ਢਾਹਾਂ ਕਲੇਰਾਂ ਵਿਖੇ ਸ਼ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਦਾ ਆਯੋਜਿਨ

ਢਾਹਾਂ ਕਲੇਰਾਂ ਵਿਖੇ ਸ਼ਰੋਮਣੀ ਭਗਤ ਰਵਿਦਾਸ ਜੀ ਦੇ
ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਦਾ ਆਯੋਜਿਨ

ਬੰਗਾ : 28 ਫਰਵਰੀ -
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਅੱਜ  ਸ਼ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਨਾਇਆ ਗਿਆ । ਇਸ ਮੌਕੇ ਟਰੱਸਟ ਵੱਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਦੀ ਆਰੰਭਤਾ ਸ੍ਰੀ ਸੁਖਮਨੀ ਸਾਅਹਿਬ ਜੀ ਦੇ ਪਾਠ ਦਾ ਜਾਪ ਸੰਗਤੀ ਰੂਪ ਵਿਚ ਕਰਨ ਨਾਲ ਹੋਈ । ਇਸ ਉਪਰੰਤ ਭਾਈ ਜੋਗਾ ਸਿੰਘ ਢਾਹਾਂ ਕਲੇਰਾਂ ਵਾਲੇ ਅਤੇ ਗੁਰੂ ਨਾਨਕ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਕਥਾ ਵਾਚਕ ਭਾਈ ਪਲਵਿੰਦਰ ਸਿੰਘ ਗੁ: ਚਰਨ ਕਵੰਲ ਸਾਹਿਬ ਜੀਂਦੋਵਾਲ ਬੰਗਾ ਵਾਲੇ ਸੰਗਤਾਂ ਨੂੰ ਭਗਤ ਰਵਿਦਾਸ ਜੀ ਦੇ ਜੀਵਨ ਇਤਿਹਾਸ ਬਾਰੇ ਚਾਨਣਾ ਪਾਇਆ । ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਰੋਮਣੀ ਭਗਤ ਰਵਿਦਾਸ ਜੀ ਵੱਲੋਂ ਰਚਿਤ ਸ਼ਬਦ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਜਨ ਜੋ ਸਾਨੂੰ  ਜਾਤ¸ਪਾਤ ਤੋਂ ਉੱਪਰ ਉੱਠ ਕੇ ਨਵੇਂ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੰਦੇ ਹਨ । ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸੰਗਤਾਂ ਨੂੰ ਸ਼ਰੋਮਣੀ ਭਗਤ ਰਵਿਦਾਸ ਜੀ  ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ । ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੋਏ ਮਹਾਨ ਗੁਰਮਤਿ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ,  ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ,  ਕੁਲਵਿੰਦਰ ਸਿੰਘ ਢਾਹਾਂ ਸੱਕਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਨਰਿੰਦਰ ਸਿੰਘ ਸ਼ੇਰਗਿੱਲ ਪ੍ਰਬੰਧਕ ਮੈਂਬਰ, ਜਗਜੀਤ ਸਿੰਘ ਸੋਢੀ ਮੈਂਬਰ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਗੁਰਦੀਪ ਸਿੰਘ ਢਾਹਾਂ, ਸੰਦੀਪ ਕੁਮਾਰ ਸਾਬਕਾ ਸਰਪੰਚ ਢਾਹਾਂ, ਰੇਸ਼ਮ ਲਾਲ, ਸੰਨੀ ਕੁਮਾਰ ਮਜਾਰੀ, ਜਸਵੰਤ ਰਾਏ, ਪ੍ਰਿੰਸੀਪਲ ਸੁਰਿੰਦਰ ਜਸਪਾਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਮੈਡਮ ਸੁਖਮਿੰਦਰ ਕੌਰ, ਭਾਈ ਜੋਗਾ ਸਿੰਘ, ਭਾਈ ਮਨਜੀਤ ਸਿੰਘ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਨਰਿੰਦਰ ਸਿੰਘ ਢਾਹਾਂ, ਪ੍ਰੇਮ ਪ੍ਰਕਾਸ਼ ਸਿੰਘ, ਕਮਲਜੀਤ ਸਿੰਘ, ਪ੍ਰਵੀਨ ਸਿੰਘ, ਜਤਿੰਦਰ ਕੁਮਾਰ, ਸੁਰਜੀਤ ਸਿੰਘ ਜਗਤਪੁਰ, ਜੋਗਾ ਰਾਮ ਬਹਿਰਾਮ,  ਡੋਗਰ ਸਿੰਘ ਮਜਾਰੀ, ਇਲਾਕਾ ਨਿਵਾਸੀ ਸੰਗਤਾਂ, ਟਰੱਸਟ ਦੇ ਪ੍ਰਬੰਧ ਅਧੀਨ ਚੱਲਦੇ ਵÀੱਖ ਵੱਖ ਅਦਾਰਿਆਂ ਦੇ ਸਮੂਹ ਕਰਮਚਾਰੀ, ਡਾਕਟਰ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ  ਵੀ ਅਤੁੱਟ ਵਰਤਾਇਆ ਗਿਆ।
ਫੋਟੋ ਕੈਪਸ਼ਨ : ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ਼ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਦੀਆਂ ਝਲਕੀਆਂ

I'm protected online with Avast Free Antivirus. Get it here — it's free forever.

