ਪਿੰਡ ਸਰਹਾਲਾ ਰਾਣੂੰਆਂ ਵਿਖੇ ਸਾਬਕਾ ਸੈਕਟਰੀ ਅਜੀਤ ਸਿੰਘ ਰਾਣੂੰ ਨਮਿਤ ਹੋਇਆ ਸ਼ਰਧਾਂਜਲੀ ਸਮਾਗਮ

ਪਿੰਡ ਸਰਹਾਲਾ ਰਾਣੂੰਆਂ ਵਿਖੇ ਸਾਬਕਾ ਸੈਕਟਰੀ ਅਜੀਤ ਸਿੰਘ ਰਾਣੂੰ ਨਮਿਤ ਹੋਇਆ ਸ਼ਰਧਾਂਜਲੀ ਸਮਾਗਮ
ਬੰਗਾ 27 ਅਕਤੂਬਰ () ਸਮਾਜ ਸੇਵਕ ਸਾਬਕਾ ਸੈਕਟਰੀ ਸ. ਅਜੀਤ ਸਿੰਘ ਰਾਣੂੰ  ਜਿਹੜੇ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਨਮਿਤ ਰੱਖੇ ਗਏ ਪਾਠ ਦੇ ਭੋਗ ਉਹਨਾਂ ਦੇ ਪਿੰਡ ਸਰਹਾਲ ਰਾਣੂੰਆਂ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ  ਸਾਹਿਬ ਵਿਖੇ ਪਾਏ ਗਏ । ਇਸ ਮੌਕੇ ਉਹਨਾਂ ਨਮਿਤ ਹੋਏ ਸ਼ਰਧਾਂਜ਼ਲੀ ਸਮਾਗਮ ਵਿਚ ਸ੍ਰੀ ਤਰਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ ਬੰਗਾ, ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ,  ਰਾਜਾ ਅਟਵਾਲ ਸੀਨੀਅਰ ਆਗੂ ਫਿਲੌਰ,  ਜਥੇਦਾਰ ਸਤਨਾਮ ਸਿੰਘ ਲਾਦੀਆਂ ਕਿਸਾਨ ਆਗੂ ਅਤੇ ਮਾਸਟਰ ਰਾਜਿੰਦਰ ਸ਼ਰਮਾ ਸੀਨੀਅਰ ਆਗੂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਕਿਹਾ ਕਿ ਉਹ ਸਵ: ਸ. ਅਜੀਤ ਸਿੰਘ ਰਾਣੂੰ ਦੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ । ਬੁਲਾਰਿਆਂ ਨੇ ਕਿਹਾ ਕਿ ਆਪ ਜੀ ਨੇਕ ਰੂਹ ਵਾਲੀ ਧਾਰਮਿਕ ਅਤੇ ਸਮਾਜ ਸੇਵਕ ਸ਼ਖਸ਼ੀਅਤ ਸਨ । ਉਹਨਾਂ ਨੇ ਮਾਰਕੀਟ ਕਮੇਟੀ ਵਿਚ ਲੰਬਾ ਸਮਾਂ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਪੰਜਾਬ ਦੇ ਵੱਖ ਵੱਖ ਸਥਾਨਾਂ ਆਪਣੀ ਡਿਊਟੀ ਨਿਭਾਈ ਸੀ ।  ਇਸ ਮੌਕੇ ਉਹਨਾਂ ਦੇ ਬੇਟੇ ਪ੍ਰੌਫੈਸਰ ਲਖਵੀਰ ਸਿੰਘ ਰਾਣੂੰ ਕੈਨੇਡਾ ਨੇ ਪਰਿਵਾਰ ਵੱਲੋਂ  ਸੰਗਤਾਂ ਦਾ ਧੰਨਵਾਦ ਕੀਤਾ । ਰਾਣੂੰ ਪਰਿਵਾਰ ਵੱਲੋਂ ਸਮਾਜ ਸੇਵਾ ਦੀ ਨਿਵੇਕਲੀ ਮਿਸਾਲ ਕਾਇਮ ਕਰਦੇ ਹੋਏ ਸਵ: ਅਜੀਤ ਸਿੰਘ ਰਾਣੂੰ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਧਾਰਮਿਕ ਅਸਥਾਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਦਾਨ ਵੀ ਦਿੱਤਾ । ਇਸ ਮੌਕੇ ਸ. ਅਮਰੀਕ ਸਿੰਘ ਰਾਣੂੰ (ਬੇਟਾ), ਸਮਾਜ ਸੇਵਕ ਸ. ਗੁਰਦੀਪ ਸਿੰਘ ਢਾਹਾਂ, ਸ. ਪਰਮਜੀਤ ਸਿੰਘ ਐਸ ਪੀ ਪੰਜਾਬ ਪੁਲੀਸ, ਸ੍ਰੀ ਅਮਰਜੀਤ ਕਲਸੀ, ਸ੍ਰੀ ਗੁਰਦੀਪ ਖੋਥੜਾ, ਸ. ਸੁਖਵਿੰਦਰ ਸਿੰਘ, ਡਾ. ਰਣਦੀਪ ਸਿੰਘ, ਪ੍ਰਿੰਸੀਪਲ ਜਸਬੀਰ ਸਿੰਘ, ਸ. ਬਲਜਿੰਦਰ ਸਿੰਘ ਹੈਪੀ ਕਲੇਰਾਂ, ਸ. ਰੇਸ਼ਮ ਸਿੰਘ ਸਾਬਕਾ ਸਰਪੰਚ ਘੁੰਮਣਾਂ, ਸ.ਪਰਮਿੰਦਰ ਸਿੰਘ ਬੋਇਲ, ਇੰਜੀਨੀਅਰ ਭੁਪਿੰਦਰ ਸਿੰਘ, ਇੰਜੀਨੀਅਰ ਚਰਨਜੀਤ ਸਿੰਘ, ਪ੍ਰੋਫੈਸਰ ਪ੍ਰਵੇਸ਼ ਸੂਦ,  ਸ, ਗੁਰਨਾਮ ਸਿੰਘ ਢਾਹਾਂ ਤੋਂ ਇਲਾਵਾ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖਸ਼ੀਅਤਾਂ ਨੇ ਸ. ਅਜੀਤ ਸਿੰਘ ਰਾਣੂੰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ।  
ਫੋਟੋ::- ਸਾਬਕਾ ਸੈਕਟਰੀ ਅਜੀਤ ਸਿੰਘ ਰਾਣੂੰ ਨਮਿਤ ਹੋਏ ਸ਼ਰਧਾਜ਼ਲੀ ਸਮਾਗਮ ਵਿਚ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਪਤਵੰਤੇ ਸੱਜਣ ਅਤੇ ਇਕੱਤਰ ਸੰਗਤਾਂ
 

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਦਾ ਸ਼ਾਨਦਾਰ 100 ਫੀਸਦੀ ਨਤੀਜਾ

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਦਾ ਸ਼ਾਨਦਾਰ 100 ਫੀਸਦੀ ਨਤੀਜਾ
ਬੰਗਾ 27 ਅਕਤੂਬਰ () ਪੰਜਾਬ ਦੇ ਪੇਂਡੂ ਇਲਾਕੇ ਦੀ ਪ੍ਰਸਿੱਧ ਨਰਸਿੰਗ ਵਿਦਿਅਕ ਸੰਸਥਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਤੀਜਾ ਸਾਲ (ਪੰਜਵਾਂ ਸਮੈਸਟਰ) ਬੈਚ 2022-2026 ਦਾ ਸ਼ਾਨਦਾਰ ਸੌ ਫੀਸਦੀ ਨਤੀਜਾ ਆਇਆ ਹੈ । ਇਹ ਜਾਣਕਾਰੀ ਕਾਲਜ ਦੇ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਕੰਗ ਨੇ ਦਿੰਦੇ ਦੱਸਿਆ ਕਿ ਕਲਾਸ ਦੇ ਸਾਰੇ ਵਿਦਿਆਰਥੀ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਅਵੱਲ ਦਰਜੇ ਵਿਚ ਪਾਸ ਹੋਏ ਹਨ । ਕਲਾਸ ਵਿਚੋਂ ਪਹਿਲਾ ਸਥਾਨ ਅਮਨਪ੍ਰੀਤ ਕੌਰ ਰਾਏ ਪੁੱਤਰੀ ਸ੍ਰੀ ਹਰਵਿੰਦਰ ਸਿੰਘ- ਸ੍ਰੀਮਤੀ ਮਨਜੀਤ ਕੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਕੀਤਾ । ਜਦ ਕਿ ਦੂਜਾ ਸਥਾਨ ਸੀਆ ਪੁੱਤਰੀ ਸ੍ਰੀ ਨਰਿੰਦਰ ਪਾਲ - ਸ੍ਰੀਮਤੀ ਰਿਸ਼ੀ ਰਾਵਲ ਨਵਾਂਸ਼ਹਿਰ ਨੇ ਅਤੇ ਤੀਜਾ ਸਥਾਨ ਸਿਮਰਨਜੀਤ ਕੌਰ ਪੁੱਤਰੀ ਸ੍ਰੀ ਕੁਲਦੀਪ ਚੰਦ- ਸ੍ਰੀਮਤੀ ਕਮਲੇਸ਼ ਕੁਮਾਰੀ ਸ੍ਰੀ ਅਨੰਦਪੁਰ ਸਾਹਿਬ ਨੇ ਪ੍ਰਾਪਤ ਕੀਤਾ । ਸ਼ਾਨਦਾਰ ਨਤੀਜੇ ਲਈ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਬੀ.ਐਸ.ਸੀ. ਨਰਸਿੰਗ ਤੀਜਾ ਸਾਲ (ਪੰਜਵਾਂ ਸਮੈਸਟਰ) ਦੇ ਸਮੂਹ ਨਰਸਿੰਗ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ । ਇਸ ਮੌਕੇ ਮੈਡਮ ਸੁਖਮਿੰਦਰ ਕੌਰ ਉੱਭੀ, ਮੈਡਮ ਮਨਿੰਦਰ ਕੌਰ, ਮੈਡਮ ਰੁਪਿੰਦਰ ਸ਼ਰਮਾ, ਮੈਡਮ ਕਿਰਨ ਬੇਦੀ, ਮੈਡਮ ਜਸਬੀਰ ਕੌਰ ਅਤੇ ਕਲਾਸ ਦੇ ਟੌਪਰ ਨਰਸਿੰਗ ਵਿਦਿਆਰਥੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਨਰਸਿੰਗ (ਤੀਜਾ ਸਾਲ) ਵਿੱਚੋਂ ਪਹਿਲਾ , ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ


ਰੋਟਰੀ ਕਲੱਬ ਬੰਗਾ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਰਲਡ ਪੋਲੀਓ ਦਿਵਸ ਨੂੰ ਸਮਰਪਿਤ ਪੋਲੀਉ ਜਾਗਰੁਕਤਾ ਸੈਮੀਨਾਰ

