ਸਮਾਜ ਸੇਵਕ ਹਰਦੇਵ ਸਿੰਘ ਕਾਹਮਾ ਪ੍ਰਧਾਨ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਟਾਫ਼ ਨੂੰ ਰਾਸ਼ਨ ਪ੍ਰਦਾਨ

ਸਮਾਜ ਸੇਵਕ ਹਰਦੇਵ ਸਿੰਘ ਕਾਹਮਾ ਪ੍ਰਧਾਨ ਵੱਲੋਂ ਗੁਰੂ ਨਾਨਕ ਮਿਸ਼ਨ
ਹਸਪਤਾਲ ਢਾਹਾਂ ਕਲੇਰਾਂ ਦੇ ਸਟਾਫ਼ ਨੂੰ ਰਾਸ਼ਨ ਪ੍ਰਦਾਨ

ਕੋਰਨਾ ਵਾਇਰਸ ਤੋਂ ਬਚਣ ਲਈ ਸਟਾਫ ਨੂੰ ਜਾਗਰੁਕ ਕੀਤਾ

ਬੰਗਾ : 31 ਮਾਰਚ :
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਅਧੀਨ ਇਲਾਕੇ ਵਿਚ ਵਧੀਆ  ਸਿਹਤ ਸੇਵਾਵਾਂ ਪ੍ਰਦਾਨ ਕਰਵਾ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੰਮ ਕਰ ਰਹੇ ਸਟਾਫ਼ ਨੂੰ ਰਾਸ਼ਨ  ਪ੍ਰਦਾਨ ਕੀਤਾ ਗਿਆ ਹੈ। ਸਟਾਫ ਲਈ ਰਾਸ਼ਨ ਦੀ ਇਹ ਸੇਵਾ ਉੱਘੇ ਸਮਾਜ ਸੇਵਕ ਅਤੇ ਟਰੱਸਟ ਦੇ ਮੌਜੂਦਾ ਪ੍ਰਧਾਨ ਹਰਦੇਵ ਸਿੰਘ ਕਾਹਮਾ ਵੱਲੋਂ ਕੀਤੀ ਗਈ ਹੈ। ਇਸ ਮੌਕੇ  ਗੱਲਬਾਤ ਕਰਦੇ ਹੋਏ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕਿਹਾ ਕਿ  ਕੋਰਨਾ ਵਾਇਰਸ (ਕੋਵਿਡ 19) ਜਿਹੀ ਫੈਲੀ ਮਹਾਂਮਾਰੀ ਵੇਲੇ ਆਮ ਲੋਕਾਈ ਨੂੰ ਮੈਡੀਕਲ ਸੇਵਾਵਾਂ ਦੀ ਬਹੁਤ ਸਖਤ ਲੋੜ ਹੁੰਦੀ ਹੈ । ਇਸ ਔਖੀ ਘੜੀ ਅਤੇ ਨਿਰੰਤਰ ਲੱਗ ਰਹੇ ਕਰਫ਼ਿਊ ਦੌਰਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਟਾਫ਼ ਵੱਲੋਂ ਪੂਰੀ ਜ਼ਿੰਮੇਵਾਰੀ ਅਤੇ ਬੜੇ ਵਧੀਆ ਢੰਗ ਨਾਲ ਕੰਮ ਕਰਕੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਜਾ ਰਹੀ ਹੈ। ਜਿਸ ਲਈ ਸਮੂਹ ਸਟਾਫ਼ ਕਰਮਚਾਰੀ ਭਾਰੀ ਸ਼ਲਾਘਾ ਦੇ ਹੱਕਦਾਰ ਹਨ । ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕਿਹਾ ਕਿ ਇਸ ਵੇਲੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਸਮੇਂ ਦੀ ਲੋੜ ਮੁਤਾਬਿਕ ਸਮੂਹ ਸਟਾਫ਼ ਦੀ ਮਦਦ ਕੀਤੀ ਜਾਵੇ ਇਸ ਲਈ ਉਹਨਾਂ ਨੇ ਸਮੂਹ ਟਰੱਸਟ ਮੈਂਬਰਾਂ ਦੀ ਸਲਾਹ ਨਾਲ ਸਟਾਫ਼ ਨੂੰ ਘਰੇਲੂ ਰਾਸ਼ਨ ਪ੍ਰਦਾਨ ਕਰਨ ਦਾ ਫੈਸਲਾ ਲਿਆ ਹੈ। ਸ. ਕਾਹਮਾ ਨੇ ਸਮੂਹ ਸਟਾਫ਼ ਨੂੰ ਕੋਰਨਾ ਵਾਇਰਸ (ਕੋਵਿਡ 19) ਤੋਂ ਬਚਣ ਲਈ ਮਾਸਕ ਪਹਿਨਣ ਅਤੇ ਹੋਰ ਜ਼ਰੂਰੀ ਨਿਯਮਾਂ ਬਾਰੇ ਵੀ ਜਾਗਰੁਕ ਕੀਤਾ। ਇਸ ਮੌਕੇ ਸਮੂਹ ਸਟਾਫ਼ ਨੂੰ ਰਾਸ਼ਨ ਦੀਆਂ ਕਿੱਟਾਂ ਜਿਸ ਵਿਚ ਆਟਾ, ਦਾਲਾਂ ਅਤੇ ਹੋਰ ਜ਼ਰੂਰੀ ਵਸਤਾਂ ਸ਼ਾਮਿਲ ਸਨ ਪ੍ਰਦਾਨ ਕੀਤੀਆਂ ਗਈਆਂ।  ਸਮੂਹ ਸਟਾਫ਼ ਨੇ ਵੀ ਹਸਪਤਾਲ ਪ੍ਰਬੰਧਕ ਟਰੱਸਟ ਦਾ ਹਾਰਦਿਕ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਹਿੰਦਰਪਾਲ ਸਿੰਘ ਸੁਪਰਡੈਂਟ, ਡਾ. ਮਨੂ ਭਾਰਗਵ ਮੈਡੀਕਲ ਸੁਪਰਡੈਂਟ, ਕਮਲਜੀਤ ਸਿੰਘ ਇੰਜੀਨੀਅਰ, ਗੁਰਬੰਤ ਸਿੰਘ ਕਰਨਾਣਾ, ਸੁਰਜੀਤ ਸਿੰਘ, ਬਿੰਦੂ ਬਹਾਦਰ ਅਤੇ ਹੋਰ ਸਟਾਫ਼ ਹਾਜ਼ਰ ਸੀ।