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਲਈ ਕੈਨੇਡਾ ਨਿਵਾਸੀ ਮਨਦੀਪ ਸਿੰਘ ਸ਼ੇਰਗਿੱਲ ਨੇ 50 ਹਜ਼ਾਰ ਰੁਪਏ ਦਾਨ ਦਿੱਤਾ

to
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਲਈ ਕੈਨੇਡਾ ਨਿਵਾਸੀ
ਮਨਦੀਪ ਸਿੰਘ ਸ਼ੇਰਗਿੱਲ ਨੇ 50 ਹਜ਼ਾਰ ਰੁਪਏ ਦਾਨ ਦਿੱਤਾ
ਬੰਗਾ : 22 ਫਰਵਰੀ ¸
ਟੋਰਾਂਟੋ(ਕੈਨੇਡਾ) ਵਿਖੇ ਵੱਸਦੇ ਤੇ  ਪਿੰਡ ਫੀਰੋਜ਼ਪੁਰ ਦੇ ਜੰਮਪਲ ਮਨਦੀਪ ਸਿੰਘ ਸ਼ੇਰਗਿੱਲ ਪੁੱਤਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਆਪਣੀ ਨੇਕ ਕਮਾਈ ਵਿਚੋਂ 50 ਹਜ਼ਾਰ ਰੁਪਏ ਦੀ ਰਾਸ਼ੀ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਚਲਾਏ ਜਾ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਲੋੜਵੰਦ ਮਰੀਜ਼ਾਂ ਲਈ ਭੇਟ ਕੀਤੀ ਹੈ। ਅੱਜ ਟਰੱਸਟ ਦਫਤਰ ਢਾਹਾਂ ਕਲੇਰਾਂ ਵਿਖੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ ਕਮੇਟੀ ਨੇ ਮਨਦੀਪ ਸਿੰਘ ਸ਼ੇਰਗਿੱਲ ਦਾ ਨਿੱਘਾ ਸਵਾਗਤ ਕੀਤਾ ਅਤੇ ਲੋੜਵੰਦਾਂ ਦੀ ਸਹਾਇਤਾ ਲਈ 50 ਹਜ਼ਾਰ ਰੁਪਏ ਦਾਨ ਦੇਣ ਲਈ ਹਾਰਦਿਕ ਧੰਨਵਾਦ ਕੀਤਾ।  ਇਸ ਮੌਕੇ ਮਨਦੀਪ ਸਿੰਘ ਸ਼ੇਰਗਿੱਲ ਨੇ ਕਿਹਾ ਉਸ ਨੇ ਆਪਣੇ ਪਿਤਾ ਜੀ ਨਰਿੰਦਰ ਸਿੰਘ ਸ਼ੇਰਗਿੱਲ ਪ੍ਰਬੰਧਕ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਕੀਤੀ ਜਾਂਦੀ ਨਿਸ਼ਕਾਮ ਸੇਵਾ ਤੋਂ ਸਿੱਖਿਆ ਪ੍ਰਾਪਤ ਕਰਕੇ ਹੀ ਢਾਹਾਂ ਕਲੇਰਾਂ ਵਿਖੇ ਚੱਲ ਰਹੇ  ਸੇਵਾ ਕਾਰਜਾਂ ਲਈ ਆਪਣੇ ਦਸਵੰਦ ਕੱਢ ਕੇ ਸੇਵਾ ਕਰ  ਰਿਹਾ ਹੈ।
ਟਰੱਸਟ ਦਫਤਰ ਢਾਹਾਂ ਕਲੇਰਾਂ ਵਿਖੇ ਮਨਦੀਪ ਸਿੰਘ ਸ਼ੇਰਗਿੱਲ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ ਕਮੇਟੀ, ਨਰਿੰਦਰ ਸਿੰਘ ਸ਼ੇਰਗਿੱਲ ਪ੍ਰਬੰਧਕ ਮੈਂਬਰ, ਮਹਿੰਦਰਪਾਲ ਸਿੰਘ ਸੁਪਰਡੈਂਟ ਅਤੇ ਟਰੱਸਟ ਸਟਾਫ਼ ਵੀ ਹਾਜ਼ਰ ਸੀ । ਵਰਨਣਯੋਗ ਮਨਦੀਪ ਸਿੰਘ ਸ਼ੇਰਗਿੱਲ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧਕ ਮੈਂਬਰ ਨਰਿੰਦਰ ਸਿੰਘ ਸ਼ੇਰਗਿੱਲ ਦੇ ਸਪੁੱਤਰ ਹਨ ਅਤੇ ਹਰ ਸਾਲ ਟਰੱਸਟ ਅਧੀਨ ਚੱਲਦੇ ਅਦਾਰਿਆਂ ਲਈ ਵੱਡਾ ਦਾਨ ਦਿੰਦੇ ਹਨ।
ਫੋਟੋ ਕੈਪਸ਼ਨ : ਟਰੱਸਟ ਦਫਤਰ ਢਾਹਾਂ ਕਲੇਰਾਂ ਵਿਖੇ ਮਨਦੀਪ ਸਿੰਘ ਸ਼ੇਰਗਿੱਲ ਟੋਰਾਂਟੋ(ਕੈਨੇਡਾ) ਨੂੰ ਯਾਦ ਚਿੰਨ੍ਹ ਤੇ ਸਿਰੋਪਾਉ ਦੇ ਕੇ ਸਨਮਾਨਿਤ ਕਰਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ ਕਮੇਟੀ ਨਾਲ ਹਨ ਨਰਿੰਦਰ ਸਿੰਘ ਸ਼ੇਰਗਿੱਲ ਪ੍ਰਬੰਧਕ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਅਤੇ ਟਰੱਸਟ ਸਟਾਫ਼

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਪਿੰਡ ਮੰਢਾਲੀ ਵਿਖੇ ਅਠੱਵੇਂ ਗੁਰੂ ਨਾਨਕ ਮਿਸ਼ਨ ਅੱਖਾਂ ਦਾ ਅਪਰੇਸ਼ਨ ਕੈਂਪ ਅਤੇ ਫਰੀ ਮੈਡੀਕਲ ਦਾ 700 ਤੋਂ ਵੱਧ ਮਰੀਜ਼ਾਂ ਲਾਭ ਉਠਾਇਆ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਪਿੰਡ ਮੰਢਾਲੀ ਵਿਖੇ ਅਠੱਵੇਂ ਗੁਰੂ ਨਾਨਕ ਮਿਸ਼ਨ ਅੱਖਾਂ ਦਾ ਅਪਰੇਸ਼ਨ ਕੈਂਪ ਅਤੇ ਫਰੀ ਮੈਡੀਕਲ ਦਾ 700 ਤੋਂ ਵੱਧ ਮਰੀਜ਼ਾਂ ਲਾਭ ਉਠਾਇਆ

ਬੰਗਾ : 12 ਫਰਵਰੀ -  ਪਿੰਡ ਮੰਢਾਲੀ ਅਤੇ ਸਰਬੱਤ ਸੰਗਤ ਦੇ ਭਲੇ ਲਈ ਸ. ਮਲਕੀਤ ਸਿੰਘ ਪਿੰਡ ਮੰਢਾਲੀ (ਯੂ.ਐਸ.ਏ.) ਅਤੇ ਐਨ.ਆਰ.ਆਈ ਵੀਰਾਂ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ¸ਕਲੇਰਾਂ ਦੇ ਸਹਿਯੋਗ ਨਾਲ ਲੋੜਵੰਦ ਮਰੀਜ਼ਾਂ ਲਈ ਚੌਕਾ ਦਰਵਾਜ਼ਾ ਪਿੰਡ ਮੰਢਾਲੀ ਵਿਖੇ ਸਲਾਨਾ ਅੱਠਵਾਂ ਗੁਰੂ ਨਾਨਕ ਮਿਸ਼ਨ ਅੱਖਾਂ ਦਾ ਫਰੀ ਅਪਰੇਸ਼ਨ ਕੈਂਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ ਜਿਸ ਵਿਚ 700 ਤੋਂ ਵੱਧ  ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ। ਗੁਰੂ ਨਾਨਕ ਮਿਸ਼ਨ ਅੱਖਾਂ ਦੇ ਫਰੀ ਚੈੱਕਅੱਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਦਾ ਆਰੰਭ  ਸੰਗਤੀ ਰੂਪ ਵਿਚ ਸਰਬੱਤ ਸੰਗਤਾਂ ਲਈ ਅਤੇ  ਕੈਂਪ ਦੇ ਮਰੀਜ਼ਾਂ ਦੀ ਚੜ੍ਹਦੀਕਲ੍ਹਾ, ਮਾਨਵਤਾ ਦੇ ਭਲਾਈ ਲਈ ਕੀਤੀ ਗਈ ਅਰਦਾਸ ਨਾਲ ਹੋਇਆ।
 ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਚੌਕਾ ਦਰਵਾਜ਼ਾ ਪਿੰਡ ਮੰਢਾਲੀ ਵਿਖੇ ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਸ. ਮਲਕੀਤ ਸਿੰਘ ਯੂ.ਐਸ.ਏ ਅਤੇ ਐਨ ਆਰ ਆਈ ਵੀਰਾਂ ਦਾ ਇਲਾਕੇ ਦੇ ਲੋੜਵੰਦਾਂ ਲਈ ਗੁਰੂ ਨਾਨਕ ਮਿਸ਼ਨ ਫਰੀ ਅੱਖਾਂ ਦਾ ਅਤੇ ਮੈਡੀਕਲ ਚੈੱਕਅੱਪ ਕੈਂਪ ਲਗਵਾਉਣ ਦੇ ਨਿਸ਼ਕਾਮ ਸੇਵੀ ਕਾਰਜ ਦੀ ਭਾਰੀ ਸ਼ਲਾਘਾ ਕੀਤੀ। ਉਹਨਾਂ ਨੇ ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਲਦੀਆਂ ਇਲਾਜ ਸੇਵਾਵਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਇਕੱਤਰ ਇਕੱਠ ਵਿਚ ਦਿੱਤੀ।
ਸ. ਮਲਕੀਤ ਸਿੰਘ ਮੰਢਾਲੀ ਯੂ.ਐਸ.ਏ. ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਅਮਰੀਕਾ ਨਿਵਾਸੀ ਸਹਿਯੋਗੀ ਸਮੂਹ ਸਾਧ ਸੰਗਤਾਂ, ਪਿੰਡ ਮੰਢਾਲੀ ਵਾਸੀਆਂ ਅਤੇ ਇਲਾਕਾ ਵਾਸੀਆਂ  ਦਾ  ਗੁਰੂ ਨਾਨਕ ਮਿਸ਼ਨ ਫਰੀ ਮੈਡੀਕਲ ਕੈਂਪ ਲਗਾਉਣ ਲਈ ਦਿੱਤੇ ਵੱਡਮੁੱਲੇ ਸਹਿਯੋਗ ਲਈ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਅਮਰੀਕਾ ਤੋਂ ਵਿਸ਼ੇਸ਼ ਰੂਪ ਵਿਚ ਕੈਂਪ ਵਿਚ ਪੁੱਜੇ ਮੈਡਮ ਜੀਨੈਟ ਐਮ ਡਰੇਕ ਨੇ ਕੈਂਪ ਪ੍ਰਬੰਧਕਾਂ ਅਤੇ ਹਸਪਤਾਲ ਪ੍ਰਬੰਧਕਾਂ ਦੀ ਹੌਂਸਲਾ ਅਫਜ਼ਾਈ ਕੀਤੀ।  
ਪਿੰਡ ਮੰਢਾਲੀ ਵਿਖੇ ਲੱਗੇ ਗੁਰੂ ਨਾਨਕ ਮਿਸ਼ਨ ਫਰੀ ਅੱਖਾਂ ਦੇ ਅਤੇ ਜਰਨਲ ਮੈਡੀਕਲ ਚੈੱਕਅੱਪ ਕੈਂਪ ਵਿਚ ਢਾਹਾਂ ਕਲੇਰਾਂ ਹਸਪਤਾਲ ਦੇ ਮਾਹਿਰ ਡਾਕਟਰ ਸਾਹਿਬਾਨ ਡਾ. ਅਮਿਤ ਸ਼ਰਮਾ ਅੱਖਾਂ ਦੇ ਅਪਰੇਸ਼ਨਾਂ ਦੇ ਮਾਹਿਰ, ਡਾ. ਪੀ.ਪੀ. ਸਿੰਘ ਲੈਪਰੋਸਕੋਪਿਕ ਸਰਜਨ, ਡਾ. ਗੁਰਦੀਪ ਸਿੰਘ, ਰੌਨਿਕਾ ਕਾਹਲੋ ਡਾਈਟੀਸ਼ੀਅਨ, ਦਲਜੀਤ ਕੌਰ ਉਪਟਰੋਮੀਟਰਸ ਨੇ ਕੈਂਪ ਵਿਚ ਆਏ 700 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ  ਚੈੱਕਅੱਪ ਕੀਤਾ। ਇਹਨਾਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਅਤੇ ਲੋੜਵੰਦ ਮਰੀਜ਼ਾਂ ਦੇ ਸ਼ੂਗਰ ਟੈਸਟ ਅਤੇ ਦਿਲ ਦੀ ਈ ਸੀ ਜੀ ਵੀ ਫਰੀ ਕੀਤੀ ਗਈ।
