Fwd: ਸ਼ੇਰ ਮਾਜਰਾ ਵਿਖੇ ਲੱਗੇ ਜਨ ਸੁਵਿਧਾ ਕੈਂਪ 'ਚ ਪੁੱਜੇ ਏ.ਡੀ.ਸੀ (ਜ) ਤੇ ਏ.ਡੀ.ਸੀ. ਦਿਹਾਤੀ ਵਿਕਾਸ


ਸ਼ੇਰ ਮਾਜਰਾ ਵਿਖੇ ਲੱਗੇ ਜਨ ਸੁਵਿਧਾ ਕੈਂਪ 'ਚ ਪੁੱਜੇ ਏ.ਡੀ.ਸੀ (ਜ) ਤੇ ਏ.ਡੀ.ਸੀ. ਦਿਹਾਤੀ ਵਿਕਾਸ

-ਲੋਕਾਂ ਨੂੰ ਵੱਖ-ਵੱਖ ਪਿੰਡਾਂ 'ਚ ਲੱਗ ਰਹੇ ਜਨ ਸੁਵਿਧਾ ਕੈਂਪਾਂ ਦਾ ਲਾਭ ਲੈਣ ਦਾ ਸੱਦਾ

-ਸ਼ੇਰਮਾਜਰਾ, ਕਰਤਾਰਪੁਰ, ਬੀੜ ਖੇੜੀ, ਹਾਜੀਮਾਜਰਾ, ਗਰੀਨ ਪਾਰਕ ਕਲੋਨੀ, ਪਸਿਆਣਾ, ਨਿਊ ਖੇੜੀ, ਖੁਸਰੋਪੁਰ ਤੇ ਖੇੜੀ ਗੁੱਜਰਾਂ ਦੇ ਵਸਨੀਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਪ੍ਰਦਾਨ

ਪਟਿਆਲਾ, 12 ਜੂਨ:ਜ਼ਿਲ੍ਹੇ ਦੇ ਹਰ ਪਿੰਡ ਵਿਖੇ ਜਨ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ, ਇਸ ਲਈ ਜ਼ਿਲ੍ਹਾ ਨਿਵਾਸੀ ਆਪਣੇ ਘਰਾਂ ਦੇ ਨੇੜੇ ਲੱਗਣ ਵਾਲੇ ਇਨ੍ਹਾਂ ਕੈਂਪਾਂ ਦਾ ਲਾਜਮੀ ਲਾਭ ਲੈਣ। ਇਹ ਪ੍ਰਗਟਾਵਾ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਅਤੇ ਏ.ਡੀ.ਸੀ. ਦਿਹਾਤੀ ਵਿਕਾਸ ਅਮਰਿੰਦਰ ਸਿੰਘ ਟਿਵਾਣਾ ਨੇ ਇੱਥੇ ਨੇੜਲੇ ਪਿੰਡ ਸ਼ੇਰ ਮਾਜਰਾ ਵਿਖੇ ਲਗਾਏ ਗਏ ਜਨ ਸੁਵਿਧਾ ਕੈਂਪ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।

ਇਸ ਕੈਂਪ 'ਚ ਸ਼ੇਰਮਾਜਰਾ, ਕਰਤਾਰਪੁਰ, ਬੀੜ ਖੇੜੀ, ਹਾਜੀਮਾਜਰਾ, ਗਰੀਨ ਪਾਰਕ ਕਲੋਨੀ, ਪਸਿਆਣਾ, ਨਿਊ ਖੇੜੀ, ਖੁਸਰੋਪੁਰ ਤੇ ਖੇੜੀ ਗੁੱਜਰਾਂ ਦੇ ਵਸਨੀਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਪ੍ਰਦਾਨ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ ਦਰਪੇਸ਼ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਮੌਕੇ 'ਤੇ ਨਿਪਟਾਰਾ ਕਰਨ ਸਮੇਤ ਕਈ ਸੇਵਾਵਾਂ ਦੇ ਲਾਭ ਦੇਣ ਦੇ ਮੌਕੇ 'ਤੇ ਹੀ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।

ਏ.ਡੀ.ਸੀ (ਜ) ਇਸ਼ਾ ਸਿੰਗਲ ਅਤੇ ਏ.ਡੀ.ਸੀ ਦਿਹਾਤੀ ਵਿਕਾਸ ਅਮਰਿੰਦਰ ਸਿੰਘ ਟਿਵਾਣਾ ਅੱਜ ਦੇ ਇਸ ਕੈਂਪ 'ਚ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ 'ਤੇ ਸੰਤੁਸ਼ਟੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਲੋਕਾਂ ਨੂੰ ਬਹੁਤ ਵੱਡਾ ਲਾਭ ਪਹੁੰਚ ਰਿਹਾ ਹੈ ਅਤੇ ਪੰਜਾਬ ਸਰਕਾਰ ਅਸਲ ਅਰਥਾਂ ਵਿੱਚ ਲੋਕਾਂ ਦੇ ਦੁਆਰ 'ਤੇ ਪੁੱਜਕੇ ਉਨ੍ਹਾਂ ਦੇ ਮਸਲੇ ਹੱਲ ਕਰਨ ਦੇ ਨਾਲ-ਨਾਲ ਸਰਕਾਰੀ ਸਕੀਮਾਂ ਨੂੰ ਲੋਕਾਂ ਤੱਕ ਪੁੱਜਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਲੋਕਾਂ ਦੀ ਸੇਵਾ 'ਚ ਹਮੇਸ਼ਾ ਹੀ ਹਾਜ਼ਰ ਹੈ।

ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਜਾ ਕੇ ਹੀ ਦੂਰ ਕਰਨ ਲਈ ਜ਼ਿਲ੍ਹੇ ਅੰਦਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਲਗਾਤਾਰ ਲਗਾਏ ਜਾ ਰਹੇ ਅਜਿਹੇ ਕੈਂਪ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ।

ਇਸ ਦੌਰਾਨ ਬੀ.ਡੀ.ਪੀ.ਓ ਸੁਖਵਿੰਦਰ ਸਿੰਘ ਟਿਵਾਣਾ ਤੋਂ ਇਲਾਵਾ ਸਿਹਤ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ, ਮਾਲ, ਖੁਰਾਕ ਤੇ ਸਿਵਲ ਸਪਲਾਈਜ਼, ਰੋਜ਼ਗਾਰ ਵਿਭਾਗ, ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ, ਸਿਹਤ, ਕਿਰਤ, ਖੇਤੀਬਾੜੀ ਵਿਭਾਗਾਂ ਤੇ ਸੇਵਾ ਕੇਂਦਰ ਦੇ ਕਰਮਚਾਰੀ ਅਤੇ ਅਧਿਕਾਰੀ ਮੌਜੂਦ ਸਨ।

