ਪੰਜਾਬ ਦੇ ਵਿਦਿਅਕ  ਖੇਤਰ ਵਿਚ ਢਾਹਾਂ ਕਲੇਰਾਂ ਵਿਖੇ ਨਵਾਂ ਇਤਿਹਾਸ ਰਚਿਆ ਗਿਆ

ਕੈਨੇਡਾ ਦੇ ਪ੍ਰਸਿੱਧ ਐਲ.ਏ. ਮੈਥੇਸਨ ਸਕੂਲ  ਦਾ ਸਿਸਟਰ ਸਕੂਲ ਐਕਸਚੇਂਜ਼ ਪ੍ਰੋਗਰਾਮ ਅਧੀਨ
ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ  ਨਾਲ ਹੋਇਆ  ਵਿਦਿਅਕ ਸਮਝੌਤਾ


ਜੂਨ 2020 ਵਿਚ ਢਾਹਾਂ ਕਲੇਰਾਂ ਸਕੂਲ ਦੇ 16 ਵਿਦਿਆਰਥੀ  ਵਿਦਿਅਕ  ਸਾਂਝ ਪ੍ਰੋਗਰਾਮ ਅਧੀਨ ਕੈਨੇਡਾ ਜਾਣਗੇ


ਬੰਗਾ :  6 ਫਰਵਰੀ - ਸਮਾਜ ਸੇਵੀ ਅਦਾਰੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਅਧੀਨ ਚੱਲ ਰਹੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਕੈਨੇਡਾ ਦੇ ਪ੍ਰਸਿੱਧ ਸਕੂਲ ਐਲ.ਏ. ਮੈਥੇਸਨ ਸਕੂਲ ਸਰੀ¸ਵੈਨਕੂਵਰ ਕੈਨੇਡਾ  ਨਾਲ ਅੱਜ ਸਿਸਟਰ ਸਕੂਲ ਐਕਸਚੇਂਜ਼ ਪ੍ਰੋਗਰਾਮ ਅਧੀਨ ਵਿਦਿਅਕ  ਸਾਂਝ ਪ੍ਰੋਗਰਾਮ ਦਾ ਸਮਝੌਤਾ ਹੋਇਆ ਹੈ। ਜਿਸ ਅਧੀਨ ਇਸ ਸਾਲ 2020 ਦੇ ਜੂਨ ਮਹੀਨੇ ਵਿਚ ਢਾਹਾਂ ਕਲੇਰਾਂ ਸਕੂਲ ਦੇ 16 ਵਿਦਿਆਰਥੀਆਂ ਅਤੇ ਦੋ ਟੀਚਰਾਂ ਦਾ ਗੁਰੱਪ ਕੈਨੇਡਾ ਵਿਖੇ ਜਾਵੇਗਾ ਅਤੇ  ਦਸੰਬਰ 2020 ਵਿਚ ਕੈਨੇਡਾ ਤੋ 16 ਵਿਦਿਆਰਥੀ ਅਤੇ ਦੋ ਟੀਚਰਾਂ ਦਾ ਗੁਰੱਪ  ਭਾਰਤ ਵਿਚ ਢਾਹਾਂ ਕਲੇਰਾਂ ਸਕੂਲ ਵਿਖੇ ਆਵੇਗਾ ।  ਇਸ ਲਈ ਅੱਜ ਢਾਹਾਂ ਕਲੇਰਾਂ ਸਕੂਲ ਵਿਖੇ ਹੋਏ ਸਮਾਗਮ ਵਿੱਚ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਸਕੂਲ ਪ੍ਰਿੰਸੀਪਲ ਵਨੀਤਾ ਚੋਟ ਨੇ  ਦੋਵਾਂ ਸਕੂਲਾਂ ਵਿਚਕਾਰ ਵਿਦਿਅਕ ਅਤੇ ਸਭਿਆਚਾਰਕ ਸਾਂਝ ਦੇ ਐਮ ਉ ਯੂ 'ਤੇ ਦਸਤਖਤ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਬਰਜਿੰਦਰ ਸਿੰਘ ਢਾਹਾਂ  (ਬਾਨੀ ਢਾਹਾਂ ਸਾਹਿਤ ਇਨਾਮ ਅਤੇ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ), ਜਗਜੀਤ ਸਿੰਘ ਸੋਢੀ ਮੈਂਬਰ, ਭੈਣ ਹਰਿੰਦਰ ਕੌਰ ਕੈਨੇਡਾ ਅਤੇ ਮਨਵੀਰ ਕੌਰ ਕੈਨੇਡਾ ਦੀ ਹਾਜ਼ਰੀ ਵਿਚ ਕੀਤੇ ਗਏ। ਇਲਾਕੇ ਦੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਬਣੇ ਇਸ ਪ੍ਰੌਜੈਕਟ ਦਾ ਸਾਰਾ ਉੱਦਮ ਟਰੱਸਟ ਦੇ ਬਾਨੀ ਪ੍ਰਧਾਨ ਸੱਚਖੰਡ ਵਾਸੀ ਬਾਬਾ ਬੁੱਧ ਸਿੰਘ ਢਾਹਾਂ ਦੇ ਸਪੁੱਤਰ ਬਰਜਿੰਦਰ ਸਿੰਘ ਢਾਹਾਂ (ਬਾਨੀ ਢਾਹਾਂ ਸਾਹਿਤ ਇਨਾਮ ਅਤੇ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ) ਵੱਲੋਂ ਕੀਤਾ ਗਿਆ ਹੈ।