ਪਿੰਡ ਮੰਢਾਲੀ ਵਿਖੇ ਲੱਗੇ ਸਲਾਨਾ ਮੁਫ਼ਤ ਅੱਖਾਂ ਦੇ ਅਤੇ ਜਰਨਲ ਮੈਡੀਕਲ ਚੈੱਕਅੱਪ ਕੈਂਪ ਵਿਚ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਸ.ਮਲਕੀਤ ਸਿੰਘ ਮੰਢਾਲੀ ਯੂ.ਐਸ.ਏ., ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ,  ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਗਜੀਤ ਸਿੰਘ ਸੋਢੀ ਮੈਂਬਰ, ਡਾ ਮਨੂ ਭਾਰਗਵ ਮੈਡੀਕਲ ਸੁਪਰਡੈਂਟ, ਮਹਿੰਦਰਪਾਲ ਸਿੰਘ ਸੁਪਰਡੈਂਟ, ਜਨਾਬ ਨੁਸਰਤ ਜਮਾਲ, ਮੈਡਮ ਜੈਨੇਟ ਐਮ. ਡਰੇਕ , ਵੁਲਫ਼ ਡਰੇਕ , ਬੀਅਰ ਡਰੇਕ , ਅਮਿੰਡਾ ਡਰੇਕ, ਸ. ਕਰਮ ਸਿੰਘ ਜੀ ਕੈਨੇਡਾ, ਬੀਬੀ ਮਹਿੰਦਰ ਕੌਰ ਕੁਲਾਰ, ਬੀਬੀ ਭਜਨ ਕੌਰ ਕੁਲਾਰ, ਸ. ਰਣਜੀਤ ਸਿੰਘ ਹੀਰ, ਬੀਬੀ ਹਰਪਾਲ ਕੌਰ ਹੀਰ, ਸ. ਤੇਜਪਾਲ ਸਿੰਘ, ਸ. ਬਲਵਿੰਦਰ ਸਿੰਘ ਅਮਰੀਕਾ, ਸ. ਕੁਲਦੀਪ ਸਿੰਘ ਭਾਈਆ ਜੀ, ਸ. ਦਵਿੰਦਰ ਸਿੰਘ ਦਿਉਲ, ਸ. ਗਿਆਨ ਸਿੰਘ, ਸ. ਗੁਰਵਿੰਦਰ ਸਿੰਘ, ਸ੍ਰੀ ਭਗਤ  ਜੀ, ਸ. ਹਰਭਜਨ ਸਿੰਘ,  ਸ. ਤੇਜਿੰਦਰ ਸਿੰਘ ਗੁਰੂ ਕਾ ਜੰਡਿਆਲਾ, ਸ. ਤੇਜਿੰਦਰ ਸਿੰਘ ਨਿੱਝਰ, ਸ੍ਰੀ ਸ਼ੁਭਾਸ਼ ਅਨੰਦ, ਸ. ਰਵੀਇੰਦਰ ਸਿੰਘ ਬਾਠ, ਸ. ਹਰਦੇਵ ਸਿੰਘ ਕੰਗ, ਸਰਪੰਚ ਜਸਬੀਰ ਸਿੰਘ, ਸ. ਹਰਦਿਆਲ ਸਿੰਘ ਗਿੱਲ ਯੂ.ਐਸ.ਏ, ਸ੍ਰੀ ਵਿੱਕੀ ਟਿਵਾਣਾ, ਬੀਬੀ ਜਸਪ੍ਰੀਤ ਕੌਰ ਬਦੇਸ਼ਾ, ਬੀਬੀ ਕੁਲਦੀਪ ਕੌਰ ਛੋਕਰ, ਸ. ਸੁਖਦਿਆਲ ਢਿੱਲੋ, ਸ੍ਰੀ ਮਨੋਜ ਸ਼ਰਮਾ ਕੈਨੇਡਾ, ਸਮੂਹ ਟਿਵਾਣਾ ਪਰਿਵਾਰ, ਸਮੂਹ ਗਿੱਲ ਪਰਿਵਾਰ, ਸ.ਰਣਜੀਤ ਸਿੰਘ, ਸ. ਰਾਜਿੰਦਰ ਸਿੰਘ, ਬਲਵਿੰਦਰ ਸਿੰਘ, ਸਮੂਹ ਬਰਨ ਪਰਿਵਾਰ ਅਤੇ ਸਮੂਹ ਸਾਧ ਸੰਗਤ ਯੂ.ਐਸ.