਵਾਲਾ ਹੋਵੇ ਅਤੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਸਾਲ ਦੇ ਸਾਰੇ ਮਹੀਨੇ ਤੁਹਾਡੇ ਲਈ ਹਰ ਪਲ ਖੁਸ਼ੀਆ ਲੈ ਕੇ ਆਉਣ । ਆਪ ਜੀ ਅਤੇ ਆਪ ਜੀ ਦੇ ਸਮੂਹ ਪਰਿਵਾਰ ਨੂੰ ਸਾਲ 2020 ਦੀਆਂ ਲੱਖ-ਲੱਖ ਵਧਾਈਆਂ ਜੀ ।  

ਸਾਲ 2020 ਦੀ ਆਮਦ ਦੀ ਖੁਸ਼ੀ ਵਿਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਹਾਨ ਕੀਰਤਨ ਦਰਬਾਰ ਦਾ ਆਯੋਜਿਨ



ਸਾਲ 2020 ਦੀ ਆਮਦ ਦੀ ਖੁਸ਼ੀ ਵਿਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਹਾਨ ਕੀਰਤਨ ਦਰਬਾਰ ਦਾ ਆਯੋਜਿਨ


ਬੰਗਾ : 1 ਜਨਵਰੀ :
ਨਵੇਂ ਸਾਲ 2020 ਦੀ ਆਮਦ ਦੀ ਖੁਸ਼ੀ ਵਿਚ ਅਤੇ ਨਵੇਂ ਸਾਲ 2020 ਨੂੰ ਜੀ ਆਇਆਂ ਕਹਿਣ ਲਈ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਮਹਾਨ ਕੀਰਤਨ ਦਰਬਾਰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰਵਾਇਆ ਗਿਆ ।  ਮਹਾਨ ਕੀਰਤਨ ਦਰਬਾਰ 31 ਦਸੰਬਰ 2019 ਨੂੰ ਸ਼ਾਮ 07 ਵਜੇ ਤੋਂ ਆਰੰਭ ਹੋ ਕੇ ਰਾਤ 12.15 ਵਜੇ ਤੱਕ ਨਵੇਂ ਸਾਲ 2020 ਨੂੰ ਜੀ ਆਇਆਂ ਕਹਿੰਦੇ ਹੋਏ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਅਤੇ ਸਮੁੱਚੀ ਮਾਨਵਤਾ ਦੇ ਭਲੇ ਲਈ ਕੀਤੀ ਗਈ ਅਰਦਾਸ ਉਪਰੰਤ ਸੰਪਨ ਹੋਇਆ ।
ਮਹਾਨ ਕੀਰਤਨ ਦਰਬਾਰ ਦੀ ਆਰੰਭਤਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਦੇ ਕੀਰਤਨੀ ਜਥੇ ਵੱਲੋਂ ਗਾਇਨ ਗੁਰਬਾਣੀ ਕੀਰਤਨ ਨਾਲ ਹੋਈ । ਮਹਾਨ ਕੀਰਤਨ ਦਰਬਾਰ ਵਿਚ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਨਿਰਮਲ ਸਿੰਘ ਹਜ਼ੂਰੀ ਰਾਗੀ ਜਥਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ, ਭਾਈ ਸੁਖਜੀਵਨ ਸਿੰਘ ਜੀ ਝੰਡੇਰਾਂ ਵਾਲੇ, ਭਾਈ ਗੁਰਮੁੱਖ ਸਿੰਘ, ਭਾਈ ਸਤਨਾਮ ਸਿੰਘ ਹਜ਼ੂਰੀ ਰਾਗੀ ਗੁ: ਚਰਨ ਕਵੰਲ ਸਾਹਿਬ ਜੀਂਦੋਵਾਲ ਬੰਗਾ ਅਤੇ ਭਾਈ ਜੋਗਾ ਸਿੰਘ ਜੀ, ਭਾਈ ਮਨਜੀਤ ਸਿੰਘ ਜੀ ਹਜ਼ੁਰੀ ਰਾਗੀ ਜਥਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਗੁਰਬਾਣੀ ਕੀਰਤਨ  ਕਰਦੇ ਹੋਏ ਗੁਰਮਤਿ ਵਿਚਾਰਾਂ ਰਾਹੀਂ ਸਮੂਹ ਸੰਗਤਾਂ ਨੂੰ ਗੁਰੂ ਵਾਲੇ ਬਣਨ ਲਈ ਪ੍ਰੇਰਿਆ । ਇਸ ਮੌਕੇ ਕਾਕਾ ਪ੍ਰਭਕੀਰਤ ਸਿੰਘ ਗੁ: ਚਰਨ ਕਵੰਲ ਸਾਹਿਬ ਜੀਂਦੋਵਾਲ ਨੇ ਧਾਰਮਿਕ ਕਵਿਤਾ ਪੇਸ਼ ਕੀਤੀ। ਸਾਲ 2020 ਦੀ ਆਰੰਭਤਾ ਵੇਲੇ ਸਮੂਹ ਸੰਗਤਾਂ ਵੱਲੋਂ ਖੁਸ਼ੀ ਵਿਚ ਜੈਕਾਰੇ ਲਗਾਏ ਗਏ ਅਤੇ ਟਰੱਸਟ ਅਧੀਨ ਚੱਲਦੇ ਸਮੂਹ ਅਦਾਰਿਆਂ, ਸਟਾਫ਼, ਟਰੱਸਟ ਮੈਂਬਰਾਂ ਅਤੇ ਦੇਸ ਵਿਦੇਸ਼ ਵਿਚ ਵੱਸਦੀਆਂ ਸਮੂਹ ਸੰਗਤਾਂ ਦੇ ਸਰਬੱਤ ਦੇ ਭਲੇ ਲਈ ਅਤੇ ਚੜ੍ਹਦੀਕਲ੍ਹਾ ਲਈ ਅਰਦਾਸ ਬੇਨਤੀ ਕੀਤੀ ਗਈ ।  ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ ਨੇ  ਸਮੂਹ ਟਰੱਸਟ ਵੱਲੋਂ  ਮਹਾਨ ਕੀਰਤਨ ਦਰਬਾਰ ਵਿਚ ਸ਼ਾਮਿਲ ਦੇਸਵਿਦੇਸ਼ ਅਤੇ ਇਲਾਕਾ ਨਿਵਾਸੀ ਸੰਗਤਾਂ ਦਾ ਧੰਨਵਾਦ ਕੀਤਾ ਤੇ ਸਾਲ 2020 ਦੀਆਂ ਵਧਾਈਆਂ ਦਿਤੀਆਂ ।  ਸਟੇਜ ਸਕੱਤਰ ਦੀ ਸੇਵਾ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਵੱਲੋਂ ਨਿਭਾਈ । ਮਹਾਨ ਕੀਰਤਨ ਦਰਬਾਰ ਵਿਚ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਜਗਜੀਤ ਸਿੰਘ ਸੋਢੀ ਟਰੱਸਟ ਮੈਂਬਰ,  ਪ੍ਰਿੰਸੀਪਲ ਸੁਰਿੰਦਰ ਜਸਪਾਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਭਾਈ ਮਨਜੀਤ ਸਿੰਘ, ਨਰਿੰਦਰ ਸਿੰਘ ਢਾਹਾਂ, ਭਾਈ ਰਣਜੀਤ ਸਿੰਘ, ਡਾ. ਮਨੂ ਭਾਰਗਵ ਮੈਡੀਕਲ ਸੁਪਰਡੈਂਟ, ਡਾ. ਕੁਲਦੀਪ ਸਿੰਘ, ਡਾ. ਹਰਜੋਤਵੀਰ ਸਿੰਘ ਰੰਧਾਵਾ, ਭਾਈ ਬਗੀਚਾ ਸਿੰਘ ਗੁ: ਚਰਨ ਕਵੰਲ ਸਾਹਿਬ ਜੀਂਦੋਵਾਲ, ਸੁਰਜੀਤ ਸਿੰਘ ਜਗਤਪੁਰ, ਸੁਰਜੀਤ ਸਿੰਘ ਕਲੇਰ, ਜਸਵਿੰਦਰ ਸਿੰਘ, ਭਾਈ ਰਣਜੀਤ ਸਿੰਘ, ਡੋਗਰ ਰਾਮ, ਬਹਾਦਰ ਸਿੰਘ ਮਜਾਰੀ, ਪ੍ਰਵੀਨ ਸਿੰਘ, ਸਤਵੀਰ ਸਿੰਘ ਬੰਗਾ, ਸੀਤਲ ਸਿੰਘ, ਬਲਜੀਤ ਕੌਰ, ਬਲਜਿੰਦਰ ਕੌਰ, ਪ੍ਰਭਪ੍ਰੀਤ ਕੌਰ ਅਟਵਾਲ, ਉਮ ਬਹਾਦਰ ਵਿਸ਼ਵਕਰਮਾ ਤੋਂ ਇਲਾਵਾ ਟਰੱਸਟ ਅਧੀਨ ਚੱਲਦੇ ਸਮੂਹ ਅਦਾਰਿਆਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਸਟਾਫ਼ ਅਤੇ ਵਿਦਿਆਰਥੀ ਤੋਂ ਇਲਾਵਾ ਇਲਾਕਾ ਨਿਵਾਸੀ ਸਾਧ ਸੰਗਤਾਂ ਵੀ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ ।
ਫੋਟੋ ਕੈਪਸ਼ਨ : ਸਾਲ 2020 ਦੀ ਆਮਦ ਦੀ ਖੁਸ਼ੀ ਵਿਚ  ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੋਏ ਮਹਾਨ ਕੀਰਤਨ ਦਰਬਾਰ ਵਿਚ ਕੀਰਤਨ ਕਰ ਰਹੇ ਕੀਰਤਨੀ ਜਥੇ ਅਤੇ ਬੁਲਾਰੇ।