ਜੇ ਐਸ ਐਫ ਐਂਚ ਖਾਲਸਾ ਕੂਲ ਦੇ ਵਿਦਿਆਰਥੀਆਂ ਸਮਰ ਕੈਂਪ ਲਗਾਇਆ

ਜੇ ਐਸ ਐਫ ਐਂਚ ਖਾਲਸਾ ਕੂਲ ਦੇ ਵਿਦਿਆਰਥੀਆਂ ਸਮਰ ਕੈਂਪ ਲਗਾਇਆ
ਨਵਾਂਸ਼ਹਿਰ 10 ਜੂਨ - ਚੰਡੀਗੜ੍ਹ ਰੋਡ ਤੇ ਸਥਿਤ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮਿਤੀ 01 ਜੂਨ ਤੋਂ 10 ਜੂਨ ਤੱਕ ਸਮਰ ਕੈਂਪ ਲਗਾਇਆ। ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਰ ਕੈਂਪ ਬੱਚਿਆਂ ਨੂੰ ਸਿੱਖਣ ਅਤੇ ਵਧਣ-ਫੁੱਲਣ ਲਈ ਇੱਕ ਮਜ਼ੇਦਾਰ ਅਤੇ ਸਹਾਇਕ ਵਾਤਾਵਰਣ ਪ੍ਰਦਾਨ ਕਰਦੇ ਹਨ। ਇਹ ਇੱਕ ਵਿਲੱਖਣ ਅਤੇ ਆਨੰਦਦਾਇਕ ਅਨੁਭਵ ਪ੍ਰਦਾਨ ਕਰਦੇ ਹਨ ਜੋ ਜੀਵਨ ਭਰ ਦੀਆਂ ਯਾਦਾਂ ਅਤੇ ਦੋਸਤੀਆਂ ਬਣਾ ਸਕਦੇ ਹਨ। ਇਹ ਬੱਚਿਆਂ ਨੂੰ ਭਾਵਨਾਵਾਂ ਨੂੰ ਪ੍ਰਗਟ ਕਰਨ, ਤਣਾਅ ਦਾ ਪ੍ਰਬੰਧਨ ਕਰਨ ਅਤੇ ਭਾਵਨਾਤਮਕ ਬੁੱਧੀ ਨੂੰ ਵਿਕਸਤ ਕਰਨ ਲਈ ਇੱਕ ਸਹਾਇਕ ਵਾਤਾਵਰਣ ਵੀ ਪ੍ਰਦਾਨ ਕਰਦੇ ਹਨ। "ਸਮਰ ਕੈਂਪ" ਦੀਆਂ ਸਹਿਯੋਗੀ ਗਤੀਵਿਧੀਆਂ ਅਤੇ ਖੇਡਾਂ ਬੱਚਿਆਂ ਨੂੰ ਟੀਮ ਵਰਕ, ਸਹਿਯੋਗ ਅਤੇ ਆਪਸੀ ਮਿਲਵਰਤਨ ਅਤੇ ਸਤਿਕਾਰ ਦੀ ਕੀਮਤ ਸਿਖਾਉਂਦੀਆਂ ਹਨ।ਇਹ ਸਮਰ ਕੈਂਪ ਮੌਜ-ਮਸਤੀ, ਹਾਸੇ ਅਤੇ ਰਚਨਾਤਮਕਤਾ ਨਾਲ ਭਰਿਆ ਹੋਇਆ ਸੀ ਕਿ ਉਤਸੁਕਤਾ ਜੀਵਤ ਹੋ ਗਈ। ਪ੍ਰਿੰਸੀਪਲ ਬੋਲ਼ਾ ਅਨੁਸਾਰ ਜਦੋਂ ਵਿਦਿਆਰਥੀਆਂ ਕੈਂਪਰਾਂ ਨੇ ਕਲਾ ਅਤੇ ਖੇਡ ਦੀ ਜੀਵਤ ਦੁਨੀਆ ਦੀ ਪੜਚੋਲ ਕੀਤੀ ਹਰ ਪਲ ਆਤਮਵਿਸ਼ਵਾਸ, ਰਚਨਾਤਮਕਤਾ ਅਤੇ ਅਨੰਦਮਈ ਸਿੱਖਣ ਵੱਲ ਇੱਕ ਕਦਮ ਸੀ।  ਜੇ ਐਸ ਐਫ ਐਂਚ ਖਾਲਸਾ ਸੀ ਸੈ ਸਕੂਲ ਵਿਖੇ, ਬੱਚਿਆਂ ਲਈ ਹਰ ਦਿਨ ਖੋਜ ਕਰਨ, ਪ੍ਰਗਟ ਕਰਨ ਅਤੇ ਵਿਕਸਤ ਕਰਨ ਦਾ ਮੌਕਾ ਹੁੰਦਾ ਹੈ। ਵਿਦਿਆਰਥੀ ਵੱਧ ਚੜ੍ਹ ਕੇ ਖੇਡਾਂ ਵਿੱਚੋਂ ਹਿੱਸਾ ਲੈ ਰਹੇ ਸਨ।  ਸਕੂਲ ਦੇ ਮੈਦਾਨ ਦੇ ਬਾਹਰ ਫੁੱਟਬਾਲ, ਵਾਲੀਬਾਲ, ਬਾਸਕਟਬਾਲ, ਕ੍ਰਿਕਟ,ਬੈਡਮਿੰਟਨ ਅਤੇ ਟੇਬਲ ਟੈਨਿਸ , ਖੋ -ਖੋ ਨਾਲ ਸਬੰਧਤ ਖੇਡਾਂ ਪੂਰੇ ਜੋਸ਼ ਵਿੱਚ ਸਨ। ਸਕੂਲ ਪੂਰੇ ਜੂਨ ਵਿੱਚ ਬੰਦ ਰਹਿੰਦੇ ਹਨ, ਬੱਚੇ ਇਸ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾ ਰਹੇ ਹਨ ਅਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਆਪਣੀ ਪ੍ਰਤਿਭਾ ਨੂੰ ਨਿਖਾਰ ਰਹੇ ਹਨ।ਦਿਨ ਦਾ ਅੰਤ ਖੁਸ਼ੀ ਭਰੇ, ਮਜ਼ੇਦਾਰ ਖੇਡਾਂ ਨਾਲ ਹੋਇਆ ਜੋ ਸਾਰਿਆਂ ਨੂੰ ਇਕੱਠੇ ਕਰਦੀਆਂ ਸਨ। ਸਮਰ ਕੈਂਪ 2025 ਦਾ ਪਹਿਲਾ ਦਿਨ ਇੱਕ ਜੀਵਤ ਸ਼ੁਰੂਆਤ ਤੋਂ ਘੱਟ ਨਹੀਂ ਸੀ, ਜਿਸਨੇ ਵਿਕਾਸ, ਰਚਨਾਤਮਕਤਾ ਅਤੇ ਖੁਸ਼ੀ ਨਾਲ ਭਰੇ ਇੱਕ ਸੀਜ਼ਨ ਦੀ ਨੀਂਹ ਰੱਖੀ। ਇੰਨੀ ਸ਼ਾਨਦਾਰ ਸ਼ੁਰੂਆਤ ਦੇ ਨਾਲ, ਆਉਣ ਵਾਲੇ ਦਿਨਾਂ ਲਈ ਉਤਸ਼ਾਹ ਹੋਰ ਵੀ ਤੇਜ਼ ਹੋ ਰਿਹਾ ਹੈ। ਸਾਰੇ ਵਿਦਿਆਰਥੀਆਂ ਨੂੰ ਆਪਣੇ ਹੁਨਰ ਦਿਖਾਉਣ ਦਾ ਮੌਕਾ ਦਿੱਤਾ ਗਿਆ ਹੈ ਸੋ ਵੱਧ ਚੜ ਕੇ ਇਸ ਮੌਕੇ ਦਾ ਫਾਇਦਾ ਉਠਾਓ। ਇਸ ਸਮਰ ਕੈਂਪ ਦੀ ਡਿਊਟੀ ਵਿਚ ਸਕੂਲ ਦਾ ਪੂਰਾ ਸਟਾਫ ਭਾਗੀਦਾਰ ਬਣਿਆ ਤੇ ਆਪਣੀਆਂ ਡਿਊਟੀਆਂ ਨੂੰ ਤਨਦੇਹੀ ਨਾਲ ਨਿਭਾਇਆ।ਸਮਰ ਕੈਂਪ ਵਿੱਚ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ, ਪ੍ਰੇਮ ਸਿੰਘ, ਮਨਜੀਤ ਸਿੰਘ, ਇੰਦਰਜੀਤ ਮਾਹੀ, ਰੋਹਿਤ ਚੌਹਾਨ, ਬਲਜਿੰਦਰ ਸਿੰਘ, ਗੁਰਦੀਪ ਕੌਰ ਭੁੱਲਰ ,ਬਲਵੀਰ ਕੌਰ ,ਪੂਜਾ ਸ਼ਰਮਾ, ਪੂਜਾ ਰਾਣੀ, ਮਿਸ ਕੰਚਨ ਸੋਨੀ, ਸੰਦੀਪ ਕੌਰ ਸ਼ਾਮਲ ਸਨ।



ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਥਾਇਰਾਇਡ ਦਾ ਮੁਫਤ ਚੈੱਕਅੱਪ ਕੈਂਪ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਥਾਇਰਾਇਡ ਦਾ ਮੁਫਤ ਚੈੱਕਅੱਪ ਕੈਂਪ
ਬੰਗਾ 10 ਜੂਨ () ਚੰਡੀਗੜ੍ਹ-ਨਵਾਂਸ਼ਹਿਰ-ਜਲੰਧਰ ਜੀ ਟੀ ਰੋਡ ਤੇ ਬੰਗਾ ਦੇ ਨਜ਼ਦੀਕ ਪਿਛਲੇ 41 ਸਾਲਾਂ ਤੋਂ ਲੋਕ ਸੇਵਾ ਨੂੰ ਸਮਰਪਿਤ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ‍ਵਿਖੇ ਅੱਜ ਥਾਇਰਾਇਡ ਦੀ ਜਾਂਚ ਕਰਨ ਦਾ ਫਰੀ ਕੈਂਪ ਲਗਾਇਆ ਗਿਆ । ਇਸ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ  ਪ੍ਰਧਾਨ  ਡਾ. ਕੁਲਵਿੰਦਰ ਸਿੰਘ ਢਾਹਾਂ ਨੇ  ਦੱਸਿਆ ਲੋੜਵੰਦ ਮਰੀਜ਼ਾਂ ਦੀ ਮੈਡੀਕਲ ਮਦਦ ਕਰਨ ਲਈ ਹਸਪਤਾਲ ਦੇ ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ ਦੀ ਅਗਵਾਈ ਹੇਠ ਥਾਇਰਾਇਡ ਦੀ ਜਾਂਚ ਕਰਨ ਦਾ ਮੁਫਤ ਚੈੱਕਅੱਪ ਕੈਂਪ ਲਗਾਇਆ ਗਿਆ ਹੈ । ਡਾ. ਢਾਹਾਂ ਨੇ ਕਿਹਾ ਕਿ ਇਸ ਫਰੀ ਕੈਂਪ ਦਾ ਮੁੱਖ ਮਕਸਦ ਆਮ ਲੋਕਾਈ ਨੂੰ ਥਾਇਰਾਇਡ ਦੀ ਬਿਮਾਰੀ ਪ੍ਰਤੀ ਜਾਗਰੂਕ ਕਰਨਾ ਹੈ । ਇਸ ਮੌਕੇ ਜਾਣਕਾਰੀ ਦਿੰਦੇ ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ ਮੌਜੂਦਾ ਦੌਰ ਵਿਚ  ਸਾਡੇ ਭੋਜਨ ਵਿਚ ਹੋ ਰਹੇ ਤੇਜ਼ੀ ਨਾਲ ਬਦਲਾਵਾਂ ਕਰਕੇ ਅਤੇ ਜ਼ੰਕ ਫੂਡ ਜਿਆਦਾ ਖਾਣ ਨਾਲ ਥਾਇਰਾਇਡ ਦੀ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ । ਉਹਨਾਂ ਨੇ ਕਿਹਾ ਸਰੀਰ ਵਿਚ ਘਬਰਾਹਟ ਅਤੇ ਚਿੰਤਾ, ਵਧੀ ਹੋਈ ਦਿਲ ਦੀ ਧੜਕਣ, ਬਹੁਤ ਜ਼ਿਆਦਾ ਪਸੀਨਾ ਆਉਣਾ, ਭਾਰ ਘੱਟਣਾ ਜਾਂ ਵੱਧਣਾ, ਕਮਜ਼ੋਰ ਨਹੁੰ ਤੇ ਪਤਲੇ ਵਾਲ, ਚਮੜੀ ਦਾ ਰੰਗ ਬਦਲਣਾ, ਹਾਈ ਬਲੱਡ ਪ੍ਰੈਸ਼ਰ ਆਦਿ  ਲੱਛਣ ਹੋਣ ਤਾਂ ਥਾਇਰਾਇਡ ਦੀ ਬਿਮਾਰੀ ਹੋ ਸਕਦੀ ਹੈ ।  ਇਸ ਲਈ ਸਮੇਂ ਸਿਰ ਮਾਹਿਰ ਡਾਕਟਰ ਤੋਂ ਆਪਣਾ ਚੈੱਕਅੱਪ ਤੇ ਇਲਾਜ ਕਰਵਾਉਣਾ ਚਾਹੀਦਾ ਹੈ । ਇਸ ਮੌਕੇ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫਤ ਟੈਸਟ ਕਰਵਾਉਣ ਵਾਲੇ ਮਰੀਜ਼ਾਂ ਨੇ ਹਸਤਪਾਲ ਪ੍ਰਬੰਧਕਾਂ ਦਾ ਫਰੀ ਕੈਂਪ ਲਗਾਉਣ ਲਈ ਧੰਨਵਾਦ ਕੀਤਾ। ਅੱਜ ਲੋੜਵੰਦ 105  ਮਰੀਜ਼ਾਂ ਨੇ ਆਪਣਾ ਥਾਇਰਾਇਡ ਦਾ ਟੈਸਟ ਕਰਵਾਇਆ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਰਾਜ ਰਾਣੀ ਇੰਚਾਰਜ ਲੈਬ, ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਬੈਂਕ, ਵਿਕਾਸ ਸ਼ਰਮਾ ਥਾਈਰੋਕੇਅਰ,  ਅਨੀਕੇਤ ਭਾਰਦਵਾਜ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਹਸਪਤਾਲ  ਸਟਾਫ ਅਤੇ ਗੁਰੂ ਨਾਨਕ ‍ ਪੈਰਾ ਮੈਡੀਕਲ ਕਾਲਜ ਦੇ ਵਿਦਿਆਰਥੀ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਥਾਇਰਾਇਡ ਟੈਸਟ ਲਈ ਸੈਂਪਲ ਲੈਣ ਮੌਕੇ ਦੀ ਤਸਵੀਰ

ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਨਿੱਘੀ ਤੇ ਮਿੱਠੀ ਯਾਦ ਵਿਚ ਪਿੰਡ ਗੁਣਾਚੌਰ ਵਿਖੇ ਅੱਖਾਂ ਦੀ ਫਰੀ ਜਾਂਚ ਅਤੇ ਫਰੀ ਐਨਕਾਂ ਪ੍ਰਦਾਨ

ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਨਿੱਘੀ ਤੇ ਮਿੱਠੀ ਯਾਦ ਵਿਚ ਪਿੰਡ ਗੁਣਾਚੌਰ ਵਿਖੇ ਅੱਖਾਂ ਦੀ ਫਰੀ ਜਾਂਚ ਅਤੇ ਫਰੀ ਐਨਕਾਂ ਪ੍ਰਦਾਨ
ਬੰਗਾ  09 ਜੂਨ () ਪਿੰਡ ਗੁਣਾਚੌਰ ਦੇ ਵਾਸੀ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਦੂਜੀ ਬਰਸੀ ਮੌਕੇ  ਗੁਰਦੁਆਰਾ ਗੁਰੂ ਰਵਿਦਾਸ ਪਿੰਡ ਗੁਣਾਚੌਰ ਵਿਖੇ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਡਾਕਟਰ ਸਾਹਿਬਾਨ ਵੱਲੋਂ 208 ਮਰੀਜ਼ਾਂ ਦੀਆਂ ਅੱਖਾਂ ਦਾ ਫਰੀ ਚੈੱਕਅੱਪ ਕਰਕੇ ਉਹਨਾਂ ਨੂੰ ਦਵਾਈਆਂ ਅਤੇ ਨਜ਼ਰ ਦੀਆਂ ਐਨਕਾਂ ਮੁਫਤ ਪ੍ਰਦਾਨ ਕਰਨ ਦਾ ਸਮਾਚਾਰ ਹੈ । ਇਸ ਮੌਕੇ ਸਭ ਤੋਂ ਪਹਿਲਾ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਨੂੰ  ਸ਼ਰਧਾ ਸੁਮਨ ਭੇਟ ਕਰਕੇ ਯਾਦ  ਕੀਤਾ ਗਿਆ। ਇਸ ਮੌਕੇ ਪੁੱਜੇ ਸ੍ਰੀ ਨੱਛਤਰਪਾਲ ਵਿਧਾਇਕ ਹਲਕਾ ਨਵਾਂਸ਼ਹਿਰ, ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ. ਐਸ.ਐਚ. ਉ. ਮਹਿੰਦਰ ਸਿੰਘ ਤੇ ਬਸਪਾ ਆਗੂ ਸ੍ਰੀ ਪ੍ਰਵੀਨ ਬੰਗਾ ਨੇ ਉਹਨਾਂ ਦੀ ਨਿੱਘੀ ਤੇ ਮਿੱਠੀ ਯਾਦ ਵਿੱਚ ਸਮੂਹ ਪਰਿਵਾਰ ਵੱਲੋਂ ਇਲਾਕੇ ਦੇ ਲੋੜਵੰਦਾਂ ਲਈ ਅੱਖਾਂ ਦੀ ਜਾਂਚ ਕਰਵਾਉਣ ਅਤੇ ਫਰੀ ਐਨਕਾਂ ਪ੍ਰਦਾਨ ਕਰਨ ਦੇ ਨਿਸ਼ਕਾਮ ਸੇਵਾ ਕਾਰਜ ਦੀ ਭਾਰੀ ਸ਼ਲਾਘਾ ਕੀਤੀ । ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਉਪਟੋਮੀਟੀਰੀਅਸ ਮੈਡਮ ਦਲਜੀਤ ਕੌਰ ਦੀ ਅਗਵਾਈ  ਹੇਠਾਂ ਹਸਪਤਾਲ ਦੀ ਮੈਡੀਕਲ ਟੀਮ ਨੇ ਕੈਂਪ ਵਿਚ ਆਏ 208 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦਾ ਫਰੀ ਚੈੱਕਅੱਪ ਕੀਤਾ, ਮੁਫਤ ਐਨਕਾਂ ਅਤੇ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈ । ਇਸ ਦੌਰਾਨ ਲੋੜਵੰਦ 56 ਮਰੀਜ਼ਾਂ ਦਾ ਸ਼ੂਗਰ ਟੈਸਟ ਵੀ ਫਰੀ ਕੀਤਾ ਗਿਆ ।  ਇਸ ਮੌਕੇ ਅਜੀਤ ਰਾਮ ਸਾਬਕਾ ਸਰਪੰਚ (ਪਿਤਾ ਜੀ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ) ਨੇ ਸਮੂਹ ਸਹਿਯੋਗੀਆਂ ਦਾ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਪ੍ਰਬੰਧਕਾਂ ਦਾ, ਸਮੂਹ ਮੈਡੀਕਲ ਟੀਮ, ਸਟਾਫ਼ ਅਤੇ ਪਿੰਡ ਗੁਣਾਚੌਰ ਦੇ ਸਮੂਹ ਨਗਰ ਨਿਵਾਸੀਆਂ ਦਾ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਕੀਤਾ।
            ਇਸ ਮੌਕੇ ਸਰਵ ਸ੍ਰੀ ਅਜੀਤ ਰਾਮ ਸਾਬਕਾ ਸਰਪੰਚ (ਪਿਤਾ ਜੀ), ਸ੍ਰੀਮਤੀ ਵਿਦਿਆ ਕੁਮਾਰੀ (ਮਾਤਾ ਜੀ) ਸ੍ਰੀਮਤੀ ਜਸਵਿੰਦਰ ਕੌਰ (ਪਤਨੀ) ਭੁਪਿੰਦਰ ਸਿੰਘ (ਬੇਟਾ),  ਵਿਜੈ ਕੁਮਾਰ ਗੁਣਾਚੌਰ (ਵੱਡਾ ਭਰਾ), ਸ. ਮਨਧੀਰ ਸਿੰਘ ਚੱਠਾ, ਸਰਪੰਚ ਤਲਵਿੰਦਰ ਸਿੰਘ,  ਖੁਸ਼ੀ ਰਾਮ, ਦੇਬ ਰਾਮ, ਗੁਰਦੇਬ ਰਾਮ, ਸਤਨਾਮ ਸਿੰਘ, ਇੰਸਪੈਕਟਰ ਜਿੰਦਰ ਸਿੰਘ ਬਲਾਕੀਪੁਰ,  ਹਰਬਲਾਸ ਬਸਰਾ, ਮਨੋਹਰ ਕਮਾਮ, ਸੋਮ ਨਾਥ ਰਟੈਂਡਾ, ਸੁਰਿੰਦਰ ਕਰਨਾਣਾ, ਸਤਪਾਲ ਰਟੈਂਡਾ, ਸਰਪੰਚ ਅਸ਼ੋਕ ਖੋਥੜਾ, ਹਰਜਿੰਦਰ ਜੰਡਾਲੀ, ਸਰਬਜੀਤ ਜਾਫਰਪੁਰ, ਸੋਨੂੰ ਲੱਧੜ, ਚਰਨਜੀਤ ਸੱਲਾਂ, ਜਗਦੀਸ਼ ਗੁਰੂ, ਕੁਲਦੀਪ ਵਿਰਦੀ, ਫ਼ਕੀਰ ਚੰਦ, ਭੁਪਿੰਦਰ ਕੁਮਾਰ, ਹਰਜਿੰਦਰ ਕੁਮਾਰ,  ਸਤਵਿੰਦਰ ਬਿੱਲਾ,  ਲੈਕਚਰਾਰ ਰਵੀ ਬਸਰਾ,  ਸਮੂਹ ਪੰਚਾਇਤ ਮੈਂਬਰਾਨ ਅਤੇ ਇਲਾਕੇ ਦੇ ਸਮਾਜ ਸੇਵੀ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਹਾਜ਼ਰ ਸਨ । ਇਸ ਮੌਕੇ ਗੁਰੁ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਵਾਤਾਵਰਣ ਦੀ ਰਾਖੀ ਲਈ ਛਾਂ-ਦਾਰ ਅਤੇ ਫਲਦਾਰ ਪੌਦੇ ਵੀ ਫਰੀ ਵੰਡੇ ਗਏ ।
ਫੋਟੋ ਕੈਪਸ਼ਨ : ਪਿੰਡ ਗੁਣਾਚੌਰ ਵਿਖੇ  ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਨੂੰ ਸ਼ਰਧਾ ਸੁਮਨ ਭੇਟ ਕਰਨ, ਅੱਖਾਂ ਦੀ ਫਰੀ ਜਾਂਚ ਅਤੇ ਫਰੀ ਐਨਕਾਂ ਪ੍ਰਦਾਨ ਕਰਨ ਮੌਕੇ ਦੀਆਂ ਝਲਕੀਆਂ


ਮੇਰੀਟੋਰੀਅਸ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਲਈ ਕਾਊਂਸਲਿੰਗ ਦੇ ਸਾਰੇ ਪ੍ਰਬੰਧ ਮੁਕੰਮਲ - ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ

ਮੇਰੀਟੋਰੀਅਸ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਲਈ ਕਾਊਂਸਲਿੰਗ ਦੇ ਸਾਰੇ ਪ੍ਰਬੰਧ ਮੁਕੰਮਲ - ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ
ਨਵਾਂਸ਼ਹਿਰ 09 ਜੂਨ : ਸੁਸਾਇਟੀ ਫਾਰ ਪ੍ਰਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਅਧੀਨ ਹੋਣ ਵਾਲੇ ਦਾਖਲੇ ਸਬੰਧੀ ਮਿਤੀ 10 ਜੂਨ ਤੋਂ ਸ਼ੁਰੂ ਹੋਣ ਵਾਲੀ ਉਮੀਦਵਾਰਾਂ ਦੀ ਕਾਊਂਸਲਿੰਗ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਪਰੋਕਤ ਜਾਣਕਾਰੀ ਲਖਵੀਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼ਹੀਦ ਭਗਤ ਸਿੰਘ ਨਗਰ ਨੇ ਜ਼ਿਲ੍ਹਾ ਪੱਧਰੀ ਸਥਾਪਤ ਕੀਤੇ ਪੀ ਐਮ  ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਕੌਂਸਲਿੰਗ ਕੇਂਦਰ ਦਾ ਨਿਰੀਖਣ ਕਰਨ ਮੌਕੇ ਦਿੱਤੀ। ਉਹਨਾਂ ਦੱਸਿਆ ਕਿ ਉਮੀਦਵਾਰਾਂ ਦੀ ਸੁਵਿਧਾ ਲਈ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ  ਉਮੀਦਵਾਰਾਂ ਲਈ ਕੌਂਸਲਿੰਗ ਕੇਂਦਰ ਸਥਾਪਿਤ ਕੀਤਾ ਗਿਆ ਹੈ ਜੋ ਕਿ 10 ਜੂਨ ਤੋਂ 16 ਜੂਨ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗਾ। ਉਹਨਾਂ ਕਿਹਾ ਕਿ ਕੌਂਸਲਿੰਗ ਵਿੱਚ ਆਉਣ ਵਾਲੇ ਵਿਦਿਆਰਥੀ ਆਪਣੇ ਅਸਲ ਸਰਟੀਫਿਕੇਟ ਤੇ ਉਨ੍ਹਾਂ ਦੀ ਫੋਟੋ ਕਾਪੀ ਨਾਲ ਲੈ ਕੇ ਆਉਣਗੇ। ਸਿੱਖਿਆ ਅਧਿਕਾਰੀ ਲਖਵੀਰ ਸਿੰਘ ਨੇ ਕਿਹਾ ਕਿ  ਵਿਭਾਗ ਵੱਲੋਂ ਜਾਰੀ ਸ਼ਡਿਊਲਡ ਅਨੁਸਾਰ ਮਿਤੀ 10 ਜੂਨ ਨੂੰ ਲੜੀ ਨੰਬਰ 1 ਤੋਂ 1200 ਤੱਕ ਲੜਕੀਆਂ, ਲੜੀ ਨੰਬਰ 1 ਤੋਂ 975 ਤੱਕ ਲੜਕੇ, 12 ਜੂਨ ਨੂੰ 1201 ਤੋਂ 2400 ਤੱਕ ਲੜਕੀਆਂ , ਲੜੀ ਨੰਬਰ 976 ਤੋਂ 1944 ਤੱਕ ਲੜਕੇ, 13 ਜੂਨ ਨੂੰ 2401 ਤੋਂ 3596 ਤੱਕ ਲੜਕੀਆਂ,ਲੜੀ ਨੰਬਰ 1945 ਤੋਂ 2916 ਤੱਕ ਲੜਕੇ, ਅਤੇ 16 ਜੂਨ ਨੂੰ ਲੜੀ ਨੰਬਰ 3597 ਤੋਂ 4675 ਤੱਕ ਲੜਕੀਆਂ ਅਤੇ ਲੜੀ ਨੰਬਰ 2917 ਤੋਂ 3334 ਤੱਕ ਲੜਕੇ ਕਾਉਂਸਲਿੰਗ ਵਿੱਚ ਭਾਗ ਲੈਣਗੇ। ਅੱਜ ਦੀ ਇਸ ਵਿਸ਼ੇਸ਼ ਮੀਟਿੰਗ ਵਿੱਚ ਪ੍ਰਿੰਸੀਪਲ ਪੀ ਐਮ ਸ੍ਰੀ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ, ਮੈਡਮ ਗੁਨੀਤ ਕੌਰ, ਜਸਵਿੰਦਰ ਸਿੰਘ ਸੰਧੂ, ਕਲਰਕ ਨਵਰਾਜ ਸਿੰਘ, ਮੈਡਮ ਦਵਿੰਦਰ ਕੌਰ ਜ਼ਿਲ੍ਹਾ ਖੇਡ ਕੁਆਡੀਨੇਟਰ , ਪ੍ਰਦੀਪ ਸਿੰਘ, ਸੁਖਵਿੰਦਰ ਲਾਲ, ਕੰਪਿਊਟਰ ਫੈਕਲਟੀ ਸੁਸ਼ੀਲ ਕੁਮਾਰ ਅਤੇ ਮੈਡਮ ਜਸਵਿੰਦਰ ਕੌਰ ਆਦਿ ਹਾਜ਼ਰ ਸਨ।