ਏ. ਸਰਪੰਚ ਮੀਰਾ ਸ਼ਰਮਾ, ਬਲਵੰਤ ਸਿੰਘ ਪੰਚ, ਜਸਵੀਰ ਸਿੰਘ ਪੰਚ, ਬੀਬੀ ਕੁਲਦੀਪ ਕੌਰ ਪੰਚ, ਬੀਬੀ ਸ਼ੁਕੰਤਲਾ ਰਾਣੀ ਪੰਚ, ਬੀਬੀ ਜਸਬੀਰ ਕੌਰ ਪੰਚ, ਗੁਰਨੇਕ ਸਿੰਘ, ਸ੍ਰੀ ਨੀਲਾ, ਸ੍ਰੀ ਨਾਗਰੀ, ਸੁਰਜੀਤ ਸਿੰਘ ਭਾਈਆ, ਮਹਿੰਦਰ ਸਿੰਘ ਸਾਬਕਾ ਸਰਪੰਚ, ਜਮਰੌਦ ਸਿੰਘ, ਜਗਦੀਪ ਸਿੰਘ, ਮਨਜੀਤ ਸਿੰਘ ਬਸਰਾ, ਅਵਤਾਰ ਸਿੰਘ ਤਾਰਾ, ਦੀਪਾ ਲੰਬੜ, ਜੱਸਾ ਸਿੰਘ ਕੈਨੇਡਾ, ਪਰਮਿੰਦਰ ਸ਼ਰਮਾ, ਹਰਪ੍ਰੀਤ ਸਿੰਘ ਹੈਪੀ, ਮਨਦੀਪ ਸਿੰਘ ਬਦੇਸ਼ਾ, ਕਾਲਾ ਵੀਰਾ, ਖੁਸ਼ਦੀਪ ਸਿੰਘ ਬਦੇਸ਼ਾ, ਰਾਜਾ ਵੀਰਾ, ਗੁਰਸ਼ਰਨ ਜੋਗਾ ਸਿੰਘ ਨਿਹੰਗ, ਸਮੂਹ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਮੰਢਾਲੀ ਵਾਸੀ  ਤੋਂ ਇਲਾਵਾ ਸਮੂਹ ਨਗਰ ਨਿਵਾਸੀ ਪਿੰਡ ਮੰਢਾਲੀ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ।  ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।

ਫੋਟੋ ਕੈਪਸ਼ਨ :
ਪਿੰਡ ਮੰਢਾਲੀ ਵਿਖੇ ਅਠੱਵੇਂ ਗੁਰੂ ਨਾਨਕ ਮਿਸ਼ਨ ਅੱਖਾਂ ਦਾ ਅਪਰੇਸ਼ਨ ਕੈਂਪ ਅਤੇ ਫਰੀ ਮੈਡੀਕਲ ਮੌਕੇ ਡਾ. ਅਮਿਤ ਸ਼ਰਮਾ ਅੱਖਾਂ ਦੇ ਮਰੀਜ਼ਾਂ ਦਾ ਚੈੱਕਅੱਪ ਕਰਦੇ ਹੋਏ ਨਾਲ ਹਨ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਤ ਸਿੰਘ ਯੂ.ਐਸ.ਏ, ਮੈਡਮ ਜੈਨਟ ਐਮ ਡਰੇਕ ਅਤੇ ਹੋਰ ਪਤਵੰਤੇ ਸੱਜਣ

ਪੰਜਾਬ ਦੇ ਵਿਦਿਅਕ  ਖੇਤਰ ਵਿਚ ਢਾਹਾਂ ਕਲੇਰਾਂ ਵਿਖੇ ਨਵਾਂ ਇਤਿਹਾਸ ਰਚਿਆ ਗਿਆ

ਕੈਨੇਡਾ ਦੇ ਪ੍ਰਸਿੱਧ ਐਲ.ਏ. ਮੈਥੇਸਨ ਸਕੂਲ  ਦਾ ਸਿਸਟਰ ਸਕੂਲ ਐਕਸਚੇਂਜ਼ ਪ੍ਰੋਗਰਾਮ ਅਧੀਨ
ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ  ਨਾਲ ਹੋਇਆ  ਵਿਦਿਅਕ ਸਮਝੌਤਾ


ਜੂਨ 2020 ਵਿਚ ਢਾਹਾਂ ਕਲੇਰਾਂ ਸਕੂਲ ਦੇ 16 ਵਿਦਿਆਰਥੀ  ਵਿਦਿਅਕ  ਸਾਂਝ ਪ੍ਰੋਗਰਾਮ ਅਧੀਨ ਕੈਨੇਡਾ ਜਾਣਗੇ


ਬੰਗਾ :  6 ਫਰਵਰੀ - ਸਮਾਜ ਸੇਵੀ ਅਦਾਰੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਅਧੀਨ ਚੱਲ ਰਹੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਕੈਨੇਡਾ ਦੇ ਪ੍ਰਸਿੱਧ ਸਕੂਲ ਐਲ.