ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਹਸਪਤਾਲ ਦੇ ਡਾ. ਰਵਿੰਦਰ ਖਜ਼ੂਰੀਆ ਆਰਥੋਪੈਡਿਕ ਸਰਜਨ ਨੇ ਚੂਲੇ ਦੀ ਟੁੱਟੀਆਂ ਹੱਡੀਆਂ (ਪੈਲਵਿਸ ਐਸਟੇਬਲਿਮ) ਨੂੰ ਮੁੜ ਜੋੜਨ ਦਾ ਕੀਤਾ ਵਿਸ਼ੇਸ਼ ਅਪਰੇਸ਼ਨ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਹਸਪਤਾਲ  ਦੇ ਡਾ. ਰਵਿੰਦਰ ਖਜ਼ੂਰੀਆ ਆਰਥੋਪੈਡਿਕ ਸਰਜਨ ਨੇ
ਚੂਲੇ ਦੀ ਟੁੱਟੀਆਂ ਹੱਡੀਆਂ (ਪੈਲਵਿਸ ਐਸਟੇਬਲਿਮ)  ਨੂੰ ਮੁੜ ਜੋੜਨ ਦਾ ਕੀਤਾ ਵਿਸ਼ੇਸ਼ ਅਪਰੇਸ਼ਨ
ਬੰਗਾ : 28 ਸਤੰਬਰ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੋਡੇ ਦੇ, ਚੂਲੇ ਦੇ ਜੋੜਾਂ ਦੀ ਬਦਲੀ, ਟਰੌਮਾ ਅਤੇ ਹੱਡੀਆਂ ਦੇ ਮਾਹਿਰ ਡਾ. ਰਵਿੰਦਰ ਖਜ਼ੂਰੀਆਂ ਐਮ ਐਸ ਨੇ ਬੰਗਾ ਵਾਸੀ ਰਾਕੇਸ਼ ਕੁਮਾਰ ਦੇ ਚੂਲੇ ਦੀਆਂ  ਟੁੱਟੀਆਂ ਹੱਡੀਆਂ (PELVIS ACETABULUM) ਨੂੰ ਮੁੜ ਜੋੜਨ ਦਾ ਸਫਲ ਅਪਰੇਸ਼ਨ ਕਰਕੇ ਮੈਡੀਕਲ  ਇਲਾਜ ਸੇਵਾਵਾਂ ਦੇ ਖੇਤਰ ਵਿਚ ਨਵਾਂ ਇਤਹਾਸ ਬਣਾਇਆ ਹੈ । ਇਹ ਤਰ੍ਹਾਂ ਦੇ ਅਪਰੇਸ਼ਨ ਸਿਰਫ ਵੱਡੇ ਸ਼ਹਿਰਾਂ ਦੇ ਵੱਡੇ ਹਸਪਤਾਲਾਂ ਵਿਚ ਹੁੰਦੇ ਹਨ, ਪਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੈਲਵਿਸ ਐਸਟੇਬਲਿਮ  ਦਾ ਵੱਖਰਾ ਅਪਰੇਸ਼ਨ ਪਹਿਲੀ ਵਾਰ ਹੋਇਆ ।  ਇਸ ਵਿਸ਼ੇਸ਼ ਅਪਰੇਸ਼ਨ ਸਬੰਧੀ ਜਾਣਕਾਰੀ ਦਿੰਦੇ ਹੋਏ  ਡਾ. ਰਵਿੰਦਰ ਖਜ਼ੂਰੀਆਂ ਐਮ ਐਸ ਨੇ ਦੱਸਿਆ ਬੀਤੇ ਦਿਨੀ ਬੰਗਾ ਦੇ ਨਿਵਾਸੀ  ਸ੍ਰੀ ਰਾਕੇਸ਼ ਕੁਮਾਰ ਜੋ  ਕੋਠੇ ਤੋਂ ਡਿਗ ਪਏ ਸਨ ਨੂੰ ਪਰਿਵਾਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਜ ਲਈ ਲਿਆਂਦਾ ਗਿਆ। ਮਰੀਜ਼ ਰਾਕੇਸ਼ ਕੁਮਾਰ ਦਾ ਹਸਪਤਾਲ ਢਾਹਾਂ ਕਲੇਰਾਂ ਦੇ ਐਕਸਰੇ ਵਿਭਾਗ ਤੋਂ ਡਿਜੀਟਲ ਐਕਸਰੇ ਅਤੇ ਸੀ ਟੀ ਸਕੈਨ ਵਿਭਾਗ ਤੋਂ ਥਰੀ ਡੀ ਸੀ.ਟੀ. ਸਕੈਨ ਕਰਵਾਏ ਗਏ। ਜਾਂਚ ਵਿਚ ਪਤਾ ਲੱਗਾ ਕਿ ਚੂਲੇ ਦੀਆਂ ਹੱਡੀਆਂ ਜਿਹਨਾਂ ਨੂੰ ਅੰਗਰੇਜ਼ੀ ਵਿਚ ਪੈਲਵਿਸ ਐਸਟੇਬਲਿਮ (PELVIS ACETABULUM) ਕਿਹਾ ਜਾਂਦਾ  ਹੈ  ਜੋ ਕਿ ਰਾਕੇਸ਼ ਕੁਮਾਰ ਦੇ ਉਚਾਈ ਤੋਂ ਡਿੱਗਣ ਕਰਕੇ ਪੈਲਵਿਸ ਐਸਟੇਬਲਿਮ ਦੀਆਂ ਹੱਡੀਆਂ ਟੁੱਟ ਚੁੱਕੀਆਂ ਸਨ। ਆਮ ਤੌਰ ਤੇ ਪੈਲਵਿਸ ਐਸਟੇਬਲਿਮ ਦਾ ਇਸ ਪ੍ਰਕਾਰ ਬੁਰੀ ਤਰ੍ਹਾਂ ਟੁੱਟਣਾ/ਫਰੈਕਚਰ ਬਹੁਤ ਘੱਟ ਹੀ ਦੇਖਣ ਨੂੰ ਮਿਲਦਾ ਹੈ। ਮਰੀਜ਼ ਨੂੰ  ਤੰਦਰੁਸਤ ਕਰਕੇ ਚੱਲਣ-ਫਿਰਨ ਦੇ ਕਾਬਲ ਬਣਾਉਣ ਵਾਸਤੇ ਵੱਡਾ ਅਪਰੇਸ਼ਨ ਕਰਕੇ ਇਹਨਾਂ ਸਾਰੀਆਂ ਟੁੱਟੀਆਂ ਹੱਡੀਆਂ ਨੂੰ ਜੋੜਨਾ ਪੈਣਾ ਹੈ । ਡਾ. ਰਵਿੰਦਰ ਖਜ਼ੂਰੀਆ ਐਮ ਐਸ ਨੇ ਦੱਸਿਆ ਕਿ ਇਹੋ ਜਿਹੇ ਅਚਾਨਕ ਹੋਏ ਘਰੇਲੂ ਹਾਦਸਿਆਂ ਦੇ ਕੇਸਾਂ ਵਿਚ ਟੁੱਟੀਆਂ ਹੱਡੀਆਂ ਨੂੰ  ਪਲੇਟਿੰਗ ਦੀ ਵਿਧੀ ਨਾਲ ਜੋੜਿਆ ਜਾਂਦਾ ਹੈ, ਜੋ ਕਿ ਟੁੱਟੀਆਂ ਹੱਡੀਆਂ ਨੂੰ ਪੱਕੇ ਤੌਰ ਜੋੜਨ ਲਈ ਆਧੁਨਿਕ ਮੈਡੀਕਲ ਇਲਾਜ ਦੀ ਸਭ ਤੋਂ ਕਾਮਯਾਬ ਤਕਨੀਕ ਹੈ । ਮਰੀਜ਼ ਰਾਕੇਸ਼ ਕੁਮਾਰ ਦੀਆਂ ਇਹਨਾਂ ਟੁੱਟੀਆਂ ਹੱਡੀਆਂ ਨੂੰ ਪਲੇਟਿੰਗ ਵਿਧੀ ਨਾਲ ਅਪਰੇਸ਼ਨ ਕਰਕੇ ਜੋੜਨ ਲਈ 4 ਘੰਟੇ ਦਾ ਤੋਂ ਵੱਧ ਦਾ ਸਮਾਂ ਲੱਗਾ। ਇਸ ਅਪਰੇਸ਼ਨ  ਡਾ. ਪੀ.ਪੀ. ਸਿੰਘ (ਜਨਰਲ ਤੇ ਲੈਪਰੋਸਕੋਪਿਕ ਸਰਜਨ) ਅਤੇ ਡਾ.  