ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ
ਸਮਾਜ ਸੇਵਕ ਬੀਬੀ ਦਵਿੰਦਰ ਕੌਰ ਬੈਂਸ ਦਾ ਸਨਮਾਨ
ਬੰਗਾ : 14 ਮਾਰਚ : ਯੂ.ਕੇ. ਵਾਸੀ ਦਾਨੀ ਤੇ ਸਮਾਜ ਸੇਵਕ ਬੀਬੀ ਦਵਿੰਦਰ ਕੌਰ ਬੈਂਸ ਸਪੁਤਨੀ ਸਵ: ਸ. ਬਲਦੇਵ ਸਿੰਘ ਬੈਂਸ ਦਾ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜਣ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਟਰੱਸਟ ਮੈਂਬਰਾਂ ਨਾਲ ਬੀਬੀ ਦਵਿੰਦਰ ਕੌਰ ਬੈਂਸ ਦਾ ਨਿੱਘਾ ਸਵਾਗਤ ਕੀਤਾ ਅਤੇ ਬੀਬੀ ਜੀ ਦਾ ਲੋੜਵੰਦਾਂ ਦੀ ਸਹਾਇਤਾ ਲਈ ਚੱਲ ਰਹੇ ਸੇਵਾ ਕਾਰਜਾਂ ਵਿਚ ਨਿਰੰਤਰ ਦਾਨ ਦੇਣ ਲਈ ਹਾਰਦਿਕ ਧੰਨਵਾਦ ਕੀਤਾ। ਸ. ਕਾਹਮਾ ਨੇ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੇ ਅਦਾਰਿਆਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਅਤੇ ਬਲੱਡ ਬੈਂਕ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਬੀਬੀ ਦਵਿੰਦਰ ਕੌਰ ਬੈਂਸ ਨੇ ਟਰੱਸਟ ਵੱਲੋਂ ਇਲਾਕੇ ਵਿਚ ਕੀਤੇ ਜਾਂਦੇ ਸਮਾਜ ਸੇਵੀ ਕਾਰਜਾਂ ਦੀ ਭਾਰੀ ਸ਼ਲਾਘਾ ਕੀਤੀ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਲਈ ਚੱਲਦੇ ਲੰਗਰ ਲਈ ਦਾਨ ਵੀ ਦਿੱਤਾ। ਉਹਨਾਂ ਨੇ ਪਿਛਲੇ ਸਮੇਂ ਵਾਂਗ ਭਵਿੱਖ ਵਿਚ ਵੀ ਟਰੱਸਟ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਢਾਹਾਂ ਕਲੇਰਾਂ ਵਿਖੇ ਅੱਜ ਪੁੱਜਣ ਉੱਤੇ ਬੀਬੀ ਦਵਿੰਦਰ ਕੌਰ ਬੈਂਸ ਸਪੁਤਨੀ ਸਵ: ਸ. ਬਲਦੇਵ ਸਿੰਘ ਬੈਂਸ ਨੂੰ ਸਿਰੋਪਾਉ ਤੇ ਯਾਦ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ ਕਮੇਟੀ, ਜਗਜੀਤ ਸਿੰਘ ਸੋਢੀ ਮੈਂਬਰ ਅਤੇ ਟਰੱਸਟ ਸਟਾਫ਼ ਵੀ ਹਾਜ਼ਰ ਸੀ । ਵਰਨਣਯੋਗ ਦਵਿੰਦਰ ਕੌਰ ਬੈਂਸ ਸਪੁਤਨੀ ਸਵ: ਸ. ਬਲਦੇਵ ਸਿੰਘ ਬੈਂਸ ਅਤੇ ਉਹਨਾਂ ਦਾ ਪਰਿਵਾਰ ਹਰ ਸਾਲ ਟਰੱਸਟ ਅਧੀਨ ਚੱਲਦੇ ਲੋਕ ਸੇਵਕ ਸੇਵਾਵਾਂ ਲਈ ਵੱਡਾ ਦਾਨ ਦਿੰਦੇ ਹਨ।
ਫੋਟੋ ਕੈਪਸ਼ਨ : ਟਰੱਸਟ ਦਫਤਰ ਢਾਹਾਂ ਕਲੇਰਾਂ ਵਿਖੇ ਦਵਿੰਦਰ ਕੌਰ ਬੈਂਸ ਸਪੁਤਨੀ ਸਵ: ਸ. ਬਲਦੇਵ ਸਿੰਘ ਬੈਂਸ ਨੂੰ ਯਾਦ ਚਿੰਨ੍ਹ ਤੇ ਸਿਰੋਪਾਉ ਦੇ ਕੇ ਸਨਮਾਨਿਤ ਕਰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ ਕਮੇਟੀ, ਜਗਜੀਤ ਸਿੰਘ ਸੋਢੀ ਮੈਂਬਰ