ਏ. ਮੈਥੇਸਨ ਸਕੂਲ ਸਰੀ¸ਵੈਨਕੂਵਰ ਕੈਨੇਡਾ  ਨਾਲ ਅੱਜ ਸਿਸਟਰ ਸਕੂਲ ਐਕਸਚੇਂਜ਼ ਪ੍ਰੋਗਰਾਮ ਅਧੀਨ ਵਿਦਿਅਕ  ਸਾਂਝ ਪ੍ਰੋਗਰਾਮ ਦਾ ਸਮਝੌਤਾ ਹੋਇਆ ਹੈ। ਜਿਸ ਅਧੀਨ ਇਸ ਸਾਲ 2020 ਦੇ ਜੂਨ ਮਹੀਨੇ ਵਿਚ ਢਾਹਾਂ ਕਲੇਰਾਂ ਸਕੂਲ ਦੇ 16 ਵਿਦਿਆਰਥੀਆਂ ਅਤੇ ਦੋ ਟੀਚਰਾਂ ਦਾ ਗੁਰੱਪ ਕੈਨੇਡਾ ਵਿਖੇ ਜਾਵੇਗਾ ਅਤੇ  ਦਸੰਬਰ 2020 ਵਿਚ ਕੈਨੇਡਾ ਤੋ 16 ਵਿਦਿਆਰਥੀ ਅਤੇ ਦੋ ਟੀਚਰਾਂ ਦਾ ਗੁਰੱਪ  ਭਾਰਤ ਵਿਚ ਢਾਹਾਂ ਕਲੇਰਾਂ ਸਕੂਲ ਵਿਖੇ ਆਵੇਗਾ ।  ਇਸ ਲਈ ਅੱਜ ਢਾਹਾਂ ਕਲੇਰਾਂ ਸਕੂਲ ਵਿਖੇ ਹੋਏ ਸਮਾਗਮ ਵਿੱਚ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਸਕੂਲ ਪ੍ਰਿੰਸੀਪਲ ਵਨੀਤਾ ਚੋਟ ਨੇ  ਦੋਵਾਂ ਸਕੂਲਾਂ ਵਿਚਕਾਰ ਵਿਦਿਅਕ ਅਤੇ ਸਭਿਆਚਾਰਕ ਸਾਂਝ ਦੇ ਐਮ ਉ ਯੂ 'ਤੇ ਦਸਤਖਤ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਬਰਜਿੰਦਰ ਸਿੰਘ ਢਾਹਾਂ  (ਬਾਨੀ ਢਾਹਾਂ ਸਾਹਿਤ ਇਨਾਮ ਅਤੇ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ), ਜਗਜੀਤ ਸਿੰਘ ਸੋਢੀ ਮੈਂਬਰ, ਭੈਣ ਹਰਿੰਦਰ ਕੌਰ ਕੈਨੇਡਾ ਅਤੇ ਮਨਵੀਰ ਕੌਰ ਕੈਨੇਡਾ ਦੀ ਹਾਜ਼ਰੀ ਵਿਚ ਕੀਤੇ ਗਏ। ਇਲਾਕੇ ਦੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਬਣੇ ਇਸ ਪ੍ਰੌਜੈਕਟ ਦਾ ਸਾਰਾ ਉੱਦਮ ਟਰੱਸਟ ਦੇ ਬਾਨੀ ਪ੍ਰਧਾਨ ਸੱਚਖੰਡ ਵਾਸੀ ਬਾਬਾ ਬੁੱਧ ਸਿੰਘ ਢਾਹਾਂ ਦੇ ਸਪੁੱਤਰ ਬਰਜਿੰਦਰ ਸਿੰਘ ਢਾਹਾਂ (ਬਾਨੀ ਢਾਹਾਂ ਸਾਹਿਤ ਇਨਾਮ ਅਤੇ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ) ਵੱਲੋਂ ਕੀਤਾ ਗਿਆ ਹੈ।
ਸਮਾਗਮ ਵਿਚ ਬਰਜਿੰਦਰ ਸਿੰਘ ਢਾਹਾਂ ਨੇ ਸੰਬੋਧਨ ਕਰਦੇ ਹੋਏ ਕੈਨੇਡਾ ਦੇ ਪ੍ਰਸਿੱਧ ਸਕੂਲ ਐਲ.ਏ. ਮੈਥੇਸਨ ਸਕੂਲ ਸਰੀ¸ਵੈਨਕੂਵਰ ਕੈਨੇਡਾ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਚਕਾਰ ਹੋਏ ਵਿਦਿਅਕ ਸਮਝੌਤੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਲਾਈਡ ਸ਼ੋਅ ਅਤੇ ਫਿਲਮ ਰਾਹੀਂ ਸਮੂਹ ਵਿਦਿਆਰਥੀਆਂ, ਅਧਿਆਪਕਾਂ ਨੂੰ ਪ੍ਰਦਾਨ ਕੀਤੀ । ਉਹਨਾਂ ਦੱਸਿਆ ਕਿ ਇਸ ਸਮੌਝਤੇ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਦੀ ਸਿੱਖਿਆ ਹਾਸਲ ਕਰਨ ਦਾ ਵੱਢਮੁੱਲਾ ਮੌਕਾ ਪ੍ਰਾਪਤ ਹੋਵੇਗਾ ।  ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਟਰੱਸਟ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਨੂੰ ਯਾਦ ਕਰਦੇ ਕਿਹਾ ਕਿ ਦੋਵਾਂ ਸਕੂਲਾਂ ਦੇ ਇਸ ਵਿਦਿਅਕ ਸਮਝੌਤੇ ਨਾਲ ਬਾਬਾ ਜੀ ਦਾ ਇੱਕ ਵੱਡਾ ਸੁਪਨਾ ਪੂਰਾ ਹੋਇਆ ਹੈ, ਜਿਸ ਨਾਲ ਢਾਹਾਂ ਕਲੇਰਾਂ ਸਕੂਲ ਦੇ ਵਿਦਿਆਰਥੀਆਂ ਦਾ ਭਵਿੱਖ ਹੋਰ ਵੀ ਰੋਸ਼ਨ ਹੋਵੇਗਾ । ਸਮਾਗਮ ਵਿਚ ਪ੍ਰਿੰਸੀਪਲ ਵਨੀਤਾ ਚੋਟ ਨੇ ਢਾਹਾਂ ਕਲੇਰਾਂ ਸਕੂਲ ਦੇ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਪੱਧਰ ਦੀ ਵਿਦਿਆ ਪ੍ਰਦਾਨ ਕਰਵਾਉਣ ਲਈ ਐਲ.ਏ. ਮੈਥੇਸਨ ਸਕੂਲ ਸਰੀ¸ਵੈਨਕੂਵਰ ਨਾਲ ਵਿਦਿਅਕ ਸਾਂਝ ਸਮਝੌਤਾ ਕਰਨ ਲਈ ਪ੍ਰਧਾਨ ਸਾਹਿਬ, ਸਮੂਹ ਟਰੱਸਟ ਪ੍ਰਬੰਧਕਾਂ ਦਾ ਅਤੇ ਸ.ਬਰਜਿੰਦਰ ਸਿੰਘ ਢਾਹਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਇਸ ਮੌਕੇ ਸਕੂਲ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਅਤੇ ਸਮਾਗਮ ਦੀ ਸਮਾਪਤੀ ਮੌਕੇ ਰਾਸ਼ਟਰੀ ਗੀਤ ਵੀ ਗਾਇਆ ਗਿਆ। ਇਸ ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਬਰਜਿੰਦਰ ਸਿੰਘ ਢਾਹਾਂ  (ਬਾਨੀ ਢਾਹਾਂ ਸਾਹਿਤ ਇਨਾਮ ਅਤੇ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ), ਜਗਜੀਤ ਸਿੰਘ ਸੋਢੀ ਮੈਂਬਰ, ਭੈਣ ਹਰਿੰਦਰ ਕੌਰ ਕੈਨੇਡਾ,ਮਨਵੀਰ ਕੌਰ ਕੈਨੇਡਾ, ਰੁਪਿੰਦਰਜੀਤ ਸਿੰਘ ਵਾਈਸ ਪ੍ਰਿੰਸੀਪਲ, ਭਾਈ ਜੋਗਾ ਸਿੰਘ, ਭਾਈ ਰਣਜੀਤ ਸਿੰਘ, ਲਾਲ ਚੰਦ ਔਜਲਾ, ਮੈਡਮ ਅਮਰਜੀਤ ਕੌਰ ਤੋਂ ਇਲਾਵਾ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਫੋਟੋ ਕੈਪਸ਼ਨ : ਕੈਨੇਡਾ ਦੇ ਪ੍ਰਸਿੱਧ ਸਕੂਲ ਐਲ.ਏ. ਮੈਥੇਸਨ ਸਕੂਲ ਨਾਲ ਸਿਸਟਰ ਸਕੂਲ ਐਕਸਚੇਂਜ਼ ਪ੍ਰੋਗਰਾਮ ਅਧੀਨ ਗੁਰੁ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਨਾਲ  ਵਿਦਿਅਕ  ਸਾਂਝ ਸਮਝੌਤਾ ਤੇ ਦਸਤਖ਼ਤ ਕਰਨ ਮੌਕੇ ਦੀ ਇਤਿਹਾਸਿਕ ਤਸਵੀਰ