ਦੀਪਕ ਦੁੱਗਲ  (ਬੇਹੋਸ਼ੀ ਦੇ ਡਾਕਟਰ) ਨੇ ਵਿਸ਼ੇਸ਼ ਸਹਿਯੋਗ ਦਿੱਤਾ । ਅਪਰੇਸ਼ਨ ਉਪਰੰਤ ਮਰੀਜ਼ ਛੇਤੀ ਮਰੀਜ਼ ਰਾਕੇਸ਼ ਕੁਮਾਰ ਨੂੰ ਤੰਦਰੁਸਤ ਕਰਕੇ, ਆਪਣਾ ਜੀਵਨ ਦੇ ਰੋਜ਼ਾਨਾ ਕੰਮ ਕਾਰ ਕਰਨ ਦੇ ਕਾਬਲ ਕਰ ਦਿੱਤਾ ਹੈ। ਮਰੀਜ਼ ਰਾਕੇਸ਼ ਕੁਮਾਰ ਅਤੇ ਉਸ ਦੇ ਪਰਿਵਾਰ ਨੇ  ਵਧੀਆ ਇਲਾਜ ਲਈ ਡਾ. ਰਵਿੰਦਰ ਖਜ਼ੂਰੀਆ ਦਾ ਹਾਰਿਦਕ ਧੰਨਵਾਦ ਕੀਤਾ । ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਐਮ ਐਸ (ਜਾਇੰਟ ਰਿਪਲੇਸਮੈਂਟ ਆਰਥੋਪੈਡਿਕ ਸਰਜਨ), ਡਾ. ਪੀ ਪੀ ਸਿੰਘ ਐਮ ਐਸ (ਜਨਰਲ ਤੇ ਲੈਪਰੋਸਕੋਪਿਕ ਸਰਜਨ), ਡਾ. ਦੀਪਕ ਦੁੱਗਲ ਐਮ ਡੀ (ਬੇਹੋਸ਼ੀ ਦੇ ਡਾਕਟਰ), ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਅਤੇ ਹਸਪਤਾਲ ਸਟਾਫ਼ ਹਾਜ਼ਰ ਸੀ ।  
ਫ਼ੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ ਨਾਲ ਤਸਵੀਰ ਵਿਚ ਡਾ. ਰਵਿੰਦਰ ਖਜ਼ੂਰੀਆ ਐਮ ਐਸ (ਜਾਇੰਟ ਰਿਪਲੇਸਮੈਂਟ ਆਰਥੋਪੈਡਿਕ ਸਰਜਨ, ਡਾ. ਪੀ ਪੀ ਸਿੰਘ ਐਮ ਐਸ (ਜਨਰਲ ਤੇ ਲੈਪਰੋਸਕੋਪਿਕ ਸਰਜਨ) ਅਤੇ ਸਟਾਫ਼

Corrected Resend News ਬੀ ਐਸ ਸੀ ਨਰਸਿੰਗ ਅਤੇ ਪੋਸਟ ਬੇਸਿਕ ਨਰਸਿੰਗ ਕੋਰਸਾਂ ਦਾ ਦਾਖਲਾ ਐਂਟਰੈੱਸ ਟੈਸਟ ਪੀ.ਪੀ.ਐਮ.ਈ.ਟੀ.¸2020 ਅਤੇ ਪੀ.ਬੀ. ਨੈਟ 2020 ਅੱਜ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਸੈਂਟਰ ਵਿਖੇ ਹੋਇਆ

ਬੀ ਐਸ ਸੀ ਨਰਸਿੰਗ ਅਤੇ ਪੋਸਟ ਬੇਸਿਕ ਨਰਸਿੰਗ ਕੋਰਸਾਂ ਦਾ ਦਾਖਲਾ ਐਂਟਰੈੱਸ ਟੈਸਟ ਪੀ.ਪੀ.ਐਮ.ਈ.ਟੀ.¸2020 ਅਤੇ ਪੀ.ਬੀ. ਨੈਟ 2020 ਅੱਜ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਸੈਂਟਰ ਵਿਖੇ ਹੋਇਆ  
ਬੰਗਾ : 27 ਸਤੰਬਰ ¸
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਵੱਲੋਂ ਬੀ ਐਸ ਸੀ ਨਰਸਿੰਗ ਅਤੇ ਬੀ ਐਸ ਸੀ ਪੋਸਟ ਬੇਸਿਕ ਨਰਸਿੰਗ ਦੇ ਕੋਰਸਾਂ ਵਿਚ ਦਾਖਲੇ ਲਈ ਲਿਆ ਜਾਣ ਵਾਲਾ ਪੀ.ਪੀ.ਐਮ.ਈ.ਟੀ. ਅਤੇ ਪੀ.ਬੀ. ਨੈਟ ਟੈਸਟ ਅੱਜ ਬੰਗਾ ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਬਣਾਏ ਸੈਂਟਰ ਵਿਚ ਲਿਆ ਗਿਆ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼  ਫਰੀਦਕੋਟ ਤੋਂ ਆਏ ਸੈਂਟਰ ਅਬਜ਼ਰਵਰ ਡਾ. ਤਜਿੰਦਰ ਸ਼ਰਮਾ ਅਤੇ ਸੈਂਟਰ ਕੁਆਰਡੀਨੇਟ ਡਾ. ਰੁਪਿੰਦਰਜੀਤ ਸਿੰਘ ਬੱਲ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਨੇ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਸ ਫਰੀਦਕੋਟ ਵੱਲੋਂ  ਪੀ.ਪੀ.ਐਮ.ਈ.ਟੀ.¸2020 ਅਤੇ ਪੀ.ਬੀ. ਨੈਟ 2020   ਐਂਟਰੈੱਸ ਟੈਸਟ  ਲਈ ਕੋਵਿਡ 19 ਸਬੰਧੀ ਜਾਰੀ ਨਿਯਮਾਂ ਦੀ ਸਖਤੀ ਵਿਚ ਪਾਲਣਾ ਕੀਤੀ ਜਾ ਰਹੀ ਹੈ। ਇਲਾਕੇ ਦੇ ਵਿਦਿਆਰਥੀਆਂ ਲਈ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਬਣੇ  ਐਂਟਰੈੱਸ ਟੈਸਟ ਸੈਂਟਰ ਵਿਚ  ਪੇਪਰ ਪਾਉਣ ਆਏ  ਸਾਰੇ ਵਿਦਿਆਰਥੀਆਂ ਦੀ ਥਰਮਲ ਸਕੈਨਰ ਨਾਲ ਵਿਸ਼ੇਸ਼ ਸਕਰੀਨਿੰਗ ਸਰਕਾਰੀ ਮੈਡੀਕਲ ਟੀਮ ਵੱਲੋਂ ਕੀਤੀ ਗਈ । ਸੈਂਟਰ ਵਿਚ ਸ਼ੋਸ਼ਿਲ ਡਿਸਟੈਂਸ ਰੱਖਣ ਦੇ ਨਾਲ-ਨਾਲ ਅਤੇ ਸੈਨੀਟਾਈਜੇਸ਼ਨ ਦਾ ਪ੍ਰਬੰਧ ਵੀ ਸਰਕਾਰੀ ਨਿਯਮਾਂ ਅਨੁਸਾਰ ਕੀਤਾ ਗਿਆ ਸੀ। ਪੀ.ਪੀ.ਐਮ.ਈ.ਟੀ.¸2020 ਅਤੇ ਪੀ.ਬੀ. ਨੈਟ¸2020 ਦੇ  ਐਂਟਰੈੱਸ ਟੈਸਟ ਸੈਂਟਰ ਦੇ ਸੁਪਰਡੈਂਟ ਮਾਸਟਰ ਹਰਸਿਮਰਨ ਸਿੰਘ ਸ਼ੇਰਗਿੱਲ ਨੇ ਦੱਸਿਆ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਬਣਾਏ ਸੈਂਟਰ ਵਿਚ ਇਲਾਕੇ ਦੇ 66 ਵਿਦਿਆਰਥੀਆਂ ਨੇ ਪੀ.ਪੀ.