ਫੋਟੋ ਕੈਪਸ਼ਨ :  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕਰਮਚਾਰੀਆਂ ਨੂੰ ਰਾਸ਼ਨ ਵੰਡਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਨਾਲ ਹਨ ਕੁਲਵਿੰਦਰ ਸਿੰਘ ਢਾਹਾਂ ਸਕੱਤਰ

Virus-free. www.avast.com

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਮਾਜ ਸੇਵਕ ਬੀਬੀ ਦਵਿੰਦਰ ਕੌਰ ਬੈਂਸ ਦਾ ਸਨਮਾਨ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ
ਸਮਾਜ ਸੇਵਕ ਬੀਬੀ ਦਵਿੰਦਰ ਕੌਰ ਬੈਂਸ ਦਾ ਸਨਮਾਨ

ਬੰਗਾ : 14 ਮਾਰਚ : ਯੂ.ਕੇ. ਵਾਸੀ ਦਾਨੀ ਤੇ ਸਮਾਜ ਸੇਵਕ ਬੀਬੀ ਦਵਿੰਦਰ ਕੌਰ ਬੈਂਸ ਸਪੁਤਨੀ ਸਵ: ਸ. ਬਲਦੇਵ ਸਿੰਘ ਬੈਂਸ ਦਾ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜਣ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਟਰੱਸਟ ਮੈਂਬਰਾਂ ਨਾਲ ਬੀਬੀ ਦਵਿੰਦਰ ਕੌਰ ਬੈਂਸ ਦਾ ਨਿੱਘਾ ਸਵਾਗਤ ਕੀਤਾ ਅਤੇ ਬੀਬੀ ਜੀ ਦਾ ਲੋੜਵੰਦਾਂ ਦੀ ਸਹਾਇਤਾ ਲਈ ਚੱਲ ਰਹੇ ਸੇਵਾ ਕਾਰਜਾਂ ਵਿਚ ਨਿਰੰਤਰ ਦਾਨ ਦੇਣ ਲਈ ਹਾਰਦਿਕ ਧੰਨਵਾਦ ਕੀਤਾ। ਸ. ਕਾਹਮਾ ਨੇ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੇ ਅਦਾਰਿਆਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਅਤੇ ਬਲੱਡ ਬੈਂਕ ਬਾਰੇ ਜਾਣਕਾਰੀ ਪ੍ਰਦਾਨ ਕੀਤੀ।  