ਹਸਪਤਾਲ ਢਾਹਾਂ ਕਲੇਰਾਂ ਵਿਖੇ ਨੇਤਰਹੀਣ ਔਰਤ ਦੇ 8 ਕਿਲੋ ਭਾਰੇ ਟਿਊਮਰ ਦਾ ਸਫਲ ਅਪਰੇਸ਼ਨ
ਬੰਗਾ 01 ਮਾਰਚ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਲੈਪਰੋਸਕੋਪਿਕ ਅਤੇ ਜਨਰਲ ਸਰਜਨ ਡਾ. ਮਾਨਵਦੀਪ ਸਿੰਘ ਬੈਂਸ ਵੱਲੋਂ 58 ਸਾਲਾਂ ਦੀ ਨੇਤਰਹੀਣ ਔਰਤ ਮਰੀਜ਼ ਜੋ 8 ਕਿਲੋਗ੍ਰਾਮ ਭਾਰੇ ਖਤਰਨਾਕ ਟਿਊਮਰ ਨਾਲ ਜਾਨ ਦੇ ਜੋਖਮ ਨਾਲ ਜੂਝ ਰਹੀ ਸੀ, ਦਾ ਸਫਲ ਅਪਰੇਸ਼ਨ ਕਰਕੇ ਮੈਡੀਕਲ ਇਲਾਜ ਸੇਵਾਵਾਂ ਦੇ ਖੇਤਰ ਵਿਚ ਨਵਾਂ ਇਤਹਾਸ ਬਣਾਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ 58 ਸਾਲਾ ਨੇਤਰਹੀਣ ਔਰਤ ਦੀ ਗਰਦਨ 'ਤੇ ਹੋਇਆ ਟਿਊਮਰ ਪਿਛਲੇ ਪੰਜ ਸਾਲਾਂ ਤੋਂ ਉਸ ਦੀ ਜਾਨ ਲਈ ਖਤਰਾ ਬਣ ਰਿਹਾ ਸੀ। ਮਰੀਜ਼ ਦੀ ਗਰਦਨ 'ਤੇ ਬਹੁਤ ਭਾਰ ਪੈ ਰਿਹਾ ਸੀ ਅਤੇ ਇਸ ਟਿਊਮਰ ਨੇ ਦਿਮਾਗ ਨੂੰ ਜਾਂਦੀਆਂ ਖੂਨ ਵਾਲੀਆਂ ਨਾੜਾਂ ਨੂੰ ਵੀ ਆਪਣੀ ਜਕੜ ਵਿਚ ਲੈ ਲਿਆ ਸੀ । ਜਿਸ ਨਾਲ ਮਰੀਜ਼ ਦੇ ਸਿਰ ਨੂੰ ਜਾਂਦੀ ਖੂਨ ਦੀ ਸਪਲਾਈ ਵਿਚ ਰੁਕਾਵਟ ਪੈ ਰਹੀ ਸੀ ਅਤੇ ਸਾਹ ਲੈਣ ਵਿਚ ਵੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਮਰੀਜ਼ ਨੂੰ ਕਈ ਵੱਡੇ ਹਸਪਤਾਲ ਇਲਾਜ ਤੋਂ ਜਵਾਬ ਦੇ ਚੁੱਕੇ ਸਨ । ਇਸ ਸਬੰਧੀ ਪਰਿਵਾਰ ਨੇ ਮਰੀਜ਼ ਨੂੰ ਗੰਭੀਰ ਹਾਲਤ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਜਨਰਲ ਸਰਜਨ ਅਤੇ ਲੈਪਕਰੋਸਕੋਪਿਕ ਸਰਜਨ ਡਾ. ਮਾਨਵਦੀਪ ਸਿੰਘ ਬੈਂਸ ਕੋਲ ਇਲਾਜ ਲਈ ਲਿਆਂਦਾ । ਡਾਕਟਰ ਸਾਹਿਬ ਨੇ ਮਰੀਜ਼ ਦੀ ਜਾਂਚ ਕੀਤੀ, ਜਰੂਰੀ ਸਕੈਨ ਅਤੇ ਟੈਸਟ ਕਰਕੇ ਕਰਕੇ ਬਿਮਾਰੀ ਦਾ ਪਤਾ ਲਗਾਇਆ । ਨੇਤਰਹੀਣ ਮਰੀਜ਼ ਦੀ ਨਾਜ਼ੁਕ ਹਾਲਤ ਅਤੇ ਜਾਨ ਤੇ ਪਏ ਭਾਰੀ ਖਤਰੇ ਨੂੰ ਦੇਖਦੇ ਹੋਏ ਇਸ ਖਤਰਨਾਕ ਵੱਡੇ ਟਿਊਮਰ ਦਾ ਅਪਰੇਸ਼ਨ ਕਰਨ ਦਾ ਫੈਸਲਾ ਕੀਤਾ। ਡਾ. ਮਾਨਵਦੀਪ ਸਿੰਘ ਬੈਂਸ ਦੀ ਅਗਵਾਈ ਹੇਠ ਹਸਪਤਾਲ ਢਾਹਾਂ ਕਲੇਰਾਂ ਦੇ ਆਧੁਨਿਕ ਅਪਰੇਸ਼ਨ ਥੀਏਟਰ ਵਿਚ ਤਿੰਨ ਘੰਟੇ ਤੋਂ ਵੱਧ ਸਮਾਂ ਚੱਲੇ ਅਪਰੇਸ਼ਨ ਵਿਚ ਮਰੀਜ਼ ਦੇ 8 ਕਿਲੋਗ੍ਰਾਮ ਭਾਰੇ ਟਿਊਮਰ ਨੂੰ ਸਰੀਰ ਵਿਚੋਂ ਬਾਹਰ ਕੱਢਿਆ ਅਤੇ ਮਰੀਜ਼ ਦੀ ਦਿਮਾਗ ਦੀਆਂ ਨਾੜਾਂ ਨੂੰ ਵੀ ਬਚਾਇਆ । ਅਪਰੇਸ਼ਨ ਉਪਰੰਤ ਮਰੀਜ਼ ਤੰਦਰੁਸਤ ਹੈ ਅਤੇ ਹੁਣ ਹਸਪਤਾਲ ਤੋਂ ਛੁੱਟੀ ਲੈ ਕੇ ਆਪਣੇ ਪਰਿਵਾਰ ਨਾਲ ਖੁਸ਼ੀ ਭਰਿਆ ਸਮਾਂ ਬਿਤਾ ਰਿਹਾ ਹੈ। ਇਸ ਮੌਕੇ ਮਰੀਜ਼ ਦੇ ਪਰਿਵਾਰ ਵੱਲੋਂ ਉਹਨਾਂ ਦੀ ਮਾਤਾ ਜੀ ਦਾ ਸ਼ਾਨਦਾਰ ਅਪਰੇਸ਼ਨ ਕਰਕੇ ਤੰਦਰੁਸਤ ਕਰਨ ਲਈ ਹਸਪਤਾਲ ਢਾਹਾਂ ਕਲੇਰਾਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ ਮਾਨਵਦੀਪ ਸਿੰਘ ਬੈਂਸ ਅਤੇ ਸਮੂਹ ਮੈਡੀਕਲ ਟੀਮ ਦਾ ਹਾਰਦਿਕ ਧੰਨਵਾਦ ਕੀਤਾ। ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਨੇਤਰਹੀਣ ਔਰਤ ਮਰੀਜ਼ ਦਾ ਸ਼ਾਨਦਾਰ ਅਪਰੇਸ਼ਨ ਕਰਕੇ ਤੰਦਰੁਸਤ ਕਰਨ ਲਈ ਡਾ. ਮਾਨਵਦੀਪ ਸਿੰਘ ਬੈਂਸ ਦੀ ਸ਼ਲਾਘਾ ਦਿੱਤੀ । ਮੀਡੀਆ ਨੂੰ ਇਸ ਵਿਸ਼ੇਸ਼ ਅਪਰੇਸ਼ਨ ਦੀ ਜਾਣਕਾਰੀ ਦੇਣ ਮੌਕੇ ਡਾ. ਬਲਵਿੰਦਰ ਸਿੰਘ ਮੈਡੀਕਲ ਸੁਪਰਡੈਂਟ, ਡਾ. ਦੀਪਕ ਦੁੱਗਲ ਐਮ ਡੀ (ਐਨਸਥੀਸੀਆ ਮਾਹਿਰ), ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਨਰਸਿੰਗ ਸਟਾਫ਼ ਅਤੇ ਪੈਰਾ ਮੈਡੀਕਲ ਸਟਾਫ ਵੀ ਹਾਜ਼ਰ ਸੀ ।
ਫ਼ੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ ਨਾਲ ਤਸਵੀਰ ਵਿਚ ਡਾ. ਮਾਨਵਦੀਪ ਸਿੰਘ ਬੈਂਸ ਐਮ ਐਸ (ਜਨਰਲ ਤੇ ਲੈਪਰੋਸਕੋਪਿਕ ਸਰਜਨ) ਅਤੇ ਇਨਸੈੱਟ ਵਿਚ 8 ਕਿਲੋਗ੍ਰਾਮ ਭਾਰਾ ਟਿਊਮਰ