ਐਮ.ਈ.ਟੀ.¸2020  ਅਤੇ ਪੀ.ਬੀ. ਨੈਟ¸2020    ਐਂਟਰੈੱਸ ਟੈਸਟ ਦਾ ਪੇਪਰ ਪਾਇਆ ਹੈ। ਜਿਸ ਲਈ ਸਕੂਲ ਵੱਲੋਂ ਵਧੀਆ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਇਸ ਮੌਕੇ ਪੀ ਐਚ ਸੀ ਸੁੱਜੋ ਤੋਂ ਡਾ. ਸੁਖਵਿੰਦਰ ਸਿੰਘ ਕਮਿਊਨਿਟੀ ਹੈਲਥ ਅਫਸਰ, ਪ੍ਰਦੀਪ ਸਿੰਘ ਫਾਰਮੇਸੀ ਅਫਸਰ, ਅਮਨਦੀਪ ਕੁਮਾਰ ਮਲਟੀਪਲ ਹੈਲਥ ਵਰਕਰ ਵੱਲੋਂ ਵਿਦਿਆਰਥੀਆਂ ਥਰਮਲ ਸਕੈਨਰ ਨਾਲ ਮੈਡੀਕਲ ਸਕਰੀਨਿੰਗ ਕੀਤੀ ਗਈ ਅਤੇ ਸੁਰੱਖਿਆ ਲਈ ਪੰਜਾਬ ਪੁਲੀਸ ਦੇ ਕਰਮਚਾਰੀ ਵੀ ਤਾਇਨਾਤ ਸਨ।
ਫੋਟੋ ਕੈਪਸ਼ਨ  :  ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਬਣੇ  ਪੀ.ਐਮ.ਈ.ਟੀ.¸2020 ਅਤੇ ਪੀ.ਬੀ. ਨੈਟ¸2020  ਐਂਟਰੈੱਸ ਟੈਸਟ  ਸੈਂਟਰ ਵਿਖੇ ਵਿਦਿਆਰਥੀ ਟੈਸਟ ਦਿੰਦੇ ਦਿੰਦੇ

ਬੀ ਐਸ ਸੀ ਨਰਸਿੰਗ ਅਤੇ ਪੋਸਟ ਬੇਸਿਕ ਨਰਸਿੰਗ ਕੋਰਸਾਂ ਦਾ ਦਾਖਲਾ ਐਂਟਰੈੱਸ ਟੈਸਟ ਪੀ.ਪੀ.ਐਮ.ਈ.ਟੀ.¸2020 ਅਤੇ ਪੀ.ਬੀ. ਨੈਟ 2020 ਅੱਜ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਸੈਂਟਰ ਵਿਖੇ ਹੋਇਆ

ਬੀ ਐਸ ਸੀ ਨਰਸਿੰਗ ਅਤੇ ਪੋਸਟ ਬੇਸਿਕ ਨਰਸਿੰਗ ਕੋਰਸਾਂ ਦਾ ਦਾਖਲਾ ਐਂਟਰੈੱਸ ਟੈਸਟ ਪੀ.ਪੀ.ਐਮ.ਈ.ਟੀ.¸2020 ਅਤੇ ਪੀ.ਬੀ. ਨੈਟ 2020 ਅੱਜ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਸੈਂਟਰ ਵਿਖੇ ਹੋਇਆ  
ਬੰਗਾ : 26 ਸਤੰਬਰ ¸
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਵੱਲੋਂ ਬੀ ਐਸ ਸੀ ਨਰਸਿੰਗ ਅਤੇ ਬੀ ਐਸ ਸੀ ਪੋਸਟ ਬੇਸਿਕ ਨਰਸਿੰਗ ਦੇ ਕੋਰਸਾਂ ਵਿਚ ਦਾਖਲੇ ਲਈ ਲਿਆ ਜਾਣ ਵਾਲਾ ਪੀ.ਪੀ.ਐਮ.ਈ.ਟੀ. ਅਤੇ ਪੀ.ਬੀ. ਨੈਟ ਟੈਸਟ ਅੱਜ ਬੰਗਾ ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਬਣਾਏ ਸੈਂਟਰ ਵਿਚ ਲਿਆ ਗਿਆ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼  ਫਰੀਦਕੋਟ ਤੋਂ ਆਏ ਸੈਂਟਰ ਅਬਜ਼ਰਵਰ ਡਾ. ਤਜਿੰਦਰ ਸ਼ਰਮਾ ਅਤੇ ਸੈਂਟਰ ਕੁਆਰਡੀਨੇਟ ਡਾ. ਰੁਪਿੰਦਰਜੀਤ ਸਿੰਘ ਬੱਲ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਨੇ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਸ ਫਰੀਦਕੋਟ ਵੱਲੋਂ  ਪੀ.ਪੀ.ਐਮ.ਈ.ਟੀ.¸2020 ਅਤੇ ਪੀ.ਬੀ. ਨੈਟ 2020   ਐਂਟਰੈੱਸ ਟੈਸਟ  ਲਈ ਕੋਵਿਡ 19 ਸਬੰਧੀ ਜਾਰੀ ਨਿਯਮਾਂ ਦੀ ਸਖਤੀ ਵਿਚ ਪਾਲਣਾ ਕੀਤੀ ਜਾ ਰਹੀ ਹੈ। ਇਲਾਕੇ ਦੇ ਵਿਦਿਆਰਥੀਆਂ ਲਈ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਬਣੇ  ਐਂਟਰੈੱਸ ਟੈਸਟ ਸੈਂਟਰ ਵਿਚ  ਪੇਪਰ ਪਾਉਣ ਆਏ  ਸਾਰੇ ਵਿਦਿਆਰਥੀਆਂ ਦੀ ਥਰਮਲ ਸਕੈਨਰ ਨਾਲ ਵਿਸ਼ੇਸ਼ ਸਕਰੀਨਿੰਗ ਸਰਕਾਰੀ ਮੈਡੀਕਲ ਟੀਮ ਵੱਲੋਂ ਕੀਤੀ ਗਈ । ਸੈਂਟਰ ਵਿਚ ਸ਼ੋਸ਼ਿਲ ਡਿਸਟੈਂਸ ਰੱਖਣ ਦੇ ਨਾਲ-ਨਾਲ ਅਤੇ ਸੈਨੀਟਾਈਜੇਸ਼ਨ ਦਾ ਪ੍ਰਬੰਧ ਵੀ ਸਰਕਾਰੀ ਨਿਯਮਾਂ ਅਨੁਸਾਰ ਕੀਤਾ ਗਿਆ ਸੀ। ਪੀ.ਪੀ.ਐਮ.ਈ.ਟੀ.¸2020 ਅਤੇ ਪੀ.ਬੀ. ਨੈਟ¸2020 ਦੇ  ਐਂਟਰੈੱਸ ਟੈਸਟ ਸੈਂਟਰ ਦੇ ਸੁਪਰਡੈਂਟ ਮਾਸਟਰ ਹਰਸਿਮਰਨ ਸਿੰਘ ਸ਼ੇਰਗਿੱਲ ਨੇ ਦੱਸਿਆ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਬਣਾਏ ਸੈਂਟਰ ਵਿਚ ਇਲਾਕੇ ਦੇ 66 ਵਿਦਿਆਰਥੀਆਂ ਨੇ ਪੀ.ਪੀ.ਐਮ.ਈ.ਟੀ.¸2020  ਅਤੇ ਪੀ.ਬੀ. ਨੈਟ¸2020    ਐਂਟਰੈੱਸ ਟੈਸਟ ਦਾ ਪੇਪਰ ਪਾਇਆ ਹੈ। ਜਿਸ ਲਈ ਸਕੂਲ ਵੱਲੋਂ ਵਧੀਆ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਇਸ ਮੌਕੇ ਪੀ ਐਚ ਸੀ ਸੁੱਜੋ ਤੋਂ ਡਾ. ਸੁਖਵਿੰਦਰ ਸਿੰਘ ਕਮਿਊਨਿਟੀ ਹੈਲਥ ਅਫਸਰ, ਪ੍ਰਦੀਪ ਸਿੰਘ ਫਾਰਮੇਸੀ ਅਫਸਰ, ਅਮਨਦੀਪ ਕੁਮਾਰ ਮਲਟੀਪਲ ਹੈਲਥ ਵਰਕਰ ਵੱਲੋਂ ਵਿਦਿਆਰਥੀਆਂ ਥਰਮਲ ਸਕੈਨਰ ਨਾਲ ਮੈਡੀਕਲ ਸਕਰੀਨਿੰਗ ਕੀਤੀ ਗਈ ਅਤੇ ਸੁਰੱਖਿਆ ਲਈ ਪੰਜਾਬ ਪੁਲੀਸ ਦੇ ਕਰਮਚਾਰੀ ਵੀ ਤਾਇਨਾਤ ਸਨ।