ਸ਼੍ਰੀ ਜਤਿੰਦਰ ਮੁਨੀ ਜੀ ਦੀ ਅਗਵਾਈ ਹੇਠ ਪਹਿਲਾ ਝੰਡਾ ਲਹਿਰਾਉਣ ਦੀ ਰਸਮ ਨਵਾਂਸ਼ਹਿਰ ਦੇ ਰੂਪ ਦਰਬਾਰ ਵਿਖੇ ਹੋਈ

ਸ਼੍ਰੀ ਜਤਿੰਦਰ ਮੁਨੀ ਜੀ ਦੀ ਅਗਵਾਈ ਹੇਠ ਪਹਿਲਾ ਝੰਡਾ ਲਹਿਰਾਉਣ ਦੀ ਰਸਮ ਨਵਾਂਸ਼ਹਿਰ ਦੇ ਰੂਪ ਦਰਬਾਰ ਵਿਖੇ ਹੋਈ
ਨਵਾਂਸ਼ਹਿਰ  09  ਜੂਨ :  ਐਸ.ਐਸ ਜੈਨ ਸਭਾ ਨਵਾਂਸ਼ਹਿਰ ਦੇ ਪ੍ਰਧਾਨ ਸੁਰਿੰਦਰ ਜੈਨ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਜਾਣਕਾਰੀ ਦੱਸਿਆ ਕਿ ਅਗਮ ਗਿਆਤਾ ਸ਼੍ਰੀ ਜਤਿੰਦਰ ਮੁਨੀ ਜੀ ਦੀ ਅਗਵਾਈ ਹੇਠ ਜੈਨ ਸਥਾਨਕ ਰੇਲਵੇ ਰੋਡ ਨਵਾਂਸ਼ਹਿਰ ਵਿਖੇ ਸਥਾਪਿਤ ਰੂਪ ਦਰਬਾਰ ਵਿਖੇ ਲਾਲਾ ਵੇਦ ਪ੍ਰਕਾਸ਼ ਤਰਸੇਮ ਲਾਲ ਜੈਨ ਪਰਿਵਾਰ ਵੱਲੋਂ ਪਹਿਲਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਸ਼੍ਰੀ ਜਿਤੇਂਦਰ ਮੁਨੀ ਜੀ ਮਹਾਰਾਜ ਨੇ ਮੰਗਲ ਪਾਠ  ਕਰਕੇ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਸ਼੍ਰੀਮਤੀ ਤ੍ਰਿਪਤਾ ਜੈਨ, ਰਜਨੀ ਜੈਨ, ਰੂਪਾ ਜੈਨ, ਕੰਚਨ ਜੈਨ, ਨੀਲਮ ਜੈਨ, ਰੇਖਾ ਜੈਨ, ਨਮਿਤਾ ਜੈਨ, ਸਿੰਮੀ ਜੈਨ ਅਤੇ ਰਿਤੂ ਜੈਨ ਨੂੰ ਐਸਐਸ ਜੈਨ ਸਭਾ ਦੇ ਪ੍ਰਧਾਨ ਸੁਰੇਂਦਰ ਜੈਨ, ਜਨਰਲ ਸਕੱਤਰ ਰਤਨ ਕੁਮਾਰ ਜੈਨ, ਖਜ਼ਾਨਚੀ ਰਾਕੇਸ਼ ਜੈਨ ਬੱਬੀ, ਸਲਾਹਕਾਰ ਅਚਲ ਜੈਨ, ਰੂਪ ਦਰਬਾਰ ਕਮੇਟੀ ਦੇ ਚੇਅਰਮੈਨ ਰਜਨੀਸ਼ ਜੈਨ ਗੁੱਗੂ, ਖਜ਼ਾਨਚੀ ਸੁਰੇਂਦਰ ਜੈਨ, ਰੋਹਿਤ ਜੈਨ, ਸ਼੍ਰੀ ਮਹਾਂਵੀਰ ਜੈਨ ਯੁਵਕ ਮੰਡਲ ਦੇ ਪ੍ਰਧਾਨ ਪੰਕਜ ਜੈਨ, ਕਾਂਤਾ ਜੈਨ, ਕੁਸੁਮ ਜੈਨ, ਰੁਚੀ ਜੈਨ, ਸੋਨੀਆ ਜੈਨ, ਨਿਸ਼ਾ ਜੈਨ, ਆਦਰਸ਼ ਜੈਨ, ਅਲਕਾ ਜੈਨ ਅਤੇ ਹੋਰ ਮੈਂਬਰਾਂ ਨੇ ਹਾਰ ਪਾ ਕੇ ਸਨਮਾਨਿਤ ਕੀਤਾ! ਇਸ ਮੌਕੇ ਰੂਪ ਦਰਬਾਰ ਕਮੇਟੀ ਦੇ ਪ੍ਰਧਾਨ ਰਜਨੀਸ਼ ਜੈਨ ਗੁੱਗੂ ਨੇ ਕਿਹਾ ਕਿ ਹਰ ਸਾਲ ਰੂਪ ਦਰਬਾਰ ਵਿੱਚ ਇਸ ਤਰ੍ਹਾਂ ਝੰਡਾ ਲਹਿਰਾਉਣ ਦੀ ਰਸਮ ਕੀਤੀ ਜਾਵੇਗੀ। ਇਸ ਮੌਕੇ ਰੂਪ ਦਰਬਾਰ ਕਮੇਟੀ ਦੇ ਉਪ ਚੇਅਰਮੈਨ ਨੇਮ ਕੁਮਾਰ ਜੈਨ ਅਤੇ ਸੁਰੇਂਦਰ ਜੈਨ ਨੇ ਕਿਹਾ ਕਿ ਮਹਾਨ ਤਪੱਸਵੀ ਸਵਾਮੀ ਸ਼੍ਰੀ ਰੂਪਚੰਦ ਜੀ ਮਹਾਰਾਜ ਦੇ ਨਾਮ ਦਾ ਜਾਪ ਕਰਨ ਨਾਲ ਭੌਤਿਕ ਅਤੇ ਅਧਿਆਤਮਿਕ ਤਰੱਕੀ ਹੁੰਦੀ ਹੈ! ਇੱਥੇ ਹਰ ਮਹੀਨੇ ਦੇ ਚੌਥੇ ਐਤਵਾਰ ਨੂੰ ਸਮੂਹਿਕ ਜਾਪ ਹੁੰਦਾ ਹੈ! ਸਵਾਮੀ ਸ਼੍ਰੀ ਰੂਪਚੰਦ ਜੀ ਮਹਾਰਾਜ ਦਾ ਜਨਮ ਲੁਧਿਆਣੇ ਵਿੱਚ ਹੋਇਆ ਸੀ ਅਤੇ ਉਹਨਾਂ ਦੀ ਸਮਾਧ ਵੀ ਜਗਰਾਉਂ ਅਤੇ ਰਾਏਕੋਟ ਵਿੱਚ ਹੈ! ਜੈਨ ਸਭਾ ਦੇ ਪ੍ਰਧਾਨ ਸੁਰਿੰਦਰ ਜੈਨ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਸ਼੍ਰੀ ਵੇਦ ਪ੍ਰਕਾਸ਼ ਤਰਸੇਮ ਲਾਲ ਜੈਨ (ਲੋਕਸ਼ਾਹ ਵਿਹਾਰ) ਪਰਿਵਾਰ ਦਾ ਧੰਨਵਾਦ ਕੀਤਾ! ਇਸ ਮੌਕੇ ਐਸ.ਐਸ ਜੈਨ ਸਭਾ, ਸ਼੍ਰੀ ਮਹਾਵੀਰ ਜੈਨ ਯੁਵਕ ਮੰਡਲ, ਸ਼੍ਰੀ ਵਰਧਮਾਨ ਜੈਨ ਸੇਵਾ ਸੰਘ, ਜੈਨ ਮਹਿਲਾ ਮੰਡਲ, ਸ਼੍ਰੀ ਚੰਦਨ ਵਾਲਾ ਜੈਨ ਯੁਵਤੀ ਮੰਡਲ, ਆਰੀਆ ਚੰਦਨ ਬਾਲਾ ਸੰਘ, ਸ਼੍ਰੀ ਰਮਣੀਕ ਬਾਲ ਕਲਾ ਮੰਡਲ ਦੇ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।


ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਬੰਗਾ 09 ਜੂਨ () ਪੰਜਾਬ ਦੇ ਪੇਡੂ ਖੇਤਰ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ ਸੌ ਫੀਸਦੀ ਨਤੀਜਾ ਆਇਆ ਹੈ। ਇਸ ਦੀ ਜਾਣਕਾਰੀ ਦਿੰਦੇ ਮੈਡਮ ਰਮਨਦੀਪ ਕੌਰ ਕੰਗ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਦੱਸਿਆ ਕਿ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ  ਕਲਾਸ ਵਿਚੋਂ ਪਹਿਲਾ ਸਥਾਨ ਸਾਂਝੇ ਤੌਰ 'ਤੇ ਦੋ ਵਿਦਿਆਰਥਣਾਂ  ਹਰਨੀਤ ਕੌਰ -ਪੁੱਤਰੀ ਸ. ਅਜਮੇਰ ਸਿੰਘ-ਸ੍ਰੀਮਤੀ ਸਰਬਜੀਤ ਕੌਰ ਪਿੰਡ ਸੁੱਜੋ ਅਤੇ ਸਿਮਰਨਜੀਤ ਕੌਰ ਪੁੱਤਰੀ ਸ੍ਰੀ ਜਸਵਿੰਦਰ ਲਾਲ-ਸ੍ਰੀਮਤੀ ਬਲਜੀਤ ਕੌਰ ਪਿੰਡ ਲਧਾਣਾ ਝਿੱਕਾ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਕੀਤਾ। ਜਦ ਕਿ ਦੂਜਾ ਸਥਾਨ ਸਕੀਨਾ ਬੰਗੜ ਪੁੱਤਰੀ ਸ੍ਰੀ ਸਰਵਜੀਤ- ਸ੍ਰੀਮਤੀ ਅਮਰਜੀਤ ਕੌਰ ਦੇਨੋਵਾਲ ਕਲਾਂ ਪ੍ਰਾਪਤ ਕਰਕੇ ਕੀਤਾ । ਇਸੇ ਤਰ੍ਹਾਂ ਤੀਜਾ ਸਥਾਨ ਰਾਜਨ ਪੁੱਤਰੀ ਸ੍ਰੀ.ਲੱਛਮਣ-ਸ੍ਰੀਮਤੀ ਹਰਕੰਵਲਜੀਤ ਰਾਣੀ ਪਿੰਡ ਖਮਾਚੋਂ ਨੇ ਹਾਸਲ ਕੀਤਾ ਹੈ। ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਨੇ ਸਮੂਹ ਮੈਂਬਰਾਂ ਵੱਲੋਂ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦੇ ਸ਼ਾਨਦਾਰ ਨਤੀਜੇ ਲਈ ਸਮੂਹ ਨਰਸਿੰਗ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਹਨ।  
ਇਸ ਮੌਕੇ ਮੈਡਮ ਸੁਖਮਿੰਦਰ ਕੌਰ ਉੱਭੀ, ਮੈਡਮ ਨੇਹਾ ਰਾਣੀ ਕਲਾਸ ਇੰਚਾਰਜ, ਮੈਡਮ ਨਵਜੋਤ ਕੌਰ ਕਲਾਸ ਇੰਚਾਰਜ, ਮੈਡਮ ਸ਼ਿਵਾਨੀ ਭਰਦਵਾਹਜ, ਮੈਡਮ ਸਰਬਜੀਤ ਕੌਰ, ਮੈਡਮ ਮਨਪ੍ਰੀਤ ਕੌਰ,  ਸ੍ਰੀ ਗੁਰਮੀਤ ਸਿੰਘ, ਮੈਡ‍ਮ ਕਿਰਨ ਬੇਦੀ ਤੇ ਨਰਸਿੰਗ ਵਿਦਿਆਰਥੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦੇ ਟੌਪਰ ਵਿਦਿਆਰਥੀ

ਪਟਿਆਲਾ ਪੁਲਿਸ ਦਾ ਬਦਮਾਸ਼ ਨਾਲ ਮੁਕਾਬਲਾ, ਸਨਸਨੀਖ਼ੇਜ਼ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ‘ਚ ਸੀ ਗੋਲਡੀ ਢਿੱਲੋਂ ਗੈਂਗ ਦਾ ਮੈਂਬਰ




ਪਟਿਆਲਾ ਪੁਲਿਸ ਦਾ ਬਦਮਾਸ਼ ਨਾਲ ਮੁਕਾਬਲਾ, ਸਨਸਨੀਖ਼ੇਜ਼ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ 'ਚ ਸੀ ਗੋਲਡੀ ਢਿੱਲੋਂ ਗੈਂਗ ਦਾ ਮੈਂਬਰ

-ਪਟਿਆਲਾ ਪੁਲਿਸ ਵੱਲੋਂ ਸਾਧੂ ਬੇਲਾ ਰੋਡ 'ਤੇ ਦੁਵੱਲੀ ਗੋਲੀਬਾਰੀ ਮਗਰੋਂ ਬਦਨਾਮ ਗੈਂਗਸਟਰ ਗ੍ਰਿਫ਼ਤਾਰ,

-ਐੱਸਐੱਸਪੀ ਵਰੁਣ ਸ਼ਰਮਾ ਨੇ ਕੀਤਾ ਸਪੱਸ਼ਟ, ਗੈਂਗਸਟਰ ਤੇ ਸਮਾਜ ਵਿਰੋਧੀ ਅਨਸਰਾਂ ਲਈ ਸਮਾਜ 'ਚ ਨਹੀਂ ਕੋਈ ਥਾਂ

