ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਯਾਦ ਵਿਚ ਪਿੰਡ ਗੁਣਾਚੌਰ ਵਿਖੇ ਅੱਖਾਂ ਦਾ ਫਰੀ ਚੈੱਕਅੱਪ ਅਤੇ ਸ਼ੂਗਰ ਜਾਂਚ ਕੈਂਪ
ਬੰਗਾ, 6 ਜੂਨ () ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਤੀਜੀ ਬਰਸੀ ਮੌਕੇ ਅੱਜ ਗੁਰਦੁਆਰਾ ਗੁਰੂ ਰਵਿਦਾਸ ਪਿੰਡ ਗੁਣਾਚੌਰ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਅੱਖਾਂ ਦਾ ਫਰੀ ਚੈੱਕਅੱਪ ਅਤੇ ਸ਼ੂਗਰ ਜਾਂਚ ਕੈਂਪ ਲਗਾਇਆ ਗਿਆ । ਇਸ ਕੈਂਪ ਦੌਰਾਨ 265 ਤੋਂ ਵੱਧ ਮਰੀਜ਼ਾਂ ਨੇ ਸਿਹਤ ਸੇਵਾਵਾਂ ਦਾ ਲਾਭ ਪ੍ਰਾਪਤ ਕੀਤਾ। ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਨੂੰ ਸ਼ਰਧਾ ਸੁਮਨ ਭੇਟ ਕਰਕੇ ਯਾਦ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ ਕਰੀਮਪੁਰੀ (ਬਸਪਾ ਪ੍ਰਧਾਨ), ਕੁਲਵਿੰਦਰ ਸਿੰਘ ਢਾਹਾਂ (ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ, ਢਾਹਾਂ ਕਲੇਰਾਂ) ਅਤੇ ਬਸਪਾ ਆਗੂ ਪ੍ਰਵੀਨ ਬੰਗਾ ਨੇ ਸਮੂਹ ਪਰਿਵਾਰ ਵੱਲੋਂ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਨਿੱਘੀ ਯਾਦ ਵਿਚ ਲੋੜਵੰਦ ਲੋਕਾਂ ਲਈ ਮੁਫਤ ਕੈਂਪ ਲਗਵਾਕੇ ਨਿਸ਼ਕਾਮ ਸੇਵਾ ਕਾਰਜ ਕਰਨ ਦੀ ਭਰਪੂਰ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਸੇਵੀ ਉਪਰਾਲੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਲੋੜਵੰਦਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦੇ ਹਨ ।
ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਐਸ ਐਮ ਉ ਡਾ. ਕੁਲਦੀਪ ਸਿੰਘ ਅਤੇ ਉਪਟੋਮੀਟੀਰੀਅਸ ਰਵੀ ਕਾਂਤ ਨੇ ਕੈਂਪ ਵਿਚ ਆਏ 265 ਤੋਂ ਵੱਧ ਮਰੀਜ਼ਾਂ ਫਰੀ ਚੈੱਕਅੱਪ ਕੀਤਾ ਗਿਆ। ਕੈਂਪ ਮਰੀਜ਼ਾਂ ਦਾ ਸ਼ੂਗਰ ਟੈਸਟ ਅਤੇ ਬੀ.