ਫੋਟੋ ਕੈਪਸ਼ਨ  :  ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਬਣੇ  ਪੀ.ਐਮ.ਈ.ਟੀ.¸2020 ਅਤੇ ਪੀ.ਬੀ. ਨੈਟ¸2020  ਐਂਟਰੈੱਸ ਟੈਸਟ  ਸੈਂਟਰ ਵਿਖੇ ਵਿਦਿਆਰਥੀ ਟੈਸਟ ਦਿੰਦੇ ਦਿੰਦੇ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਜਸਦੀਪ ਸਿੰਘ ਸੈਣੀ ਨੇ ਟੀ.ਬੀ ਦੇ ਮਰੀਜ਼ ਦੀ ਰੀੜ੍ਹ ਦੀ ਹੱਡੀ ਦੇ ਮਣਕਿਆਂ ਦਾ ਸਫਲ ਅਪਰੇਸ਼ਨ ਕੀਤਾ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਜਸਦੀਪ ਸਿੰਘ ਸੈਣੀ ਨੇ
ਟੀ.ਬੀ ਦੇ ਮਰੀਜ਼ ਦੀ ਰੀੜ੍ਹ ਦੀ ਹੱਡੀ ਦੇ ਮਣਕਿਆਂ ਦਾ ਸਫਲ ਅਪਰੇਸ਼ਨ ਕੀਤਾ
ਬੰਗਾ : 26 ਸਤੰਬਰ -
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਿਉਰੋ ਸਰਜਨ ਡਾ. ਜਸਦੀਪ ਸਿੰਘ ਐਮ ਸੀ ਐਚ ਨੇ ਆਪਣੀ ਟੀਮ ਨਾਲ ਟੀ.ਬੀ ਦੀ ਮਰੀਜ਼ 21 ਸਾਲ ਦੀ ਲੜਕੀ ਦੀ ਰੀੜ੍ਹ  ਦੀ ਹੱਡੀ ਦੇ ਮਣਕਿਆਂ ਦਾ ਸਫਲ ਅਪਰੇਸ਼ਨ ਕੀਤੇ ਜਾਣ ਦਾ ਸਮਾਚਾਰ ਹੈ।  ਇਸ ਵਿਸ਼ੇਸ਼ ਪ੍ਰਕਾਰ ਦੇ ਸਫਲ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਡਾਕਟਰ ਜਸਦੀਪ ਸਿੰਘ ਸੈਣੀ ਐਮ ਸੀ ਐਚ (ਨਿਊਰੋ ਸਰਜਨ) ਨੇ  ਦੱਸਿਆ ਕਿ ਇੱਥੋਂ ਨੇੜਲੇ  ਪਿੰਡ ਦੀ ਪੂਜਾ ਨੂੰ ਵਿਆਹ ਦੇ ਡੇਢ ਮਹੀਨੇ ਬਾਅਦ  ਘਰ ਵਿਚ ਹੀ ਉਸ ਦਾ ਪੈਰ ਪੌੜੀਆਂ ਤੋਂ ਉੱਤਰਦੇ ਸਮੇਂ ਐਸਾ ਸਲਿਪ (ਤਿਲਕਿਆ) ਕਿ ਜੀਵਨ ਦੀ ਖੁਸ਼ੀਆਂ ਨੂੰ ਬੁਰੀ ਨਜਰ ਹੀ ਲੱਗ ਗਈ। ਪਰਿਵਾਰ ਨੇ ਇਲਾਜ ਕਰਵਾਇਆ ਪਰ ਅਰਾਮ ਆਉਣ ਦੀ ਬਜਾਏ ਦੁੱਖ ਦਿਨ¸ਬ¸ਦਿਨ ਵੱਧ ਰਿਹਾ ਸੀ, ਇੱਕ ਲੱਤ ਰੁਕ ਰਹੀ ਸੀ ਅਤੇ ਜਿਸ ਦਾ ਅਸਰ ਹੌਲੀ ਹੌਲੀ ਦੂਜੀ ਲੱਤ ਤੇ ਵੀ ਪੈ ਰਿਹਾ ਸੀ । ਪਰਿਵਾਰ ਵੱਲੋਂ ਪੂਜਾ ਦੀ ਵੱਧਦੀ ਤਕਲੀਫ ਨੂੰ ਦੇਖਦੇ ਹੋਏ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਿਆਂਦਾ ਗਿਆ । ਜਿੱਥੇ ਡਾ. ਜਸਦੀਪ ਸਿੰਘ ਸੈਣੀ ਐਮ ਸੀ ਐਚ ਨੇ ਜਦੋਂ ਮਰੀਜ਼ ਪੂਜਾ ਦੇ ਡਿਜੀਟਲ ਐਕਸਰੇ, ਐਮ ਆਰ ਆਈ ਅਤੇ ਹੋਰ ਬਲੱਡ ਦੇ ਜ਼ਰੂਰੀ ਟੈਸਟ ਕਰਵਾਏ ਤਾਂ ਸਾਰੀ ਬਿਮਾਰੀ ਸਾਹਮਣੇ ਆ ਗਈ । ਕਿਉਂਕਿ ਜੇਕਰ ਮਰੀਜ਼ ਦਾ ਸਹੀ ਡਾਇਗਨੋਜ਼ ਕੀਤਾ ਜਾਵੇ ਤਾਂ ਉਸ ਮਰੀਜ਼ ਦਾ ਪੱਕਾ ਇਲਾਜ ਕੀਤਾ ਜਾ ਸਕਦਾ ਹੈ । ਇਸ ਡਾਇਗਨੋਜ਼ ਤੋਂ ਪਤਾ ਲੱਗਾ ਕਿ ਪੂਜਾ ਦੀ ਰੀੜ੍ਹ  ਦੀ ਹੱਡੀ ਵਿਚ ਐਲ-1 ਅਤੇ ਐਲ-2 ਮਣਕਿਆਂ ਉੱਤੇ ਟੀ.ਬੀ. ਦੀ ਬਿਮਾਰੀ ਦਾ ਅਸਰ ਪੈਣ ਕਰਕੇ ਸਾਰੀ ਸਮੱਸਿਆ ਪੈਦਾ ਹੋਈ ਸੀ। ਰਿਪੋਟਾਂ ਅਨੁਸਾਰ ਇਹ  ਟੀ.ਬੀ ਦੀ ਬਿਮਾਰੀ ਪਿਛਲੇ ਦੋ ਸਾਲ ਤੋਂ ਚੱਲ ਰਹੀ ਪਰ ਅਗਿਆਨਤਾ ਵੱਸ ਇਸ ਬਿਮਾਰੀ ਦਾ ਸਹੀ ਇਲਾਜ ਨਹੀਂ ਕਰਵਾਇਆ ਜਾ ਸਕਿਆ ।  