ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਵਿਦਿਆਰਥੀ ਹਰਨੂਰ ਕੌਰ ਨੇ ਬੀ.ਐਸ.ਸੀ. ਨਰਸਿੰਗ (ਤੀਜਾ ਸਮੈਸਟਰ) ਵਿਚੋਂ ਕੀਤਾ ਪਹਿਲਾ ਸਥਾਨ ਪ੍ਰਾਪਤ ਕੀਤਾ

ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਵਿਦਿਆਰਥੀ ਹਰਨੂਰ ਕੌਰ ਨੇ ਬੀ.ਐਸ.ਸੀ. ਨਰਸਿੰਗ (ਤੀਜਾ ਸਮੈਸਟਰ) ਵਿਚੋਂ ਕੀਤਾ ਪਹਿਲਾ ਸਥਾਨ ਪ੍ਰਾਪਤ ਕੀਤਾ
ਬੰਗਾ  02 ਦਸੰਬਰ () ਨਰਸਿੰਗ ਵਿਦਿਅਕ ਖੇਤਰ ਦੀ ਪ੍ਰਮੁੱਖ ਸੰਸਥਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਬੈਚ 2023-2027 ਤੀਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ 100% ਫੀਸਦੀ  ਆਇਆ ਹੈ । ਨਰਸਿੰਗ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦੇ ਪ੍ਰਿੰਸੀਪਲ ਰਮਨਦੀਪ ਕੌਰ ਕੰਗ ਕਿਹਾ ਕਿ ਬੀ.ਐਸ.ਸੀ.ਨਰਸਿੰਗ (ਤੀਜਾ ਸਮੈਸਟਰ) ਕਲਾਸ ਵਿਚੋਂ ਪਹਿਲਾ ਸਥਾਨ ਹਰਨੂਰ ਕੌਰ ਪੁੱਤਰੀ ਕੁਲਵਿੰਦਰ ਸਿੰਘ-ਨਿਰਮਲਜੀਤ ਕੌਰ ਨਵਾਂਸ਼ਹਿਰ ਨੇ 7.24 ਐਸ ਜੀ ਪੀ ਏ ਅੰਕ ਪ੍ਰਾਪਤ ਕਰਕੇ ਪ੍ਰਾਪਤ ਕੀਤਾ ਹੈ, ਜਦ ਕਿ ਦੂਜਾ ਸਥਾਨ ਦਪਿੰਦਰ ਕੌਰ ਪੁੱਤਰੀ ਸ. ਸੁਖਦੀਪ ਸਿੰਘ-ਪਵਿੱਤਰਜੀਤ ਕੌਰ  ਮੋਹਾਲੀ ਨੇ 7.18 ਐਸ ਜੀ ਪੀ ਏ ਅੰਕਾਂ ਨਾਲ ਪ੍ਰਾਪਤ ਕੀਤਾ ਹੈ । ਇਸੇ ਤਰ੍ਹਾਂ ਤੀਜਾ ਸਥਾਨ ਪੰਜ ਵਿਦਿਆਰਥੀਆਂ ‍ਨਵਨੀਤ ਕੌਰ ਪੁੱਤਰੀ ਰੌਣਕ ਸਿੰਘ ਅਨੰਦਪੁਰ ਸਾਹਿਬ, ਨਵਜੀਤ ਜਾਂਗੜਾ ਪੁੱਤਰੀ ਬਾਲਕ ਰਾਮ ਨਵਾਂਸ਼ਹਿਰ, ਅਮਨਿੰਦਰ ਕੌਰ ਪੁੱਤਰੀ ਅਮਰੀਕ ਸਿੰਘ ਨੰਗਲ,  ਦੀਪਕਾ ਪੁੱਤਰੀ ਬਲਵਿੰਦਰ ਸਿੰਘ ਨਵਾਂਸ਼ਹਿਰ ਅਤੇ ਹਰਦੀਪ ਸਿੰਘ ਸੈਣੀ ਪੁੱਤਰ ਸੋਹਣ ਸਿੰਘ ਅਨੰਦਪੁਰ ਸਾਹਿਬ ਨੇ ਇਕੋ ਜਿਹੇ ਅੰਕ ਹਾਸਲ ਕਰਕੇ ਕੀਤਾ । ਇਸ ਮੌਕੇ ਕਾਲਜ ਦੇ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਬੀ.ਐਸ.ਸੀ. ਨਰਸਿੰਗ ਦੇ ਸ਼ਾਨਦਾਰ ਨਤੀਜੇ ਲਈ ਸਮੂਹ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ । ਇਸ ਮੌਕੇ ਮੈਡਮ ਸੁਖਮਿੰਦਰ ਕੌਰ ਊਬੀ, ਮੈਡਮ ਸਰਬਜੀਤ ਕੌਰ ਕਲਾਸ ਇੰਚਾਰਜ, ਮੈਡਮ ਮਨਦੀਪ ਕੌਰ ਕਲਾਸ ਇੰਚਾਰਜ, ਮੈਡਮ ਸੰਦੀਪ ਸੂਦਨ, ਸ੍ਰੀ ਰਮਨ ਕੁਮਾਰ ਅਤੇ ਕਲਾਸ ਦੇ ਟੌਪਰ ਨਰਸਿੰਗ ਵਿਦਿਆਰਥੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ (ਤੀਜਾ ਸਮੈਸਟਰ) ਦੇ ਪਹਿਲੇ ਅਤੇ ਦੂਜੇ ਸਥਾਨ 'ਤੇ ਆਏ ਟੌਪਰ ਵਿਦਿਆਰਥੀ