ਸਮਾਗਮ ਵਿਚ ਬਰਜਿੰਦਰ ਸਿੰਘ ਢਾਹਾਂ ਨੇ ਸੰਬੋਧਨ ਕਰਦੇ ਹੋਏ ਕੈਨੇਡਾ ਦੇ ਪ੍ਰਸਿੱਧ ਸਕੂਲ ਐਲ.ਏ. ਮੈਥੇਸਨ ਸਕੂਲ ਸਰੀ¸ਵੈਨਕੂਵਰ ਕੈਨੇਡਾ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਚਕਾਰ ਹੋਏ ਵਿਦਿਅਕ ਸਮਝੌਤੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਲਾਈਡ ਸ਼ੋਅ ਅਤੇ ਫਿਲਮ ਰਾਹੀਂ ਸਮੂਹ ਵਿਦਿਆਰਥੀਆਂ, ਅਧਿਆਪਕਾਂ ਨੂੰ ਪ੍ਰਦਾਨ ਕੀਤੀ । ਉਹਨਾਂ ਦੱਸਿਆ ਕਿ ਇਸ ਸਮੌਝਤੇ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਦੀ ਸਿੱਖਿਆ ਹਾਸਲ ਕਰਨ ਦਾ ਵੱਢਮੁੱਲਾ ਮੌਕਾ ਪ੍ਰਾਪਤ ਹੋਵੇਗਾ ।  ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਟਰੱਸਟ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਨੂੰ ਯਾਦ ਕਰਦੇ ਕਿਹਾ ਕਿ ਦੋਵਾਂ ਸਕੂਲਾਂ ਦੇ ਇਸ ਵਿਦਿਅਕ ਸਮਝੌਤੇ ਨਾਲ ਬਾਬਾ ਜੀ ਦਾ ਇੱਕ ਵੱਡਾ ਸੁਪਨਾ ਪੂਰਾ ਹੋਇਆ ਹੈ, ਜਿਸ ਨਾਲ ਢਾਹਾਂ ਕਲੇਰਾਂ ਸਕੂਲ ਦੇ ਵਿਦਿਆਰਥੀਆਂ ਦਾ ਭਵਿੱਖ ਹੋਰ ਵੀ ਰੋਸ਼ਨ ਹੋਵੇਗਾ । ਸਮਾਗਮ ਵਿਚ ਪ੍ਰਿੰਸੀਪਲ ਵਨੀਤਾ ਚੋਟ ਨੇ ਢਾਹਾਂ ਕਲੇਰਾਂ ਸਕੂਲ ਦੇ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਪੱਧਰ ਦੀ ਵਿਦਿਆ ਪ੍ਰਦਾਨ ਕਰਵਾਉਣ ਲਈ ਐਲ.ਏ. ਮੈਥੇਸਨ ਸਕੂਲ ਸਰੀ¸ਵੈਨਕੂਵਰ ਨਾਲ ਵਿਦਿਅਕ ਸਾਂਝ ਸਮਝੌਤਾ ਕਰਨ ਲਈ ਪ੍ਰਧਾਨ ਸਾਹਿਬ, ਸਮੂਹ ਟਰੱਸਟ ਪ੍ਰਬੰਧਕਾਂ ਦਾ ਅਤੇ ਸ.ਬਰਜਿੰਦਰ ਸਿੰਘ ਢਾਹਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਇਸ ਮੌਕੇ ਸਕੂਲ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਅਤੇ ਸਮਾਗਮ ਦੀ ਸਮਾਪਤੀ ਮੌਕੇ ਰਾਸ਼ਟਰੀ ਗੀਤ ਵੀ ਗਾਇਆ ਗਿਆ। ਇਸ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਬਰਜਿੰਦਰ ਸਿੰਘ ਢਾਹਾਂ  (ਬਾਨੀ ਢਾਹਾਂ ਸਾਹਿਤ ਇਨਾਮ ਅਤੇ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ), ਜਗਜੀਤ ਸਿੰਘ ਸੋਢੀ ਮੈਂਬਰ, ਭੈਣ ਹਰਿੰਦਰ ਕੌਰ ਕੈਨੇਡਾ,ਮਨਵੀਰ ਕੌਰ ਕੈਨੇਡਾ, ਰੁਪਿੰਦਰਜੀਤ ਸਿੰਘ ਵਾਈਸ ਪ੍ਰਿੰਸੀਪਲ, ਭਾਈ ਜੋਗਾ ਸਿੰਘ, ਭਾਈ ਰਣਜੀਤ ਸਿੰਘ, ਲਾਲ ਚੰਦ ਔਜਲਾ, ਮੈਡਮ ਅਮਰਜੀਤ ਕੌਰ ਤੋਂ ਇਲਾਵਾ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਫੋਟੋ ਕੈਪਸ਼ਨ : ਕੈਨੇਡਾ ਦੇ ਪ੍ਰਸਿੱਧ ਸਕੂਲ ਐਲ.ਏ. ਮੈਥੇਸਨ ਸਕੂਲ ਨਾਲ ਸਿਸਟਰ ਸਕੂਲ ਐਕਸਚੇਂਜ਼ ਪ੍ਰੋਗਰਾਮ ਅਧੀਨ ਗੁਰੁ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਨਾਲ  ਵਿਦਿਅਕ  ਸਾਂਝ ਸਮਝੌਤਾ ਤੇ ਦਸਤਖ਼ਤ ਕਰਨ ਮੌਕੇ ਦੀ ਇਤਿਹਾਸਿਕ ਤਸਵੀਰ