ਡਾ. ਸੈਣੀ ਅਨੁਸਾਰ ਇਹਨਾਂ ਹਲਾਤਾਂ ਦੌਰਾਨ ਮਰੀਜ਼ ਦੇ ਡਿੱਗਣ ਕਰਕੇ ਰੀੜ੍ਹ  ਦੀ ਹੱਡੀ ਦੇ ਮਣਕਿਆਂ ਤੇ ਐਸੀ ਗੰਭੀਰ ਸੱਟ ਲੱਗੀ ਕਿ ਸਰੀਰ ਨੂੰ ਕੰਟਰੋਲ ਕਰਨ ਵਾਲੀਆਂ ਅੰਦਰਲੀਆਂ ਨਾੜਾਂ (ਕੋਰਡ) ਤੇ ਵੱਡਾ ਦਬਾਅ ਪੈ ਗਿਆ, ਜਿਸ ਨਾਲ ਸੱਜੀ ਲੱਤ ਵੀ ਆਪਣਾ ਕੰਮ ਕਰਨਾ ਬੰਦ ਕਰ ਰਹੀ ਸੀ । ਪਰਿਵਾਰ ਨੂੰ ਸਾਰੀ ਜਾਣਕਾਰੀ ਦੇ ਕੇ ਮਰੀਜ਼ ਨੂੰ ਤੰਦਰੁਸਤ ਕਰਨ ਲਈ ਢਾਹਾਂ ਕਲੇਰਾਂ ਹਸਪਤਾਲ ਦੇ ਮਾਡੂਲਰ ਉਪਰੇਸ਼ਨ ਥੀਏਟਰ ਵਿਚ ਰੀੜ੍ਹ  ਦੀ ਹੱਡੀ ਦੇ ਮਣਕਿਆਂ ਦਾ ਅਪਰੇਸ਼ਨ ਸਫਲ ਅਪਰੇਸ਼ਨ ਕੀਤਾ ਗਿਆ। ਜਿਸ ਤੇ ਕਰੀਬ 5 ਘੰਟੇ ਦਾ ਲੰਬਾ ਸਮਾਂ ਲੱਗਿਆ, ਨਿਊਰੋ ਮਾਈਕਰੋਸਕੋਪ ਦੀ ਵਿਧੀ ਰਾਹੀਂ ਰਾਹੀਂ ਹੋਏ ਇਸ ਅਪਰੇਸ਼ਨ ਵਿਚ ਟਾਈਟੇਨੀਅਮ ਧਾਤੂ ਦੇ ਵਿਸ਼ੇਸ਼ ਪ੍ਰਕਾਰ ਦੇ ਸਕਰੂ ਅਤੇ ਰਾਡ ਦੀ ਵਰਤੋਂ ਕੀਤੀ ਗਈ । ਡਾ. ਜਸਦੀਪ ਸਿੰਘ ਸੈਣੀ ਅਤੇ ਉਹਨਾਂ ਦੀ ਟੀਮ ਦੀ ਮਿਨਹਤ ਨੇ ਪੂਜਾ ਨੂੰ 10 ਦਿਨਾਂ ਵਿਚ ਆਪਣੇ ਪੈਰਾਂ ਤੇ ਚੱਲਣ ਲਾ ਦਿੱਤਾ।  ਹੁਣ ਪੂਜਾ ਖੁਦ ਤੁਰਨ ਫਿਰਨ ਦੇ ਕਾਬਲ ਹੋ ਗਈ ਅਤੇ ਹਰ ਨਵਾਂ ਦਿਨ, ਪੂਜਾ ਦੇ ਜੀਵਨ ਵਿਚ ਨਵੀਆਂ ਖੁਸ਼ੀਆਂ ਲਿਆ ਰਿਹਾ ਹੈ । ਇਸ ਮੌਕੇ ਪੂਜਾ ਅਤੇ ਉਸਦੇ ਪਤੀ ਦੀ ਖੁਸ਼ੀ, ਉਹਨਾਂ ਦੇ ਚਿਹਰਿਆਂ ਨੂੰ ਸਾਫ਼ ਦਿਖਾਈ ਦੇ ਰਹੀ ਸੀ।  ਉਸ ਦੇ ਪਤੀ ਕਮਲਜੀਤ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਡਾ ਜਸਦੀਪ ਸਿੰਘ ਸੈਣੀ ਨਿਊਰੋਸਰਜਨ ਦਾ ਹਾਰਦਿਕ ਧੰਨਵਾਦ ਕੀਤਾ ਜਿਨਾਂ ਕਰਕੇ ਉਸ ਦੀ ਪਤਨੀ ਨੂੰ ਨਵਾਂ ਜੀਵਨ ਮਿਲਿਆ ਹੈ । ਮੀਡੀਆ ਨਾਲ ਇਸ ਵਿਸ਼ੇਸ਼ ਅਪਰੇਸ਼ਨ ਬਾਰੇ ਜਾਣਕਾਰੀ ਦੇਣ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ ਜਸਦੀਪ ਸਿੰਘ ਸੈਣੀ ਨਿਊਰੋਸਰਜਨ, ਡਾ. ਦੀਪਕ ਦੁੱਗਲ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮਰੀਜ਼ ਪੂਜਾ ਦਾ ਪਤੀ ਕਮਲਜੀਤ, ਨਰਸਿੰਗ ਸਟਾਫ਼ ਅਤੇ ਪੈਰਾ ਮੈਡੀਕਲ ਸਟਾਫ  ਹਾਜ਼ਰ ਸੀ ।

ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨਵੇਂ ਮਾਡੂਲਰ ਅਪਰੇਸ਼ ਥੀਏਟਰ ਵਿਚ ਅਪਰੇਸ਼ਨ ਕਰਦੇ ਹੋਏ ਡਾ. ਜਸਦੀਪ ਸਿੰਘ ਸੈਣੀ ਆਪਣੀ ਟੀਮ ਨਾਲ (ਇਨਸੈੱਟ) ਮਰੀਜ਼ ਦੀ ਰੀੜ੍ਹ  ਦੀ ਹੱਡੀ ਦੇ ਮਣਕਿਆਂ ਦੇ ਅਪਰੇਸ਼ਨ ਤੋਂ ਬਾਅਦ ਦਾ ਐਕਸਰੇ

ਐਕਸੀਡੈਂਟਾਂ ਅਤੇ ਅਮਰਜੈਂਸੀ ਗੰਭੀਰ ਹਲਾਤਾਂ ਵਾਲੇ ਮਰੀਜ਼ਾਂ ਦੀ ਜ਼ਿੰਦਗੀ ਬਚਾ ਰਿਹਾ ਹੈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ

ਐਕਸੀਡੈਂਟਾਂ ਅਤੇ ਅਮਰਜੈਂਸੀ ਗੰਭੀਰ ਹਲਾਤਾਂ ਵਾਲੇ ਮਰੀਜ਼ਾਂ ਦੀ ਜ਼ਿੰਦਗੀ ਬਚਾ ਰਿਹਾ ਹੈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ  
ਬੰਗਾ : 22 ਸਤੰਬਰ ¸
ਇਲਾਕੇ ਵਿਚ ਜਲੰਧਰ¸ਨਵਾਂਸ਼ਹਿਰ¸ਚੰਡੀਗੜ• ਰੋਡ ਤੇ ਸਥਾਪਿਤ ਮਲਟੀਸ਼ਪੈਸ਼ਲਿਸਟੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੋਜ਼ਾਨਾ ਐਕਸੀਡੈਂਟਾਂ ਅਤੇ ਅਮਰਜੈਂਸੀ ਗੰਭੀਰ ਮਰੀਜ਼ਾਂ ਦੀ ਜਿੰਦਗੀ ਬਚਾਉਣ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ। ਦੋ ਦਿਨ ਪਹਿਲਾਂ ਅੱਧੀ ਰਾਤ ਦੇ ਕਰੀਬ ਤਾਜਾ ਮਿਸਾਲ ਉਦੋਂ ਸਾਹਮਣੇ ਆਈ ਜਦੋਂ ਪਿੰਡ ਖੋਮਾਚੋਂ ਦੇ ਕੋਲ ਵੱਡੇ ਸੜਕੀ ਐਕਸੀਡੈਂਟ ਵਿਚ ਗੰਭੀਰ ਹਾਲਤ ਵਿਚ ਜ਼ਖਮੀ ਚਾਰ ਮਰੀਜ਼ ਇਕੱਠੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜੇ । ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਲਟੀਸ਼ਪੈਸ਼ਲਿਸਟੀ ਹਸਪਤਾਲ ਹੋਣ ਕਰਕੇ ਇੱਥੇ ਟਰੋਮਾ ਸੈਂਟਰ ਅਤੇ ਸ਼ਾਨਦਾਰ ਐਮਰਜੈਂਸੀ ਮੈਡੀਕਲ ਸੇਵਾਵਾਂ ਦਾ ਪ੍ਰਬੰਧ ਹੋਣ ਕਰਕੇ ਇਹਨਾਂ ਸਾਰੇ ਜ਼ਖਮੀ ਮਰੀਜ਼ਾਂ ਨੂੰ ਅੱਧੀ ਰਾਤ ਦੇ ਵੇਲੇ ਵਧੀਆ ਇਲਾਜ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਤੇ ਆਰਥੋਪੈਡਿਕ ਸਰਜਨ ਡਾ ਰਵਿੰਦਰ ਖਜ਼ੂਰੀਆ ਅਤੇ ਨਿਊਰੋ ਸਰਜਨ ਡਾ. ਜਸਦੀਪ ਸਿੰਘ ਸੈਣੀ ਨੇ ਆਪਣੀ ਅਮਰਜੈਂਸੀ ਮੈਡੀਕਲ ਟੀਮ ਦੀ ਸਹਾਇਤਾ ਨਾਲ ਵਧੀਆ ਇਲਾਜ ਕਰਕੇ ਜਿੱਥੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦੀ ਜਾਨ ਬਚਾਈ ਹੈ। ਇਹਨਾਂ ਵਿਚੋਂ ਦੋ ਮਰੀਜ਼ਾਂ ਨੂੰ ਛੇਤੀ ਨਾਲ ਤੰਦਰੁਸਤ ਕਰਕੇ ਹਸਪਤਾਲ ਤੋਂ ਛੁੱਟੀ ਵੀ ਪ੍ਰਦਾਨ ਕਰ ਦਿੱਤੀ ਹੈ ਅਤੇ ਜ਼ਿਆਦਾ ਗੰਭੀਰ ਹਾਲਤ ਵਾਲੇ ਦੋ ਮਰੀਜ਼ਾਂ ਦਾ ਇਲਾਜ ਅਜੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚੱਲ ਰਿਹਾ ਹੈ ਜੋ ਛੇਤੀ ਹੀ ਸਿਹਤਯਾਬ ਹੋ ਕੇ ਘਰਾਂ ਨੂੰ ਪਰਤਣਗੇ। ਇਸ ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਧੁਨਿਕ  ਟਰੋਮਾ ਸੈਂਟਰ, ਅਮਰਜੈਂਸੀ, ਆਈ ਸੀ ਯੂ ਸਥਾਪਿਤ ਹੋਣ ਕਰਕੇ ਅਤੇ ਵਧੀਆ ਮੈਡੀਕਲ ਸੇਵਾਵਾਂ ਲਈ ਟਰੇਂਡ ਮੈਡੀਕਲ ਸਟਾਫ਼ ਹੋਣ ਕਰਕੇ ਹਰ ਤਰ•ਾਂ ਦੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦਾ ਤੇਜ਼ੀ ਨਾਲ ਵਧੀਆ ਇਲਾਜ ਅਤੇ ਸਾਂਭ¸ਸੰਭਾਲ ਕੀਤੀ ਜਾਂਦੀ ਹੈ। ਹਸਪਤਾਲ ਵਿਚ ਮੈਡੀਕਲ, ਸਰਜਰੀ, ਆਰਥੋਪੈਡਿਕ, ਨਿਊਰੋ ਸਰਜਰੀ, ਈ ਐਨ ਟੀ, ਗਾਇਨੀ, ਐਨੇਥੀਸੀਆ, ਪੈਥੇਲੋਜੀ, ਰੇਡੀਉਲੋਜੀ, ਫਿਜ਼ੀਊਥੈਰਾਪੀ, ਡਾਈਟੀਸ਼ੀਅਨ ਦੇ ਵਿਭਾਗਾਂ ਤੋਂ ਇਲਾਵਾ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਆਈ ਸੀ ਯੂ ਅਤੇ ਐਮਰਜੈਸੀ ਵਿਭਾਗ ਵੀ 24 ਘੰਟੇ ਕਾਰਜਸ਼ੀਲ ਰਹਿੰਦੇ ਹਨ। ਉਹਨਾਂ ਦੱਸਿਆ ਕਿ ਹਸਪਤਾਲ ਵਿਚ ਹੀ ਡਿਜੀਟਲ ਐਕਸਰੇ, ਸੀ ਟੀ ਸਕੈਨ ਅਤੇ ਅਲਟਰਾ ਸਾਊਂਡ ਸਕੈਨਿੰਗ ਸੁਵਿਧਾਵਾਂ ਮੌਜੂਦ ਹੋਣ ਕਰਕੇ ਮਰੀਜ਼ਾਂ ਦਾ ਡਾਇਗਨੋਜ਼ ਜਲਦੀ ਹੋਣ ਨਾਲ ਇਲਾਜ ਛੇਤੀ ਹੁੰਦਾ ਹੈ । ਮਰੀਜ਼ਾਂ ਨੂੰ ਲਿਆਣ ਅਤੇ ਘਰ ਛੱਡਣ ਲਈ ਹਸਪਤਾਲ ਦੀਆਂ 4 ਐਬੂੰਲੈਂਸਾਂ ਵੀ ਤਿਆਰ ਬਰ ਤਿਆਰ ਰਹਿੰਦੀਆਂ ਹਨ।  ਡਾ. ਖਜ਼ੂਰੀਆ ਨੇ ਦੱਸਿਆ ਕਿ ਕੋਵਿਡ¸19 ਵਾਲੇ ਹਲਾਤਾਂ ਵਿਚ ਸਿਹਤ ਵਿਭਾਗ ਵੱਲੋਂ ਜਾਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਹਸਪਤਾਲ ਵਿਚ ਇਲਾਜ ਕਰਵਾਉਣ ਆ ਰਹੇ ਮਰੀਜ਼ਾਂ ਦਾ ਵਧੀਆ ਇਲਾਜ ਅਤੇ ਸਾਂਭ ਸੰਭਾਲ ਕੀਤੀ ਜਾਂਦੀ ਹੈ।
ਫੋਟੋ ਕੈਪਸ਼ਨ : ਆਈ ਸੀ ਯੂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੱਧੀ ਰਾਤ ਨੂੰ ਹੋਏ ਸੜਕੀ ਹਾਦਸੇ ਵਿਚ ਗੰਭੀਰ ਜਖਮੀ ਮਰੀਜ਼ ਦੇ ਇਲਾਜ ਕਰਨ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਅਤੇ ਡਾ ਜਸਦੀਪ ਸਿੰਘ ਸੈਣੀ

ਸਮਾਜ ਸੇਵਕ ਬੀਬੀ ਜੋਗਿੰਦਰ ਕੌਰ ਜੀ ਦੀ ਅਤਿੰਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 23 ਸਤੰਬਰ ਨੂੰ ਗੁ: ਸ੍ਰੀ ਚਰਨ ਕਵੰਲ ਪਾਤਸ਼ਾਹੀ ਛੇਵੀਂ ਜੀਂਦੋਵਾਲ ਬੰਗਾ ਵਿਖੇ


ਸਮਾਜ ਸੇਵਕ ਬੀਬੀ ਜੋਗਿੰਦਰ ਕੌਰ ਜੀ ਦੀ ਅਤਿੰਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 23 ਸਤੰਬਰ ਨੂੰ ਗੁ: ਸ੍ਰੀ ਚਰਨ ਕਵੰਲ ਪਾਤਸ਼ਾਹੀ ਛੇਵੀਂ ਜੀਂਦੋਵਾਲ ਬੰਗਾ ਵਿਖੇ
ਬੰਗਾ :  21 ਸਤੰਬਰ