-ਕਾਬੂ ਅਪਰਾਧੀ ਵਿਰੁੱਧ ਪਹਿਲਾਂ ਦਰਜ ਸਨ ਡੇਢ ਦਰਜਨ ਅਪਰਾਧਿਕ ਮਾਮਲੇ

ਪਟਿਆਲਾ, 7 ਜੂਨ :
ਪਟਿਆਲਾ ਪੁਲਿਸ ਦੇ ਸੀਆਈਏ ਸਟਾਫ ਨੇ ਅੱਜ ਇੱਥੇ ਅਰਬਨ ਅਸਟੇਟ ਵਿਖੇ ਸਾਧੂ ਬੇਲਾ ਰੋਡ 'ਤੇ ਦੁਵੱਲੀ ਗੋਲੀਬਾਰੀ ਮਗਰੋਂ ਗੋਲਡੀ ਢਿੱਲੋਂ ਗੈਂਗ ਨਾਲ ਜੁੜੇ ਇੱਕ ਬਦਨਾਮ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਮੌਕੇ ਮੁਕਾਬਲੇ ਵਾਲੀ ਜਗ੍ਹਾ ਦਾ ਜਾਇਜ਼ਾ ਲੈਂਦਿਆਂ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪਟਿਆਲਾ ਪੁਲਿਸ ਵੱਲੋਂ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਤੇ ਡੀਆਈਜੀ ਪਟਿਆਲਾ ਰੇਂਜ ਡਾ ਨਾਨਕ ਸਿੰਘ ਦੀ ਨਿਗਰਾਨੀ ਹੇਠ ਗੈਂਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਵਰਤੀ ਜਾ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਰੁਣ ਸ਼ਰਮਾ ਨੇ ਗੈਂਗਸਟਰ ਦੀ ਪਛਾਣ ਦਾ ਖੁਲਾਸਾ ਕੀਤਾ ਕਿ 27 ਸਾਲਾ ਸੰਨੀ ਕੁਮਾਰ ਉਰਫ ਤਾਰੀ ਪੁੱਤਰ ਅਸ਼ੋਕ ਕੁਮਾਰ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ ਨੇੜੇ ਰਾਜਪੁਰਾ ਕਲੋਨੀ ਪਟਿਆਲਾ, ਬਾਰੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਹ ਕਿਸੇ ਪਟਿਆਲਾ ਇਲਾਕੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਹੈ।
ਐਸਐਸਪੀ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸ਼ਾਮ ਸਮਾਜ ਵਿਰੋਧੀ ਅਨਸਰਾਂ ਦੀ ਤਲਾਸ਼ ਵਿੱਚ ਐਸਪੀ ਇਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ ਅਤੇ ਡੀਐਸਪੀ ਰਾਜੇਸ਼ ਮਲਹੋਤਰਾ ਦੀ ਅਗਵਾਈ ਹੇਠ ਇੰਚਾਰਜ ਸੀਆਈਏ ਪਟਿਆਲਾ ਪ੍ਰਦੀਪ ਸਿੰਘ ਬਾਜਵਾ ਦੀ ਇੱਕ ਟੀਮ ਨੇ ਚੋਰੀ ਦੇ ਮੋਟਰਸਾਈਕਲ 'ਤੇ ਜਾ ਰਹੇ ਸੰਨੀ ਕੁਮਾਰ ਦਾ ਸਾਧੂ ਬੇਲਾ ਰੋਡ 'ਤੇ ਪਿੱਛਾ ਕੀਤਾ ਤਾਂ ਸੀਆਈਏ ਸਟਾਫ ਪੁਲਿਸ ਘੇਰੇ ਵਿੱਚ ਆਏ ਅਪਰਾਧੀ ਨੇ 32 ਬੋਰ ਦੇ ਨਾਜਾਇਜ਼ ਪਿਸਟਲ ਨਾਲ ਪੁਲਿਸ ਉੱਪਰ ਗੋਲੀ ਚਲਾਉਂਦਿਆਂ ਚਾਰ ਫਾਇਰ ਕੀਤੇ।
ਐਸ ਐਸ ਪੀ ਨੇ ਦੱਸਿਆ ਕਿ ਪਰੰਤੂ ਪੁਲਿਸ ਪਾਰਟੀ ਨੇ ਮਿਸਾਲੀ ਬਹਾਦਰੀ ਤੇ ਸੰਜਮ ਦਿਖਾਇਆ ਅਤੇ ਦੋਸ਼ੀ ਦੀ ਲੱਤ 'ਤੇ ਗੋਲੀ ਲੱਗੀ, ਜਿਸ ਮਗਰੋਂ ਉਸ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਕੋਲੋਂ ਚੋਰੀ ਦਾ ਮੋਟਰਸਾਈਕਲ ਅਤੇ ਪਿਸਟਲ ਤੇ ਤਿੰਨ ਕਾਰਤੂਸ ਬਰਾਮਦ ਕੀਤੇ ਗਏ ਹਨ।
ਐਸਐਸਪੀ ਨੇ ਐਸ ਪੀ ਜਾਂਚ ਗੁਰਬੰਸ ਸਿੰਘ ਬੈਂਸ ਤੇ ਇੰਸਪੈਕਟਰ ਪਰਦੀਪ ਬਾਜਵਾ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਦੀ ਤੁਰੰਤ ਕੀਤੀ ਕਾਰਵਾਈ ਨਾਲ ਪਟਿਆਲਾ ਜਿਲ੍ਹੇ ਵਿੱਚ ਕੋਈ ਸਨਸਨੀਖ਼ੇਜ਼ ਵਾਰਦਾਤ ਵਾਪਰਨ ਤੋਂ ਟਲ ਗਈ।ਉਨ੍ਹਾਂ ਕਿਹਾ ਕਿ ਸੰਨੀ ਕੁਮਾਰ ਪਿਛਲੇ ਦੋ ਸਾਲਾਂ ਤੋਂ ਗੋਲਡੀ ਢਿੱਲੋਂ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਇਸ ਗੈਂਗ ਨੇ ਪਿਛਲੇ ਸਮੇਂ ਰਾਜਪੁਰਾ ਇਲਾਕੇ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।
ਵਰੁਣ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਸੰਨੀ ਕੁਮਾਰ ਤਾਰੀ ਇੱਕ ਕੱਟੜ ਅਪਰਾਧੀ ਹੈ ਜਿਸ 'ਤੇ ਐਨਡੀਪੀਐਸ ਐਕਟ ਸਮੇਤ ਹੋਰ ਕਈ ਮਾਮਲਿਆਂ ਵਿੱਚ 17 ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਗੈਂਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਤੋਂ ਮੁਕਤ ਸੂਬਾ ਬਣਾਉਣ ਲਈ ਪਟਿਆਲਾ ਪੁਲਿਸ ਗੈਂਗਸਟਰਾਂ ਅਤੇ ਅਪਰਾਧੀਆਂ ਪ੍ਰਤੀ ਜ਼ੀਰੋ ਟਾਲਰੈਂਸ ਦੇ ਆਪਣੇ ਦ੍ਰਿਸ਼ਟੀਕੋਣ ਪ੍ਰਤੀ ਵਚਨਬੱਧ ਹੈ।

