ਤਾਨੀਆ ਨੇ 93.83% ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ
88 ਵਿਦਿਆਰਥੀਆਂ ਫਸਟ ਡਵੀਜਨ ਵਿਚ ਪਾਸ, ਬਾਕੀ ਸਾਰੇ 19 ਵਿਦਿਆਰਥੀ ਸੈਕਿੰਡ ਡਵੀਜ਼ਨ ਵਿਚ ਪਾਸ
ਬੰਗਾ : 15 ਜੁਲਾਈ :¸
ਪੇਂਡੂ ਇਲਾਕੇ ਦੇ ਪ੍ਰਸਿੱਧ ਵਿਦਿਅਕ ਅਦਾਰੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਸੀ.ਬੀ.ਐਸ.ਈ. ਬੋਰਡ ਦੀ ਮੈਟ੍ਰਿਕ ਕਲਾਸ ਦਾ ਨਤੀਜਾ 100% ਰਿਹਾ ਹੈ। ਇਹ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੀਡੀਆ ਨੂੰ ਪ੍ਰਦਾਨ ਕੀਤੀ। ਸ. ਕਾਹਮਾ ਨੇ ਦੱਸਿਆ ਦਸਵੀਂ ਕਲਾਸ ਦਾ ਨਤੀਜਾ ਸਕੂਲ ਦੇ ਸ਼ਾਨਾਮੱਤੇ ਇਤਿਹਾਸ ਵਾਂਗ ਨਤੀਜਾ 100% ਰਿਹਾ ਹੈ, ਉੱਥੇ ਮੈਟ੍ਰਿਕ ਕਲਾਸ ਦੇ ਕੁੱਲ 107 ਵਿਦਿਆਰਥੀਆਂ ਵਿਚੋਂ 88 ਵਿਦਿਆਰਥੀਆਂ ਪਹਿਲੇ ਦਰਜੇ ਵਿਚ ਪਾਸ ਹੋਏ ਹਨ ਅਤੇ ਜਦ ਬਾਕੀ ਕਲਾਸ ਦੇ 19 ਵਿਦਿਆਰਥੀ ਨੇ ਵੀ ਸੈਕਿੰਡ ਪੁਜ਼ੀਸ਼ਨ ਵਧੀਆ ਨੰਬਰਾਂ ਨਾਲ ਪਾ੍ਰਪਤ ਕੀਤੀ ਹੈ। ਇਸ ਵਾਰੀ ਪਹਿਲਾ ਸਥਾਨ ਤਾਨੀਆ ਪੁੱਤਰੀ ਅਜੈ ਜੋਸ਼ੀ ਨੇ 93.83% ਅੰਕ ਪ੍ਰਾਪਤ ਕਰਕੇ ਕੀਤਾ ਹੈ, ਜਦੋਂ ਕਿ ਪ੍ਰਭਜੋਤ ਸਿੰਘ ਪੁੱਤਰ ਕੁਲਦੀਪ ਸਿੰਘ ਨੇ 92.00% ਅੰਕਾਂ ਨਾਲ ਦੂਜਾ ਸਥਾਨ ਅਤੇ ਸਿਮਰਨਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਨੇ 90.33% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ•ਾਂ ਮੁਸਕਾਨਦੀਪ ਕੌਰ ਪੁੱਤਰੀ ਰਣਵੀਰ ਸਿੰਘ ਨੇ 90.00% ਅੰਕ, ਪ੍ਰਾਚੀ ਪੁੱਤਰ ਸ੍ਰੀ ਰਸ਼ਪਾਲ ਨੇ 89.67% ਅੰਕ, ਹਰਮਨਦੀਪ ਕੌਰ ਪੁੱਤਰੀ ਪ੍ਰਦੀਪ ਸਿੰਘ ਨੇ 89.50% ਅੰਕ, ਪਰਮਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਨੇ 89.00% ਅੰਕ, ਵੀਰਪਾਲ ਸਿੰਘ ਨਾਰਾ ਪੁੱਤਰ ਸੁਖਵਿੰਦਰ ਸਿੰਘ ਨੇ 87.83% ਅੰਕ, ਨਵਜੋਤ ਕੌਰ ਪੁੱਤਰੀ ਬਲਵੀਰ ਰਾਮ ਨੇ 87.00% ਅੰਕ, ਚੇਤਨਪ੍ਰਤੀਕ ਸੰਧੂ ਪੁੱਤਰੀ ਇੰਦਰਪਾਲ ਸਿੰਘ ਨੇ 86.67% ਅੰਕ, ਹਰਨੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਮੱਲ•ਾ ਨੇ 86.17% ਅੰਕ, ਖੁਸ਼ੀ ਆਂਸ਼ਲ ਪੁੱਤਰੀ ਦੀਪਕ ਕੁਮਾਰ ਨੇ 85.83% ਅੰਕ, ਨਾਜ਼ਪ੍ਰੀਤ ਕੌਰ ਪੁੱਤਰੀ ਗੁਰਵਿੰਦਰ ਸਿੰਘ ਨੇ 85.33% ਅੰਕ, ਜਸਲੀਨ ਕੌਰ ਰਾਏ ਪੁੱਤਰੀ ਬਲਜੀਤ ਸਿੰਘ ਰਾਏ ਨੇ 85.17% ਅੰਕ, ਸਿਮਰਨਜੀਤ ਕੌਰ ਪੁੱਤਰੀ ਅਵਤਾਰ ਸਿੰਘ ਕੁਲਥਮ ਨੇ 85.00% ਅੰਕ ਪ੍ਰਾਪਤ ਕਰਕੇ ਉਚੇਰੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਹਨ। ਸ. ਕਾਹਮਾ ਨੇ ਸਮੂਹ ਸਕੂਲ ਪ੍ਰਬੰਧਕ ਟਰੱਸਟ ਵੱਲੋ ਸ਼ਾਨਦਾਰ ਨਤੀਜੇ ਲਈ ਸਕੂਲ ਪ੍ਰਿੰਸੀਪਲ ਮੈਡਮ ਵਨੀਤਾ, ਸਮੂਹ ਸਟਾਫ਼ ਅਤੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ।
ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਟਰੱਸਟ ਮੈਂਬਰ, ਸਕੂਲ ਦੇ ਪ੍ਰਿੰਸੀਪਲ ਮੈਡਮ ਵਨੀਤਾ ਤੇ ਸਕੂਲ ਅਧਿਪਕ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ 10 ਕਲਾਸ ਦੇ ਪਹਿਲੇ ਦੂਜੇ ਤੀਜੇ ਨੰਬਰ ਤੇ ਆਏ ਵਿਦਿਆਰਥੀਆਂ ਅਤੇ ਬਾਕੀ ਟੌਪਰ ਵਿਦਿਆਰਥੀਆਂ ਦੀਆਂ ਤਸਵੀਰਾਂ