ਬੰਗਾ ਇਲਾਕੇ ਦੀ ਪ੍ਰਸਿੱਧ ਸਮਾਜ ਸੇਵਕ ਹਸਤੀ ਡਾ. ਦਲੀਪ ਸਿੰਘ ਕਪੂਰ ਦੀ ਬੇਟੀ, ਸੇਵਾ ਮੁਕਤ ਅਧਿਆਪਕ  ਅਤੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ ਦੇ ਸੀਨੀਅਰ ਟਰੱਸਟ ਮੈਂਬਰ, ਇਸਤਰੀ ਸਤਸੰਗ ਸਭਾ ਦੇ ਮੋਢੀ, ਧਾਰਮਿਕ ਸ਼ਖਸ਼ੀਅਤ ਬੀਬੀ ਜੋਗਿੰਦਰ ਕੌਰ ਜੀ ਜੋ ਬੀਤੀ 19 ਸਤੰਬਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ।  ਸਵ: ਬੀਬੀ ਜੋਗਿੰਦਰ ਕੌਰ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ 23 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਉਹਨਾਂ  ਦੇ ਗ੍ਰਹਿ ਉਵਰਸੀਅਰ ਮੁਹੱਲਾ ਰੇਲਵੇ ਰੋਡ ਬੰਗਾ ਵਿਖੇ ਪਾਏ ਜਾਣਗੇ । ਉਪਰੰਤ ਅਤਿੰਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰੁਦਆਰਾ ਸ੍ਰੀ ਚਰਨ ਕਵੰਲ ਪਾਤਸ਼ਾਹੀ ਛੇਵੀ ਜੀਂਦੋਵਾਲ ਬੰਗਾ ਵਿਖੇ ਸਵੇਰੇ 11.30 ਤੋਂ 1.00 ਵਜੇ ਦੁਪਹਿਰ ਤੱਕ ਹੋਵੇਗਾ। ਇਹ ਜਾਣਕਾਰੀ ਬੀਬੀ ਜੀ ਦੀ ਭੈਣ ਬੀਬੀ ਮਨਜੀਤ ਕੌਰ ਅਤੇ ਸਮੂਹ ਪਰਿਵਾਰ ਨੇ ਦਿੱਤੀ।
ਫੋਟੋ : ਸਵ: ਬੀਬੀ ਜੋਗਿੰਦਰ ਕੌਰ ਜੀ

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਟਰੱਸਟੀ ਅਤੇ ਸਮਾਜ ਸੇਵਕ ਬੀਬੀ ਜੋਗਿੰਦਰ ਕੌਰ ਦਾ ਦਿਹਾਂਤ, ਅਤਿੰਮ ਸੰਸਕਾਰ, ਬੰਗਾ ਦੇ ਸ਼ਮਸ਼ਾਨ ਘਾਟ ਵਿਖੇ ਹੋਇਆ

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਟਰੱਸਟੀ ਅਤੇ ਸਮਾਜ ਸੇਵਕ ਬੀਬੀ ਜੋਗਿੰਦਰ ਕੌਰ ਦਾ ਦਿਹਾਂਤ,
ਅਤਿੰਮ ਸੰਸਕਾਰ ਬੰਗਾ ਦੇ ਸ਼ਮਸ਼ਾਨ ਘਾਟ ਵਿਖੇ ਹੋਇਆ
ਬੰਗਾ : 19 ਸਤੰਬਰ
ਬੰਗਾ ਇਲਾਕੇ ਦੀ ਪ੍ਰਸਿੱਧ ਸਮਾਜ ਸੇਵਕ ਹਸਤੀ ਡਾ. ਦਲੀਪ ਸਿੰਘ ਕਪੂਰ ਦੀ ਬੇਟੀ, ਸੇਵਾ ਮੁਕਤ ਅਧਿਆਪਕ  ਅਤੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ ਦੇ ਸੀਨੀਅਰ ਟਰੱਸਟ ਮੈਂਬਰ, ਇਸਤਰੀ ਸਤਸੰਗ ਸਭਾ ਦੇ ਮੋਢੀ, ਧਾਰਮਿਕ ਸ਼ਖਸ਼ੀਅਤ  ਬੀਬੀ ਜੋਗਿੰਦਰ ਕੌਰ ਜੀ ਅੱਜ ਸਵੇਰੇ 8.30 ਵਜੇ  ਹਮੇਸ਼ਾਂ ਲਈ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਉਹਨਾਂ ਦੀ ਉਮਰ 82 ਸਾਲ ਦੀ ਸੀ। ਸਵ: ਬੀਬੀ ਜੋਗਿੰਦਰ ਕੌਰ ਜੀ ਦਾ ਅਤਿੰਮ ਸੰਸਕਾਰ ਅੱਜ  ਦੁਪਿਹਰ ਬਾਅਦ ਸ਼ਮਸ਼ਾਨ ਘਾਟ, ਨੇੜੇ ਟਰੱਕ ਯੂਨੀਅਨ ਝਿੱਕਾ ਰੋਡ ਬੰਗਾ ਵਿਖੇ ਪੂਰਨ ਗੁਰਮਰਿਆਦਾ ਨਾਲ ਹੋਇਆ । ਇਸ ਮੌਕੇ ਸ. ਪਾਲ ਸਿੰਘ ਹੇੜੀਆਂ ਮੈਂਬਰ  ਜ਼ਿਲ੍ਹਾ ਪ੍ਰੀਸ਼ਦ ਨੇ ਚਿਤਾ  ਨੂੰ ਅਗਨੀ ਦਿਖਾਈ । ਅਤਿੰਮ ਸੰਸਕਾਰ ਮੌਕੇ ਜਥੇਦਾਰ ਸੁਖਦੇਵ ਸਿੰਘ ਭੌਰ, ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ , ਸ. ਜਗਜੀਤ ਸਿੰਘ ਸੋਢੀ ਮੈਂਬਰ, ਸ. ਮਨਮਿੰਦਰ ਸਿੰਘ ਭੋਗਲ, ਸ. ਸੁਖਦੇਵ ਸਿੰਘ ਅਜ਼ੀਮਲ, ਸ. ਸੁਖਵੀਰ ਸਿੰਘ ਭਾਟੀਆ, ਸ. ਮਹਿੰਦਰ ਪਾਲ ਸਿੰਘ ਦਫਤਰ ਸੁਪਰਡੈਂਟ, ਬੀਬੀ ਮਨਜੀਤ ਕੌਰ (ਭੈਣ ਸਵ: ਬੀਬੀ ਜੋਗਿੰਦਰ ਕੌਰ ਜੀ), ਬੀਬੀ ਜੀਤ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ, ਬੀਬੀ ਕਮਲਜੀਤ ਕੌਰ ਬਹਿਰਾਮ, ਭਾਈ ਰੇਸ਼ਮ ਸਿੰਘ, ਭਾਈ ਜੋਗਾ ਸਿੰਘ, ਭਾਈ ਪਲਵਿੰਦਰ ਸਿੰਘ, ਮਾਸਟਰ ਸੁਖਦੇਵ ਸਿੰਘ, ਇਸਤਰੀ ਸਤਿਸੰਗ ਸਭਾ ਦੇ ਸਮੂਹ ਮੈਂਬਰ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਟਾਫ਼ ਮੈਂਬਰਜ਼, ਤੋਂ ਇਲਾਵਾ ਬੰਗਾ ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖਸ਼ੀਅਤਾਂ ਵੀ ਪੁੱਜੀਆਂ ਸਨ ।
ਫੋਟੋ ਕੈਪਸ਼ਨ :   ਬੀਬੀ ਜੋਗਿੰਦਰ ਕੌਰ ਜੀ ਦੇ ਅੰਤਿੰਮ ਸੰਸਕਾਰ ਮੌਕੇ ਅਰਦਾਸ ਕਰਦੇ ਹੋਏ ਭਾਈ ਪਲਵਿੰਦਰ ਸਿੰਘ ਜੀ ਨਾਲ ਦਿਖਾਈ ਦੇ ਰਹੇ ਹਨ ਜਥੇਦਾਰ ਸੁਖਦੇਵ ਸਿੰਘ ਭੌਰ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ, ਸ. ਪਾਲ ਸਿੰਘ ਹੇੜੀਆਂ ਅਤੇ ਹੋਰ ਪਤਵੰਤੇ । ਇਨਸੈੱਟ ਬੀਬੀ ਜੋਗਿੰਦਰ ਕੌਰ ਜੀ

ਛਾਤੀ ਦੇ ਕੈਂਸਰ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਸਫਲ ਅਪਰੇਸ਼ਨ

ਛਾਤੀ ਦੇ ਕੈਂਸਰ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਸਫਲ ਅਪਰੇਸ਼ਨ
ਬੰਗਾ : 1 ਸਤੰਬਰ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  43 ਸਾਲ ਦੀ ਔਰਤ ਦੇ ਛਾਤੀ ਦੇ ਕੈਂਸਰ ਦਾ ਸਫਲ ਅਪਰੇਸ਼ਨ ਕੀਤਾ ਗਿਆ ਹੈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਦੱਸਿਆ ਕਿ 43 ਸਾਲ ਦੀ ਸੁਰਜੀਤ ਕੌਰ ਦੀ ਛਾਤੀ ਵਿਚ ਲਗਾਤਾਰ ਪੈਦਾ ਹੋ ਰਹੀ ਸਮੱਸਿਆਵਾਂ ਕਰਕੇ ਗੰਭੀਰ ਹਾਲਤ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਜ ਕਰਵਾਉਣ ਲਈ ਆਈ ਸੀ । ਇਸ ਮੌਕੇ ਹਸਪਤਾਲ ਦੇ ਕੈਂਸਰ ਦੇ ਅਪਰੇਸ਼ਨਾਂ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ ਡਾਕਟਰ ਪੀ ਪੀ ਸਿੰਘ ਐਮ ਐਸ ਨੇ ਮਰੀਜ਼ ਦੀ ਜਾਂਚ ਕਰਨ ਉਪਰੰਤ ਪਾਇਆ ਕਿ ਇਸ ਔਰਤ ਦੀ ਸੱਜੀ ਛਾਤੀ ਵਿਚ ਕੈਂਸਰ ਦੀਆਂ ਗੰਢਾਂ ਹਨ, ਜੋ ਸਰੀਰ ਦੇ ਅੰਦਰ ਨੂੰ ਫੈਲ ਰਹੀਆਂ ਸਨ ਅਤੇ ਕੈਂਸਰ ਦੀ ਤੀਜੀ ਸਟੇਜ ਹੋ ਚੁੱਕੀ ਸੀ । ਪਰਿਵਾਰਿਕ ਮੈਂਬਰਾਂ ਨੂੰ ਔਰਤ ਦੀ ਛਾਤੀ ਦੇ ਕੈਂਸਰ ਬਾਰੇ ਜਾਣਕਾਰੀ ਦਿੱਤੀ ਗਈ।  ਉਪਰੰਤ ਮਰੀਜ਼ ਦੀ ਜਾਨ ਬਚਾਉਣ ਲਈ ਛਾਤੀ ਦੇ ਕੈਂਸਰ ਦਾ ਅਪਰੇਸ਼ਨ ਕਰਨ ਦਾ ਫੈਸਲਾ ਕੀਤਾ ਗਿਆ ।  ਡਾ. ਪੀ.ਪੀ. ਸਿੰਘ ਐਮ ਐਸ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਪੂਰੀ ਟੀਮ ਨਾਲ ਇਸ ਔਰਤ ਦੀ ਛਾਤੀ ਦੇ ਕੈਂਸਰ ਦਾ ਸਫਲ ਅਪਰੇਸ਼ਨ ਕੀਤਾ । ਡਾਕਟਰ ਸਾਹਿਬ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਛਾਤੀ ਦੇ ਕੈਂਸਰ ਦੀ ਬਿਮਾਰੀ ਔਰਤਾਂ ਵਿਚ ਦਿਨੋ ਦਿਨ ਵੱਧ ਰਹੀ ਹੈ। ਇਸ ਲਈ ਜੇਕਰ ਕਿਸੇ ਵੀ ਔਰਤ ਦੀ ਛਾਤੀ ਵਿਚ ਕਿਸੇ ਪ੍ਰਕਾਰ ਦੀ ਕੋਈ ਗੰਢ ਜਾਂ ਸੋਜ ਹੋਵੇ ਤਾਂ ਉਸ ਦੀ ਜਲਦੀ ਤੋਂ ਜਲਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਕੈਂਸਰ ਦੀ ਬਿਮਾਰੀ ਦਾ ਪਤਾ ਲੱਗ ਸਕੇ ਅਤੇ ਇਸ ਦਾ ਇਲਾਜ ਹੋ ਸਕੇ ।  ਡਾ. ਪੀ.ਪੀ. ਸਿੰਘ ਦੱਸਿਆ ਕਿ ਇਸ ਕੈਂਸਰ ਦੇ ਵੱਡੇ  ਅਪਰੇਸ਼ਨ ਵਿਚ ਡਾ.  ਦੀਪਕ ਦੁੱਗਲ  (ਬੇਹੋਸ਼ੀ ਦੇ ਡਾਕਟਰ), ਉ ਟੀ ਸਟਾਫ਼ ਗਗਨਦੀਪ ਸਿੰਘ, ਯੂਨਸ ਮਸੀਹ ਸੁਖਵਿੰਦਰ ਕੌਰ, ਇੰਦਰਜੀਤ ਕੌਰ, ਬਲਜੀਤ ਕੌਰ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ। ਮੀਡੀਆ ਨੂੰ ਜਾਣਕਾਰੀ ਦੇਣ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਮੈਂਬਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਪੀ ਪੀ ਸਿੰਘ ਐਮ ਐਸ (ਜਨਰਲ ਤੇ ਲੈਪਰੋਸਕੋਪਿਕ ਸਰਜਨ), ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।  

ਫ਼ੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 43 ਸਾਲ ਦੀ ਔਰਤ ਦੀ ਛਾਤੀ ਦੇ ਕੈਂਸਰ ਦਾ ਅਪਰੇਸ਼ਨ ਕਰਦੇ ਹੋਏ ਡਾ ਪੀ ਪੀ ਸਿੰਘ ਐਮ ਐਸ ਅਤੇ ਉਹਨਾਂ ਦਾ ਸਟਾਫ਼