ਇਸ ਮੌਕੇ ਬੀਬੀ ਦਵਿੰਦਰ ਕੌਰ ਬੈਂਸ ਨੇ ਟਰੱਸਟ ਵੱਲੋਂ ਇਲਾਕੇ ਵਿਚ ਕੀਤੇ ਜਾਂਦੇ ਸਮਾਜ ਸੇਵੀ ਕਾਰਜਾਂ ਦੀ ਭਾਰੀ ਸ਼ਲਾਘਾ ਕੀਤੀ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਲਈ ਚੱਲਦੇ ਲੰਗਰ ਲਈ ਦਾਨ ਵੀ ਦਿੱਤਾ। ਉਹਨਾਂ ਨੇ ਪਿਛਲੇ ਸਮੇਂ ਵਾਂਗ ਭਵਿੱਖ ਵਿਚ ਵੀ ਟਰੱਸਟ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਢਾਹਾਂ ਕਲੇਰਾਂ ਵਿਖੇ ਅੱਜ ਪੁੱਜਣ ਉੱਤੇ ਬੀਬੀ ਦਵਿੰਦਰ ਕੌਰ ਬੈਂਸ ਸਪੁਤਨੀ ਸਵ: ਸ. ਬਲਦੇਵ ਸਿੰਘ ਬੈਂਸ ਨੂੰ ਸਿਰੋਪਾਉ ਤੇ ਯਾਦ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ ਕਮੇਟੀ, ਜਗਜੀਤ ਸਿੰਘ ਸੋਢੀ ਮੈਂਬਰ ਅਤੇ ਟਰੱਸਟ ਸਟਾਫ਼ ਵੀ ਹਾਜ਼ਰ ਸੀ । ਵਰਨਣਯੋਗ ਦਵਿੰਦਰ ਕੌਰ ਬੈਂਸ ਸਪੁਤਨੀ ਸਵ: ਸ. ਬਲਦੇਵ ਸਿੰਘ ਬੈਂਸ ਅਤੇ ਉਹਨਾਂ ਦਾ ਪਰਿਵਾਰ ਹਰ ਸਾਲ ਟਰੱਸਟ ਅਧੀਨ ਚੱਲਦੇ ਲੋਕ ਸੇਵਕ ਸੇਵਾਵਾਂ ਲਈ ਵੱਡਾ ਦਾਨ ਦਿੰਦੇ ਹਨ।
ਫੋਟੋ ਕੈਪਸ਼ਨ : ਟਰੱਸਟ ਦਫਤਰ ਢਾਹਾਂ ਕਲੇਰਾਂ ਵਿਖੇ ਦਵਿੰਦਰ ਕੌਰ ਬੈਂਸ ਸਪੁਤਨੀ ਸਵ: ਸ. ਬਲਦੇਵ ਸਿੰਘ ਬੈਂਸ ਨੂੰ ਯਾਦ ਚਿੰਨ੍ਹ ਤੇ ਸਿਰੋਪਾਉ ਦੇ ਕੇ ਸਨਮਾਨਿਤ ਕਰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਚੇਅਰਮੈਨ ਫਾਈਨਾਂਸ ਕਮੇਟੀ, ਜਗਜੀਤ ਸਿੰਘ ਸੋਢੀ ਮੈਂਬਰ  

ਖਾਲਸਾ ਇੰਟਰਨੈਸ਼ਨਲ ਸਪੋਰਟਸ ਐਂਡ ਐਜ਼ੂਕੇਸ਼ਨਲ ਟਰੱਸਟ ਵੱਲੋਂ ਗੁਰੂ ਨਾਨਕ ਕਾਲਜ ਫਾਰ ਵਿਮੈਨ ਬੰਗਾ ਨੂੰ 50 ਹਜ਼ਾਰ ਦਾ ਦਾਨ ਦਿੱਤਾ

 ਖਾਲਸਾ ਇੰਟਰਨੈਸ਼ਨਲ ਸਪੋਰਟਸ ਐਂਡ ਐਜ਼ੂਕੇਸ਼ਨਲ ਟਰੱਸਟ

 ਖਾਲਸਾ ਇੰਟਰਨੈਸ਼ਨਲ ਸਪੋਰਟਸ ਐਂਡ ਐਜ਼ੂਕੇਸ਼ਨਲ ਟਰੱਸਟ 

ਵੱਲੋਂ  

ਗੁਰੂ ਨਾਨਕ ਕਾਲਜ ਫਾਰ ਵਿਮੈਨ ਬੰਗਾ ਨੂੰ  

50 ਹਜ਼ਾਰ ਦਾ ਦਾਨ ਦਿੱਤਾ

 ਗੁਰੂ ਨਾਨਕ ਕਾਲਜ ਫਾਰ  ਵਿਮੈਨ ਬੰਗਾ ਵਿਖੇ ਹੋਏ ਵਿਮੈਨ ਡੇ 2020 ਸਮਾਗਮ  ਦੀਆਂ ਤਸਵੀਰਾਂ