ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਯੂਰੋਲੋਜਿਸਟ ਡਾ. ਅਮਿਤ ਸੰਧੂ ਵੱਲੋਂ
85 ਸਾਲ ਦੇ ਹਾਈ ਰਿਸਕ ਮਰੀਜ਼ ਦਾ ਕੈਂਸਰ ਗ੍ਰਸਤ ਗੁਰਦਾ ਕੱਢ ਕੇ ਜਾਨ ਬਚਾਈ
ਬੰਗਾ 10 ਅਪਰੈਲ () ਗੁਰੂ ਨਾਨਕ ਮਿਸ਼ਨ ਹਸਪਤਾਲ ਅਤੇ ਟਰੌਮਾ ਸੈਂਟਰ ਢਾਹਾਂ ਕਲੇਰਾਂ ਦੇ ਸੁਪਰਸਪੈਸ਼ਲਿਸਟ ਯੂਰੋਲੋਜਿਸਟ ਡਾ. ਅਮਿਤ ਸੰਧੂ ਵੱਲੋਂ 85 ਸਾਲ ਦੇ ਹਾਈ ਰਿਸਕ ਮਰੀਜ਼ ਦਾ ਵੱਡੇ ਅਪਰੇਸ਼ਨ ਨਾਲ ਕੈਂਸਰ ਗ੍ਰਸਤ ਗੁਰਦਾ ਕੱਢ ਕੇ ਜਾਨ ਬਚਾਈ ਹੈ । ਜੋ ਇਲਾਕੇ ਦਾ ਇਸ ਤਰ੍ਹਾਂ ਦਾ ਪਹਿਲਾ ਅਪਰੇਸ਼ਨ ਹੈ । ਇਸ ਸਬੰਧੀ ਡਾ. ਅਮਿਤ ਸੰਧੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਕੋਲ 85 ਸਾਲਾ ਮਰੀਜ਼ ਆਪਣੇ ਪਿਸ਼ਾਬ ਦੇ ਰੋਗਾਂ ਦਾ ਇਲਾਜ ਕਰਵਾਉਣ ਆਏ । ਕੁਝ ਅਰਸੇ ਤੋਂ ਪਿਸ਼ਾਬ ਦੀ ਨਲੀ ਵਿਚ ਖੂਨ ਆਣ ਕਰਕੇ ਮਰੀਜ਼ ਦੇ ਸਰੀਰ ਵਿਚ ਖੂਨ ਦੀ ਕਮੀ ਹੋ ਰਹੀ ਸੀ । ਜਦੋਂ ਮਰੀਜ਼ ਦੀ ਸਕੈਨਿੰਗ ਅਤੇ ਜ਼ਰੂਰੀ ਟੈਸਟ ਕਰਵਾਏ ਤਾਂ ਜਾਂਚ ਵਿਚ ਪਤਾ ਲੱਗਾ ਕਿ ਖੱਬੀ ਕਿਡਨੀ ਵਿੱਚ ਟਿਊਮਰ ਹੈ ਜੋ ਕੈਂਸਰ ਦਾ ਰੂਪ ਹੈ, ਇਹ ਮਰੀਜ਼ ਲਈ ਜਾਨ ਲੇਵਾ ਬਣ ਰਿਹਾ ਸੀ । ਇਹ ਟਿਊਮਰ ਖੱਬੇ ਗੁਰਦੇ ਦੀਆਂ ਮਹੱਤਵਪੂਰਣ ਨਾੜੀਆਂ ਅਤੇ ਅੰਗਾਂ ਨਾਲ ਜੁੜ ਗਿਆ ਸੀ । ਇਸ ਲਈ ਮਰੀਜ਼ ਦੀ ਜਾਨ ਬਚਾਉਣ ਲਈ ਵੱਡਾ ਅਪਰੇਸ਼ਨ ਕਰਕੇ ਸਰੀਰ ਵਿਚੋਂ ਕੈਂਸਰ ਗ੍ਰਸਤ ਖਰਾਬ ਗੁਰਦਾ ਬਾਹਰ ਕੱਢਿਆ ਗਿਆ । ਇਹ ਅਪਰੇਸ਼ਨ ਤਿੰਨ ਘੰਟੋ ਤੋਂ ਵੱਧ ਸਮਾਂ ਚੱਲਿਆ । ਖੂਨ ਦੀ ਕਮੀ ਹੋਣ ਕਰਕੇ ਮਰੀਜ਼ ਨੂੰ ਕਈ ਖੂਨ ਦੀਆਂ ਬੋਤਲਾਂ ਚੜ੍ਹਾਈਆਂ ਗਈਆਂ । ਵੱਡੀ ਉਮਰ, ਕੰਮਜ਼ੋਰ ਗੁਰਦੇ ਹੋਣ ਨਾਲ ਤੇ ਹੋਰ ਰੋਗਾਂ ਕਰਕੇ ਇਹ ਇੱਕ ਹਾਈ ਰਿਸਕ ਅਪਰੇਸ਼ਨ ਸੀ, ਜਿਸ ਵਿਚ ਐਨੇਸਥੀਸੀਆ ਦੇ ਮਾਹਿਰ ਡਾ. ਦੀਪਕ ਦੁੱਗਲ ਨੇ ਵਿਸ਼ੇਸ਼ ਸਹਿਯੋਗ ਦਿੱਤਾ । ਡਾ. ਅਮਿਤ ਸੰਧੂ ਨੇ ਦੱਸਿਆ ਕਿ ਗੁਰਦੇ ਦਾ ਕੈਂਸਰ ਇੱਕ ਖਤਰਨਾਕ ਬਿਮਾਰੀ ਹੈ, ਜਿਸ ਵਿੱਚ ਗੁਰਦਿਆਂ ਦੇ ਸਿਹਤਮੰਦ ਸੈੱਲ ਆਪਣਾ ਰੂਪ ਬਦਲ ਲੈਂਦੇ ਹਨ ਅਤੇ ਉਹਨਾਂ ਦਾ ਵਾਧਾ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ । ਜਿਸਨੂੰ ਰੀਨਲ ਸੈੱਲ ਕਾਰਸਿਨੋਮਾ ਟਿਊਮਰ ਕਿਹਾ ਜਾਂਦਾ ਹੈ । ਡਾ. ਅਮਿਤ ਸੰਧੂ ਅਤੇ ਉਹਨਾਂ ਦੀ ਮੈਡੀਕਲ ਟੀਮ ਵੱਲੋਂ ਦਿਨ-ਰਾਤ ਦੀ ਮਿਹਨਤ ਨਾਲ ਕੀਤੇ ਮਿਆਰੀ ਇਲਾਜ ਨਾਲ 85 ਸਾਲ ਦਾ ਇਹ ਮਰੀਜ਼ ਹੁਣ ਤੰਦਰੁਸਤ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਖੁਸ਼ੀ ਭਰਿਆ ਸਮਾਂ ਬਿਤਾ ਰਿਹਾ ਹੈ । ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਇਹ ਹਾਈ ਰਿਸਕ ਅਪਰੇਸ਼ਨ ਕਰਨ ਲਈ ਡਾ. ਅਮਿਤ ਸੰਧੂ ਅਤੇ ਡਾ. ਦੀਪਕ ਦੁੱਗਲ ਨੂੰ ਵਧਾਈ ਦਿੱਤੀ । ਇਸ ਮੌਕੇ ਮਰੀਜ਼ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸੀ ਅਤੇ ਉਹਨਾਂ ਨੇ ਸੁਪਰਸਪੈਸ਼ਲਿਸਟ ਯੂਰੋਲੋਜਿਸਟ ਡਾ. ਅਮਿਤ ਸੰਧੂ, ਮੈਡੀਕਲ ਅਫ਼ਸਰਾਂ, ਨਰਸਿੰਗ ਸਟਾਫ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ । ਕਾਬਿਲੇਗੌਰ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਯੂਰੋਲੋਜੀ ਵਿਭਾਗ ਵਿਚ ਰੋਜ਼ਾਨਾ ਮਰੀਜ਼ਾਂ ਦਾ ਚੈੱਕਅਪ ਹੁੰਦਾ ਹੈ ਤੇ ਮਿਆਰੀ ਇਲਾਜ ਕੀਤਾ ਜਾਂਦਾ ਹੈ ।
ਫੋਟੋ ਕੈਪਸ਼ਨ :- ਤੰਦਰੁਸਤ ਹੋਏ ਮਰੀਜ਼ ਨਾਲ ਖੁਸ਼ੀ ਭਰੇ ਮਾਹੌਲ ਵਿਚ ਡਾ. ਅਮਿਤ ਸੰਧੂ, ਡਾ ਦੀਪਕ ਦੁੱਗਲ ਤੇ ਮਰੀਜ਼ ਦੇ ਪਰਿਵਾਰਜਨ