ਰੋਟਰੀ ਕਲੱਬ ਬੰਗਾ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਰਲਡ ਪੋਲੀਓ ਦਿਵਸ ਨੂੰ ਸਮਰਪਿਤ  ਪੋਲੀਉ ਜਾਗਰੁਕਤਾ ਸੈਮੀਨਾਰ
ਬੰਗਾ 25 ਅਕਤੂਬਰ () ਸਮਾਜ ਸੇਵਾ ਨੂੰ ਸਮਰਪਿਤ ਰੋਟਰੀ ਕਲੱਬ ਬੰਗਾ  ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  ਰੋਟਰੀ ਇੰਟਰਨੈਸਨਲ ਦੇ ਮਿਸ਼ਨ "ਐਂਡ ਪੋਲੀਓ ਨਾਓ"  ਅਧੀਨ 'ਵਰਲਡ ਪੋਲੀਓ ਡੇ' ਨੂੰ ਸਮਰਪਿਤ ਜਾਗੁਰਕਤਾ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਪ੍ਰਧਾਨ ਸ੍ਰੀ ਪਰਵੀਨ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮਿਸ਼ਨ "ਐਂਡ ਪੋਲੀਓ ਨਾਓ"  ਅਧੀਨ ਹੋ ਰਹੇ ਜਾਗਰੂਕਤਾ ਸੈਮੀਨਾਰ ਬਾਰੇ ਜਾਣਕਾਰੀ ਦਿੱਤੀ । ਉਹਨਾਂ ਨੇ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮੁੱਖ ਪ੍ਰਬੰਧਕ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦਾ ਸੈਮੀਨਾਰ ਨੂੰ ਕਾਮਯਾਬ ਕਰਨ ਲਈ ਵਿਸ਼ੇਸ਼ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਵੀ ਕੀਤਾ । ਉਪਰੰਤ ਰੋਟਰੀ ਡਿਸਟ੍ਰਿਕਟ 3070 ਦੇ ਰਿਜਨਲ ਚੇਅਰ ਐਂਡ ਪੋਲੀਓ ਸ੍ਰੀ ਰਾਜ ਕੁਮਾਰ ਬਜਾੜ ਨੇ  ਇੰਟਰਨੈਸਨਲ ਦੇ "ਐਂਡ ਪੋਲੀਓ ਨਾਉ " ਮਿਸ਼ਨ ਦੀ ਅਹਿਮੀਅਤ ਬਾਰੇ ਦੱਸਿਆ ਅਤੇ ਦੁਨੀਆਂ ਭਰ ਨੂੰ ਪੋਲੀਉ ਮੁਕਤ ਕਰਨ ਲਈ ਰੋਟਰੀ ਕਲੱਬ ਕੀਤੇ ਉੱਦਮਾਂ ਬਾਰੇ ਜਾਣਕਾਰੀ ਦਿੱਤੀ ।  ਸੈਮੀਨਾਰ ਦੇ ਮੁੱਖ ਬੁਲਾਰੇ ਸਾਬਕਾ ਲੈਫਟੀਨੈਂਟ ਕਰਨਲ ਸ. ਸ਼ਰਨਜੀਤ ਸਿੰਘ ਮੀਤ ਪ੍ਰਧਾਨ ਰੋਟਰੀ ਕਲੱਬ ਬੰਗਾ  ਵੱਲੋਂ ਸਲਾਈਡ ਸ਼ੋਅ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਨੇ ਲੋਕ ਸੇਵਾ ਦਾ ਇਹ ਮਿਸ਼ਨ ਸਾਲ 1979 ਵਿੱਚ ਫਿਲੀਪੀਨਜ਼ ਦੇਸ਼ ਤੋਂ ਆਰੰਭ ਕੀਤਾ ਸੀ ਅਤੇ 1985 ਤੋਂ ਪੂਰੀ ਦੁਨੀਆਂ ਨੂੰ ਪੋਲੀਉ ਮੁਕਤ ਕਰਨ ਲਈ ਇਸ ਮਿਸ਼ਨ ਤੇ ਲਗਾਤਾਰ ਕੰਮ ਕਰ ਰਿਹਾ ਹੈ । ਇਸ ਲਈ  ਦੁਨੀਆਂ ਭਰ ਦੇ ਸਾਰੇ ਦੇਸ਼ਾਂ ਨੂੰ ਰੋਟਰੀ ਇੰਟਰਨੈਸ਼ਨਲ ਵੱਲੋਂ ਪੋਲੀਓ ਦੀ ਵੈਕਸੀਨ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ । ਹੁਣ ਤੱਕ  ਐਂਡ ਪੋਲੀਓ ਮਿਸ਼ਨ 'ਤੇ 2.5 ਮਿਲੀਅਨ ਡਾਲਰ ਖ਼ਰਚ ਆ ਚੁੱਕਾ ਹੈ ਅਤੇ ਪੋਲੀਓ ਬਿਮਾਰੀ ਨੂੰ  ਜੜੋਂ ਖਤਮ ਕਰਨ ਤੱਕ ਲਗਾਤਾਰ ਇਹ ਮਿਸ਼ਨ ਨਿਰੰਤਰ ਚੱਲਦਾ ਰਹੇਗਾ ।  ਉਨ੍ਹਾਂ ਨੇ ਦੱਸਿਆ ਕਿ ਇਸ ਸਾਲ 2025  ਵਿਚ ਪੋਲੀਓ ਦੇ ਸਿਰਫ 36 ਨਵੇਂ ਕੇਸ ਮਿਲੇ ਹਨ,  ਜਿਨ੍ਹਾਂ ਵਿੱਚ 29 ਪਾਕਿਸਤਾਨ ਅਤੇ 7 ਅਫ਼ਗ਼ਾਨਿਸਤਾਨ ਵਿੱਚ ਹਨ । ਜਦ ਕਿ 1980 ਦੇ ਦਹਾਕੇ ਦੀ ਗੱਲ ਕਰੀਏ ਤਾਂ ਉਸ ਸਮੇਂ ਹਰ ਸਾਲ ਪੋਲੀਓ ਦੇ 3.5 ਲੱਖ ਨਵੇਂ ਮਰੀਜ਼ ਮਿਲਦੇ ਸਨ । ਮੁੱਖ ਬੁਲਾਰੇ ਸ਼ਰਨਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਸ ਹੈ ਕਿ  ਅਗਲੇ 4 ਸਾਲਾਂ ਵਿੱਚ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਪੂਰੀ ਦੁਨੀਆਂ ਤੋਂ ਪੋਲੀਓ ਦੀ ਬਿਮਾਰੀ ਨੂੰ ਖਤਮ ਕਰ ਦਿੱਤਾ ਜਾਵੇਗਾ । ਹਸਪਤਾਲ ਦੇ ਨਰਸਿੰਗ ਸੁਪਰਡੈਂਟ ਮੈਡਮ ਦਵਿੰਦਰ ਕੌਰ ਨੇ ਰੋਟਰੀ ਕਲੱਬ ਬੰਗਾ ਦਾ ਪੋਲੀਉ ਜਾਗਰੁਕਤਾ ਸੈਮੀਨਾਰ ਕਰਵਾਉਣ ਲਈ ਧੰਨਵਾਦ ਕੀਤਾ । ਇਸ ਸੈਮੀਨਾਰ ਵਿੱਚ  ਰੋਟਰੀ ਕਲੱਬ ਬੰਗਾ ਦੇ ਮੈਂਬਰਾਂ ਤੋਂ ਇਲਾਵਾ ਸ੍ਰੀ ਵਿਜੇ ਗੁਣਾਚੌਰ ਸੀਨੀਅਰ ਮੈਂਬਰ ਕਲੱਬ,  ਮੈਡਮ ਰਸ਼ਪਾਲ ਕੌਰ, ਸ੍ਰੀ ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਸੈਂਟਰ, ਸ੍ਰੀ ਵੇਦ ਪ੍ਰਕਾਸ਼ ਇੰਚਾਰਜ ਰੇਡੀਉਲੋਜੀ ਵਿਭਾਗ, ਸਮੂਹ ਵਾਰਡ ਇੰਚਾਰਜ, ਸਮੂਹ ਸਟਾਫ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀ ਹਾਜ਼ਰ  ਸਨ ।
ਤਸਵੀਰ : ਹਸਪਤਾਲ ਢਾਹਾਂ ਕਲੇਰਾਂ ਵਿਖੇ ਵਰਲਡ ਪੋਲੀਓ ਦਿਵਸ ਨੂੰ ਸਮਰਪਿਤ ਪੋਲੀਉ ਜਾਗਰੁਕਤਾ ਸੈਮੀਨਾਰ ਦੀਆਂ ਤਸਵੀਰਾਂ 

ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਦਾਖਲ ਨਵੇਂ ਵਿਦਿਆਰਥੀਆਂ ਲਈ ਜਾਣ ਪਛਾਣ ਸਮਾਗਮ ਦਾ ਆਯੋਜਨ

ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਦਾਖਲ ਨਵੇਂ ਵਿਦਿਆਰਥੀਆਂ ਲਈ ਜਾਣ ਪਛਾਣ ਸਮਾਗਮ ਦਾ ਆਯੋਜਨ
ਬੰਗਾ, 24 ਅਕਤੂਬਰ () ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਬੀ ਐਸ ਸੀ ਨਰਸਿੰਗ ਅਤੇ ਜੀ ਐਨ ਐਮ ਨਰਸਿੰਗ ਕੋਰਸ ਵਿੱਚ ਦਾਖਲ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਉਹਨਾਂ ਲਈ ਜਾਣ ਪਛਾਣ ਸਮਾਗਮ ਕਰਵਾਇਆ ਗਿਆ।  ਸਮਾਗਮ ਦਾ ਆਰੰਭ ਗੁਰਬਾਣੀ ਸ਼ਬਦ ਨਾਲ ਹੋਇਆ।  ਉਪਰੰਤ ਸਮਾਗਮ ਦੇ ਮੁੱਖ ਮਹਿਮਾਨ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸ਼ਮਾ ਰੋਸ਼ਨ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਡਾ. ਢਾਹਾਂ ਨੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੇ ਹੋਏ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਨੂੰ ਯਾਦ ਕਰਦੇ ਹੋਏ ਸੰਸਥਾ ਦੇ ਸ਼ਾਨਾਮੱਤੀ ਇਤਹਾਸ ਤੋਂ ਜਾਣੂੰ ਕਰਵਾਇਆ।  ਉਹਨਾਂ ਦੱਸਿਆ ਕਿ ਸਾਲ 1993 'ਚ ਢਾਹਾਂ ਕਲੇਰਾਂ ਵਿਖੇ ਨਰਸਿੰਗ ਸਕੂਲ ਤੇ 1998 ਵਿੱਚ ਨਰਸਿੰਗ ਕਾਲਜ ਆਰੰਭ ਕੇ ਪੰਜਾਬ ਵਿੱਚ ਨਰਸਿੰਗ ਸਿੱਖਿਆ ਬਾਰੇ ਆਮ ਲੋਕਾਈ ਨੂੰ ਜਾਣੂ ਕਰਵਾਇਆ । ਇਸ ਨਰਸਿੰਗ ਕਾਲਜ ਤੋਂ 2500 ਤੋਂ ਵੱਧ ਵਿਦਿਆਰਥੀ ਡਿਗਰੀਆਂ ਪ੍ਰਾਪਤ ਕਰਕੇ ਸੰਸਾਰ ਭਰ ਵਿਚ ਨਰਸਿੰਗ ਸਿਹਤ ਸੇਵਾਵਾਂ ਅਤੇ ਉੱਚ ਲੀਡਰਸ਼ਿੱਪ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ। ਡਾ. ਢਾਹਾਂ ਨੇ  ਇਕੱਤਰ ਵਿਦਿਆਰਥੀਆਂ ਨੂੰ ਇਮਾਨਦਾਰੀ ਅਤੇ ਮਿਹਨਤ ਨਾਲ ਪੜ੍ਹਾਈ ਕਰਕੇ ਆਪਣਾ, ਆਪਣੇ ਮਾਪਿਆਂ ਦਾ ਅਤੇ ਕਾਲਜ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ । ਮੈਡਮ ਰਮਨਦੀਪ ਕੌਰ ਕੰਗ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਦੱਸਿਆ ਕਿ ਕਾਲਜ ਵਿਚ ਆਧੁਨਿਕ ਤਰੀਕਿਆਂ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ । ਇਸ ਮੌਕੇ ਸੰਸਥਾ ਬਾਰੇ ਜਾਣਕਾਰੀ ਦਿੰਦੀ  ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ ।  ਨਰਸਿੰਗ ਵਿਦਆਰਥੀਆਂ ਮਨਪ੍ਰੀਤ ਕੌਰ ਢਿੱਲੋਂ ਅਤੇ ਹਿਨਾ ਵੱਲੋਂ ਸਲਾਈਡ ਸ਼ੋਅ ਰਾਹੀ ਕਾਲਜ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ । ਜੀ ਐਨ ਐਮ ਤੀਜਾ ਸਾਲ ਦੇ  ਵਿਦਿਆਰਥੀਆਂ ਦਮਨਪ੍ਰੀਤ ਕੌਰ ਅਤੇ ਜਸਪ੍ਰੀਤ ਨੇ  ਨਿੱਜੀ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਢਾਹਾਂ ਕਲੇਰਾਂ ਨਰਸਿੰਗ ਕਾਲਜ ਵਿਚ ਪੜ੍ਹਾਈ ਕਰਕੇ ਉਹਨਾਂ ਨੂੰ ਜੀਵਨ ਵਿਚ ਕਾਮਯਾਬ ਹੋਣ ਲਈ ਨਵੀਂ ਦਿਸ਼ਾ ਮਿਲੀ ਹੈ ।  ਇਸ ਮੌਕੇ ਸਮੂਹ ਕਾਲਜ ਸਟਾਫ ਅਤੇ ਨਵੇਂ ਨਵੇਂ ਬੀ ਐਸ ਸੀ ਨਰਸਿੰਗ ਅਤੇ ਜੀ ਐਨ ਐਮ ਨਰਸਿੰਗ ਵਿਦਿਆਰਥੀਆਂ ਵੱਲੋਂ ਆਪਣੀ ਜਾਣਪਛਾਣ ਦਿੰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ।  ਜੀ ਐਨ ਐਮ (ਪਹਿਲਾ ਸਾਲ) ਦੀ ਵਿਦਿਆਰਥੀ ਨਵਜੋਤ ਕੌਰ ਨੇ ਸਮੂਹ ਵਿਦਿਆਰਥੀਆਂ ਲਈ ਰੱਖੇ ਸਮਾਗਮ ਲਈ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਮੈਡਮ ਗੁਰਦੀਪ ਕੌਰ ਵੱਲੋਂ ਬਾਖੂਬੀ ਨਿਭਾਈ ਗਈ । ਇਸ ਮੌਕੇ ਮੈਡਮ ਸੁਖਮਿੰਦਰ ਕੌਰ ਉੱਭੀ, ਮੈਡਮ ਮਨਿੰਦਰ ਕੌਰ, ਮੈਡਮ ਵੰਦਨਾ ਬਸਰਾ,  ਮੈਡਮ ਰਾਬੀਆ ਹਾਟਾ,  ਮੈਡਮ ਸਰਬਜੀਤ ਕੌਰ, ਮੈਡਮ ਨੇਹਾ ਰਾਣੀ, ਮੈਡਮ ਸ਼ਿਵਾਨੀ ਭਰਦਵਾਜ, ਸ੍ਰੀ ਗੁਰਮੀਤ ਸਿੰਘ,  ਮੈਡਮ ਰਣਜੀਤ ਕੌਰ ਲਾਇਬੇਰੀਅਨ, ਮੈਡਮ ਰੀਤੂ ਪ੍ਰੋਗਰਾਮ ਕੁਆਰਡੀਨੇਟਰ  ਵੀ ਵਿਸ਼ੇਸ਼ ਤੌਰ ਹਾਜ਼ਰ ਸਨ ।
ਤਸਵੀਰ : ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ  ਦਾਖਲ ਨਵੇਂ ਵਿਦਿਆਰਥੀਆਂ ਲਈ ਹੋਏ ਜਾਣ ਪਛਾਣ ਸਮਾਗਮ ਦੀਆਂ ਤਸਵੀਰਾਂ

ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਦਾਖਲ ਨਵੇਂ ਵਿਦਿਆਰਥੀਆਂ ਲਈ ਜਾਣ ਪਛਾਣ ਸਮਾਗਮ ਦਾ ਆਯੋਜਨ

ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਦਾਖਲ ਨਵੇਂ ਵਿਦਿਆਰਥੀਆਂ ਲਈ ਜਾਣ ਪਛਾਣ ਸਮਾਗਮ ਦਾ ਆਯੋਜਨ
ਬੰਗਾ, 24 ਅਕਤੂਬਰ () ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਬੀ ਐਸ ਸੀ ਨਰਸਿੰਗ ਅਤੇ ਜੀ ਐਨ ਐਮ ਨਰਸਿੰਗ ਕੋਰਸ ਵਿੱਚ ਦਾਖਲ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਉਹਨਾਂ ਲਈ ਜਾਣ ਪਛਾਣ ਸਮਾਗਮ ਕਰਵਾਇਆ ਗਿਆ।  ਸਮਾਗਮ ਦਾ ਆਰੰਭ ਗੁਰਬਾਣੀ ਸ਼ਬਦ ਨਾਲ ਹੋਇਆ।  ਉਪਰੰਤ ਸਮਾਗਮ ਦੇ ਮੁੱਖ ਮਹਿਮਾਨ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸ਼ਮਾ ਰੋਸ਼ਨ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਡਾ. ਢਾਹਾਂ ਨੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੇ ਹੋਏ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਨੂੰ ਯਾਦ ਕਰਦੇ ਹੋਏ ਸੰਸਥਾ ਦੇ ਸ਼ਾਨਾਮੱਤੀ ਇਤਹਾਸ ਤੋਂ ਜਾਣੂੰ ਕਰਵਾਇਆ।  ਉਹਨਾਂ ਦੱਸਿਆ ਕਿ ਸਾਲ 1993 'ਚ ਢਾਹਾਂ ਕਲੇਰਾਂ ਵਿਖੇ ਨਰਸਿੰਗ ਸਕੂਲ ਤੇ 1998 ਵਿੱਚ ਨਰਸਿੰਗ ਕਾਲਜ ਆਰੰਭ ਕੇ ਪੰਜਾਬ ਵਿੱਚ ਨਰਸਿੰਗ ਸਿੱਖਿਆ ਬਾਰੇ ਆਮ ਲੋਕਾਈ ਨੂੰ ਜਾਣੂ ਕਰਵਾਇਆ । ਇਸ ਨਰਸਿੰਗ ਕਾਲਜ ਤੋਂ 2500 ਤੋਂ ਵੱਧ ਵਿਦਿਆਰਥੀ ਡਿਗਰੀਆਂ ਪ੍ਰਾਪਤ ਕਰਕੇ ਸੰਸਾਰ ਭਰ ਵਿਚ ਨਰਸਿੰਗ ਸਿਹਤ ਸੇਵਾਵਾਂ ਅਤੇ ਉੱਚ ਲੀਡਰਸ਼ਿੱਪ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ। ਡਾ. ਢਾਹਾਂ ਨੇ  ਇਕੱਤਰ ਵਿਦਿਆਰਥੀਆਂ ਨੂੰ ਇਮਾਨਦਾਰੀ ਅਤੇ ਮਿਹਨਤ ਨਾਲ ਪੜ੍ਹਾਈ ਕਰਕੇ ਆਪਣਾ, ਆਪਣੇ ਮਾਪਿਆਂ ਦਾ ਅਤੇ ਕਾਲਜ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ । ਮੈਡਮ ਰਮਨਦੀਪ ਕੌਰ ਕੰਗ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਦੱਸਿਆ ਕਿ ਕਾਲਜ ਵਿਚ ਆਧੁਨਿਕ ਤਰੀਕਿਆਂ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ । ਇਸ ਮੌਕੇ ਸੰਸਥਾ ਬਾਰੇ ਜਾਣਕਾਰੀ ਦਿੰਦੀ  ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ ।  ਨਰਸਿੰਗ ਵਿਦਆਰਥੀਆਂ ਮਨਪ੍ਰੀਤ ਕੌਰ ਢਿੱਲੋਂ ਅਤੇ ਹਿਨਾ ਵੱਲੋਂ ਸਲਾਈਡ ਸ਼ੋਅ ਰਾਹੀ ਕਾਲਜ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ । ਜੀ ਐਨ ਐਮ ਤੀਜਾ ਸਾਲ ਦੇ  ਵਿਦਿਆਰਥੀਆਂ ਦਮਨਪ੍ਰੀਤ ਕੌਰ ਅਤੇ ਜਸਪ੍ਰੀਤ ਨੇ  ਨਿੱਜੀ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਢਾਹਾਂ ਕਲੇਰਾਂ ਨਰਸਿੰਗ ਕਾਲਜ ਵਿਚ ਪੜ੍ਹਾਈ ਕਰਕੇ ਉਹਨਾਂ ਨੂੰ ਜੀਵਨ ਵਿਚ ਕਾਮਯਾਬ ਹੋਣ ਲਈ ਨਵੀਂ ਦਿਸ਼ਾ ਮਿਲੀ ਹੈ ।  ਇਸ ਮੌਕੇ ਸਮੂਹ ਕਾਲਜ ਸਟਾਫ ਅਤੇ ਨਵੇਂ ਨਵੇਂ ਬੀ ਐਸ ਸੀ ਨਰਸਿੰਗ ਅਤੇ ਜੀ ਐਨ ਐਮ ਨਰਸਿੰਗ ਵਿਦਿਆਰਥੀਆਂ ਵੱਲੋਂ ਆਪਣੀ ਜਾਣਪਛਾਣ ਦਿੰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ।  ਜੀ ਐਨ ਐਮ (ਪਹਿਲਾ ਸਾਲ) ਦੀ ਵਿਦਿਆਰਥੀ ਨਵਜੋਤ ਕੌਰ ਨੇ ਸਮੂਹ ਵਿਦਿਆਰਥੀਆਂ ਲਈ ਰੱਖੇ ਸਮਾਗਮ ਲਈ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਮੈਡਮ ਗੁਰਦੀਪ ਕੌਰ ਵੱਲੋਂ ਬਾਖੂਬੀ ਨਿਭਾਈ ਗਈ । ਇਸ ਮੌਕੇ ਮੈਡਮ ਸੁਖਮਿੰਦਰ ਕੌਰ ਉੱਭੀ, ਮੈਡਮ ਮਨਿੰਦਰ ਕੌਰ, ਮੈਡਮ ਵੰਦਨਾ ਬਸਰਾ,  ਮੈਡਮ ਰਾਬੀਆ ਹਾਟਾ,  ਮੈਡਮ ਸਰਬਜੀਤ ਕੌਰ, ਮੈਡਮ ਨੇਹਾ ਰਾਣੀ, ਮੈਡਮ ਸ਼ਿਵਾਨੀ ਭਰਦਵਾਜ, ਸ੍ਰੀ ਗੁਰਮੀਤ ਸਿੰਘ,  ਮੈਡਮ ਰਣਜੀਤ ਕੌਰ ਲਾਇਬੇਰੀਅਨ ਵੀ ਵਿਸ਼ੇਸ਼ ਤੌਰ ਹਾਜ਼ਰ ਸਨ ।
ਤਸਵੀਰ : ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ  ਦਾਖਲ ਨਵੇਂ ਵਿਦਿਆਰਥੀਆਂ ਲਈ ਹੋਏ ਜਾਣ ਪਛਾਣ ਸਮਾਗਮ ਦੀਆਂ ਤਸਵੀਰਾਂ

ਚੇਅਰਮੈਨ ਹਰਚੰਦ ਸਿੰਘ ਬਰਸਟ ਨੇ 40 ਲੱਖ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਲਿੰਕ ਰੋਡ ਦਾ ਕੀਤਾ ਉਦਘਾਟਨ

