ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਕਲਾਸ
ਬੀ.ਐਸ. ਸੀ. ਨਰਸਿੰਗ ਪਹਿਲਾ ਸਾਲ ਸ਼ੈਸ਼ਨ 2018-2019 ਦਾ ਸ਼ਾਨਦਾਰ 100%‚ਨਤੀਜਾ
ਬੀ.ਐਸ. ਸੀ. ਨਰਸਿੰਗ ਪਹਿਲਾ ਸਾਲ ਸ਼ੈਸ਼ਨ 2018-2019 ਦਾ ਸ਼ਾਨਦਾਰ 100%‚ਨਤੀਜਾ
ਦੂਜੇ ਅਤੇ ਤੀਜੇ ਸਥਾਨ ਤੇ ਰਹੇ ਦੋ-ਦੋ ਵਿਦਿਆਰਥੀ
ਬੰਗਾ : 11 ਦਸੰਬਰ :- ਪੇਂਡੂ ਇਲਾਕੇ ਦੇ ਪ੍ਰਸਿੱਧ ਨਰਸਿੰਗ ਕਾਲਜ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ. ਸੀ. ਪਹਿਲਾ ਸਾਲ ਦਾ ਸ਼ੈਸ਼ਨ 2018-2019 ਦਾ ਸ਼ਾਨਦਾਰ ਨਤੀਜਾ 100% ਆਇਆ ਹੈ । ਇਹ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ, ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਜਗਜੀਤ ਸਿੰਘ ਸੋਢੀ ਮੈਂਬਰ ਅਤੇ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਪ੍ਰੈਸ ਨੂੰ ਦਿੱਤੀ। ਸ.ਹਰਦੇਵ ਸਿੰਘ ਕਾਹਮਾ ਨੇ ਵਿਸਥਾਰ ਨਾਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ. ਸੀ. ਪਹਿਲਾ ਸਾਲ ਦੇ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦਿੰਦੇ ਹੋਏ ਕਲਾਸ ਦੇ ਟੌਪਰ ਵਿਦਿਆਰਥੀਆਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਮੁਹੰਮਦ ਯੂਨਸ ਵਾਨੀ ਪੁੱਤਰ ਜਾਵੇਦ ਇਕਬਾਲ ਨੇ 628 ਅੰਕ ਲੈ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਜਦ ਕਿ 621 ਅੰਕ ਪ੍ਰਾਪਤ ਕਰਕੇ ਅਮਨਦੀਪ ਪੁੱਤਰੀ ਰਾਜ ਕੁਮਾਰ ਅਤੇ ਗੁਰਵੀਰ ਕੌਰ ਪੁੱਤਰੀ ਚਰਨਜੀਤ ਸਿੰਘ ਦੂਸਰੇ ਸਥਾਨ ਤੇ ਰਹੀਆਂ ਹਨ। ਇਸੇ ਤਰ੍ਹਾਂ 620 ਅੰਕ ਲੈ ਕੇ ਸਿਮਰਨ ਪੁੱਤਰੀ ਦਰਸ਼ਨ ਸਿੰਘ ਅਤੇ ਸਿਮਰਨਜੀਤ ਕੌਰ ਪੁੱਤਰੀ ਬਲਦੇਵ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਬੀ ਐਸ ਸੀ ਪਹਿਲਾ ਸਾਲ ਦੀ ਸਾਰੀ ਕਲਾਸ ਦੇ ਸਾਰੇ ਵਿਦਿਆਰਥੀ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ । ਸ. ਕਾਹਮਾ ਨੇ ਇਸ ਸ਼ਾਨਦਾਰ ਨਤੀਜੇ ਲਈ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਹਾਰਦਿਕ ਵਧਾਈ ਦਿੱਤੀ ਹੈ। ਬੀ.ਐਸ. ਸੀ. ਪਹਿਲਾ ਸਾਲ ਦੇ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ, ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਜਗਜੀਤ ਸਿੰਘ ਸੋਢੀ ਮੈਂਬਰ, ਡਾ.ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ, ਮੈਡਮ ਸੁਖਮਿੰਦਰ ਕੌਰ, ਮੈਡਮ ਰਮਨਦੀਪ ਕੌਰ ਕੰਗ ਇੰਚਾਰਜ, ਮੈਡਮ ਅਨੀਤਾ ਰਾਣੀ ਇੰਚਾਰਜ, ਮੈਡਮ ਹਰਪ੍ਰੀਤ ਕੌਰ, ਮੈਡਮ ਜਸਵੀਰ ਕੌਰ, ਮੈਡਮ ਸੰਦੀਪ ਸੂਦਨ, ਮੈਡਮ ਪਵਨਜੀਤ ਕੌਰ, ਮੈਡਮ ਰਾਬੀਆ ਹਾਟਾ, ਮੈਡਮ ਸੁਨੀਤਾ ਲਖਵਾੜਾ, ਮੈਡਮ ਸੀਮਾ ਪੂਨੀ, ਮੈਡਮ ਸਰਬਜੀਤ ਕੌਰ, ਮੈਡਮ ਪ੍ਰਵੀਨ ਕੁਮਾਰੀ, ਰਾਜਿੰਦਰਪਾਲ ਸਿੰਘ ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ। ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ ਐਸ ਸੀ ਪਹਿਲਾ ਸਾਲ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨਾਂ ਤੇ ਟੌਪਰ ਰਹੇ ਵਿਦਿਆਰਥੀਆਂ ਦੀ ਤਸਵੀਰਾਂ