ਪੀ. ਦੀ ਵੀ ਮੁਫਤ ਜਾਂਚ ਕੀਤੀ ਗਈ । ਉਪਰੰਤ ਮਰੀਜ਼ਾਂ ਨੂੰ ਮੁਫਤ ਐਨਕਾਂ ਅਤੇ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈ । ਇਸ ਮੌਕੇ ਅਜੀਤ ਰਾਮ ਸਾਬਕਾ ਸਰਪੰਚ (ਪਿਤਾ ਜੀ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ) ਨੇ ਸਮੂਹ ਸਹਿਯੋਗੀ ਸੱਜਣਾਂ ਦਾ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਪ੍ਰਬੰਧਕਾਂ ਦਾ, ਸਮੂਹ ਮੈਡੀਕਲ ਟੀਮ, ਸਟਾਫ਼ ਅਤੇ ਪਿੰਡ ਗੁਣਾਚੌਰ ਦੇ ਸਮੂਹ ਨਗਰ ਨਿਵਾਸੀਆਂ ਦਾ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਕੀਤਾ।
ਇਸ ਕੈਂਪ ਵਿਚ ਸ੍ਰੀ ਅਜੀਤ ਰਾਮ ਸਾਬਕਾ ਸਰਪੰਚ (ਪਿਤਾ ਜੀ), ਸ੍ਰੀਮਤੀ ਵਿਦਿਆ ਕੁਮਾਰੀ (ਮਾਤਾ ਜੀ) ਸ੍ਰੀਮਤੀ ਜਸਵਿੰਦਰ ਕੌਰ (ਪਤਨੀ ਸ਼ਹੀਦ ਕੁਲਦੀਪ ਸਿੰਘ ), ਭੁਪਿੰਦਰ ਸਿੰਘ (ਬੇਟਾ), ਵਿਜੈ ਕੁਮਾਰ ਗੁਣਾਚੌਰ (ਵੱਡਾ ਭਰਾ), ਪਰਮਜੀਤ ਕੌਰ, ਪਵਨਪ੍ਰੀਤ ਸਿੰਘ, ਚਰਨਜੀਤ ਕੌਰ, ਹਰਜਿੰਦਰ ਸਿੰਘ ਐਮ ਸੀ, ਮਲਕੀਤ ਮੰਢਾਲੀ, ਮਨੋਹਰ ਕਮਾਮ, ਜਸਵੀਰ ਚਾਹਲ, ਹਰਬਿਲਾਸ ਬਸਰਾ, ਪਰਮਜੀਤ ਮਹਿਰਮਪੁਰੀ, ਜੈ ਪਾਲ ਸੁੰਡਾ, ਸੁਰਿੰਦਰ ਬਖਲੌਰ, ਰਵਿੰਦਰ ਮਹਿਮੀ, ਰਾਮ ਕਿਸ਼ਨ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ, ਮਾਸਟਰ ਕੇਵਲ ਰਾਮ, ਗੁਰਮੇਜ ਰਾਮ, ਚਮਨ ਲਾਲ ਵਿਰਦੀ, ਹਰਜੀਤ ਸਿੰਘ ਢੇਸੀਆ ਕਾਹਨਾ ਢੇਸੀਆਂ, ਗਾਇਕ ਰਾਜ ਦਦਰਾਲ, ਗਾਇਕਾ ਰਾਣੀ ਅਰਮਾਨ, ਕਮਲਜੀਤ ਕੌਰ ਨਵਾਂਸ਼ਹਿਰ, ਰਾਮ ਪ੍ਰਕਾਸ਼, ਫ਼ਕੀਰ ਚੰਦ, ਕੁਲਦੀਪ ਵਿਰਦੀ, ਮੋਹਨ ਲਾਲ, ਅਵਤਾਰ ਸਿੰਘ ਵਿਰਦੀ, ਜਗਦੀਸ਼ ਗੁਰੂ, ਸਤਨਾਮ ਸਿੰਘ, ਵਿਜੇ ਪਾਲ ਸਿੰਘ, ਬਾਬੂ ਬਿੱਕਰ ਰਾਮ, ਗੁਰਦੇਵ ਰਾਮ ਪੰਚ, ਹੈਪੀ ਬੰਗਾ, ਰਾਜ ਕੁਮਾਰ ਸਾਬਕਾ ਪ੍ਰਧਾਨ ਰੋਟਰੀ ਕਲੱਬ ਬੰਗਾ, ਸ਼ਰਨਜੀਤ ਸਿੰਘ ਸੈਕਟਰੀ ਰੋਟਰੀ ਕਲੱਬ ਬੰਗਾ, ਪ੍ਰਦੀਪ ਜੱਸੀ, ਸਮੂਹ ਪੰਚਾਇਤ ਮੈਂਬਰਾਨ ਅਤੇ ਇਲਾਕੇ ਦੇ ਸਮਾਜ ਸੇਵੀ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਹਾਜ਼ਰ ਸਨ । ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਵਾਤਾਵਰਣ ਦੀ ਰਾਖੀ ਲਈ ਛਾਂ-ਦਾਰ ਅਤੇ ਫਲਦਾਰ ਪੌਦੇ ਵੀ ਫਰੀ ਵੰਡੇ ਗਏ ।
ਫੋਟੋ ਕੈਪਸ਼ਨ : ਪਿੰਡ ਗੁਣਾਚੌਰ ਵਿਖੇ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਤੀਜੀ ਬਰਸੀ ਮੌਕੇ ਲੱਗੇ ਕੈਂਪ ਦੀ ਤਸਵੀਰ