ਚੇਅਰਮੈਨ ਹਰਚੰਦ ਸਿੰਘ ਬਰਸਟ ਨੇ 40 ਲੱਖ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਲਿੰਕ ਰੋਡ ਦਾ ਕੀਤਾ ਉਦਘਾਟਨ
ਬੰਗਾ 16 ਅਕਤੂਬਰ  () ਪੰਜਾਬ ਮੰਡੀ ਬੋਰਡ ਵੱਲੋਂ ਰਿਕਾਰਡ ਸਮੇਂ ਵਿਚ 40 ਲੱਖ ਰੁਪਏ ਦੀ ਲਾਗਤ ਨਾਲ ਨੈਸ਼ਨਲ ਹਾਈਵੇ ਬੰਗਾ-ਫਗਵਾੜਾ ਤੋਂ ਪਿੰਡ ਕਲੇਰਾਂ ਨੂੰ ਜਾਂਦੀ ਸੜਕ ਤੋਂ ਪਿੰਡ ਬਾਹੜੋਵਾਲ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ  ਸ਼ਮਸ਼ਾਨ ਘਾਟ ਢਾਹਾਂ ਤੱਕ ਨਵੀਂ ਕੰਕਰੀਟ ਨਾਲ ਬਣਾਈ ਗਈ ਲਿੰਕ ਰੋਡ ਦਾ ਉਦਘਾਟਨ ਅੱਜ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ, ਪੰਜਾਬ ਮੰਡੀ ਬੋਰਡ ਨੇ ਆਪਣੇ ਕਰ ਕਮਲਾਂ ਨਾਲ  ਢਾਹਾਂ ਕਲੇਰਾਂ ਸਕੂਲ ਕੋਲ ਕੀਤਾ । ਇਸ ਮੌਕੇ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਵਿਚ ਵਿਕਾਸ ਕਾਰਜ ਬਹੁਤ ਤੇਜ਼ੀ ਨਾਲ ਕੀਤੇ ਜਾ ਰਹੇ ਹਨ । ਇਸ ਨਵੀਂ ਲਿੰਕ ਰੋਡ ਦੇ ਬਣਨ ਨਾਲ ਜਿੱਥੇ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿੱਚ ਆਸਾਨੀ ਹੋ ਜਾਵੇਗੀ,  ਉੱਥੇ ਹੀ  ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ, ਹਸਪਤਾਲ ਢਾਹਾਂ ਕਲੇਰਾਂ ਨੂੰ ਆਉਣ ਵਾਲੇ ਮਰੀਜ਼ਾਂ ਨੂੰ ਵੱਡੀ ਸਹੂਲਤ ਮਿਲੇਗੀ । ਉਹਨਾਂ ਕਿਹਾ ਪੰਜਾਬ ਵਿਚ ਪੰਜਾਬ ਮੰਡੀ ਬੋਰਡ ਵੱਲੋਂ ਸੜਕਾਂ ਅਤੇ ਮੰਡੀਆਂ ਦੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਪੂਰਾ ਕਰਕੇ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ ਹਨ।
          ਇਸ ਮੌਕੇ ਡਾ. ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ, ਚੇਅਰਮੈਨ ਕੋਨਵੇਅਰ ਪੰਜਾਬ ਅਤੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦਾ ਇਲਾਕਾ ਨਿਵਾਸੀਆਂ ਲਈ ਆਧੁਨਿਕ ਲਿੰਕ ਸੜਕ ਬਣਾਉਣ ਲਈ ਹਾਰਦਿਕ ਧੰਨਵਾਦ ਕੀਤਾ ।
               ਇਸ ਮੌਕੇ ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ ਟਰੱਸਟ, ਸ੍ਰੀ ਸੋਹਨ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ, ਬੀਬੀ ਹਰਜੋਤ ਕੌਰ ਲੋਹਟੀਆ ਸੀਨੀਅਰ ਆਗੂ, ਸ੍ਰੀ ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ ਬੰਗਾ,  ਸ. ਦਵਿੰਦਰ ਸਿੰਘ ਢਿੱਲੋਂ ਯੂ ਐਸ ਏ, ਸ੍ਰੀ ਗੌਰਵ ਭੱਟੀ ਕਾਰਜਕਾਰੀ ਇੰਜੀਨੀਅਰ, ਸ੍ਰੀ ਤੀਰਥ ਸਿੰਘ ਐਸ.ਡੀ.ਓ., ਜੇ ਈ ਚਰਨਜੀਤ ਸਿੰਘ, ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਸ. ਸੁਰਿੰਦਰ ਸਿੰਘ ਸ਼ਾਹ ਜੀ, ਸ੍ਰੀ ਸੰਦੀਪ ਕੁਮਾਰ ਸਾਈਟ ਇੰਚਾਰਜ, ਸ. ਹਰਵਿੰਦਰ ਸਿੰਘ ਸਾਈਟ ਇੰਚਾਰਜ ਰੋਡ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।
ਤਸਵੀਰ : ਢਾਹਾਂ ਕਲੇਰਾਂ ਵਿਖੇ ਲਿੰਕ ਰੋਡ ਦਾ ਉਦਘਾਟਨ ਕਰਦੇ ਹੋਏ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ, ਨਾਲ ਹਨ ਸ. ਕੁਲਵਿੰਦਰ ਸਿੰਘ ਢਾਹਾਂ, ਸ. ਬਰਜਿੰਦਰ ਸਿੰਘ ਢਾਹਾਂ, 
ਸ੍ਰੀ ਗੌਰਵ ਭੱਟੀ ਅਤੇ ਹੋਰ ਪਤਵੰਤੇ

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਗ੍ਰੈਜੂਏਸ਼ਨ ਸੈਰਾਮਨੀ ਸਮਾਰੋਹ

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਗ੍ਰੈਜੂਏਸ਼ਨ ਸੈਰਾਮਨੀ ਸਮਾਰੋਹ
ਬੰਗਾ  16 ਅਕਤੂਬਰ () ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਹੋਏ ਗ੍ਰੈਜ਼ੂਏਸ਼ਨ ਸੈਰਾਮਨੀ ਸਮਾਰੋਹ ਵਿਚ ਨਰਸਿੰਗ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀ ਸਰਟੀਫਿਕੇਟ ਪ੍ਰਦਾਨ ਕੀਤੇ  । ਇਸ ਸਮਾਗਮ ਦੇ ਮੁੱਖ ਮਹਿਮਾਨ ਸ. ਰੁਪਿੰਦਰ ਸਿੰਘ ਸਾਬਕਾ ਸੀਨੀਅਰ ਐੋਸੋਸ਼ੀਏਟਿਡ ਐਡੀਟਰ ਦ ਟ੍ਰਿਬਿਊਨ ਚੰਡੀਗੜ੍ਹ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਨਰਸਿੰਗ ਦੀ ਮਹਾਨਤਾ ਸਬੰਧੀ ਜਾਣੂ ਕਰਵਾਇਆ । ਇਸ ਮੌਕੇ ਉਹਨਾਂ ਨੇ ਸੰਸਥਾ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਨਰਸਿੰਗ ਕਿੱਤੇ ਰਾਹੀਂ ਪੰਜਾਬ ਦੀਆਂ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਦੁਨੀਆਂ ਭਰ ਵਿਚ ਕਾਮਯਾਬ ਹੋਣ ਦਾ ਰਾਹ ਪ੍ਰਾਪਤ ਹੋਇਆ ਹੈ ।
        ਸਮਾਗਮ ਦੇ ਮੁੱਖ ਬੁਲਾਰੇ ਪ੍ਰਸਿੱਧ ਸਾਹਿਤਕਾਰ ਪ੍ਰੌਫੈਸਰ ਅਰਵਿੰਦਰ ਕੌਰ ਧਾਲੀਵਾਲ ਨੇ ਕਿਹਾ ਸਾਡੇ ਸਿਹਤ ਕਾਮਿਆਂ, ਨਰਸਾਂ, ਡਾਕਟਰਾਂ ਨੂੰ ਰੋਗੀਆਂ ਦੀਆਂ ਭਾਵਨਾਵਾਂ ਨੂੰ ਸਮਝਣ ਵਿਚ ਉਹਨਾਂ ਦਾ ਡਾਇਗਨੋਜ਼ ਅਤੇ ਇਲਾਜ ਕਰਨ ਵਿਚ ਸਾਹਿਤ ਬਹੁਤ ਮਦੱਦਗਾਰ ਹੁੰਦਾ ਹੈ । ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੁੱਖ ਮਹਿਮਾਨ ਅਤੇ ਸ਼ਖਸ਼ੀਅਤਾਂ ਨੂੰ ਜੀ ਆਇਆਂ ਕਿਹਾ ਅਤੇ ਨਰਸਿੰਗ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ।
       ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ  ਨੇ ਸੰਬੋਧਨ ਕਰਦੇ ਹੋਏ ਆਪਣੀ ਮਾਤਾ ਜੀ ਬੀਜੀ ਕਸ਼ਮੀਰ ਕੌਰ ਢਾਹਾਂ ਸੁਪਤਨੀ ਬਾਬਾ ਬੁੱਧ ਸਿੰਘ ਢਾਹਾਂ ਵੱਲੋਂ ਕੈਨੇਡਾ ਤੋਂ ਭੇਜਿਆ ਖੁਸ਼ੀ ਭਰਿਆ ਸ਼ੰਦੇਸ਼ ਸਾਂਝਾ ਕਰਦੇ ਹੋਏ, ਨਰਸਿੰਗ ਡਿਗਰੀ ਪ੍ਰਾਪਤ ਕਰਨ ਵਾਲੇ ਨਰਸਿੰਗ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਤੇ ਉਹਨਾਂ ਦੇ ਕਾਮਯਾਬ ਭਵਿੱਖ ਲਈ ਕਾਮਨਾ ਕੀਤੀ । ਉਹਨਾਂ ਨੇ ਕਿਹਾ ਕਿ ਜੇ ਪਰਿਵਾਰ ਵਿਚ ਇੱਕ ਲੜਕੀ ਪੜ੍ਹ-ਲਿਖ ਜਾਵੇ ਤਾਂ ਉਹ ਪੂਰਾ ਪਰਿਵਾਰ ਸਿੱਖਿਅਤ ਹੋ ਜਾਂਦਾ ਹੈ । ਟਰੱਸਟ ਦਾ ਵੀ ਮਿਸ਼ਨ ਲੜਕੀਆਂ ਦੇ ਨਾਲ-ਨਾਲ ਲੜਕਿਆਂ ਨੂੰ ਵੀ ਸਿੱਖਿਅਤ ਕਰਕੇ ਉਹਨਾਂ ਦਾ ਭਵਿੱਖ ਸੁਨਿਹਰੀ ਬਣਾਉਣਾ ਹੈ । ਪ੍ਰਿੰਸੀਪਲ ਰਮਨਦੀਪ ਕੌਰ ਕੰਗ ਨੇ ਦੱਸਿਆ ਕਿ ਹੁਣ ਤੱਕ 2653 ਨਰਸਿੰਗ ਵਿਦਿਆਰਥੀ ਇਸ ਕਾਲਜ ਤੋਂ ਡਿਗਰੀ ਪ੍ਰਾਪਤ ਚੁੱਕੇ ਹਨ । ਅੱਜ ਬੀ.ਐਸ.ਸੀ. ਨਰਸਿੰਗ ਦੇ 23 ਵੇਂ ਬੈਚ, ਜੀ.ਐਨ.ਐਮ. ਨਰਸਿੰਗ ਦੇ 29 ਵੇਂ ਬੈਚ ਅਤੇ ਬੀ.ਐਸ.ਸੀ. ਪੋਸਟ ਬੇਸਿਕ ਦੇ 15ਵੇਂ ਬੈਚ ਦੇ ਵਿਦਿਆਰਥੀਆਂ ਨੇ ਡਿਗਰੀਆਂ ਪ੍ਰਾਪਤ ਕੀਤੀਆਂ ।  ਸ. ਰੁਪਿੰਦਰ ਸਿੰਘ ਅਤੇ ਪ੍ਰੋਫੈਸਰ ਅਰਵਿੰਦਰ ਕੌਰ ਧਾਲੀਵਾਲ ਨੇ ਨਰਸਿੰਗ ਗ੍ਰੈਜੂਏਟ ਨੂੰ ਆਪਣੇ ਕਰ ਕਮਲਾਂ ਨਾਲ ਡਿਗਰੀ ਸਰਟੀਫੀਕੇਟ ਪ੍ਰਦਾਨ ਕੀਤੇ । ਨਰਸਿੰਗ ਵਿਦਿਆਰਥੀਆਂ ਦੀਆਂ ਦਿਲਕਸ਼ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਝੂੰਮਣ ਲਗਾ ਦਿਤਾ । ਇਸ ਮੌਕੇ ਬੀਬੀ ਬਲਵਿੰਦਰ ਕੌਰ ਕਲਸੀ ਖਜ਼ਾਨਚੀ, ਸ ਮਲਕੀਅਤ ਸਿੰਘ ਬਾਹੜੋਵਾਲ ਟਰੱਸਟੀ,  ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਤੋਂ ਇਲਾਵਾ ਸਮੂਹ ਨਰਸਿੰਗ ਅਧਿਆਪਕ, ਨਰਸਿੰਗ ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।  
ਫੋਟੋ ਕੈਪਸ਼ਨ : ਗ੍ਰੈਜ਼ੂਏਸ਼ਨ ਸਮਾਰੋਹ ਮੌਕੇ  ਸ. ਰੁਪਿੰਦਰ ਸਿੰਘ (ਖੱਬੇ) ਅਤੇ ਪ੍ਰੌਫੈਸਰ ਅਰਵਿੰਦਰ ਕੌਰ ਧਾਲੀਵਾਲ (ਸੱਜੇ) ਨਰਸਿੰਗ ਵਿਦਿਆਰਥੀਆਂ ਨੂੰ ਸਰਟੀਫੀਕੇਟ ਪ੍ਰਦਾਨ ਮੌਕੇ ਦੀਆਂ ਯਾਦਗਾਰੀ ਤਸਵੀਰਾਂ  

ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ "ਸਵੈ ਇਛੱਕ ਖੂਨਦਾਨ ਕੈਂਪ" ਲੱਗਾ

ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ "ਸਵੈ ਇਛੱਕ ਖੂਨਦਾਨ ਕੈਂਪ" ਲੱਗਾ
ਬੰਗਾ 11 ਅਕਤੂਬਰ ()  ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਿੰਸੀਪਲ ਡਾ.ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਕਾਲਜ ਦੇ ਐੱਨ ਐੱਸ ਐੱਸ ਵਿਭਾਗ ਵੱਲੋਂ ਬਲੱਡ ਸੈਂਟਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਸਦਕਾ "ਸਵੈ ਇਛੱਕ ਖੂਨਦਾਨ ਕੈਂਪ" ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ  ਡਾ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਕੀਤਾ। ਉਹਨਾਂ ਨੇ ਕਾਲਜ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖ਼ੂਨਦਾਨ ਮਹਾਂਦਾਨ ਹੈ ਅਤੇ ਇਹੀ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ । ਖ਼ੂਨਦਾਨ ਕਰਨ ਨਾਲ ਅਸੀਂ ਅਨੇਕ ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ। ਉਹਨਾਂ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਕਿਸਮ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਬਲਕਿ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਕਿਸੇ ਲੋੜਵੰਦ ਵਿਅਕਤੀ ਨੂੰ ਜੀਵਨ ਪ੍ਰਦਾਨ ਕੀਤਾ ਹੈ । ਇਸ ਮੌਕੇ ਬਲੱਡ ਸੈਂਟਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਬੀ. ਟੀ. ਉ. ਡਾ. ਰਾਹੁਲ ਗੋਇਲ ਨੇ ਜਾਣਕਾਰੀ ਪ੍ਰਦਾਨ ਕਰਦੇ ਹੋਏ ਕਿਹਾ ਕਿ ਖ਼ੂਨਦਾਨ ਕਰਨ ਨਾਲ ਸਿਰਫ਼ ਇੱਕ ਹੀ ਮਰੀਜ਼ ਨੂੰ ਨਹੀਂ ਬਲਕਿ ਇਕ ਤੋਂ ਵੱਧ ਮਰੀਜ਼ਾਂ ਨੂੰ ਲਾਭ ਪ੍ਰਾਪਤ ਹੁੰਦਾ ਹੈ, ਕਿਉਂਕਿ ਖੂਨ ਦੇ ਚਾਰ ਕੰਪੋਨੈਂਟ ਪਲਾਜਮਾ, ਆਰ. ਬੀ. ਸੀ. ਪਲੇਟਲੈਟ ਦੇ ਤੌਰ ਤੇ ਅਤੇ ਹਿਮੋਫੀਲੀਆਂ ਦੇ ਮਰੀਜ਼ਾਂ ਵਿੱਚ ਕਲੋਟਿੰਗ ਫੈਕਟਰ ਲਈ ਕੰਮ ਆਉਂਦੇ ਹਨ । ਕਾਲਜ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਵੱਲੋਂ ਮੁੱਖ ਮਹਿਮਾਨ ਡਾ. ਕੁਲਵਿੰਦਰ ਸਿੰਘ ਢਾਹਾਂ, ਬਲੱਡ ਸੈਂਟਰ ਦੀ ਸਮੁੱਚੀ ਟੀਮ ਅਤੇ ਖੂਨਦਾਨੀ ਵਾਲੰਟੀਅਰਾਂ ਦਾ ਧੰਨਵਾਦ ਕੀਤਾ । ਇਸ ਕੈਂਪ ਵਿਚ ਖੂਨਦਾਨੀ ਵਾਲੰਟੀਅਰਾਂ ਵੱਲੋਂ ਨਿਸ਼ਕਾਮ ਸੇਵਾ ਕਰਦੇ ਹੋਏ 25 ਯੂਨਿਟ ਖੂਨਦਾਨ ਕੀਤਾ ਗਿਆ । ਇਸ ਮੌਕੇ  ਡਾ. ਤਰਸੇਮ ਸਿੰਘ ਭਿੰਡਰ ਪ੍ਰਿੰਸੀਪਲ,  ਐੱਨ.ਐੱਸ.ਐੱਸ ਵਿਭਾਗ ਦੇ ਪ੍ਰੋਗਰਾਮ ਅਫ਼ਸਰ ਪ੍ਰੋ ਵਿਪਨ, ਡਾ. ਨਿਰਮਲਜੀਤ ਕੌਰ ਵੱਲੋਂ ਮਹਿਮਾਨਾਂ ਅਤੇ ਖੂਨਦਾਨੀਆਂ  ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਕੈਂਪ ਨੂੰ ਸਫਲ ਕਰਨ ਵਿਚ ਡਾ. ਗੁਰਵਿੰਦਰ ਸਿੰਘ, ਪ੍ਰੋ. ਮਨਮੰਤ ਸਿੰਘ, ਪ੍ਰੋ. ਕਿਸ਼ੋਰ ਕੁਮਾਰ, ਸੁਪਰਡੈਂਟ ਸ. ਪਰਮਜੀਤ ਸਿੰਘ, ਪ੍ਰੋ. ਓਂਕਾਰ ਸਿੰਘ, ਵਲੰਟੀਅਰ ਨਵਨੀਤ ਕੌਰ, ਰਣਜੀਤ, ਸਿਧਾਰਥ, ਰਾਘਵ, ਡਾ ਰਾਹੁਲ ਗੋਇਲ ਬੀ. ਟੀ. ਉ., ਡਾ ਕੁਲਦੀਪ ਸਿੰਘ ਮੈਡੀਕਲ ਅਫ਼ਸਰ, ਮਨਜੀਤ ਸਿੰਘ ਇੰਚਾਰਜ ਬਲੱਡ ਸੈਂਟਰ ਦਾ ਵਿਸ਼ੇਸ਼ ਸਹਿਯੋਗ ਰਿਹਾ ।
ਤਸਵੀਰ : ਸਵੈ-ਇੱਛਤ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਡਾ. ਕੁਲਵਿੰਦਰ ਸਿੰਘ ਢਾਹਾਂ, ਡਾ. ਤਰਸੇਮ ਸਿੰਘ ਭਿੰਡਰ ਪ੍ਰਿੰਸੀਪਲ ਅਤੇ ਹੋਰ   

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ.ਨਰਸਿੰਗ (ਸੱਤਵੇਂ ਸਮੈਸਟਰ) ਦਾ ਸ਼ਾਨਦਾਰ ਨਤੀਜਾ

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ.ਨਰਸਿੰਗ (ਸੱਤਵੇਂ ਸਮੈਸਟਰ) ਦਾ ਸ਼ਾਨਦਾਰ  ਨਤੀਜਾ
ਬੰਗਾ 09 ਅਕਤੂਬਰ  () ਨਰਸਿੰਗ ਵਿਦਿਅਕ ਖੇਤਰ ਦੀ ਪ੍ਰਮੁੱਖ ਸੰਸਥਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਬੈਚ 2021-2025 (ਸੱਤਵਾਂ ਸਮੈਸਟਰ) ਦਾ ਸ਼ਾਨਦਾਰ 100% ਫੀਸਦੀ ਨਤੀਜਾ ਆਉਣ ਦਾ ਸਮਾਚਾਰ ਹੈ।  ਮੈਡਮ ਰਮਨਦੀਪ ਕੌਰ ਕੰਗ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਕਾਲਜ ਵਿਦਿਆਰਥੀਆਂ ਦੀ ਇਸ ਸ਼ਾਨਾਮੱਤੀ ਪ੍ਰਾਪਤੀ ਬਾਰੇ ਜਾਣਕਾਰੀ ਮੀਡੀਆ ਨੂੰ ਦਿੱਤੀ ।  ਉਹਨਾਂ ਨੇ ਦੱਸਿਆ ਕਿ ਕਾਲਜ ਦੀ ਕਲਾਸ ਬੀ.ਐਸ.ਸੀ. ਨਰਸਿੰਗ (ਸੱਤਵੇਂ ਸਮੈਸਟਰ) ਦਾ ਸ਼ਾਨਦਾਰ 100% ਫੀਸਦੀ ਨਤੀਜਾ ਆਇਆ ਹੈ ਅਤੇ  ਇਸ ਕਲਾਸ ਦੇ ਸਮੂਹ ਵਿਦਿਆਰਥੀਆ ਵਧੀਆ ਅੰਕ ਪ੍ਰਾਪਤ ਕਰਕੇ ਫਸਟ ਡਵੀਜ਼ਨ ਵਿਚ ਪਾਸ ਹੋਏ ਹਨ । ਬੀ ਐਸ ਸੀ ਨਰਸਿੰਗ (ਸੱਤਵੇਂ ਸਮੈਸਟਰ) ਵਿਚੋਂ  ਆਪਣਾ ਰਿਕਾਰਡ ਕਾਇਮ ਰੱਖਦੇ ਹੋਏ ਹਰਨੀਤ ਕੌਰ ਪੁੱਤਰੀ ਸ. ਰਾਜਵਿੰਦਰ ਸਿੰਘ - ਸ੍ਰੀਮਤੀ ਸੁਨੀਤਾ ਰਾਣੀ ਚੱਕ ਬਿਲਗਾ ਨੇ ਪਹਿਲਾ ਸਥਾਨ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਕੀਤਾ ਹੈ ।  ਜਦ ਕਿ ਦੂਜਾ ਸਥਾਨ ਹੇਮਨਜੋਤ ਕੌਰ ਪੁੱਤਰੀ ਸ. ਭਗਤ ਸਿੰਘ - ਸ੍ਰੀਮਤੀ ਗੁਰਦੀਪ ਕੌਰ ਅਨੰਦਪੁਰ ਸਾਹਿਬ ਅਤੇ ਤੀਜਾ ਸਥਾਨ ਬਬਨਪ੍ਰੀਤ ਕੌਰ ਪੁੱਤਰੀ ਸ. ਕਰਨੈਲ ਸਿੰਘ - ਸ੍ਰੀਮਤੀ ਪ੍ਰਦੀਪ ਕੌਰ, ਸ੍ਰੀ ਅਨੰਦਪੁਰ ਸਾਹਿਬ ਨੇ ਪ੍ਰਾਪਤ ਕੀਤਾ । ਇਸ ਮੌਕੇ ਕਾਲਜ ਦੇ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਬੀ.ਐਸ.ਸੀ. ਨਰਸਿੰਗ ਦੇ ਸ਼ਾਨਦਾਰ ਨਤੀਜੇ ਲਈ ਸਮੂਹ  ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ । ਇਸ ਮੌਕੇ  ਮੈਡਮ ਰਾਬੀਆ ਹਾਟਾ, ਮੈਡਮ ਮਨਪ੍ਰੀਤ ਕੌਰ, ਮੈਡਮ ਕਿਰਨ ਬੇਦੀ, ਮੈਡਮ ਹਰਲੀਨ ਕੌਰ ਅਤੇ ਕਲਾਸ ਦੇ ਟੌਪਰ ਨਰਸਿੰਗ ਵਿਦਿਆਰਥੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ (ਸੱਤਵਾਂ ਸਮੈਸਟਰ) ਦੇ ਪਹਿਲੇ , ਦੂਜੇ ਅਤੇ ਤੀਜੇ ਸਥਾਨ 'ਤੇ ਆਏ ਅਵੱਲ ਵਿਦਿਆਰਥੀ


ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਫਾਈਬਰੋ ਸਕੈਨ ਕੈਂਪ ਦਾ 207 ਮਰੀਜ਼ਾਂ ਨੇ ਲਾਭ ਲਿਆ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਫਾਈਬਰੋ ਸਕੈਨ ਕੈਂਪ ਦਾ 207 ਮਰੀਜ਼ਾਂ ਨੇ ਲਾਭ ਲਿਆ
ਬੰਗਾ 08 ਅਕਤੂਬਰ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ‍ ਵਿਖੇ ਅੱਜ ਲਿਵਰ ਜਾਂਚ ਦੇ ਵਿਸ਼ੇਸ਼ ਟੈਸਟ ਫਾਈਬਰੋ ਸਕੈਨ ਦਾ ਫਰੀ ਕੈਂਪ ਲਗਾਇਆ ਗਿਆ, ਜਿਸ ਦਾ 207 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ । ਕੈਂਪ ਦਾ ਉਦਘਾਟਨ ਸ. ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਉਹਨਾਂ ਕਿਹਾ ਰੋਜ਼ਾਨਾ ਜੀਵਨ ਵਿਚ ਹੋ ਰਹੀਆਂ ਤਬਦੀਲੀਆਂ ਕਾਰਨ ਬਿਮਾਰੀ ਕਿਸੇ ਵੀ ਉਮਰ ਵਿਚ ਲੱਗ ਸਕਦੀ ਹੈ ਇਸ ਲਈ  ਉਮਰ ਮੁਤਾਬਿਕ ਸਮੇਂ-ਸਮੇਂ ਤੇ ਆਪਣੀ ਮੈਡੀਕਲ ਜਾਂਚ ਮਾਹਿਰ ਡਾਕਟਰ ਸਾਹਿਬਾਨ ਤੋਂ ਜ਼ਰੂਰ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਰੀਰ ਵਿਚ ਕਿਸੇ ਵੀ ਬਿਮਾਰੀ ਦੇ ਆਰੰਭ ਹੋਣ ਦੀ ਸੂਰਤ ਵਿਚ ਸਮੇਂ ਸਿਰ ਇਲਾਜ ਕਰਵਾਕੇ ਤੰਦਰੁਸਤ ਰਹਿ ਸਕੀਏ । ਇਸ ਮੌਕੇ  ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ ਨੇ ਦੱਸਿਆ ਲੋੜਵੰਦਾਂ ਦੀ ਮਦਦ ਕਰਨ ਲਈ ਹਸਪਤਾਲ ਦੇ ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ ਦੀ ਅਗਵਾਈ ਹੇਠ ਲਿਵਰ ਦੀ ਜਾਂਚ ਕਰਨ ਵਾਲਾ ਵਿਸ਼ੇਸ਼ ਫਾਈਬਰੋ ਸਕੈਨ ਟੈਸਟ ਮੁਫਤ ਕਰਨ ਦਾ ਵਿਸ਼ੇਸ਼ ਕੈਂਪ ਲਾਇਆ ਗਿਆ ਹੈ, ਇਸ ਮੌਕੇ ਮਰੀਜ਼ਾਂ ਦੀ ਰਜਿਟਰੇਸ਼ਨ ਮੁਫਤ ਕੀਤੀ ਗਈ । ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ ਅੱਜ ਕੱਲ੍ਹ ਫੈਟੀ ਲਿਵਰ, ਕਾਲਾ ਪੀਲੀਆ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਮੋਟਾਪਾ, ਉੱਚ ਕੈਲਸਟਰੋਲ ਦੀਆਂ ਬਿਮਾਰੀਆਂ ਬਹੁਤ ਵੱਧ ਰਹੀਆਂ ਹਨ ਇਸ ਲਈ ਲਿਵਰ ਨਾਲ ਸਬੰਧਿਤ ਬਿਮਾਰੀਆਂ ਦੇ ਮਰੀਜ਼ਾਂ ਨੂੰ ਫਾਈਬਰੋ ਸਕੈਨ ਨਾਲ ਸਰੀਰ ਵਿਚ ਬਿਮਾਰੀ ਦੀ ਸਹੀ ਸਥਿਤੀ ਪਤਾ ਲੱਗ ਸਕਦਾ ਹੈ । ਅੱਜ ਹਸਪਤਾਲ ਵਿਖੇ ਫਾਈਬਰੋ ਸਕੈਨ ਕਰਵਾਉਣ ਲਈ ਪੁੱਜੇ ਮਰੀਜ਼ਾਂ ਨੇ ਹਸਪਤਾਲ ਪ੍ਰਬੰਧਕਾਂ ਦਾ ਇਸ ਮਹਿੰਗੇ ਸਕੈਨ ਦਾ ਹਸਪਤਾਲ ਵਿਖੇ ਮੁਫਤ ਕੈਂਪ ਲਗਾਕੇ ਲੋਕਾਂ ਦਾ ਭਲਾ ਲਈ ਕਰਨ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ, ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਅਮਨ ਗਿੱਲ ਮੈਡੀਕੋ ਮਾਰਕੀਟ ਮਨੈਜਰ ਜੀਡਸ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਹਸਪਤਾਲ ਦਾ ਸਟਾਫ ਵੀ ਹਾਜ਼ਰ ਸੀ ।
ਫੋਟੋ ਕੈਪਸ਼ਨ : ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਫਾਈਬਰੋ ਸਕੈਨ ਦਾ ਉਦਘਾਟਨ ਕਰਦੇ ਹੋਏ ਸ. ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ,  ਨਾਲ ਹਨ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਹੋਰ

ਢਾਹਾਂ ਕਲੇਰਾਂ ਹਸਪਤਾਲ ਦੇ ਡਾ. ਮਾਨਵਦੀਪ ਸਿੰਘ ਬੈਂਸ ਵੱਲੋਂ ਮਰੀਜ਼ ਦੀ ਲੱਤ ਦੀਆਂ ਫੁੱਲੀਆਂ ਨਾੜਾਂ ਦਾ ਸਫਲ ਅਪਰੇਸ਼ਨ

ਢਾਹਾਂ ਕਲੇਰਾਂ ਹਸਪਤਾਲ ਦੇ ਡਾ. ਮਾਨਵਦੀਪ ਸਿੰਘ ਬੈਂਸ ਵੱਲੋਂ ਮਰੀਜ਼ ਦੀ ਲੱਤ ਦੀਆਂ ਫੁੱਲੀਆਂ ਨਾੜਾਂ ਦਾ ਸਫਲ ਅਪਰੇਸ਼ਨ
ਬੰਗਾ 04 ਅਕਤੂਬਰ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਜਰਨਲ ਤੇ ਲੈਪਰੋਸਕੋਪਿਕ ਅਪਰੇਸ਼ਨਾਂ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ ਐਮ.ਐਸ. ਵੱਲੋਂ 18 ਸਾਲ ਦੇ ਮਰੀਜ਼ ਦੀ ਲੱਤ ਦੀਆਂ ਫੁੱਲੀਆਂ ਨਾੜਾਂ (ਵੈਰੀਕੋਜ਼ ਵੇਨਜ਼) ਦਾ ਸਫਲ ਅਪਰੇਸ਼ਨ ਕਰਨ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰਾਮਗੜ੍ਹ ਦੇ ਵਾਸੀ 18 ਸਾਲਾ ਅਮਿਤੋਜ ਸਿੰਘ ਦੀਆਂ ਲੱਤਾਂ ਦੀਆਂ ਫੁੱਲੀਆਂ ਨਾੜਾਂ ਦੀ ਬਿਮਾਰੀ ਕਰਕੇ ਕਾਫੀ ਸਮੇਂ ਤੋਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ । ਜਿਸ ਕਰਕੇ ਲੱਤਾਂ ਤੇ ਪੈਰ ਸੁੱਜ ਜਾਂਦੇ ਸਨ ਅਤੇ ਰੋਜ਼ਾਨਾ ਜੀਵਨ ਦੇ ਕੰਮ-ਕਾਰ ਕਰਨਾ ਵੀ ਬਹੁਤ ਮੁਸ਼ਕਿਲ ਹੋ ਗਿਆ ਸੀ । ਉਹਨਾਂ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਾਹਿਰ ਸਰਜਨ ਡਾ. ਮਾਨਵਦੀਪ ਸਿੰਘ ਬੈਂਸ ਤੋਂ ਆਪਣੀ ਜਾਂਚ ਕਰਵਾਈ । ਡਾ. ਬੈਂਸ ਵੱਲੋਂ ਬਿਮਾਰੀ ਦੀ ਜਾਂਚ ਕਰਨ ਉਪਰੰਤ ਮਰੀਜ਼ ਅਮਿਤੋਜ ਸਿੰਘ ਦੀਆਂ ਲੱਤਾਂ ਦੀਆਂ ਫੁੱਲੀਆਂ ਨਾੜਾਂ ਦਾ ਅਪਰੇਸ਼ਨ ਕੀਤਾ ਗਿਆ ਅਤੇ ਅਪਰੇਸ਼ਨ ਉਪਰੰਤ 24 ਘੰਟੇ ਵਿਚ ਹੀ ਮਰੀਜ਼ ਨੂੰ ਤੰਦਰੁਸਤ ਕਰਕੇ ਚੱਲਣ-ਫਿਰਨ ਕਾਬਲ ਬਣਾ ਦਿੱਤਾ ਹੈ । ਡਾ. ਬੈਂਸ ਨੇ ਦੱਸਿਆ ਕਿ ਹੁਣ ਫੁੱਲੀਆਂ ਨਾੜਾਂ ਦੇ ਮਰੀਜ਼ਾਂ ਨੂੰ ਨਵੀ ਤਕਨੀਕ ਨਾਲ ਅਪਰੇਸ਼ਨ  ਕਰਕੇ ਵੱਡੇ ਕੱਟ ਤੇ ਟਾਂਕੇ ਲਗਾਉੇਣ ਦੀ ਜਰੂਰਤ ਨਹੀ ਪੈਂਦੀ ਹੈ, ਨਾ ਹੀ ਰੀੜ੍ਹ ਦੀ ਹੱਡੀ ਵਾਲਾ ਟੀਕਾ ਲਾਇਆ ਜਾਂਦਾ ਹੈ । ਅਪਰੇਸ਼ਨ ਉਪਰੰਤ ਸ਼ਾਮ ਨੂੰ ਹੀ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ । ਇੱਕ ਦਿਨ ਦੇ ਬਾਅਦ ਮਰੀਜ਼ ਰੋਜ਼ਾਨਾ ਦੇ ਸਾਰੇ ਕੰਮ ਕਾਰ ਖੁਦ ਕਰ ਸਕਦਾ ਹੈ । ਡਾ. ਬੈਂਸ ਨੇ ਆਮ ਲੋਕਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਦੇਰ ਤੱਕ ਖੜ੍ਹੇ ਰਹਿਣ ਕਰਕੇ ਲੱਤਾਂ ਦੀਆਂ ਨਾੜੀਆਂ 'ਚ ਖ਼ੂਨ ਦਾ ਦਬਾਅ ਵੱਧ ਜਾਂਦਾ ਹੈ । ਇਹ  ਨਾੜੀਆਂ ਲੱਤਾਂ ਵਿਚੋਂ ਦੀ ਘੱਟ ਆਕਸੀਜਨ ਵਾਲਾ ਖ਼ੂਨ ਇਕੱਠਾ ਕਰ ਕੇ ਦਿਲ ਵੱਲ ਲਿਆਉਂਦੀਆਂ ਹਨ, ਉਹਨਾਂ 'ਚ ਪੱਤਿਆਂ ਵਰਗੇ ਵਾਲ਼ਵ ਫਿੱਟ ਹੁੰਦੇ ਹਨ, ਜੋ ਖ਼ੂਨ ਨੂੰ ਵਾਪਸ ਪੈਰਾਂ ਵੱਲ ਨੂੰ ਜਾਣ ਤੋਂ ਰੋਕਦੇ ਹਨ । ਜਦੋਂ ਲੱਤਾਂ ਵਿਚ ਲੰਬੇ ਸਮੇਂ ਤੱਕ ਹਰਕਤ ਘੱਟ ਹੁੰਦੀ ਹੈ ਤਾਂ ਇਹ ਨਾੜੀਆਂ ਫੁੱਲ ਜਾਂਦੀਆਂ ਹਨ । ਜਿਸ ਕਰਕੇ ਲੱਤਾਂ ਵਿਚ ਦਰਦ ਦੇ ਨਾਲ ਸੋਜ਼ ਵੀ ਪੈ ਜਾਂਦੀ ਹੈ । ਜੋ ਇਸ ਬਿਮਾਰੀ ਦਾ ਮੁੱਖ ਕਾਰਨ ਬਣਦੀ ਹੈ । ਇਸ ਲਈ ਇਸ ਬਿਮਾਰੀ ਤੋਂ ਬਚਾਅ ਲਈ ਰੋਜ਼ਾਨਾ ਲੱਤਾਂ ਦੀ ਕਸਰਤ ਕਰਨੀ ਜਰੂਰੀ ਹੈ । ਇਸ ਮੌਕੇ ਹਪਸਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਜਰਨਲ ਤੇ ਲੈਪਰੋਸਕੋਪਿਕ ਅਪਰੇਸ਼ਨਾਂ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ , ਐਨੇਥੀਸੀਆ ਮਾਹਿਰ ਡਾ. ਦੀਪਕ ਦੁੱਗਲ ਤੇ ਸਮੂਹ ਸਟਾਫ ਨੂੰ ਸ਼ਾਨਦਾਰ ਅਪਰੇਸ਼ਨ ਕਰਨ ਦੀਆਂ ਵਧਾਈਆਂ ਦਿੱਤੀਆਂ । ਮਰੀਜ਼ ਅਮਿਤੋਜ ਸਿੰਘ ਨੇ ਉਸ ਦੀਆਂ ਲੱਤ ਦੀਆਂ ਫੁੱਲੀਆਂ ਨਾੜਾਂ ਦਾ ਵਧੀਆ ਅਪਰੇਸ਼ਨ ਕਰਨ ਲਈ ਡਾ. ਮਾਨਵਦੀਪ ਸਿੰਘ ਬੈਂਸ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਹੁਣ ਉਹ ਵਾਲੀਵਾਲ ਵੀ ਖੇਡਦੇ ਹਨ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੈ । ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਮਾਨਵਦੀਪ ਸਿੰਘ ਬੈਂਸ ਪਿੱਤੇ ਦੀ ਪੱਥਰੀ, ਹਰਨੀਆਂ, ਫਿਸ਼ਰ, ਅਪੈਂਡਿਕਸ, ਹਾਈਡਰੋਸੀਲ, ਲੱਤਾਂ ਦੀਆਂ ਫ਼ੁੱਲੀਆਂ ਨਸਾਂ, ਬਵਾਸੀਰ, ਭਗੰਦਰ ਆਪਰੇਸ਼ਨ, ਮੋਟਾਪਾ ਘਟਾਉਣ, ਪੇਟ ਦੇ ਰੋਗਾਂ ਦਾ ਇਲਾਜ ਤੇ ਅਪਰੇਸ਼ਨਾਂ ਦੇ ਮਾਹਿਰ ਡਾਕਟਰ ਹਨ । ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਜਰੀ ਵਿਭਾਗ ਵਿਚ ਹਰ ਤਰ੍ਹਾਂ ਦੇ ਵੱਡੇ ਅਤੇ ਦੂਰਬੀਨੀ ਅਪਰੇਸ਼ਨ ਕਰਨ ਲਈ ਆਧੁਨਿਕ ਯੰਤਰ ਅਤੇ ਨਵੀਨਤਮ ਪ੍ਰਬੰਧ ਹਨ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ,  ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਅਤੇ ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ ਅਮਿਤੋਜ ਸਿੰਘ ਨਾਲ ਡਾ. ਮਾਨਵਦੀਪ ਸਿੰਘ ਬੈਂਸ, ਡਾ. ਦੀਪਕ ਦੁੱਗਲ ਤੇ ਹਸਪਤਾਲ ਸਟਾਫ਼ ਨਾਲ ਖੁਸ਼ੀ ਭਰੇ ਮਾਹੌਲ ਵਿਚ  

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਲਈ ਮਧੂ ਮੱਖੀ ਪਾਲਣ ਸਿਖਲਾਈ ਕੋਰਸ ਦਾ ਆਯੋਜਨ



ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਲਈ ਮਧੂ ਮੱਖੀ ਪਾਲਣ ਸਿਖਲਾਈ ਕੋਰਸ ਦਾ ਆਯੋਜਨ
ਹੁਸ਼ਿਆਰਪੁਰ, 1 ਅਕਤੂਬਰ: ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵੱਲੋਂ 'ਮਧੂ ਮੱਖੀ ਪਾਲਣ' ਸਬੰਧੀ ਸਿਖਲਾਈ ਕੋਰਸ ਦਾ ਆਯੋਜਨ 24 ਤੋਂ 30 ਸਤੰਬਰ 2025 ਤੱਕ ਕੀਤਾ ਗਿਆ। ਇਹ ਸਿਖਲਾਈ ਕੋਰਸ ਖਾਸਕਰ ਸੀਮਾ ਸੁਰੱਖਿਆ ਬੱਲ ਦੇ ਜਵਾਨਾਂ ਲਈ ਲਗਾਇਆ ਗਿਆ ਸੀ।
ਸਿਖਿਆਰਥੀਆਂ ਨਾਲ ਰੂ-ਬ-ਰੂ ਹੁੰਦਿਆਂ ਪੀ.ਏ.ਯੂ.ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਿੰਦਰ ਸਿੰਘ ਬੌਂਸ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਸੇਵਾਵਾਂ ਬਾਰੇ ਜਾਣੂੰ ਕਰਵਾਇਆ ਅਤੇ ਮਧੂ ਮੱਖੀ ਪਾਲਣ ਦੀ ਸਹਾਇਕ ਕਿੱਤੇ ਵਜੋਂ ਮਹੱਤਤਾ ਬਾਰੇ ਚਾਨਣਾ ਪਾਇਆ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ. ਪ੍ਰਭਜੋਤ ਕੌਰ ਨੇ ਮਧੂ ਮੱਖੀ ਪਾਲਣ ਦੀ ਮੁੱਢਲੀ ਜਾਣਕਾਰੀ, ਮਧੂ-ਮੱਖੀ ਕਟੁੰਬਾਂ ਦੀ ਮੌਸਮੀ ਸਾਂਭ-ਸੰਭਾਲ, ਸ਼ਹਿਦ ਕੱਢਣਾ, ਸ਼ਹਿਦ ਮੱਖੀਆਂ ਦੇ ਦੁਸ਼ਮਣ ਤੇ ਕੀੜਿਆਂ ਦੀ ਰੋਕਥਾਮ ਅਤੇ ਸ਼ਹਿਦ ਮੱਖੀਆਂ ਤੋਂ ਮਿਲਣ ਵਾਲੇ ਪਦਾਰਥਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸਹਾਇਕ ਪ੍ਰੌਫੈਸਰ (ਗ੍ਰਹਿ ਵਿਗਿਆਨ) ਡਾ. ਸੁਖਦੀਪ ਕੌਰ ਨੇ ਸ਼ਹਿਦ ਦੀ ਖੁਰਾਕੀ ਮਹੱਤਤਾ 'ਤੇ ਇਸ ਦੇ ਮੁੱਲ ਵਾਧੇ ਬਾਰੇ ਦੱਸਿਆ ਗਿਆ।
ਇਸ ਸਿਖਲਾਈ ਦੌਰਾਨ ਸਹਾਇਕ ਸਿਖਲਾਈ ਸੈਂਟਰ, ਸੀਮਾ ਸੁਰੱਖਿਆ ਬੱਲ ਕੈਂਪ, ਖੜਕਾਂ ਅਤੇ ਪੀ.ਏ.ਯੂ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਜਵਾਨਾਂ ਨੂੰ ਵਿਧੀ ਪ੍ਰਦਰਸ਼ਨ ਰਾਂਹੀ ਮਧੂ-ਮੱਖੀਆਂ ਦੇ ਡੱਬਿਆਂ ਦੀ ਜਾਂਚ ਅਤੇ ਸੰਭਾਲ ਬਾਰੇ ਹੱਥੀਂ ਸਿਖਲਾਈ ਦਿੱਤੀ ਗਈ।




ਹਸਪਤਾਲ ਢਾਹਾਂ ਕਲੇਰਾਂ ਵਿਖੇ 15 ਦਿਨਾਂ ਪੇਟ ਦੇ ਰੋਗਾਂ ਦੇ ਅਪਰੇਸ਼ਨਾਂ ਦਾ ਅਤੇ ਬੱਚਿਆਂ ਦੀਆਂ ਬਿਮਾਰੀਆਂ ਦਾ ਟੀਕਾਕਰਨ ਕੈਂਪ ਸ਼ੁਰੂ

ਹਸਪਤਾਲ ਢਾਹਾਂ ਕਲੇਰਾਂ ਵਿਖੇ 15 ਦਿਨਾਂ ਪੇਟ ਦੇ ਰੋਗਾਂ ਦੇ ਅਪਰੇਸ਼ਨਾਂ ਦਾ ਅਤੇ ਬੱਚਿਆਂ ਦੀਆਂ ਬਿਮਾਰੀਆਂ ਦਾ ਟੀਕਾਕਰਨ ਕੈਂਪ ਸ਼ੁਰੂ
*ਸ.ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ ਨੇ ਕੀਤਾ ਉਦਘਾਟਨ*

