ਸਵ: ਸਰਪੰਚ ਹਰਪ੍ਰੀਤ ਸਿੰਘ ਦੀ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ ਸਵੈ-ਇੱਛਤ ਖੂਨਦਾਨ ਕੈਂਪ ਲੱਗਾ

ਸਵ: ਸਰਪੰਚ ਹਰਪ੍ਰੀਤ ਸਿੰਘ ਦੀ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ ਸਵੈ-ਇੱਛਤ ਖੂਨਦਾਨ ਕੈਂਪ ਲੱਗਾ
ਬੰਗਾ 31 ਅਗਸਤ () ਪਿੰਡ ਮੀਰਪੁਰ ਲੱਖਾ ਦੇ ਨੌਜਵਾਨ ਸਰਪੰਚ ਸਵ: ਸ. ਹਰਪ੍ਰੀਤ ਸਿੰਘ (ਹੈਪੀ ਸਰਪੰਚ) ਦੀ ਬਰਸੀ ਮੌਕੇ ਉਹਨਾਂ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਗੁਰਦੁਆਰਾ ਸ਼ਹੀਦ ਬਾਬਾ ਫਤਹਿ ਸਿੰਘ ਮੀਰਪੁਰ ਲੱਖਾ ਵਿਖੇ ਸਮੂਹ ਪਰਿਵਾਰ ਵੱਲੋਂ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਸਵੈ-ਇਛੱਤ ਖੂਨਦਾਨ ਕੈਂਪ ਲਗਾਇਆ ਗਿਆ । ਇਸ ਮੌਕੇ ਸ੍ਰੀ ਮੋਹਨ ਲਾਲ ਸਾਬਕਾ ਐਮ ਐਲ ਏ ਅਤੇ ਸੀਨੀਅਰ ਆਗੂ ਸਤਵੀਰ ਸਿੰਘ ਪੱਲੀ ਝਿੱਕੀ ਨੇ ਸਵ. ਸਰਪੰਚ ਹਰਪ੍ਰੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਮੂਹ ਪਰਿਵਾਰ ਵੱਲੋਂ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਗਾਉਣ ਦੇ ਨੇਕ ਕਾਰਜ ਦੀ ਸ਼ਲਾਘਾ ਕੀਤੀ । ਬੁਲਾਰਿਆ ਕਿਹਾ ਕਿ ਖੂਨਦਾਨ ਕਰਨਾ ਮਾਨਵਤਾ ਦੀ ਸੱਚੀ ਸੇਵਾ ਹੈ ਅਤੇ ਹਰ ਸਿਹਤਮੰਦ ਇਨਸਾਨ ਨੂੰ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ । ਇਸ ਮੌਕੇ ਉਹਨਾਂ ਨੇ ਖੂਨਦਾਨ ਕਰਨ ਵਾਲੇ 15 ਖੂਨਦਾਨੀਆਂ ਨੂੰ ਯਾਦ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਵੀ ਸਨਮਾਨਿਤ ਕੀਤਾ । ਇਸ ਮੌਕੇ ਬੀਬੀ ਰਾਜਵੀਰ ਕੌਰ ਸੁਪਤਨੀ ਸਵ: ਹਰਪ੍ਰੀਤ ਸਿੰਘ ਹੈਪੀ ਸਰਪੰਚ, ਸਿਮਰਵੀਰ ਸਿੰਘ (ਬੇਟਾ), ਵੰਸ਼ਪ੍ਰੀਤ ਕੌਰ (ਬੇਟੀ), ਗੁਰਵਿੰਦਰ ਸਿੰਘ (ਭਰਾ), ਸਤਵਿੰਦਰ ਕੌਰ (ਭਰਜਾਈ),  ਦਵਿੰਦਰ ਸਿੰਘ, ਬਲਕਾਰ ਸਿੰਘ, ਸਰਬਜੀਤ ਸਿੰਘ, ਸੁਖਜਿੰਦਰ ਸਿੰਘ ਪੰਚ, ਕੇਸਰ ਸਿੰਘ ਲੰਬੜਦਾਰ, ਚਰਨਜੀਤ ਸਿੰਘ ਠੇਕੇਦਾਰ, ਜਸਵਿੰਦਰ ਸਿੰਘ, ਤਰਸੇਮ ਬਿੱਟੂ, ਨਛੱਤਰ ਸਿੰਘ, ਹਰਪਾਲ ਸਿੰਘ, ਲੱਡੂ ਪੰਡਤ, ਡਾ. ਰਾਹੁਲ ਗੋਇਲ ਬੀ ਟੀ ਉ, ਡਾ. ਕੁਲਦੀਪ ਸਿੰਘ ਮੈਡੀਕਲ ਅਫਸਰ, ਡਾ. ਰਾਹੁਲ ਵਰਮੋਤਾ, ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਬੈਂਕ, ਮੈਡਮ ਰਾਜ ਰਾਣੀ ਲੈਬ ਇੰਚਾਰਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਤੋਂ ਇਲਾਵਾ ਸਮੂਹ ਨਗਰ‍ ਨਿਵਾਸੀ ਅਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਸਵ: ਸ. ਹਰਪ੍ਰੀਤ ਸਿੰਘ ਹੈਪੀ ਸਰਪੰਚ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਲੱਗੇ ਸਵੈ-ਇਛੁੱਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਪਤਵੰਤੇ