Fwd: ਪਰਮਿੰਦਰ ਸਿੰਘ ਨੇ ਡੀ.ਐੱਸ.ਪੀ. ਵਿਜੀਲੈਂਸ ਦਾ ਅਹੁਦਾ ਸੰਭਾਲਿਆ


ਪਰਮਿੰਦਰ ਸਿੰਘ ਨੇ ਡੀ
.ਐੱਸ.ਪੀ. ਵਿਜੀਲੈਂਸ ਦਾ ਅਹੁਦਾ ਸੰਭਾਲਿਆ

ਪਟਿਆਲਾ, 4 ਸਤੰਬਰ: ਪੀ.ਪੀ.ਐੱਸ. ਅਧਿਕਾਰੀ ਪਰਮਿੰਦਰ ਸਿੰਘ ਨੇ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਪਟਿਆਲਾ ਦਾ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਸੰਗਰੂਰ ਵਿੱਚ ਬਤੌਰ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਵਿੱਚ ਕਰੀਬ 02 ਸਾਲ ਤਾਇਨਾਤ ਰਹੇ ਹਨ, ਉਸ ਸਮੇਂ     ਉਹਨਾਂ ਪਾਸ ਜ਼ਿਲ੍ਹਾ ਬਰਨਾਲਾ ਵਿਜੀਲੈਂਸ ਬਿਊਰੋ ਯੂਨਿਟ ਦਾ ਵੀ ਵਾਧੂ ਚਾਰਜ ਰਿਹਾ ਹੈ। ਪਰਮਿੰਦਰ ਸਿੰਘ ਨੇ ਕਿਹਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਲੋਕਾਂ ਵੱਲੋਂ ਸਹਿਯੋਗ ਦਿੱਤਾ ਜਾਵੇ ਤਾਂ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਭ੍ਰਿਸ਼ਟਾਚਾਰ 'ਤੇ ਠੱਲ ਪਾਈ ਜਾ ਸਕੇ। ਭ੍ਰਿਸ਼ਟਾਚਾਰ ਕਰਨ ਵਾਲਿਆਂ ਵਿਰੁੱਧ ਇਤਲਾਹ 94179-76363 ਤੇ 0175-2352502 ਉੱਪਰ ਦਿੱਤੀ ਜਾ ਸਕਦੀ ਹੈ।  

          

 




Fwd: 218 ਦਿਵਿਆਂਗਜ਼ਨਾਂ ਨੂੰ ਅਲਿਮਕੇ ਵਲੋਂ ਨਿਰਮਿਤ ਕੁਲ 316 ਸਹਾਇਕ ਉਪਕਰਣ ਵੰਡੇ ਗਏ

 218 ਦਿਵਿਆਂਗਜ਼ਨਾਂ ਨੂੰ ਅਲਿਮਕੇ ਵਲੋਂ ਨਿਰਮਿਤ ਕੁਲ 316 ਸਹਾਇਕ ਉਪਕਰਣ ਵੰਡੇ ਗਏ
ਨਵਾਂਸ਼ਹਿਰ, 2 ਸਤੰਬਰ :-ਦਿਵਿਆਂਗਜ਼ਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਸਰਕਾਰ ਵਲੋਂ ਉਨਾਂ ਦੇ ਕਲਿਆਣ ਅਤੇ ਪੁਨਰਵਾਸ ਦੇ ਲਈ ਕੰਮ ਕੀਤੇ ਜਾ ਰਹੇ ਹਨ ਜਿਸਦੇ ਤਹਿਤ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ, ਬਲਾਕਵਾਈਜ਼ ਬਲਾਚੌਰ, ਸੜੇਆ, ਬੰਗਾ, ਔੜ, ਬਲਾਕ ਨਵਾਂਸ਼ਹਿਰ ਵਿਚ ਮੁਫ਼ਤ ਦਿਵਯਾਂਗਜਨ ਉਪਕਰਣ ਵੰਡ ਸਮਾਰੋਹ, ਦਾ ਆਯੋਜਨ ਕੀਤਾ ਗਿਆ। ਇਹ ਜਾਣਕਾਰੀ ਹਲਕਾ ਇੰਚਾਰਜ ਨਵਾਂਸ਼ਹਿਰ ਲਲਿਤ ਮੋਹਨ ਪਾਠਕ ਨੇ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਹ ਕੈੰਪ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ, ਭਾਰਤ ਸਰਕਾਰ ਦੇ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਅਤੇ ਜ਼ਿਲਾ ਪ੍ਰਸ਼ਾਸਨ, ਸਹੀਦ ਭਗਤ ਸਿੰਘ ਦੀ ਭਾਗੀਦਾਰੀ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਕੈਂਪਾਂ ਦੇ ਦੌਰਾਨ, ਜਿਨ੍ਹਾਂ ਲਾਭਪਾਤਰੀਆਂ ਨੂੰ ਜ਼ਿਲੇ ਵਿੱਚ ਪਹਿਲਾ ਪਰੀਖਣ ਸਮਾਰੋਹ ਵਿੱਚ ਨਿਸ਼ਾਨਬੱਧ ਕੀਤਾ ਗਿਆ ਸੀ ਉਨ੍ਹਾਂ ਲਾਭਪਾਤਰੀਆਂ ਨੂੰ ਸਰਕਾਰ ਦੀ ਯੋਜਨਾ ਦੇ ਅੰਤਰਗਤ 218 ਦਿਵਿਆਂਗਜ਼ਨਾਂ ਨੂੰ ਅਲਿਮਕੇ ਵਲੋਂ ਨਿਰਮਿਤ ਕੁਲ 316 ਸਹਾਇਕ ਉਪਕਰਣ ਵੰਡੇ ਗਏ ਜਿਸ ਵਿੱਚ 59 ਮੋਟਰਾਈਜ਼ਡ ਟਰਾਈਸਾਈਕਲ, 31 ਟਰਾਈਸਾਈਕਲ, 49 ਵ੍ਹੀਲਚੇਅਰ, 02 ਸੁਗਮਿਆ ਕੰਨ, 34 ਬੈਸਾਖੀਆਂ, ਛਤੀਆ 08 ਨਕਲੀ ਅੰਗ ਅਤੇ ਕੈਲੀਪਰ 68 ਦਿਵਿਆਂਗਜਨਾਂ ਨੂੰ ਅਤੇ ਕੰਨਾਂ ਦੀ ਮਸ਼ੀਨ 60 ਦਿਵਿਆਂਗਜ਼ਨਾਂ ਨੂੰ ਦਿੱਤੇ ਗਏ। ਇਸ ਤਰਾਂ ਨਾਲ ਜਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ ਸਮੂਹ ਬਲਾਕਾਂ ਵਿਚ ਰਕਮ 46,26,000/- ਰੁ: ਦੀ ਕੀਮਤ ਦਾ ਸਮਾਨ ਦਿਵਿਆਂਗਜ਼ਨਾਂ ਨੂੰ ਵੰਡਿਆ ਗਿਆ ਹੈ।

ਇਸ ਮੌਕੇ ਤੇ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੇ) ਦੇ ਅਧਿਕਾਰੀ ਸ਼੍ਰੀ ਅਸ਼ੋਕ ਸਾਹੂ, Officer, P & O Alimco, ਸ਼੍ਰੀ ਅਨਿਲ Audiologist, ਅਲਿਮਚੋ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਦੇ ਅਧਿਕਾਰੀਆਂ ਦੇ ਰੂਪ ਵਿਚ ਸ੍ਰੀਮਤੀ ਰਾਜਕਿਰਨ ਕੋਰ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ.ਭ.ਸ.ਨਗਰ, ਸਮੂਹ ਬਲਾਕਾਂ ਦੇ ਸੀ.ਡੀ.ਪੀ.ਓ. ਸਹਿਬਾਨ,ਸਮੂਹ ਸੁਪਵਾਇਜਰਜ਼ ਅਤੇ ਆਂਗਣਵਾੜੀ ਵਰਕਰ ਤੇ ਹੈਲਪਰ ਇਨ੍ਹਾਂ ਸਮਾਰੋਹਾਂ ਵਿਚ ਮੌਜੂਦ ਰਹੇ। 

Fwd: ਭੁਪੇਸ਼ ਚੱਠਾ ਨੇ ਪਟਿਆਲਾ ਦੇ ਡੀ.ਪੀ.ਆਰ.ਓ. ਵਜੋਂ ਅਹੁਦਾ ਸੰਭਾਲਿਆ

ਭੁਪੇਸ਼ ਚੱਠਾ ਨੇ ਪਟਿਆਲਾ ਦੇ ਡੀ.ਪੀ.ਆਰ.ਓ. ਵਜੋਂ ਅਹੁਦਾ ਸੰਭਾਲਿਆ
ਪਟਿਆਲਾ, 2 ਸਤੰਬਰ:ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਸ੍ਰੀ ਭੁਪੇਸ਼ ਚੱਠਾ ਨੇ ਪਟਿਆਲਾ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਅਪਣਾ ਅਹੁਦਾ ਸੰਭਾਲ ਲਿਆ ਹੈ। ਉਹ ਇਸ ਤੋਂ ਪਹਿਲਾਂ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਸਨ। ਆਪਣਾ ਅਹੁਦਾ ਸੰਭਾਲਣ ਮਗਰੋਂ ਸ੍ਰੀ ਭੁਪੇਸ਼ ਚੱਠਾ ਨੇ ਕਿਹਾ ਕਿ ਸਮੁੱਚੇ ਮੀਡੀਆ ਸਾਥੀਆਂ ਦੇ ਸਹਿਯੋਗ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਆਮ ਨਾਗਰਿਕਾਂ ਤੱਕ ਪਹੁੰਚਾਉਣਾ ਉਨ੍ਹਾਂ ਦੀ ਪਹਿਲਕਦਮੀ ਹੋਵੇਗੀ।
ਸ੍ਰੀ ਭੁਪੇਸ਼ ਚੱਠਾ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੀਡੀਆ ਦਰਮਿਆਨ ਇੱਕ ਪੁਲ ਦੀ ਤਰ੍ਹਾਂ ਕੰਮ ਕਰਨਗੇ ਅਤੇ ਮੀਡੀਆ ਕਰਮੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਨਿਪਟਾਰੇ ਲਈ ਹਰ ਵੇਲੇ ਤਤਪਰ ਰਹਿਣਗੇ। ਜ਼ਿਕਰਯੋਗ ਹੈ ਕਿ ਇੰਨਵੈਸਟੀਗੇਟਿਵ ਜਰਨਲਿਜ਼ਮ ਵਿੱਚ ਵਧੀਆਂ ਸੇਵਾਵਾਂ ਦੇਣ ਵਾਲੇ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਤ ਸ੍ਰੀ ਭੁਪੇਸ਼ ਚੱਠਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਸ੍ਰੀ ਫ਼ਤਿਗੜ੍ਹ ਸਾਹਿਬ ਸਮੇਤ ਬਤੌਰ ਏ.ਪੀ.ਆਰ.ਓ ਪਟਿਆਲਾ ਵਿਖੇ ਵੀ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਉਨ੍ਹਾਂ ਕੋਲ ਪੱਤਰਕਾਰਤਾ ਦੇ ਖੇਤਰ ਵਿੱਚ ਲੰਬਾ ਤਜਰਬਾ ਹੈ। 

Fwd: REVISED DATELINE ---खेडां वतन पंजाब दियां-2024 पहले चरण के ब्लाक स्तरीय खेल मुकाबले हुए संपन्न - 6 व 7 सितंबर को होगा ब्लाक स्तरीय मुकाबलों का दूसरा चरण

पहले चरण के ब्लाक स्तरीय खेल मुकाबले हुए संपन्न
6 व 7 सितंबर को होगा ब्लाक स्तरीय मुकाबलों का दूसरा चरण

होशियारपुर, 04 सितंबर -  खेडां वतन पंजाब दियां-2024 ब्लाक स्तरीय खेल के दूसरे दिन खिलाड़ियों ने जमकर मैदान में पसीना बहाया। ब्लाक स्तरीय मुकाबलों के पहले चरण में जिले के ब्लाक तलवाड़ा, मुकेरियां, टांडा, होशियारपुर-2 व गढ़शंकर के खेल मुकाबले करवाए जा रहे हैं। जानकारी देते हुए जिला खेल अधिकारी गुरप्रीत सिंह ने बताया कि इन ब्लाक स्तरीय खेल मुकाबलों में एथलेटिक्स, वालीबाल, कबड्डी सर्कल व नेशनल स्टाइल, फुटबाल व खो-खो के खेल मुकाबले करवाए जा रहे हैं।

       ब्लाक तलवाड़ा में फुटबाल अंडर-21 लड़कों में तलवाड़ा पहले स्थान पर रहा। कबड्डी नेशनल स्टाइल अंडर-14 लड़कियों में सरकारी कन्या हाई स्कूल पहले स्थान पर, सरकारी सीनियर सेकेंडरी स्कूल रामगढ़ सीकरी दूसरे स्थान पर रहा। एथलेटिक्स के 200 मीटर लड़कियों के मुकाबले में सरकारी सीनियर सेकेंडरी स्कूल पलाहड़ की पायल पहले व रिद्धि मिन्हास दूसरे स्थान पर रही।

       ब्लाक गढ़शंकर में कबड्डी सर्कल अंडर-21 लड़कों के मुकाबलों में पारोवाल पहले स्थान पर रहा। अंडर-17 कबड्डी नेशनल में सरकारी सीनियर सेकेंडरी स्कूल फतेहपुर पहले स्थान, शेखोवाल क्लब दूसरे व मानव पब्लिक स्कूल तीसरे स्थान पर रहा। अंडर-17 लड़कियों के खो-खो मुकाबले में एस.बी.एस सदरपुर की टीम विजेता रही।

       ब्लाक होशियारपुर-2 के अंडर-14 लड़कों के फुटबाल मुकाबलों में सरकारी सीनियर सेकेंडरी स्कूल बोहन पहले, संत कबीर पब्लिक स्कूल दूसरे स्थान पर रही। इसी तरह वालीबाल टीम के अंडर-14 व अंडर-17 लड़कियों के मुकाबलों में रयात बाहरा इंटरनेशनल स्कूल पहले स्थान पर रहा। लड़कों के एथलेटिक्स 800 मीटर में जोगिंदरपाल पहले, गुरमेल दूसरे स्थान पर रहा। लड़कों की 60 मीटर दौड़ में अरुण कैथवार पहले व विनोद दूसरे स्थान पर रहा।

ब्लाक मुकेरियां में अंडर-21 लड़कियों की 1500 मीटर दौड़ में रोजी पहले व डिंपल दूसरे स्थान पर रही। इसी तरह अंडर-21 लड़कों की 200 मीटर दौड़ में राजवीर सिंह पहले, विनायक दूसरे व दक्ष कुमार तीसरे स्थान पर रहा।

ब्लाक टांडा फुटबाल अंडर-14, 17 व 21 लड़कों में सरकारी सीनियर सेकेंडरी स्कूल खुड्डा पहले स्थान पर रही। जिला खेल अधिकारी ने बताया कि खेडां वतन पंजाब दीयां-2024 ब्लाक स्तरीय मुकाबलों का दूसरा पढ़ाव 6 सितंबर से सात सितंबर तक चलेगा।

Fwd: Press Note Dated 04/09/2024 - SSP Hoshiarpur Meets with IMA & Hospital Owners

ਇੰਡੀਅਨ ਮੈਡੀਕਲ ਐਸੋਸੀਏਸ਼ਨ, ਹੁਸ਼ਿਆਰਪੁਰ  ਅਤੇ  ਹਸਪਤਾਲਾਂ ਦੇ ਮਾਲਕਾਂ ਨਾਲ ਤਾਲਮੇਲ ਅਤੇ ਸੁਰੱਖਿਆ ਸਮੀਖਿਆ ਮੀਟਿੰਗ
ਹੁਸ਼ਿਆਰਪੁਰ 5 ਸਤੰਬਰ:  ਸ਼੍ਰੀ ਸੁਰਿੰਦਰ ਲਾਂਬਾ, ਆਈ.ਪੀ.ਐਸ., ਐਸ.ਐਸ.ਪੀ ਹੁਸ਼ਿਆਰਪੁਰ ਨੇ ਸਿਵਲ ਸਰਜਨ ਹਸਪਤਾਲ ਦੇ ਨਾਲ ਇੰਡੀਅਨ ਮੈਡੀਕਲ ਐਸੋਸੀਏਸ਼ਨ, ਹੁਸ਼ਿਆਰਪੁਰ ਦੇ ਮੈਂਬਰਾਂ ਅਤੇ ਹੁਸ਼ਿਆਰਪੁਰ ਦੇ ਹਸਪਤਾਲਾਂ ਦੇ ਮਾਲਕਾਂ ਨਾਲ ਤਾਲਮੇਲ ਅਤੇ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ। ਹਸਪਤਾਲਾਂ ਵਿੱਚ ਡਾਕਟਰਾਂ ਅਤੇ ਸਟਾਫ ਦੀ ਸੁਰੱਖਿਆ ਸੰਬੰਧੀ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ ਅਤੇ ਸੁਰੱਖਿਆ ਪ੍ਰੋਟੋਕੋਲ ਅਤੇ ਸੁਰੱਖਿਆ ਲਈ ਦਿਸ਼ਾ-ਨਿਰਦੇਸ਼ ਸਾਂਝੇ ਕੀਤੇ ਗਏ ਅਤੇ ਆਈਐਮਏ ਅਤੇ ਸਾਰੇ ਮਾਲਕਾਂ ਨੂੰ ਪੁਲਿਸ ਵੱਲੋਂ 24 ਘੰਟੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ।

ਇੱਕ ਸਿਹਤਮੰਦ ਕੱਲ੍ਹ ਨੂੰ ਬਣਾਉਣਾ, ਇਕੱਠੇ!

Fwd: ਕ੍ਰਿਕਟ ਅੰਡਰ-17 ਲੜਕਿਆਂ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਨੇ ਹਾਸਲ ਕੀਤਾ ਗੋਲਡ ਮੈਡਲ

ਕ੍ਰਿਕਟ ਅੰਡਰ-17 ਲੜਕਿਆਂ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਨੇ ਹਾਸਲ ਕੀਤਾ ਗੋਲਡ ਮੈਡਲ
ਪਟਿਆਲਾ 5 ()-  68ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸਾਲ 2024-25 ਦਾ ਕ੍ਰਿਕਟ ਅੰਡਰ-17 ਲੜਕਿਆਂ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸ੍ਰੀ ਸੰਜੀਵ ਸ਼ਰਮਾ ਜੀ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ  ਸ੍ਰੀ ਰਵਿੰਦਰਪਾਲ ਸ਼ਰਮਾ ਜੀ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀ ਦਲਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਨਵੀਨਰ ਸ੍ਰੀ ਅਮਰਿੰਦਰ ਸਿੰਘ, ਸ੍ਰੀ ਰਵੀਇੰਦਰ ਸਿੰਘ ਅਤੇ ਸ੍ਰੀ ਜਸਵੀਰ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਮਲਟੀਪਰਪਜ਼ ਸਕੂਲ ਮਿਡਲ ਬ੍ਰਾਂਚ ਪੰਜਾਬੀ ਬਾਗ ਪਟਿਆਲਾ ਵਿਖੇ ਕਰਵਾਇਆ ਗਿਆ।ਇਸ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਦੀ ਟੀਮ ਨੇ ਅਪਣੇ ਕੋਚ ਸ੍ਰੀ ਸਤਵਿੰਦਰ ਸਿੰਘ (ਡੀ.ਪੀ.ਈ., ਸ.ਸ.ਸ.ਸ.ਸ਼ੇਰਮਾਜਰਾ, ਪਟਿਆਲਾ), ਸ੍ਰੀ ਪ੍ਰਵੀਨ ਕੁਮਾਰ (ਕ੍ਰਿਕਟ ਕੋਚ, ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ) ਅਤੇ ਸ੍ਰੀ ਗੁਰਦੀਪ ਸਿੰਘ (ਡੀ.ਪੀ.ਈ., ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ) ਦੀ ਅਗਵਾਈ ਵਿੱਚ ਭਾਗ ਲਿਆ। ਕ੍ਰਿਕਟ ਅੰਡਰ-17 ਲੜਕਿਆਂ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਸਾਰੀਆਂ ਟੀਮਾਂ ਨੇ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਦੀ ਟੀਮ ਨੇ ਗੋਲਡ, ਜ਼ੋਨ ਪਟਿਆਲਾ-3 ਦੀ ਟੀਮ ਨੇ ਸਿਲਵਰ ਅਤੇ ਜ਼ੋਨ ਪਟਿਆਲਾ-1 ਦੀ ਟੀਮ ਨੇ ਬਰਾਊਂਜ਼ ਮੈਡਲ ਹਾਸਲ ਕੀਤਾ। ਸ੍ਰੀ ਸਤਵਿੰਦਰ ਸਿੰਘ ਜੀ ਨੇ ਕਿਹਾ ਕਿ ਜ਼ੋਨ ਪਟਿਆਲਾ-2 ਦੀ ਟੀਮ ਨੇ ਟੂਰਨਾਮੈਂਟ ਦੌਰਾਨ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਹਰ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਸ੍ਰੀ ਬਲਵਿੰਦਰ ਸਿੰਘ ਜੱਸਲ (ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਨੇ ਸ੍ਰੀ ਸਤਵਿੰਦਰ ਸਿੰਘ ,ਸ੍ਰੀ ਪ੍ਰਵੀਨ ਕੁਮਾਰ, ਸ੍ਰੀ ਗੁਰਦੀਪ ਸਿੰਘ ਅਤੇ ਸਮੂਹ ਜ਼ੋਨ ਨੂੰ ਇਸ ਪ੍ਰਾਪਤੀ ਤੇ ਵਧਾਈ ਦਿਤੀ। ਇਸ ਮੌਕੇ ਤੇ ਸ੍ਰੀਮਤੀ ਮਮਤਾ ਰਾਣੀ, ਸ੍ਰੀ ਸੁਰਿੰਦਰਪਾਲ ਸਿੰਘ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਬਲਕਾਰ ਸਿੰਘ, ਸ੍ਰੀ ਦੀਪਇੰਦਰ ਸਿੰਘ ਅਤੇ ਹੋਰ ਅਧਿਆਪਕ ਮੋਜੂਦ ਸਨ।

Fwd: Punjabi & Hindi PN---ਕੈਬਨਿਟ ਮੰਤਰੀ ਜਿੰਪਾ ਨੇ ਨੇਤਰਦਾਨ ਐਸੋਸੀਏਸ਼ਨ ਦੇ ਨੇਤਰਦਾਨ ਜਾਗਰੂਕਤਾ ਪੰਦਰਵਾੜੇ ਦੀ ਕਰਵਾਈ ਸ਼ੁਰੂਆਤ

ਕੈਬਨਿਟ ਮੰਤਰੀ ਜਿੰਪਾ ਨੇ ਨੇਤਰਦਾਨ ਐਸੋਸੀਏਸ਼ਨ ਦੇ ਨੇਤਰਦਾਨ ਜਾਗਰੂਕਤਾ ਪੰਦਰਵਾੜੇ ਦੀ ਕਰਵਾਈ ਸ਼ੁਰੂਆਤ
ਹੁਸ਼ਿਆਰਪੁਰ, 2 ਸਤੰਬਰ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ 39ਵੇਂ ਰਾਸ਼ਟਰੀ ਨੇਤਰਦਾਨ ਜਾਗਰੂਕਤਾ ਪੰਦਰਵਾੜੇ ਤਹਿਤ ਨੇਤਰਦਾਨ ਐਸੋਸੀਏਸ਼ਨ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਨੇਤਰਦਾਨ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਨੇਤਰਦਾਨ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਨੇਤਰਦਾਨ ਐਸੋਸੀਏਸ਼ਨ ਪਿਛਲੇ 25 ਸਾਲਾਂ ਤੋਂ ਨਿਰਸਵਾਸਥ ਸੇਵਾ ਕਰ ਰਹੀ ਹੈ। ਐਸੋਸੀਏਸ਼ਨ ਨੇ ਪੂਰੇ ਸੂਬੇ ਵਿਚ ਵੱਖ-ਵੱਖ ਸੈਮੀਨਾਰ ਅਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਲੋਕਾਂ ਨੂੰ ਨੇਤਰਦਾਨ ਦੇ ਪ੍ਰਤੀ ਜਾਗਰੂਕ ਕਰਨ ਦਾ ਮਹੱਤਵਪੂਰਨ ਕੰਮ ਕੀਤਾ ਹੈ।
ਕੈਬਨਿਟ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨੇਤਰਦਾਨ ਇਕ ਮਹਾਨ ਸੇਵਾ ਹੈ, ਜੋ ਕਿਸੇ ਦੀ ਦੁਨੀਆ ਨੂੰ ਰੋਸ਼ਨੀ ਨਾਲ ਭਰ ਸਕਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਕਾਰਨੀਅਲ ਬਲਾਇੰਡਨੈਸ ਤੋਂ ਮੁਕਤ ਕਰਨ ਲਈ ਸਾਨੂੰ ਸਾਰਿਆਂ ਨੂੰ ਨੇਤਰਦਾਨ ਪ੍ਰਤੀ ਜਾਗਰੂਕ ਹੋਣਾ ਅਤੇ ਦੂਸਰਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਛੋਟੀ ਜਿਹੀ ਪਹਿਲ ਕਿਸੇ ਦੇ ਜੀਵਨ ਵਿਚ ਵੱਡਾ ਪਰਿਵਰਤਨ ਲਿਆ ਸਕਦੀ ਹੈ। ਇਸ ਲਈ ਸਾਰੇ ਇਸ ਪੁੰਨ ਦੇ ਕੰਮ ਵਿਚ ਭਾਗੀਦਾਰ ਬਣਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਨੇਤਰਦਾਨ ਦੇ ਲਈ ਪ੍ਰੇਰਿਤ ਕਰਨ।
ਨੇਤਰਦਾਨ ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰੋ. ਬਹਾਦਰ ਸਿੰਘ ਸੁਨੇਤ ਨੇ ਦੱਸਿਆ ਕਿ ਇਸ ਮੌਕੇ 'ਤੇ ਮੇਅਰ ਸੁਰਿੰਦਰ ਕੁਮਾਰ ਨੇ ਨੇਤਰਦਾਨ ਸਬੰਧੀ ਪ੍ਰਣ ਪੱਤਰ ਭਰਿਆ ਜਦਕਿ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਪਹਿਲਾਂ ਹੀ ਨੇਤਰਦਾਨ ਸਬੰਧੀ ਪ੍ਰਣ ਪੱਤਰ ਭਰ ਚੁੱਕੇ ਹਨ। ਪ੍ਰੋਗਰਾਮ ਵਿਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰੋ. ਸੁਨੇਤ ਨੇ ਦੱਸਿਆ ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਦੇਸ਼ ਨੂੰ ਕਾਰਨੀਅਲ ਬਲਾਇੰਡਨੈਸ ਤੋਂ ਮੁਕਤ ਕਰਨਾ ਹੈ। ਉਨਾਂ ਦੱਸਿਆ ਕਿ ਕਾਰਨੀਅਲ ਬਲਾਇੰਡਨੈਸ ਇਕ ਅਜਿਹੀ ਸਥਿਤੀ ਹੈ ਜਿਸ ਵਿਚ ਵਿਅਕਤੀ ਦੀ ਨਜ਼ਰ ਖਰਾਬ ਹੋ ਜਾਂਦੀ ਹੈ ਅਤੇ ਉਹ ਦੇਖਣ ਤੋਂ ਅਸਮਰੱਥ ਹੋ ਜਾਂਦਾ ਹੈ। ਇਸ ਸਥਿਤੀ ਨੂੰ ਸੁਧਾਰਨ ਲਈ ਨੇਤਰਦਾਨ ਇਕ ਮਹੱਤਵਪੂਰਨ ਯਤਨ ਹੈ।
ਪ੍ਰੋ. ਸੁਨੇਤ ਨੇ ਸਮਾਜ ਦੇ ਹਰੇਕ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਾਰਨੀਅਲ ਬਲਾਇੰਡਨੈਸ ਤੋਂ ਪੀੜਤ ਹੈ, ਤਾਂ ਉਹ ਨੇਤਰਦਾਨ ਐਸੋਸੀਏਸ਼ਨ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਚ ਸੰਪਰਕ ਕਰ ਸਕਦਾ ਹੈ। ਐਸੋਸੀਏਸ਼ਨ ਇਸ ਤਰ੍ਹਾਂ ਦੇ ਮਰੀਜ਼ਾਂ ਦੇ ਇਲਾਜ ਦਾ ਪੂਰਾ ਖਰਚਾ ਖੁਦ ਚੁੱਕੇਗੀ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਰੋਸ਼ਨੀ ਪ੍ਰਦਾਨ ਕੀਤੀ ਜਾ ਸਕੇ ਅਤੇ ਉਨ੍ਹਾਂ ਦੇ ਜੀਵਨ ਨੂੰ ਰੋਸ਼ਨੀ ਨਾਲ ਭਰਿਆ ਜਾ ਸਕੇ।
ਇਸ ਮੌਕੇ ਸ਼ਹਿਰ ਦੇ ਮੇਅਰ ਸੁਰਿੰਦਰ ਕੁਮਾਰ, ਵਰਿੰਦਰ ਸ਼ਰਮਾ ਬਿੰਦੂ, ਬਲਜੀਤ ਸਿੰਘ ਪਨੇਸਰ, ਹਰਭਜਨ ਸਿੰਘ,  ਸੰਤੋਸ਼ ਸੈਣੀ, ਹਰਵਿੰਦਰ ਸਿੰਘ, ਸਰਵਣ ਸਿੰਘ, ਹਰਵਿੰਦਰ ਕੌਰ ਅਤੇ ਡਾ. ਕ੍ਰਿਸ਼ਨ ਲਾਲ ਵਰਗੀਆਂ ਕਈ ਪ੍ਰਮੁੱਖ ਹਸਤੀਆਂ ਵੀ ਮੌਜੂਦ ਸਨ।

Fwd: Punjabi & Hindi---ਡਾਕਟਰੀ ਪਰਚੀ ਤੋਂ ਬਿਨਾਂ ਪ੍ਰੀਗੈਬਲਿਨ ਕੈਪਸੂਲ ਦੀ ਵਿਕਰੀ ’ਤੇ ਰੋਕ

ਡਾਕਟਰੀ ਪਰਚੀ ਤੋਂ ਬਿਨਾਂ ਪ੍ਰੀਗੈਬਲਿਨ ਕੈਪਸੂਲ ਦੀ ਵਿਕਰੀ 'ਤੇ ਰੋਕ
-ਬਿਨਾਂ ਲਾਇਸੰਸ ਅਤੇ ਮਨਜੂਰਸ਼ੁਦਾ ਮਾਤਰਾ ਤੋਂ ਵੱਧ ਰੱਖਣ ਤੇ ਵੇਚਣ 'ਤੇ ਵੀ ਰਹੇਗੀ ਪਾਬੰਦੀ
ਹੁਸ਼ਿਆਰਪੁਰ, 2 ਸਤੰਬਰ: ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿਚ ਪ੍ਰੀਗੈਬਲਿਨ ਕੈਪਸੂਲ ਨੂੰ ਬਿਨਾਂ ਲਾਇਸੰਸ ਦੇ ਰੱਖਣ, ਮਨਜੂਰਸ਼ੁਦਾ ਮਾਤਰਾ ਤੋਂ ਵੱਧ ਰੱਖਣ/ਵੇਚਣ ਤੋਂ ਇਲਾਵਾ ਇਹ ਦਵਾਈ ਬਿਨਾਂ।ਡਾਕਟਰੀ ਪਰਚੀ  (ਪ੍ਰਿਸਕ੍ਰਿਪਸ਼ਨ) ਦੀ ਵਿਕਰੀ 'ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 30 ਅਕਤੂਬਰ ਤੱਕ ਲਾਗੂ ਰਹਿਣਗੇ।

ਢਾਹਾਂ ਕਲੇਰਾਂ ਦੇ ਇੰਜੀਨੀਅਰ ਦਲਜੀਤ ਸਿੰਘ ਬੋਇਲ ਨੂੰ ਖੋਥੜਾਂ ਵਿਖੇ ਸ਼ਰਧਾਂਜ਼ਲੀਆਂ ਭੇਟ

ਢਾਹਾਂ ਕਲੇਰਾਂ ਦੇ ਇੰਜੀਨੀਅਰ ਦਲਜੀਤ ਸਿੰਘ ਬੋਇਲ ਨੂੰ ਖੋਥੜਾਂ ਵਿਖੇ ਸ਼ਰਧਾਂਜ਼ਲੀਆਂ ਭੇਟ
ਬੰਗਾ 2 ਸਤੰਬਰ  (   ) ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਿਖੇ ਦੋ ਦਹਾਕਿਆਂ ਤੋਂ ਸੇਵਾ ਨਿਭਾ ਰਹੇ  ਇੰਜੀ. ਦਲਜੀਤ ਸਿੰਘ ਬੋਇਲ (53) ਜਿਹਨਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ ਨਮਿੱਤ ਅਤਿੰਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਗੁਰਦੁਆਰਾ ਬਾਬੇ ਸ਼ਹੀਦ ਸਿੰਘਾਂ ਪਿੰਡ ਖੋਥੜਾਂ ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਈ ਬਲਦੇਵ ਸਿੰਘ ਫਗਵਾੜਾ ਦੇ ਕੀਰਤਨੀ ਜਥੇ ਨੇ ਵੈਰਾਗਮਈ ਗੁਰਬਾਣੀ ਕੀਰਤਨ ਕੀਤਾ । ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸ਼ਰਧਾ ਦੇ ਫੁੱਲ ਭੇਟ ਕਰਦੇ ਕਿਹਾ ਕਿ ਸਵ: ਦਲਜੀਤ ਸਿੰਘ ਬੋਇਲ ਦਾ ਵਿਛੋੜਾ ਦੇ ਜਾਣਾ ਸਮੂਹ ਪਰਿਵਾਰ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ । ਉਹ ਢਾਹਾਂ ਕਲੇਰਾਂ ਵਿਖੇ ਆਪਣੀਆਂ ਸੇਵਾਵਾਂ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਸਨ ਅਤੇ ਉਹਨਾਂ ਨੇ ਆਪਣੀ ਅਣਥੱਕ ਮਿਹਨਤ ਸਦਕਾ ਬੋਇਲ ਪਰਿਵਾਰ ਦੀ ਇਲਾਕੇ 'ਚ ਵਿਸ਼ੇਸ਼ ਪਹਿਚਾਣ ਬਣਾਈ ਹੈ।   ਸਮਾਜ ਸੇਵਕ ਸ. ਕੁਲਦੀਪ ਸਿੰਘ ਮਾਨ ਨੇ ਸ਼ਰਧਾ ਦੇ ਫੁੱਲ ਭੇਟ ਕਰਦੇ ਕਿਹਾ ਕਿ ਸ. ਦਲਜੀਤ ਸਿੰਘ ਬੋਇਲ ਨੇ ਹਮੇਸ਼ਾਂ ਆਪਣੇ ਕੰਮ-ਕਾਰ ਦੇ ਨਾਲ- ਨਾਲ ਗੁਰਦੁਆਰਾ ਸਾਹਿਬ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ ।  ਸ. ਮਾਨ ਨੇ ਇਸ ਮੌਕੇ ਖੋਥੜਾਂ ਐਨ ਆਰ. ਆਈ ਵਸਨੀਕ ਕਲਿਆਣ ਸੁਸਾਇਟੀ, ਅਤੇ ਹੋਰ ਵੱਖ-ਵੱਖ ਸੰਸਥਾਵਾਂ ਵੱਲੋਂ ਆਏ ਸੋਗ ਮਤੇ ਪੜ੍ਹੇ ਅਤੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੁੱਖ ਵਿਚ ਸ਼ਾਮਿਲ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ।
           ਇਸ ਮੌਕੇ ਹਾਜ਼ਰੀਨ ਨੇ ਉਹਨਾਂ ਦੀ ਪਤਨੀ ਰਵਿੰਦਰ ਕੌਰ ਬੋਇਲ, ਬੇਟੀ ਜੈਸਮੀਨ ਕੌਰ  ਬੋਇਲ ਅਤੇ ਬੇਟਾ ਪ੍ਰਭਸਾਹਿਬ ਸਿੰਘ ਬੋਇਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਨੂੰ ਭਾਣਾ ਮੰਨਣ ਲਈ ਅਰਦਾਸ ਕੀਤੀ । ਸ਼ਰਧਾਂਜਲੀ ਸਮਾਗਮ ਵਿਚ ਇੰਜੀਨੀਅਰ ਦਲਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਜਥੇਦਾਰ ਸੰਤੋਖ ਸਿੰਘ ਖੋਥੜਾਂ, ਪ੍ਰਵੀਨ ਬੰਗਾ, ਕੁਲਵੰਤ ਸਿੰਘ ਕਲੇਰਾਂ, ਭਾਈ ਜੋਗਾ ਸਿੰਘ, ਇੰਦਰਜੀਤ ਸਿੰਘ ਜੱਸੜ ਪ੍ਰਧਾਨ ਗੁ: ਬਾਬੇ ਸ਼ਹੀਦਾਂ ਸਿੰਘਾਂ ਪਿੰਡ ਖੋਥੜਾਂ,  ਬਲਵਿੰਦਰ ਸਿੰਘ ਲੰਬੜਦਾਰ, ਗੁਰਦੀਪ ਸਿੰਘ ਸੈਂਹਬੀ, ਸੁਰਜੀਤ ਸਿੰਘ ਬਾਬਾ, ਬਲਬੀਰ ਸਿੰਘ ਬੋਇਲ, ਉਂਕਾਰ ਸਿੰਘ ਬੋਇਲ, ਬਲਬੀਰ ਸਿੰਘ ਗੁਣਾਚੌਰ, ਸ਼ੁਰੇਸ਼ ਕੁਮਾਰ, ਇਲਾਕੇ ਦੀਆਂ ਧਾਰਮਿਕ, ਸਮਾਜਿਕ, ਸਿਆਸੀ ਸ਼ਖਸ਼ੀਅਤਾਂ, ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ ਤੇ ਨਗਰ ਵਾਸੀ ਸੰਗਤਾਂ ਹਾਜ਼ਰ ਸਨ ।
ਫੋਟੋ :  ਢਾਹਾਂ ਕਲੇਰਾਂ ਦੇ ਇੰਜੀਨੀਅਰ ਦਲਜੀਤ ਸਿੰਘ  ਨਮਿੱਤ
ਪਿੰਡ ਖੋਥੜਾਂ ਹੋਏ ਅਤਿੰਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਦੀਆਂ ਤਸਵੀਰਾਂ

Fwd: 31 Aug PN ---ਵੇਰਕਾ ਬਲਾਕ ਪੱਧਰੀ ਖੇਡਾਂ ਹੁਣ 7 ਸਤੰਬਰ ਤੋਂ ਹੋਣਗੀਆਂ

ਵੇਰਕਾ ਬਲਾਕ ਪੱਧਰੀ ਖੇਡਾਂ ਹੁਣ 7 ਸਤੰਬਰ ਤੋਂ ਹੋਣਗੀਆਂ

ਅੰਮ੍ਰਿਤਸਰ 31 ਅਗਸਤ -- ਜਿਲ੍ਹਾ ਖੇਡ ਅਫ਼ਸਰ ਸ: ਸੁਖਚੈਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਬਲਾਕ ਪੱਧਰੀ ਖੇਡਾਂ ਪਹਿਲੇ ਫੇਜ ਵਿੱਚ ਮਿਤੀ 2 ਸਤੰਬਰ ਤੋਂ 5 ਸਤੰਬਰ ਅਤੇ ਦੂਜੇ ਫੇਜ ਵਿੱਚ ਮਿਤੀ 07 ਸਤੰਬਰ ਤੋਂ 10 ਸਤੰਬਰ ਤੱਕ ਵੱਖ-ਵੱਖ ਥਾਵਾਂ ਉੱਤੇ ਤੇ ਕਰਵਾਈਆ ਜਾ ਰਹੀਆ ਹੈ। ਬਲਾਕ ਵੇਰਕਾ ਵਿੱਚ ਬਲਾਕ ਪੱਧਰੀ ਖੇਡਾਂ ਪਹਿਲੇ ਫੇਜ ਵਿੱਚ ਮਿਤੀ 2 ਸਤੰਬਰ ਤੋਂ 5 ਸਤੰਬਰ ਤਕ ਕਰਵਾਈਆ ਜਾਣੀਆ ਸਨ, ਪਰੰਤੂ ਭਾਰੀ ਮੀਹ ਪੈਣ ਕਾਰਨ ਖੇਡ ਸਟੇਡੀਅਮ ਮਾਨਾਂਵਾਲਾ ਕਲਾਂ ਵਿੱਚ ਪਾਣੀ ਭਰ ਗਿਆ ਹੈ। ਜਿਸ ਕਾਰਨ ਖੇਡਾਂ ਲਈ ਗਰਾਊਂਡ ਤਿਆਰ ਨਾ ਹੋਣ ਕਾਰਨ ਹੁਣ ਬਲਾਕ ਵੇਰਕਾ ਵਿੱਚ ਬਲਾਕ ਪੱਧਰੀ ਖੇਡਾਂ ਦੂਜੇ ਫੇਜ ਮਿਤੀ 07 ਸਤੰਬਰ ਤੋਂ 10 ਸਤੰਬਰ ਤੱਕ ਕਰਵਾਈਆਂ ਜਾਣਗੀਆਂ।