ਬੰਗਾ, 01 ਅਕਤੂਬਰ ()  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ 1 ਅਕਤੂਬਰ ਤੋ 15 ਅਕਤੂਬਰ ਤੱਕ ਚੱਲਣ ਵਾਲਾ ਪੇਟ ਦੇ ਰੋਗਾਂ ਦੇ ਅਪਰੇਸ਼ਨਾਂ ਦਾ ਕੈਂਪ ਅਤੇ ਬੱਚਿਆਂ ਦੀ ਜਾਂਚ ਤੇ ਬਿਮਾਰੀਆਂ ਦਾ ਟੀਕਾਕਰਨ ਕੈਂਪ ਅੱਜ ਤੋਂ ਸ਼ਰੂ ਹੋ ਗਿਆ ਹੈ । ਇਸ ਕੈਂਪ ਦਾ ਉਦਘਾਟਨ ਸ. ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ ਟਰੱਸਟ ਅਤੇ ਸਾਬਕਾ ਚੇਅਰਮੈਨ ਮਾਰਕਫੈੱਡ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਉਹਨਾਂ ਕਿਹਾ ਕਿ ਇਹ ਕੈਂਪ ਇਲਾਕਾ ਨਿਵਾਸੀਆਂ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੇ ਹਸਪਤਾਲ ਵਿਖੇ ਲਗਾਇਆ ਜਾ ਰਿਹਾ ਹੈ । ਇਸ ਮੌਕੇ ਟਰੱਸਟ ਦੇ  ਮੌਜੂਦਾ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨੇ ਦੱਸਿਆ ਇਸ ਕੈਂਪ ਵਿਚ ਪੇਟ ਦੇ ਰੋਗਾਂ ਤੇ ਅਪਰੇਸ਼ਨਾਂ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ ਐਮ. ਐਸ. (ਲੈਪਰੋਸਕੋਪਿਕ ਸਰਜਨ) ਅਤੇ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਹਰਤੇਸ਼ ਸਿੰਘ ਪਾਹਵਾ ਐਮ.ਡੀ.  ਮਰੀਜ਼ਾਂ ਦਾ ਚੈੱਕਅੱਪ ਕਰਕੇ ਇਲਾਜ ਕਰਨਗੇ । ਹਸਪਤਾਲ ਵਿਖੇ ਕੈਂਪ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ । ਡਾ. ਢਾਹਾਂ  ਨੇ ਇਲਾਕਾ ਨਿਵਾਸੀਆਂ ਨੂੰ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੱਜ ਤੋਂ ਆਰੰਭ ਹੋਏ 15 ਦਿਨਾਂ ਰਿਆਇਤੀ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ । ਜਰਨਲ ਅਤੇ ਲੈਪਰੋਸਕੋਪਿਕ ਅਪਰੇਸ਼ਨਾਂ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਸਰਜਰੀ ਵਿਭਾਗ ਵਿਚ ਮਰੀਜ਼ਾਂ ਦੀ ਰਜਿਸਟਰੇਸ਼ਨ ਮੁਫਤ ਹੈ ਅਤੇ ਕੈਂਪ ਮਰੀਜ਼ਾਂ ਲਈ ਅਲਟਰਾ ਸਾਊਂਡ ਸਕੈਨ 300/- ਰੁਪਏ ਵਿਚ ਕੀਤੀ ਜਾ ਰਹੀ ਹੈ । ਇਸ ਕੈਂਪ ਦੌਰਾਨ ਰਜਿਟਰਡ ਮਰੀਜ਼ ਵਿਸ਼ੇਸ਼ ਛੋਟ ਪ੍ਰਾਪਤ ਕਰਦੇ ਹੋਏ ਦੂਰਬੀਨ ਰਾਹੀਂ ਪਿੱਤੇ ਦੀ ਪੱਥਰੀ, ਹਰਨੀਆਂ, ਫਿਸ਼ਰ, ਅਪੈਂਡਿਕਸ, ਹਾਈਡਰੋਸੀਲ, ਲੱਤਾਂ ਦੀਆਂ ਫ਼ੁੱਲੀਆਂ ਨਸਾਂ,  ਬਵਾਸੀਰ ਅਤੇ ਭਗੰਦਰ  ਆਪਰੇਸ਼ਨ ਰਿਆਇਤੀ ਪੈਕਜ ਦਰ ਸਿਰਫ 15000 ਰੁਪਏ ਵਿਚ ਕਰਵਾ ਸਕਣਗੇ । ਇਸ ਤੋਂ ਇਲਾਵਾ  ਉਹਨਾਂ ਨੂੰ ਸਿਰਫ ਦਵਾਈਆਂ ਦਾ ਖਰਚਾ ਅਦਾ ਕਰਨਾ ਹੋਵੇਗਾ। ਕੈਂਪ ਦੌਰਾਨ ਸਰਜਰੀ ਵਿਭਾਗ ਦੇ ਮਰੀਜ਼ਾਂ ਨੂੰ ਲੈਬ ਟੈਸਟਾਂ ਜਿਵੇਂ  ਸੀ.ਬੀ.ਸੀ., ਐਲ.ਐਫ. ਟੀ. ਅਤੇ ਲਿਪਡ ਪ੍ਰੋਫਾਈਲ ਟੈਸਟਾਂ ਵਿਚ 50 ਫੀਸਦੀ ਵਿਸ਼ੇਸ਼ ਰਿਆਇਤ ਦਿੱਤੀ ਜਾ ਰਹੀ ਹੈ। ਇਸ ਮੌਕੇ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਹਰਤੇਸ਼ ਸਿੰਘ ਪਾਹਵਾ ਨੇ ਦੱਸਿਆ ਕਿ 15 ਦਿਨਾਂ ਕੈਂਪ ਦੌਰਾਨ ਬੱਚਿਆਂ ਦਾ ਚੈੱਕਅੱਪ ਕਾਰਡ ਮੁਫ਼ਤ ਬਣੇਗਾ । ਇਸ ਤੋਂ ਇਲਾਵਾ ਬੱਚਿਆਂ ਦੇ ਟੀਕਾਕਰਨ ਵਿਚ ਟਾਈਫਾਈਡ ਤੇ ਸਵਾਈਨ ਫਲੂ ਦੇ ਟੀਕੇ 50 ਫੀਸਦੀ ਛੋਟ 'ਤੇ ਅਤੇ ਖਸਰਾ, ਨਿਮੋਨੀਆ, ਰੋਟਾਵਾਇਰਸ, ਚਿਕਨਪੌਕਸ, ਹੈਪੇਟਾਈਟਸ, ਬੂਸਟਰਿਕਸ ਵੈਕਸੀਨ 20 ਫੀਸਦੀ ਛੋਟ 'ਤੇ ਲਗਾਈ ਜਾਵੇਗੀ।  
           ਇਸ ਮੌਕੇ ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ,  ਡਾ.ਅਮਿਤ ਸੰਧੂ ਸੀਨੀਅਰ ਯੂਰੋਲੋਜਿਸਟ, ਡਾ. ਵਿਵੇਕ ਗੁੰਬਰ ਮੈਡੀਕਲ ਮਾਹਿਰ,  ਡਾ. ਹਰਤੇਸ਼ ਸਿੰਘ ਪਾਹਵਾ ਐਮ. ਡੀ. ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ,  ਡਾ. ਮਾਨਵਦੀਪ ਸਿੰਘ ਬੈਂਸ ਜਰਨਲ ਅਤੇ ਲੈਪਰੋਸਕੋਪਿਕ ਸਰਜਨ, ਡਾ. ਪਰਮਿੰਦਰ ਸਿੰਘ ਵਾਰੀਆ ਆਰਥੋਪੈਡਿਕ ਸਰਜਨ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਤੋਂ ਇਲਾਵਾ ਸਮੂਹ ਹਸਪਤਾਲ ਸਟਾਫ ਵੀ  ਹਾਜ਼ਰ ਸਨ ।
ਤਸਵੀਰ :- ਹਸਪਤਾਲ ਢਾਹਾਂ ਕਲੇਰਾਂ ਵਿਖੇ ਸ਼ੁਰੂ ਹੋਏ  15 ਦਿਨਾਂ ਪੇਟ ਦੇ ਰੋਗਾਂ ਦੇ ਅਪਰੇਸ਼ਨਾਂ ਦਾ ਕੈਂਪ ਤੇ ਬੱਚਿਆਂ ਦੀਆਂ ਬਿਮਾਰੀਆਂ ਦਾ ਟੀਕਾਕਰਨ ਕੈਂਪ ਦਾ ਉਦਘਾਟਨ ਕਰਦੇ ਹੋਏ ਸ. ਮਲਕੀਅਤ ਸਿੰਘ ਬਾਹੜੋਵਾਲ ਅਤੇ ਨਾਲ ਸਹਿਯੋਗ ਦੇ ਰਹੇ ਹਨ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਤੇ ਡਾਕਟਰ ਸਾਹਿਬਾਨ

ਏ ਆਈ ਪੀ ਐਲ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਕਰੇਗਾ ਬੇਘਰ ਹੋਏ ਲੋਕਾਂ ਲਈ 100 ਘਰਾਂ ਦਾ ਨਿਰਮਾਣ

ਅੰਮ੍ਰਿਤਸਰ,  30 ਸਤੰਬਰ -   ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਹੜ ਪ੍ਰਭਾਵਿਤ ਇਲਾਕੇ ਵਿੱਚ ਲੋਕਾਂ ਦੇ ਮੁੜ ਵਸੇਬੇ ਲਈ ਸ਼ੁਰੂ ਕੀਤੇ ਗਏ ਸਾਂਝੇ ਉਪਰਾਲੇ ਤਹਿਤ ਦੇਸ਼ ਦੀ ਨਾਮੀ ਰੀਅਲ ਅਸਟੇਟ ਕੰਪਨੀ ਏ ਆਈ ਪੀ ਐਲ ਨੇ ਅਜਨਾਲਾ ਦੇ ਹੜ ਪ੍ਰਭਾਵਿਤ ਇਲਾਕੇ ਵਿੱਚ ਬੇਘਰ ਹੋਏ ਲੋਕਾਂ ਲਈ 100 ਘਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਡਾਇਰੈਕਟਰ ਸ ਸਮਸ਼ੇਰ ਸਿੰਘ ਨੇ ਦੱਸਿਆ ਕਿ ਅਸੀਂ ਰਾਜ ਸਭਾ ਮੈਂਬਰ ਸ ਵਿਕਰਮਜੀਤ ਸਿੰਘ ਸਾਹਨੀ ਦੇ ਸਹਿਯੋਗ ਨਾਲ ਉਹਨਾਂ ਲੋਕਾਂ ਦੇ ਘਰਾਂ ਦਾ ਨਿਰਮਾਣ ਕਰ ਰਹੇ ਹਾਂ ਜਿਨਾਂ ਦੇ ਘਰ ਹੜ ਦੇ ਪਾਣੀ ਨੇ ਨੁਕਸਾਨ ਦਿੱਤੇ ਹਨ। ਉਹਨਾਂ ਕਿਹਾ ਕਿ ਸਾਡੀ ਟੀਮ ਵੱਲੋਂ ਇਹਨਾਂ ਘਰਾਂ ਦਾ ਨਿਰਮਾਣ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਜਿਵੇ ਜਿਵੇਂ ਘਰਾਂ ਦਾ ਨਿਰਮਾਣ ਹੁੰਦਾ ਜਾਵੇਗਾ ਅਸੀਂ ਸਬੰਧਤ ਮਾਲਕਾਂ ਦੇ ਹੈਂਡ ਓਵਰ ਕਰ ਦੇਵਾਂਗੇ।

  ਉਹਨਾਂ ਕਿਹਾ ਕਿ ਸਾਨੂੰ ਇਸ ਉਪਰਾਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਦਾ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ ਅਤੇ ਉਹਨਾਂ ਦੀ ਅਗਵਾਈ ਹੇਠ ਹੀ ਅਸੀਂ ਇਹ ਕੰਮ ਲੋੜਵੰਦ ਪਰਿਵਾਰਾਂ ਲਈ ਕਰ ਰਹੇ ਹਾਂ। ਸ਼ਮਸ਼ੇਰ ਸਿੰਘ ਨੇ ਕਿਹਾ ਕਿ ਅਸੀਂ ਏ ਆਈ ਪੀ ਐਲ ਸੇਵਾ ਦੇ ਨਾਂ ਹੇਠ ਇਹ ਸ਼ੁਭ ਕੰਮ ਸ਼ੁਰੂ ਕੀਤਾ ਹੈ, ਜਿਸ ਵਿੱਚ ਕੰਮ ਦੀ ਗੁਣਵੱਤਾ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਇਹਨਾਂ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਕਿਤਾਬਾਂ, ਸਕੂਲ ਬੈਗ ਅਤੇ ਸਟੇਸ਼ਨਰੀ ਦੇਣ ਦੀ ਸੇਵਾ ਵੱਡੇ ਪੱਧਰ ਉੱਤੇ ਰੈਡ ਕਰਾਸ ਰਾਹੀਂ ਕੀਤੀ ਗਈ ਹੈ।