ਹਸਪਤਾਲ ਢਾਹਾਂ ਕਲੇਰਾਂ ਵਿਖੇ ਪੇਟ ਦੇ ਰੋਗਾਂ ਅਤੇ ਔਰਤਾਂ ਦੇ ਰਿਆਇਤੀ ਅਪਰੇਸ਼ਨ ਸੇਵਾਵਾਂ ਆਰੰਭ

ਹਸਪਤਾਲ ਢਾਹਾਂ ਕਲੇਰਾਂ ਵਿਖੇ ਪੇਟ ਦੇ ਰੋਗਾਂ ਅਤੇ ਔਰਤਾਂ ਦੇ ਰਿਆਇਤੀ ਅਪਰੇਸ਼ਨ ਸੇਵਾਵਾਂ ਆਰੰਭ
ਬੰਗਾ,  05 ਜੂਨ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 04 ਜੂਨ ਤੋਂ 21 ਜੂਨ ਤੱਕ 17 ਦਿਨਾਂ ਲਈ ਸਰਜਰੀ ਵਿਭਾਗ ਅਤੇ ਔਰਤਾਂ ਦੇ ਵਿਭਾਗ ਵਿਚ ਰਿਆਇਤੀ ਅਪਰੇਸ਼ਨ ਸੇਵਾਵਾਂ ਆਰੰਭ ਹੋ ਗਈਆਂ ਹਨ । ਇਸ ਮੌਕੇ ਡਾ. ਮਾਨਵਦੀਪ ਸਿੰਘ ਬੈਂਸ ਐਮ. ਐਸ. (ਲੈਪਰੋਸਕੋਪਿਕ ਸਰਜਨ) ਅਤੇ ਡਾ. ਸ਼ਵੇਤਾ ਬਗੜੀਆ ਐਮ.ਐਸ. (ਔਰਤਾਂ ਦੀਆਂ ਬਿਮਾਰੀਆਂ ਅਤੇ ਅਪਰੇਸ਼ਨਾਂ ਦੇ ਮਾਹਿਰ) ਨੇ ਗੱਲਬਾਤ ਕਰਦੇ ਦੱਸਿਆ ਕਿ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਹਨਾਂ ਸੇਵਾਵਾਂ ਵਿਚ ਔਰਤਾਂ ਦੀਆਂ ਵੱਖ-ਵੱਖ ਬਿਮਾਰੀਆਂ ਦੇ ਅਪਰੇਸ਼ਨਾਂ ਵਿਚ 50 ਫੀਸਦੀ ਛੋਟ ਦਿੱਤੀ ਜਾ ਰਹੀ ਹੈ ਅਤੇ ਗਰਭਵਤੀ ਔਰਤਾਂ ਦਾ ਅਲਟਰਾ ਸਾਊਂਡ ਸਕੈਨ ਸਿਰਫ 400 ਰੁਪਏ ਵਿਚ ਹੋ ਰਿਹਾ ਹੈ । ਜਦ ਕਿ ਹਸਪਤਾਲ ਦੇ ਜਨਰਲ ਸਰਜਰੀ ਵਿਭਾਗ ਵਿਚ ਪੇਟ ਦੇ ਰੋਗ ਜਿਵੇਂ ਦੂਰਬੀਨ ਰਾਹੀਂ ਪਿੱਤੇ ਦੀ ਪੱਥਰੀ ਦਾ ਅਪਰੇਸ਼ਨ, ਹਰਨੀਆ ਦਾ ਅਪਰੇਸ਼ਨ, ਬਵਾਸੀਰ ਦਾ ਅਪਰੇਸ਼ਨ,  ਭੰਗਦਰ ਦਾ ਅਪਰੇਸ਼ਨ, ਫਿਸ਼ਰ ਦਾ ਅਪਰੇਸ਼ਨ,  ਅਪੈਂਡਿਕਸ ਦਾ ਅਪਰੇਸ਼ਨ, ਲੱਤਾਂ ਦੀਆਂ ਫੁੱਲੀਆਂ ਨਸਾਂ ਦਾ ਅਤੇ ਹਾਈਡਰੋਸੀਲ ਦੇ ਅਪਰੇਸ਼ਨ ਸਿਰਫ 18000 ਰੁਪਏ ਦੇ ਰਿਆਇਤੀ ਪੈਕਜ ਦਰਾਂ ਵਿਚ ਕੀਤਾ ਜਾ ਰਹੇ ਹਨ।  ਇਸ ਮੌਕੇ ਪਹਿਲੇ ਦਿਨ ਵੱਡੀ ਗਿਣਤੀ ਵਿਚ ਲੋੜਵੰਦ ਮਰੀਜ਼ਾਂ ਨੇ ਆਪਣੀ ਜਾਂਚ ਕਰਵਾਈ ਅਤੇ ਜਿਸ ਵਿਚੋਂ 06 ਮਰੀਜ਼ਾਂ ਨੇ ਔਰਤਾਂ ਦੇ ਵਿਭਾਗ ਵਿਚ ਅਤੇ ਜਰਨਲ ਸਰਜਰੀ ਵਿਭਾਗ ਵਿਚ 12 ਮਰੀਜ਼ਾਂ ਨੇ ਰਿਆਇਤੀ ਦਰਾਂ ਦੀ ਪੈਕਜ ਸਕੀਮ ਹੇਠਾਂ ਅਪਰੇਸ਼ਨਾਂ ਲਈ ਰਜਿਸਟਰਡ ਕਰਵਾਇਆ । ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਹਸਪਤਾਲ ਵਿਖੇ ਸਰਜਰੀ ਵਿਭਾਗ ਅਤੇ ਔਰਤਾਂ ਦੇ ਵਿਭਾਗ  ਵਿਚ 21 ਜੂਨ 2025 ਤੱਕ ਲੋੜਵੰਦ ਮਰੀਜ਼ਾਂ ਦੇ ਰਿਆਇਤੀ ਪੈਕਜ ਦਰਾਂ ਤੇ ਅਪਰੇਸ਼ਨ ਕੀਤੇ ਜਾ ਰਹੇ ਹਨ । ਇਸ ਲਈ  ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਹਸਪਤਾਲ ਢਾਹਾਂ ਕਲੇਰਾਂ ਵਿਖੇ  ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਨੂੰ ਸਮਰਪਿਤ ਲਗਾਏ  ਰਿਆਇਤੀ ਅਪਰੇਸ਼ਨਾਂ ਦਾ ਸਕੀਮ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ।
ਤਸਵੀਰ :-  ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਮਾਨਵਦੀਪ ਸਿੰਘ ਬੈਂਸ ਮਰੀਜ਼ ਦੀ ਜਾਂਚ ਕਰਦੇ ਹੋਏ

*ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਜੀ ਐਨ ਐਮ ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ ਸੌ ਫ਼ੀਸਦੀ ਨਤੀਜਾ*

*ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਜੀ ਐਨ ਐਮ ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ ਸੌ ਫ਼ੀਸਦੀ ਨਤੀਜਾ*
*ਤਰਨਦੀਪ ਕੌਰ ਢਾਹਾਂ ਨੇ ਕਾਲਜ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ*

ਬੰਗਾ 06 ਜੂਨ () ਪੰਜਾਬ ਦੇ ਪੇਂਡੂ ਖੇਤਰ ਦਾ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਜੀ ਐਨ ਐਮ ਨਰਸਿੰਗ (ਪਹਿਲਾ ਸਾਲ) ਬੈਚ 2023-2026 ਦਾ ਸ਼ਾਨਦਾਰ ਸੌ ਫੀਸਦੀ ਨਤੀਜਾ ਆਇਆ ਹੈ। ਇਸ ਦੀ ਜਾਣਕਾਰੀ  ਮੈਡਮ ਰਮਨਦੀਪ ਕੌਰ ਕੰਗ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਦਿੰਦੇ ਦੱਸਿਆ ਕਿ ਜੀ ਐਨ ਐਮ ਨਰਸਿੰਗ (ਪਹਿਲਾ ਸਾਲ) ਕਲਾਸ ਵਿਚੋਂ ਪਹਿਲਾ ਸਥਾਨ ਤਰਨਦੀਪ ਕੌਰ ਢਾਹਾਂ ਪੁੱਤਰੀ ਸ੍ਰੀ ਜਸਵੀਰ ਸਿੰਘ- ਸ੍ਰੀਮਤੀ ਰੀਨਾ ਪਿੰਡ ਢਾਹਾਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਕੀਤਾ । ਜਦ ਕਿ ਦੂਜਾ ਸਥਾਨ ਦੋ ਵਿਦਿਆਰਥਣਾਂ ਪ੍ਰਦੀਪ ਕੌਰ ਪੁੱਤਰੀ ਸ. ਬਲਬੀਰ ਸਿੰਘ- ਸ੍ਰੀਮਤੀ ਬਲਜਿੰਦਰ ਕੌਰ ਕੁਲਥਮ  ਅਤੇ  ਤਰਨਪ੍ਰੀਤ ਕੌਰ ਪੁੱਤਰੀ ਸ. ਹਰਵਿੰਦਰ ਸਿੰਘ- ਸ੍ਰੀਮਤੀ ਰਾਜਵੰਤ ਕੌਰ  ਕੁਲਥਮ ਨੇ ਪ੍ਰਾਪਤ ਕਰਕੇ ਕੀਤਾ। ਇਸੇ ਤਰ੍ਹਾਂ ਤੀਜਾ ਸਥਾਨ  ਰੀਤਕਾ ਬੈਂਸ ਪੁੱਤਰੀ ਸ. ਜਗਜੀਤ ਸਿੰਘ-ਸ੍ਰੀਮਤੀ ਜਸਵਿੰਦਰ  ਕੌਰ ਸ੍ਰੀ ਅਨੰਦਪੁਰ ਸਾਹਿਬ ਨੇ ਹਾਸਲ ਕੀਤਾ ਹੈ।  ਇਸ ਮੌਕੇ   ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਜੀ ਐਨ ਐਮ ਨਰਸਿੰਗ (ਪਹਿਲਾ ਸਾਲ) ਬੈਚ 2023-2026 ਦੇ ਸ਼ਾਨਦਾਰ ਨਤੀਜੇ ਲਈ ਸਮੂਹ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਹਨ।   ਇਸ ਮੌਕੇ ਮੈਡਮ  ਸੁਖਮਿੰਦਰ ਕੌਰ ਉੱਭੀ, ਮੈਡਮ ਰੀਤੂ ਕਲਾਸ ਇੰਚਾਰਜ, ਮੈਡਮ ਵੰਦਨਾ ਬਸਰਾ, ਮੈਡਮ ਨੇਹਾ ਕੌਰ, ਮੈਡਮ ਕਿਰਨ ਬੇਦੀ, ਮੈਡਮ ਸੁਨੀਤਾ ਲਖਵਾਰਾ, ਮੈਡਮ ਮਨਦੀਪ ਕੌਰ, ਮੈਡਮ ਸੰਦੀਪ ਕੌਰ, ਸ੍ਰੀ ਗੁਰਮੀਤ ਸਿੰਘ, ਸ੍ਰੀ ਮੁਹੰਮਦ ਯੂਨਿਸ ਵਾਨੀ ਤੇ ਨਰਸਿੰਗ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਜੀ ਐਨ ਐਮ ਨਰਸਿੰਗ (ਪਹਿਲਾ ਸਾਲ) 2023-2026  ਦੇ ਪਹਿਲੇ, ਦੂਜੇ ਅਤੇ ਤੀਜੇ ਸ਼ਥਾਨ 'ਤੇ ਆਏ ਵਿਦਿਆਰਥੀ